Goldy Brar: ਗੋਲਡੀ ਬਰਾੜ ਦੀ ਮੌਤ ਦੀ ਖ਼ਬਰ ’ਤੇ ਅਮਰੀਕਾ ਪੁਲਿਸ ਦਾ ਖੁਲਾਸਾ, ਜਾਣੋ ਕੀ ਹੈ ਪੂਰਾ ਮਾਮਲਾ?

ਅਮਰੀਕਾ ਪੁਲਿਸ ਨੇ ਕਿਹਾ, ਮਰਨ ਵਾਲਾ ਗੈਂਗਸਟਰ ਨਹੀਂ ਹੈ | Goldy Brar

  • ਕੱਲ੍ਹ ਸਾਰਾ ਦਿਨ ਹੋਈ ਸੀ ਕਤਲ ਦੀ ਚਰਚਾ | Goldy Brar

Goldy Brar : ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਬਦਨਾਮ ਗੈਂਗਸਟਰ ਅਤੇ ਅੱਤਵਾਦੀ ਐਲਾਨੇ ਗਏ ਗੋਲਡੀ ਬਰਾੜ ਦੀ ਮੌਤ ਦੀ ਖਬਰ ਝੂਠੀ ਨਿਕਲੀ ਹੈ। ਬੀਤੇ ਬੁੱਧਵਾਰ ਨੂੰ ਸਾਰਾ ਦਿਨ ਗੈਂਗਸਟਰ ਦੀ ਅਮਰੀਕਾ ’ਚ ਮਰਨ ਦੀ ਚਰਚਾ ਰਹੀ ਸੀ, ਪਰ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਸੀ। ਇੱਕ ਅਮਰੀਕੀ ਚੈੱਨਲ ਨੇ ਗੋਲਡੀ ਦੀ ਮੌਤ ਦੀ ਖਬਰ ਚਲਾਈ ਸੀ। ਫਿਰ ਇੱਕ ਚੈਨਲ ਨੂੰ ਅਮਰੀਕੀ ਪੁਲਿਸ ਅਧਿਕਾਰੀ ਲੈਸਲੇ ਵਿਲੀਅਮਜ਼ ਨੇ ਦੱਸਿਆ ਸੀ ਕਿ 2 ਵਿਅਕਤੀਆਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ, ਜਿਸ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ, ਹਾਲਾਂਕਿ ਇਸ ਨਾਲ ਇਹ ਸਪਸ਼ਟ ਨਹੀਂ ਹੋਇਆ ਹੈ ਕਿ ਉਹ ਗੋਲਡੀ ਬਰਾੜ ਹੈ। (Goldy Brar)

ਇਹ ਵੀ ਪੜ੍ਹੋ : ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਜੀ ਪੀ ਦੇ ਹੱਕ ’ਚ ਕੀਤਾ ਚੋਣ ਪ੍ਰਚਾਰ

ਫਿਰ ਦੇਰ ਰਾਤ ਕੈਲੀਫੋਰਨਿਆ ਦੇ ਫ੍ਰੇਸਨੋ ਪੁਲਿਸ ਨੇ ਇਹ ਖਬਰ ਦਾ ਖੰਡਨ ਕੀਤਾ। ਈ-ਮੇਲ ਜਰੀਏ ਲੈਫਟਿਨੈਂਟ ਵਿਲੀਅਮ ਜੇ. ਡੂਲੇ ਨੇ ਜਾਣਕਾਰੀ ਦਿੱਤੀ ਹੈ ਕਿ ਬੀਤੇ ਮੰਗਲਵਾਰ ਨੂੰ ਹੋਟਲ ਬਾਹਰ 2 ਨੌਜਵਾਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ। ਇਸ ਵਿੱਚੋਂ ਇੱਕ ਦੀ ਮੌਤ ਹੋ ਗਈ, ਨਾਲ ਹੀ ਦੂਜੇ ਨੂੰ ਇਲਾਜ਼ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਅਮਰੀਕਾ ਖੁਫੀਆ ਏਜੰਸੀ (ਐੱਫਬੀਆਈ) ਨੇ ਗੋਲੀਕਾਂਡ ’ਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੀ ਪਛਾਣ ਹੁਸਨਦੀਪ ਸਿੰਘ ਤੇ ਪਵਿੱਤਰ ਸਿੰਘ ਦੇ ਰੂਪ ’ਚ ਹੋਈ ਹੈ। ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਮਰਨ ਵਾਲਾ ਨੌਜਵਾਨ ਗੋਲਡੀ ਬਰਾੜ ਨਹੀਂ ਹੈ। (Goldy Brar)

ਕੌਣ ਹੈ ਗੋਲਡੀ ਬਰਾੜ | Goldy Brar

ਬੁੱਧਵਾਰ ਨੂੰ ਸਾਰਾ ਦਿਨ ਇਸ ਦੀ ਚਰਚਾ ਹੁੰਦੀ ਰਹੀ। ਅਖੀਰ ਕੌਣ ਹੈ ਇਹ ਗੋਲਡੀ ਬਰਾੜ, ਜਿਸ ਦੇ ਪਿੱਛੇ ਕੇਂਦਰੀ ਏਜੰਸੀਆ ਸਮੇਤ ਕਈ ਸੂਬਿਆਂ ਦੀਆਂ ਟੀਮਾਂ ਲੱਗੀਆਂ ਹੋਈਆਂ ਹਨ। ਗੋਲਡੀ ਬਰਾੜ ਪੰਜਾਬੀ ਮਸ਼ਹੂਰ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਮਾਈਂਡ ਹੈ। ਮੂਸੇਵਾਲਾ ਦੇ ਕਤਲ ਤੋਂ ਬਾਅਦ ਗੋਲਡੀ ਬਰਾੜ ਨੇ ਮੂਸੇਵਾਲਾ ਦੇ ਕਤਲ ਦੀ ਜਿੰਮੇਵਾਰੀ ਲਈ ਸੀ। (Goldy Brar)

ਪੰਜਾਬ-ਹਰਿਆਣਾ ਦੇ ਸ਼ੂਟਰਾਂ ਤੋਂ ਕਰਵਾਇਆ ਸੀ ਮੂਸੇਵਾਲਾ ਦਾ ਕਤਲ | Goldy Brar

29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ’ਚ ਪੰਜਾਬੀ ਮਸ਼ਹੂਰ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਪਹਿਲਾਂ ਲਾਰੈਂਸ ਗੈਂਗ ਨੇ ਇਸ ਦੀ ਜਿੰਮੇਵਾਰੀ ਲਈ ਸੀ। ਫਿਰ ਗੋਲਡੀ ਬਰਾੜ ਨੇ ਇੱਕ ਟੀਵੀ ਚੈੱਨਲ ’ਤੇ ਇੰਟਰਵਿਊ ’ਚ ਕਿਹਾ ਕਿ ਮੂਸੇਵਾਲਾ ਨੂੰ ਉਸ ਨੇ ਮਰਵਾਇਆ ਹੈ। ਉਸ ਨੇ ਮੂਸੇਵਾਲਾ ’ਤੇ ਲਾਰੈਂਸ ਬਿਸ਼ਨੋਈ ਦੇ ਇੱਕ ਸਾਥੀ ਵਿੱਕੀ ਮਿਢੂਖੇੜਾ ਦੇ ਕਤਲ ’ਚ ਸ਼ਾਮਲ ਹੋਣ ਦੇ ਦੋਸ਼ ਲਾਏ ਸਨ। ਗੋਲਡੀ ਨੇ ਦਾਅਵਾ ਕੀਤਾ ਸੀ ਕਿ ਪੁਲਿਸ ਨੇ ਮੂਸੇਵਾਲਾ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਸੀ ਤਾਂ ਮਜ਼ਬੂਰ ਸਾਨੂੰ ਉਸ ਦਾ ਕਤਲ ਕਰਨਾ ਪਿਆ। ਗੋਲਡੀ ਨੇ ਹਰਿਆਣਾ ਤੇ ਪੰਜਾਬ ਦੇ ਸ਼ੂਟਰ ਭੇਜ ਦੇ ਮੂਸੇਵਾਲਾ ਦਾ ਕਤਲ ਕਰਵਾਇਆ ਸੀ। (Goldy Brar)