ਪੁਲਿਸ ਵੱਲੋਂ ਮਾਮਲਾ ਦਰਜ, ਪਟਿਆਲਾ ਜੇਲ੍ਹ ਵਿੱਚੋਂ ਨਹੀਂ ਰੁਕ ਰਿਹੈ ਮੋਬਾਇਲਾਂ ਦਾ ਮਿਲਣਾ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚੋਂ ਮੋਬਾਇਲ ਫੋਨਾਂ ਸਮੇਤ ਅਪੱਤੀ ਜਨਤ ਸਮੱਗਰੀ ਦਾ ਮਿਲਣਾ ਲਗਾਤਾਰ ਜਾਰੀ ਹੈ। ਪੁਲਿਸ ਵੱਲੋਂ ਚਲਾਏ ਜਾਂਦੇ ਸਰਚ ਅਭਿਆਨ ਤੋਂ ਬਾਅਦ ਵੀ ਜੇਲ੍ਹ ’ਚ ਕੈਦੀਆਂ ਅਤੇ ਹਵਾਲਾਤੀਆਂ ਕੋਲੋਂ ਮੋਬਾਇਲ ਫੋਨ ਮਿਲਣਾ ਜੇਲ੍ਹ ਪ੍ਰਸ਼ਾਸਨ ਦੀ ਕਾਰਗੁਜਾਰੀ ’ਤੇ ਸਵਾਲ ਖੜ੍ਹੇ ਕਰਦਾ ਹੈ। Patiala News
ਕੇਂਦਰੀ ਜੇਲ੍ਹ ਪਟਿਆਲਾ ਅੰਦਰੋਂ ਮੋਬਾਇਲ ਫੋਨ, ਬੈਟਰੀ, ਸਿੱਮ ਆਦਿ ਬਰਾਮਦ ਹੋਏ ਹਨ, ਜਿਸ ਤਹਿਤ ਪੁਲਿਸ ਵੱਲੋਂ ਮਾਮਲਾ ਦਰਜ਼ ਕੀਤਾ ਗਿਆ ਹੈ। ਥਾਣਾ ਤ੍ਰਿਪੜੀ ਵਿਖੇ ਕੇਂਦਰੀ ਜੇਲ੍ਹ ਪਟਿਆਲਾ ਦੇ ਸਹਾਇਕ ਸੁਪਰਡੈਂਟ ਪ੍ਰਗਟ ਸਿੰਘ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਜੇਲ੍ਹ ਵਿੱਚ ਜਦੋਂ ਤਲਾਸ਼ੀ ਲਈ ਗਈ ਤਾ ਹਵਾਲਾਤੀ ਰਵਿੰਦਰ ਸਿੰਘ ਦੀ ਤਲਾਸ਼ੀ ਕਰਨ ’ਤੇ 1 ਨੌਕੀਆ ਕੰਪਨੀ ਦਾ ਟੱਚ ਮੋਬਾਇਲ ਸਮੇਤ ਬੈਟਰੀ ਬਿਨ੍ਹਾ ਸਿੱਮ ਕਾਰਡ ਬਰਾਮਦ ਹੋਇਆ। Patiala News
ਇਸ ਦੇ ਨਾਲ ਹੀ ਬੈਰਕ ਨੰ. 7 ਦੀ ਬਾਥਰੂਮ ਵਾਲੀ ਕੰਧ ਵਿੱਚੋਂ 1 ਕੈਚਡਾ ਕੰਪਨੀ ਦਾ ਮੋਬਾਇਲ ਸਮੇਤ ਬੈਟਰੀ ਤੇ ਸਿੱਮ ਕਾਰਡ ਬਰਾਮਦ ਹੋਇਆ। ਬੈਰਕ ਨੰ. 7-8 ਦੇ ਪਿਛਲੇ ਪਾਸੇ ਜ਼ਮੀਨ ਵਿੱਚ ਦੱਬੇ ਹੋਏ 3 ਵੱਖ-ਵੱਖ ਕੰਪਨੀਆਂ ਦੇ ਮੋਬਾਇਲ ਸਮੇਤ ਬੈਟਰੀ ਬਿਨ੍ਹਾ ਸਿੱਮ ਕਾਰਡ ਬਰਾਮਦ ਹੋਏ। ਇਸ ਸਬੰਧੀ ਪੁਲਿਸ ਵੱਲੋਂ ਹਵਾਲਾਤੀ ਰਵਿੰਦਰ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਪਿੰਡ ਅਲੋਹਰਾ ਕਲਾਂ ਥਾਣਾ ਸਦਰ ਨਾਭਾ ਅਤੇ ਨਾ-ਮਾਲੂਮ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਸੇ ਤਰ੍ਹਾਂ ਹੀ ਵੱਖਰੇ ਮਾਮਲੇ ਵਿੱਚ ਸਹਾਇਕ ਸੁਪਰਡੈਂਟ ਗੁਰਮੇਲ ਸਿੰਘ ਵੱਲੋਂ ਲਿਖਾਈ ਸ਼ਿਕਾਇਤ ਵਿੱਚ ਆਖਿਆ ਗਿਆ ਹੈ ਕਿ ਬੈਰਕ ਨੰ.1 ਦੇ ਬਾਹਰ ਤੋਂ 1 ਕੈਚਡਾ ਕੰਪਨੀ ਦਾ ਮੋਬਾਇਲ ਸਮੇਤ ਬੈਟਰੀ ਤੇ ਸਮੇਤ ਸਿਮ ਕਾਰਡ ਬਰਾਮਦ ਹੋਇਆ। ਇਸ ਦੇ ਨਾਲ ਹੀ ਬੈਰਕ ਨੰ. 8 ਨੇੜੋਂ 1 ਓਪੋ ਕੰਪਨੀ ਦਾ ਟੱਚ ਮੋਬਾਇਲ ਟੁੱਟੀ ਹੋਈ ਹਾਲਤ ਵਿੱਚ ਬਰਾਮਦ ਹੋਇਆ। ਬੈਰਕ ਨੰ. 9/1 ਦੇ ਪਿਛਲੇ ਪਾਸੇ ਬਣੇ ਬਾਥਰੂਮਾਂ ਵਿੱਚੋਂ ਕੈਚਡਾ ਕੰਪਨੀ ਦਾ ਮੋਬਾਇਲ ਸਮੇਤ ਬੈਟਰੀ ਅਤੇ ਸਿੱਮ ਕਾਰਡ ਬਰਾਮਦ ਹੋਇਆ। ਇਸ ਸਬੰਧੀ ਅਣਪਛਾਤੇ ਵਿਅਕਤੀਆਂ ਖਿਲਾਫ਼ ਥਾਣਾ ਤ੍ਰਿਪੜੀ ਵਿਖੇ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕੀਤੀ ਗਈ ਹੈ।