ਨਵੇਂ ਸਾਲ ਦੇ ਜਸ਼ਨ ’ਚ ਸ਼ਾਮਲ ਹੋਣ ਲਈ ਇੱਕ ਕਲਾਕਾਰ ਰੇਲਵੇ ਸਟੇਸ਼ਨ ’ਤੇ ਉੁਤਰਿਆ। ਉਸ ਨੇ ਟੈਕਸੀ ਵਾਲੇ ਨੂੰ ਸੈਂਡ ਹੋਟਲ ਚੱਲਣ ਲਈ ਕਿਹਾ। ਟੈਕਸੀ ਵਾਲੇ ਨੇ ਕਿਹਾ ਕਿ ਸੌ ਰੁਪਏ ਲੱਗਣਗੇ। ਉਹ ਵਿਅਕਤੀ ਸ਼ਹਿਰ ’ਚ ਨਵਾਂ ਆਇਆ ਸੀ, ਪਰ ਉਸ ਨੂੰ ਇਹ ਪਤਾ ਸੀ ਕਿ ਇਹ ਹੋਟਲ ਸਟੇਸ਼ਨ ਤੋਂ ਸਿਰਫ਼ ਦੋ ਕਿਲੋਮੀਟਰ ਦੂਰ ਹੈ। (Motivation story in Punjabi)
ਹਾਲਾਂਕਿ ਉਸ ਨੂੰ ਟੈਕਸੀ ਦੇ ਕਿਰਾਏ ਸਬੰਧੀ ਪਤਾ ਨਹੀਂ ਸੀ। ਉਹ ਕਹਿਣ ਲੱਗਾ, ‘‘ਤੁਸੀਂ ਤਾਂ ਲੁੱਟ ਰਹੇ ਹੋ। ਮੇਰੇ ਅੰਦਰ ਏਨੀ ਤਾਕਤ ਹੈ ਕਿ ਆਪਣਾ ਸਾਮਾਨ ਚੁੱਕ ਕੇ ਸੈਂਡ ਹੋਟਲ ਜਾ ਸਕਾਂ।’’ ਉਹ ਵਿਅਕਤੀ ਕਾਫ਼ੀ ਦੂਰ ਤੱਕ ਸਾਮਾਨ ਲੈ ਕੇ ਨਿੱਕਲ ਗਿਆ। ਹੁਣ ਉਸ ਨੂੰ ਸਾਮਾਨ ਚੁੱਕ ਕੇ ਤੁਰਨਾ ਕਾਫ਼ੀ ਔਖਾ ਹੋ ਰਿਹਾ ਸੀ। ਕੁਝ ਦੇਰ ਬਾਅਦ ਉੱਥੋਂ ਉਹੀ ਟੈਕਸੀ ਵਾਲਾ ਜਾਂਦਾ ਹੋਇਆ ਦਿਸਿਆ। ਉਸ ਨੇ ਟੈਕਸੀ ਵਾਲੇ ਨੂੰ ਰੋਕ ਕੇ ਪੁੱਛਿਆ, ‘‘ਹੁਣ ਤਾਂ ਮੈਂ ਅੱਧੇ ਤੋਂ ਜ਼ਿਆਦਾ ਦੂਰੀ ਤੈਅ ਕਰ ਲਈ ਹੈ, ਹੁਣ ਸੈਂਡ ਹੋਟਲ ਦੇ ਕਿੰਨੇ ਰੁਪਏ ਲਓਗੇ?’’ ਟੈਕਸੀ ਵਾਲਾ ਕਹਿਣ ਲੱਗਾ, ‘‘200 ਰੁਪਏ।’’ ਉਸ ਵਿਅਕਤੀ ਨੂੰ ਹੋਰ ਜ਼ਿਆਦਾ ਗੁੱਸਾ ਆ ਗਿਆ। (Motivation story in Punjabi)
‘‘ਉੱਥੋਂ ਸੌ ਰੁਪਏ ਤੇ ਇੱਥੋਂ 200 ਰੁਪਏ?’’ ਟੈਕਸੀ ਵਾਲਾ ਕਹਿਣ ਲੱਗਾ, ‘‘ਸ੍ਰੀਮਾਨ ਜੀ, ਤੁਸੀਂ ਹੋਟਲ ਦੀ ਉਲਟ ਦਿਸ਼ਾ ਵੱਲ ਤੁਰ ਰਹੇ ਹੋ। ਹੁਣ ਤੁਸੀਂ ਉਸ ਤੋਂ ਹੋਰ ਵੀ ਦੂਰ ਆ ਚੁੱਕੇ ਹੋ।’’ ਹੁਣ ਉਹ ਵਿਅਕਤੀ ਚੁੱਪ-ਚਾਪ ਟੈਕਸੀ ’ਚ ਬੈਠ ਗਿਆ। ਕੋਈ ਵੀ ਕੰਮ ਕਰਨ ਤੋਂ ਪਹਿਲਾਂ ਜ਼ਲਦਬਾਜ਼ੀ ਦੀ ਬਜਾਇ ਸਾਨੂੰ ਗੰਭੀਰਤਾ ਨਾਲ ਸੋਚ ਲੈਣਾ ਚਾਹੀਦਾ ਹੈ।
Also Read : ਅੱਠਵੀਂ ਦੇ ਨਤੀਜੇ ਵਿੱਚ ਅਰਮਾਨਦੀਪ ਸਿੰਘ ਪੂਰੇ ਪੰਜਾਬ ਵਿੱਚੋਂ ਤੀਜੇ ਸਥਾਨ ’ਤੇ ਰਿਹਾ