(ਰਮਨੀਕ ਬੱਤਾ) ਭਦੌੜ। ਬੱਸ ਸਟੈਂਡ ਭਦੌੜ ’ਚ ਬਰਗਦ ਦੇ 2 ਵੱਡੇ ਤੇ ਕਰੀਬ 40 ਸਾਲ ਪੁਰਾਣੇ ਦਰੱਖਤ ਕੱਟਣ ਨਾਲ ਲੋਕਾਂ ’ਚ ਰੋਸ ਹੈ। ਲੋਕਾਂ ਨੇ ਕਿਹਾ ਕਿ ਵਿਕਾਸ ਦੇ ਨਾਂਅ ’ਤੇ ਦਰੱਖਤ ਕੱਟੇ ਜਾ ਰਹੇ ਹਨ। ਜੋ ਕਿ ਪੂਰੀ ਤਰ੍ਹਾਂ ਗਲਤ ਹੈ ਤੇ ਵਾਤਾਵਰਣ ਨੂੰ ਬਚਾਉਣ ਲਈ ਪ੍ਰਸ਼ਾਸਨ ਸਿਰਫ ਖਾਨਾਪੂਰਤੀ ਕਰ ਰਿਹਾ ਹੈ। Old Trees
ਜ਼ਿਕਰਯੋਗ ਹੈ ਕਿ ਬੱਸ ਸਟੈਂਡ ਭਦੌੜ ਦੀ ਨਵੀਂ ਉਸਾਰੀ ਕੀਤੀ ਜਾ ਰਹੀ ਹੈ। ਇਸਦਾ ਉਦਘਾਟਨ ਇਕ ਵਾਰ ਕਾਂਗਰਸ ਸਰਕਾਰ ਸਮੇਂ ਸਾਬਕਾ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੀਤਾ ਸੀ। ਜਿਸ ਤੋਂ ਬਾਅਦ ਸਰਕਾਰ ਬਦਲਣ ’ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ’ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਇਸ ਦਾ ਨੀਂਹ ਪੱਥਰ ਰੱਖਿਆ ਸੀ। ਹੁਣ ਇਸਨੂੰ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਜਿਸਦੇ ਚੱਲਦਿਆਂ ਕਰੀਬ 40 ਸਾਲ ਪੁਰਾਣੇ ਦਰਖੱਤ ਵੱਢ ਦਿੱਤੇ ਗਏ ਹਨ। Old Trees
ਇਹ ਵੀ ਪੜ੍ਹੋ: ਕੇਂਦਰੀ ਜ਼ੇਲ੍ਹ ’ਚੋਂ ਹਵਾਲਾਤੀ ਕੋਲੋਂ ਨਸ਼ੀਲੀਆਂ ਗੋਲੀਆਂ ਬਰਾਮਦ
ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਆਸੀਸ ਕੁਮਾਰ ਨੇ ਕਿਹਾ ਕਿ ਇੰਨ੍ਹਾਂ ਦਰੱਖਤਾਂ ਨੂੰ ਉਸਾਰੀ ਦੇ ਕੰਮ ਦੇ ਚੱਲਦਿਆਂ ਵੱਢਣਾ ਪਿਆ ਹੈ। ਉਨ੍ਹਾਂ ਕਿਹਾ ਕਿ ਇਸਦੀ ਵਿਸ਼ੇਸ਼ ਤੌਰ ’ਤੇ ਮਨਜ਼ੂਰੀ ਲਈ ਗਈ ਹੈ। ਮਨਜ਼ੂਰੀ ’ਚ ਲਿਖਿਆ ਗਿਆ ਸੀ ਕਿ ਇਕ ਦਰੱਖਤ ਦੇ ਬਦਲੇ 10 ਦਰੱਖਤ ਲਗਾਉਣੇ ਹੋਣਗੇ ਤੇ ਉਨ੍ਹਾਂ ਦੀ ਦੇਖਰੇਖ ਕਰਨੀ ਹੋਵੇਗੀ।