ਮੈਂ ਇੰਜੀਨੀਅਰ ਬਣ ਕੇ ਆਪਣੇ ਪਿੰਡ ਦਾ ਨਾਂਅ ਰੌਸ਼ਨ ਕਰਨਾ ਚਾਹੁੰਦਾ ਹਾਂ : ਅਰਮਾਨਦੀਪ | Result
ਸੰਗਰੂਰ (ਗੁਰਪ੍ਰੀਤ ਸਿੰਘ)। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਅੱਠਵੀਂ ਕਲਾਸ ਦੇ ਨਤੀਜਿਆਂ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ (ਸੰਗਰੂਰ) ਦੇ ਵਿਦਿਆਰਥੀ ਅਰਮਾਨਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ ਨੇ ਸੂਬੇ ਵਿੱਚੋਂ ਤੀਜਾ ਸਥਾਨ ਹਾਸਲ ਕਰਕੇ ਜਿੱਥੇ ਮੁੰਡਿਆਂ ਦਾ ਝੰਡਾ ਬਰਦਾਰ ਬਣਿਆ ਹੈ, ਉੱਥੇ ਕਾਫ਼ੀ ਸਮੇਂ ਬਾਅਦ ਪਹਿਲੇ ਤਿੰਨ ਸਥਾਨਾਂ ਤੇ ਕਿਸੇ ਲੜਕੇ ਦਾ ਨਾਂਅ ਆਇਆ ਹੈ। (Result)
ਅੱਜ ਜਿਉਂ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਦਾ ਨਤੀਜਿਆ ਐਲਾਨਿਆ ਗਿਆ ਤਾਂ ਸਰਕਾਰੀ ਐਲੀਮੈਂਟਰੀ ਸਕੂਲ ਦੇ ਵਿਦਿਆਰਥੀ ਅਰਮਾਨਦੀਪ ਸਿੰਘ ਦਾ ਨਾਂਅ ਤੀਜੇ ਸਥਾਨ ਤੇ ਆਇਆ ਉਸ ਨੇ 600 ਅੰਕਾਂ ਵਿੱਚੋਂ 597 ਅੰਕ ਹਾਸਲ ਕਰਕੇ ਕੁੱਲ 99.50 ਫੀਸਦੀ ਅੰਕ ਹਾਸਲ ਕੀਤੇ ਹਨ। ਅਰਮਾਨਦੀਪ ਦੇ ਪਿਤਾ ਲਖਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਜਦੋਂ ਸਾਨੂੰ ਫੋਨ ਆਇਆ ਕਿ ਅਰਮਾਨ ਪੂਰੇ ਪੰਜਾਬ ਵਿੱਚੋਂ ਤੀਜੇ ਸਥਾਨ ਤੇ ਆਇਆ ਹੈ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਸ ਨੇ ਦੱਸਿਆ ਕਿ ਅਰਮਾਨ ਸ਼ੁਰੂ ਤੋਂ ਹੀ ਪੜ੍ਹਣ ਵਿੱਚ ਬੇਹੱਦ ਹੁਸ਼ਿਆਰ ਰਿਹਾ ਹੈ। (Result)
ਅਰਮਾਨਦੀਪ ਨੇ ਦੱਸਿਆ ਕਿ ਉਹ ਪੰਜਵੀਂ ਕਲਾਸ ਵਿੱਚੋਂ 500 ਵਿਚੋਂ 500 ਨੰਬਰ ਹਾਸਲ ਕਰਕੇ ਅੱਵਲ ਆਇਆ ਸੀ। ਹੁਣ ਅੱਠਵੀਂ ਵਿੱਚ ਉਸ ਨੇ ਪਹਿਲੀਆਂ ਪੁਜੀਸ਼ਨਾਂ ਤੇ ਆਉਣ ਲਈ ਕਾਫ਼ੀ ਮਿਹਨਤ ਕੀਤੀ ਹੈ। ਉਸ ਨੇ ਦੱਸਿਆ ਕਿ ਸਕੂਲ ਵਿੱਚ ਦੇਰ ਰਾਤ ਤੱਕ ਪੜ੍ਹਦਾ ਸੀ, ਉਸ ਨੇ ਮੋਬਾਇਲ ਫੋਨ ਬਹੁਤ ਘੱਟ ਚਲਾਇਆ ਸੀ ਅਤੇ ਹਮੇਸ਼ਾ ਉਸ ਦਾ ਧਿਆਨ ਪੜ੍ਹਾਈ ਵਿੱਚ ਹੀ ਰਿਹਾ। ਉਸ ਨੇ ਦੱਸਿਆ ਕਿ ਉਸ ਦੀਆਂ ਦੋ ਵੱਡੀਆਂ ਭੈਣਾਂ ਵੀ ਪੜ੍ਹ ਰਹੀਆਂ ਹਨ ਅਤੇ ਹੁਣ ਉਹ ਪੜ੍ਹ ਲਿਖ ਕੇ ਇੰਜੀਨੀਅਰ ਬਣ ਕੇ ਆਪਣੇ ਪਿੰਡ ਦਾ ਨਾਂਅ ਰੌਸ਼ਨ ਕਰਨਾ ਚਾਹੁੰਦਾ ਹੈ।
Result
ਸਰਕਾਰੀ ਸਕੂਲ ਰੱਤੋਕੇ ਦੇ ਇੰਚਾਰਜ ਸੁਰਿੰਦਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਅਰਮਾਨਦੀਪ ਸ਼ੁਰੂ ਤੋਂ ਹੀ ਬਹੁਤ ਹੁਸ਼ਿਆਰ ਰਿਹਾ ਹੈ। ਉਸ ਨੇ ਪਿਛਲੇ ਦਿਨੀਂ ਗਣਿਤ ਵਿਸ਼ੇ ਦੇ ਲਏ ਜ਼ਿਲ੍ਹਾ ਪੱਧਰੀ ਟੈਸਟ ਵਿੱਚ ਵੀ ਪਹਿਲਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਾਡੇ ਸਕੂਲ ਦੇ ਬੱਚੇ ਪੰਜਵੀਂ, ਅੱਠਵੀਂ ਵਿੱਚੋਂ ਵੱਡੀ ਗਿਣਤੀ ਵਿੱਚ ਮੈਰਿਟਾਂ ਆਈਆਂ ਹਨ। ਉਨ੍ਹਾਂ ਦੱਸਿਆ ਕਿ ਰੱਤੋਕੇ ਦਾ ਜ਼ਿਲ੍ਹਾ ਸੰਗਰੂਰ ਦਾ ਇਕਲੌਤਾ ਸਰਕਾਰੀ ਸਕੂਲ ਹੈ ਜਿਹੜਾ ਆਪਣੀ ਪੜ੍ਹਾਈ ਲਈ ਪੂਰੇ ਪੰਜਾਬ ਵਿੱਚ ਜਾਣਿਆ ਜਾਂਦਾ ਹੈ। ਦੇਰ ਰਾਤ ਤੱਕ ਇਸ ਸਕੂਲ ਵਿੱਚ ਬੱਚਿਆਂ ਦੀ ਕਲਾਸਾਂ ਲੱਗਦੀਆਂ ਹਨ ਅਤੇ ਪਹਿਲਾਂ ਵੀ ਇਸ ਸਕੂਲ ਦੇ ਵੱਡੀ ਗਿਣਤੀ ਬੱਚਿਆਂ ਦੀਆਂ ਮੈਰਿਟਾਂ ਆਈਆਂ ਹਨ।
Also Read : PSEB Result: ਬਾਰ੍ਹਵੀਂ ਦੇ ਨਤੀਜੇ ’ਚ ਲੁਧਿਆਣਾ ਦੇ ਏਕਮਪ੍ਰੀਤ ਸਿੰਘ ਨੇ ਕਰਵਾਈ ਬੱਲੇ-ਬੱਲੇ!