ਦੇਸ਼ ਅੰਦਰ ਲੋਕ ਸਭਾ ਚੋਣਾਂ ਲਈ ਵੋਟਾਂ ਦੇ ਦੋ ਗੇੜ ਪੂਰੇ ਹੋ ਚੁੱਕੇ ਹਨ ਪਾਰਟੀਆਂ ਵੱਲੋਂ ਅਜੇ ਵੀ ਟਿਕਟ ਵੰਡਣ ਦਾ ਕੰਮ ਜ਼ਾਰੀ ਹੈ ਮੀਡੀਆ ਵੀ ਚੋਣਾਂ ਦੀ ਹਰ ਬਰੀਕੀ ਨੂੰ ਪੇਸ਼ ਕਰਨ ਲਈ ਉਤਾਵਲਾ ਰਹਿੰਦਾ ਹੈ ਪਰ ਗੈਰ-ਜ਼ਰੂਰੀ ਉਤਸ਼ਾਹ ’ਚ ਮੀਡੀਆ ਦਾ ਇੱਕ ਹਿੱਸਾ ਵੀ ਲੋਕਤੰਤਰ ਦੇ ਅਸੂਲਾਂ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ ਮੀਡੀਆ ਇਸ ਗੱਲ ਨੂੰ ਬੜੀ ਤਵੱਜੋਂ ਦੇ ਰਿਹਾ ਹੈ ਕਿ ਕਿਸ ਧਰਮ ਨੂੰ, ਕਿਸ ਜਾਤ ਦੇ ਆਗੂ ਨੂੰ ਟਿਕਟ ਦਿੱਤੀ ਗਈ ਸੁਰਖੀਆਂ ’ਚ ਆਮ ਪੜਿ੍ਹਆ ਜਾਂਦਾ ਹੈ ਕਿ ਫਲਾਣੀ ਪਾਰਟੀ ਨੇ ਜਾਟ ਚਿਹਰੇ ’ਤੇ ਦਾਅ ਖੇਡਿਆ, ਕਿਤੇ ਲਿਖਿਆ ਹੁੰਦਾ ਹੈ ਪਾਰਟੀ ਹਿੰਦੂ ਚਿਹਰੇ ਦੀ ਭਾਲ ਕਰ ਰਹੀ ਹੈ ਜਾਂ ਸਿੱਖ ਚਿਹਰਾ ਨਹੀਂ ਲੱਭ ਰਿਹਾ ਹੈ। (Media Democracy)
ਦਿੱਲੀ-NCR ਦੇ ਸਕੂੂਲਾਂ ’ਚ ਬੰਬ ਹੋਣ ਦੀ ਧਮਕੀ, ਸਕੂਲਾਂ ਨੂੰ ਕਰਵਾਇਆ ਖਾਲੀ
ਅਜਿਹਾ ਕੁਝ ਹੀ ਖੱਤਰੀ, ਕੰਬੋਜ ਤੇ ਹੋਰ ਬਰਾਦਰੀਆਂ ਬਾਰੇ ਧੜਾਧੜ ਲਿਖਿਆ ਜਾਂਦਾ ਹੈ ਅਜਿਹੀ ਸ਼ਬਦਾਵਲੀ ਸਮਾਜ ’ਚ ਜਾਤੀਵਾਦ ਦੀ ਢਿੱਲੀ ਪੈ ਰਹੀ ਪਕੜ ਨੂੰ ਫਿਰ ਮਜ਼ਬੂਤ ਕਰਦੀ ਹੈ ਪਾਰਟੀ ਦੀ ਅੰਦਰਲੀ ਰਣਨੀਤੀ ਨੂੰ ਜ਼ਾਹਿਰ ਕਰਨ ਦੀ ਹੋੜ ’ਚ ਮੀਡੀਆ ਵੀ ਉਸੇ ਪੱਛੜੀ ਸੋਚ ਨੂੰ ਉਭਾਰਨ ਦਾ ਕੰਮ ਕਰ ਜਾਂਦਾ ਹੈ ਜਿਸ ਨੂੰ ਖਤਮ ਕਰਨ ਲਈ ਲੋਕਤੰਤਰ ਸਮਾਨਤਾ ਦੀ ਭਾਵਨਾ ਤੇ ਇਨਸਾਨੀਅਤ ਨੂੰ ਅੱਗੇ ਲਿਆਉਣ ਲਈ ਯਤਨਸ਼ੀਲ ਹੈਅਸਲ ’ਚ ਅੰਗਰੇਜ਼ਾਂ ਵੱਲੋਂ ਚਲਾਈ ਗਈ ਸੰਪ੍ਰਦਾਇਕ ਚੋਣ ਪ੍ਰਣਾਲੀ ਨੂੰ ਸਾਡੇ ਅਜ਼ਾਦ ਲੋਕਤੰਤਰ ਤੇ ਮਾਨਵਵਾਦੀ ਸੰਵਿਧਾਨ ਨੇ ਖ਼ਤਮ ਕਰ ਦਿੱਤਾ ਸੀ। (Media Democracy)
ਮੀਡੀਆ ਫਿਰ ਸੰਪ੍ਰਦਾਇਕ ’ਤੇ ਜਾਤੀਸੂਚਕ ਸ਼ਬਦ ਵਰਤ ਕੇ ਨਵੀਂ ਪੀੜ੍ਹੀ ਦੀ ਮਾਨਸਿਕਤਾ ’ਚ ਜਾਤੀਵਾਦ ਦੀਆਂ ਜੜ੍ਹਾਂ ਡੂੰਘੀਆਂ ਕਰਨ ਦਾ ਹੀ ਕੰਮ ਅਣਜਾਣੇ ’ਚ ਹੀ ਕਰ ਰਿਹਾ ਹੈ ਭਾਵੇਂ ਪਾਰਟੀਆਂ ਟਿਕਟ ਵੰਡਣ ਵੇਲੇ ਧਰਮ, ਜਾਤ ਨੂੰ ਧਿਆਨ ’ਚ ਰੱਖਦੀਆਂ ਹਨ ਫਿਰ ਵੀ ਪਾਰਟੀਆਂ ਆਪਣੀ ਇਸ ਕਮਜ਼ੋਰੀ ਨੂੰ ਲੋਕਤੰਤਰ ਵਿਰੋਧੀ ਹੋਣ ਕਾਰਨ ਸ਼ਰ੍ਹੇਆਮ ਗਾਉਣ ਤੋਂ ਪ੍ਰਹੇਜ਼ ਕਰਦੀਆਂ ਹਨ ਚੰਗਾ ਹੋਵੇ ਜੇਕਰ ਮੀਡੀਆ ਇਹਨਾਂ ਚੀਜ਼ਾਂ ਨੂੰ ਪ੍ਰਮੁੱਖਤਾ ਨਾਲ ਛਾਪੇ ਜਦੋਂ ਕੋਈ ਪਾਰਟੀ ਕਿਸੇ ਧਰਮ-ਜਾਤ ਵਿਸੇਸ਼ ਦੀ ਬਹੁਲਤਾ ਵਾਲੇ ਇਲਾਕੇ ’ਚ ਜਾਤ-ਬਰਾਦਰੀ ਤੋਂ ਉੱਪਰ ਟਿਕਟ ਦੇਣ ਦੀ ਹਿੰਮਤ ਕਰੇ। (Media Democracy)