ਗੁਜਰਾਤ ਖਿਲਾਫ ਮੈਚ ਜੇਤੂ ਅਰਧਸੈਂਕੜਾ ਜੜਿਆ | KKR vs DC
- ਵਿਲ ਜੈਕਸ ਦਾ ਤੂਫਾਨੀ ਸੈਂਕੜਾ
ਸਪੋਰਟਸ ਡੈਸਕ। ਕੱਲ੍ਹ ਆਈਪੀਐੱਲ ਦਾ ਮੁਕਾਬਲਾ ਰਾਇਲ ਚੈਂਲੇਜਰਸ ਬੈਂਗਲੁਰੂ ਤੇ ਗੁਜਰਾਤ ਟਾਈਟੰਸ ਵਿਚਕਾਰ ਖੇਡਿਆ ਗਿਆ। ਇਹ ਮੈਚ ਗੁਜਰਾਤ ਦੇ ਘਰੇਲੂ ਮੈਦਾਨ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਗਿਆ। ਜਿੱਥੇ ਬੈਂਗਲੁਰੂ ਦੇ ਕਪਤਾਨ ਪਲੇਸਿਸ ਨੇ ਟਾਸ ਜਿੱਤਿਆ ਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਗੁਜਰਾਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਪਣੇ 20 ਓਵਰਾਂ ’ਚ 200 ਦੌੜਾਂ ਦਾ ਵੱਡਾ ਸਕੋਰ ਬਣਾਇਆ, ਜਿਸ ਵਿੱਚ ਸਾਈ ਸੁਦਰਸ਼ਨ ਦਾ ਅਰਧਸੈਂਕੜਾ ਤੇ ਸ਼ਾਹਰੁਖ ਖਾਨ ਦਾ ਤੂਫਾਨੀ ਅਰਧਸੈਂਕੜਾ ਸ਼ਾਮਲ ਰਿਹਾ। ਜਵਾਬ ’ਚ ਬੈਂਗਲੁਰੂ ਨੇ ਸਾਬਕਾ ਕਪਤਾਨ ਵਿਰਾਟ ਕੋਹਲੀ ਅਰਧਸੈਂਕੜੇ ਅਤੇ ਵਿਲ ਜੈਕਸ ਦੇ ਤੂਫਾਨੀ ਸੈਂਕੜੇ ਦੀ ਮੱਦਦ ਨਾਲ ਇਹ ਟੀਚਾ ਸਿਰਫ 16 ਓਵਰਾਂ ’ਚ ਹੀ ਹਾਸਲ ਕਰ ਲਿਆ। ਵਿਲ ਜੈਕਸ ਨੇ ਸਿਰਫ 40 ਗੇਂਦਾਂ ’ਚ ਇਹ ਸੈਂਕੜਾ ਜੜ ਦਿੱਤਾ। ਵਿਰਾਟ ਕੋਹਲੀ ਵੀ 70 ਦੌੜਾਂ ਬਣਾ ਕੇ ਨਾਬਾਦ ਪਵੇਲੀਅਨ ਵਾਪਸ ਪਰਤੇ। (KKR vs DC)
19th Letter of Saint Dr. MSG: ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਲਈ ਭੇਜਿਆ ਸੰਦੇਸ਼, ਪੜ੍ਹੋ ਪੂਜਨੀਕ ਗੁਰੂ ਜੀ ਦੀ 19ਵ…
ਕੋਹਲੀ ਦਾ ਆਲੋਚਕਾਂ ਨੂੰ ਜਵਾਬ | KKR vs DC
ਉਸ ਤੋਂ ਬਾਅਦ ਵਿਰਾਟ ਕੋਹਲੀ ਨੇ ਗੁਜਰਾਤ ਖਿਲਾਫ ਅਰਧਸੈਂਕੜਾ ਜੜ ਕੇ ਆਪਣੇ ਆਲੋਚਕਾਂ ਨੂੰ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਉਸ ਨੂੰ ਸਪਿਨ ਦਾ ਚੰਗਾ ਬੱਲੇਬਾਜ਼ ਨਹੀਂ ਮੰਨਦੇ ਉਨ੍ਹਾਂ ਦੇ ਹਿਸਾਬ ਨਾਲ ਟੀਮ ਨੂੰ ਜਿੱਤ ਦਿਵਾਉਣਾ ਜਿਆਦਾ ਅਹਿਮ ਹੈ। ਵਿਰਾਟ ਨੇ ਐਤਵਾਰ ਨੂੰ ਗੁਜਰਾਤ ਦੇ ਸਪਿਨਰਾਂ ਖਿਲਾਫ ਸਿਰਫ 34 ਗੇਂਦਾਂ ’ਤੇ 179 ਦੇ ਸਟ੍ਰਾਈਕ ਰੇਟ ਨਾਲ 61 ਦੌੜਾਂ ਬਣਾਈਆਂ। ਵਿਰਾਟ ਨੇ ਗੁਜਰਾਤ ਖਿਲਾਫ 70 ਦੌੜਾਂ ਦੀ ਪਾਰੀ ਖੇਡੀ, ਜਿਸ ਵਿੱਚ ਰਾਸ਼ਿਦ ਖਾਨ ਤੇ ਨੂਰ ਅਹਿਮਦ ਵਰਗੇ ਵੱਡੇ ਸਪਿਨਰਾਂ ਖਿਲਾਫ 5 ਚੌਕੇ ਤੇ 3 ਛੱਕੇ ਜੜੇ। ਉਨ੍ਹਾਂ ਨੇ ਨਾਲ ਵਿਲ ਜੈਕਸ ਨੇ ਸਿਰਫ 41 ਗੇਂਦਾਂ ’ਤੇ ਸੈਂਕੜਾ ਜੜ ਦਿੱਤਾ। ਦੋਵਾਂ ਵਿਚਕਾਰ 150 ਤੋਂ ਵੀ ਜ਼ਿਆਦਾ ਦੌੜਾਂ ਦੀ ਸਾਂਝੇਦਾਰੀ ਹੋਈ। (KKR vs DC)
ਮੇਰੇ ਲਈ ਆਪਣਾ ਕੰਮ ਜ਼ਿਆਦਾ ਜ਼ਰੂਰੀ : ਵਿਰਾਟ | KKR vs DC
ਵਿਰਾਟ ਨੇ ਅੱਗੇ ਕਿਹਾ, ‘ਮੈਂ ਬਸ ਆਪਣਾ ਕੰਮ ਕਰ ਰਿਹਾ ਹਾਂ, ਇਸ ਤਰ੍ਹਾਂ ਮੈਂ ਸਾਲਾਂ ਤੋਂ ਖੇਡ ਕੇ ਟੀਮ ਨੂੰ ਜਿੱਤਾ ਰਿਹਾਂ ਹਾਂ। ਇਸ ਲਈ ਮਸਲ ਮੈਮੋਰੀ ’ਚ ਟੀਮ ਨੂੰ ਜਿਤਾਉਣਾ ਹੀ ਸਭ ਤੋਂ ਜ਼ਿਆਦਾ ਜ਼ਰੂਰੀ ਲਗਦਾ ਹੈ। ਲੋਕ ਆਪਣੇ ਅੰਦਾਜੇ ਲਾਉਂਦੇ ਹਨ ਪਰ ਜਦੋਂ ਤੱਕ ਉਹ ਮੈਦਾਨ ’ਤੇ ਨਹੀਂ ਹੋਣਗੇ, ਉਨ੍ਹਾਂ ਨੂੰ ਹਾਲਾਤ ਸਮਝ ਨਹੀਂ ਆਉਣਗੇ। (KKR vs DC)
ਇਸ ਸੀਜ਼ਨ ’ਚ ਕੋਹਲੀ ਬਣਾ ਚੁੱਕੇ ਹਨ 500 ਤੋਂ ਜ਼ਿਆਦਾ ਦੌੜਾਂ | KKR vs DC
ਐਤਵਾਰ ਨੂੰ ਆਰਸੀਬੀ ਨੇ ਗੁਜਰਾਤ ਨੂੰ 9 ਵਿਕਟਾਂ ਨਾਲ ਹਰਾ ਦਿੱਤਾ। ਇਸ ਵਿੱਚ ਵਿਰਾਟ ਕੋਹਲੀ ਨੇ 44 ਗੇਂਦਾਂ ’ਤੇ 70 ਦੌੜਾਂ ਦੀ ਤੂਫਾਨੀ ਪਾਰੀ ਖੇਡੀ, ਇਸ ਦੇ ਨਾਲ ਹੀ ਉਨ੍ਹਾਂ ਇਸ ਟੂਰਨਾਮੈਂਟ ’ਚ 17ਵੇਂ ਸੀਜ਼ਨ ’ਚ 500 ਦੌੜਾਂ ਵੀ ਪੂਰੀਆਂ ਕਰ ਲਈਆਂ। ਉਹ ਅਜਿਹਾ ਕਰਨ ਵਾਲੇ ਪਹਿਲੇ ਬੱਲੇਬਾਜ਼ ਬਣੇ। ਮੈਚ ਤੋਂ ਪਹਿਲਾਂ ਕੋਹਲੀ ਆਈਪੀਐੱਲ ਦੇ ਇਸ ਸੀਜ਼ਨ ’ਚ ਤੇਜ਼ ਗੇਂਦਬਾਜ਼ ਖਿਲਾਫ 161.62 ਅਤੇ ਸਪਿਨਰਾਂ ਖਿਲਾਫ 123.57 ਦੇ ਸਟ੍ਰਾਈਕ ਰੇਟ ਨਾਲ ਦੌੜਾਂ ਬਣਾ ਰਹੇ ਸਨ। ਪਰ ਗੁਜਰਾਤ ਖਿਲਾਫ ਉਨ੍ਹਾਂ ਰਾਸ਼ਿਦ ਖਾਨ, ਨੂਰ ਅਹਿਮਦ ਅਤੇ ਸਾਈ ਕਿਸ਼ੋਰ ਵਰਗੇ ਸਪਿਨਰਾਂ ਖਿਲਾਫ 34 ਗੇਂਦਾਂ ’ਤੇ 179 ਦੇ ਸਟ੍ਰਾਈਕ ਰੇਟ ਨਾਲ 61 ਦੌੜਾਂ ਬਣਾ ਦਿੱਤੀਆਂ। ਇਸ ਵਿੱਚ 5 ਚੌਕੇ ਅਤੇ 3 ਛੱਕੇ ਵੀ ਸ਼ਾਮਲ ਰਹੇ। (KKR vs DC)