ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਅੰਤਰਰਾਸ਼ਟਰੀ ਕੱਚੇ ਤੇਲ ਦੀਆਂ ਕੀਮਤਾਂ ’ਚ ਗਿਰਾਵਟ ਵਿਚਕਾਰ, ਪੈਟਰੋਲ ਤੇ ਡੀਜਲ ਦੀਆਂ ਘਰੇਲੂ ਕੀਮਤਾਂ ਅੱਜ ਸਥਿਰ ਰਹੀਆਂ, ਜਿਸ ਕਾਰਨ ਦਿੱਲੀ ’ਚ ਪੈਟਰੋਲ ਦੀ ਕੀਮਤ 94.72 ਰੁਪਏ ਪ੍ਰਤੀ ਲੀਟਰ ਤੇ ਡੀਜਲ ਦੀ ਕੀਮਤ 87.62 ਰੁਪਏ ਪ੍ਰਤੀ ਲੀਟਰ ਰਹੀ। ਪ੍ਰਮੁੱਖ ਤੇਲ ਮਾਰਕੀਟਿੰਗ ਕੰਪਨੀ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਦੀ ਵੈੱਬਸਾਈਟ ’ਤੇ ਜਾਰੀ ਕੀਤੇ ਗਏ ਰੇਟਾਂ ਮੁਤਾਬਕ ਅੱਜ ਦੇਸ਼ ’ਚ ਪੈਟਰੋਲ ਤੇ ਡੀਜਲ ਦੀਆਂ ਕੀਮਤਾਂ ’ਚ ਕੋਈ ਬਦਲਾਅ ਨਹੀਂ ਹੋਇਆ ਹੈ। (Petrol and Diesel Price Today)
ਦਿੱਲੀ ’ਚ ਇਨ੍ਹਾਂ ਦੀਆਂ ਕੀਮਤਾਂ ਦੇ ਬਰਾਬਰ ਰਹਿਣ ਨਾਲ ਮੁੰਬਈ ’ਚ ਪੈਟਰੋਲ 104.21 ਰੁਪਏ ਪ੍ਰਤੀ ਲੀਟਰ ਤੇ ਡੀਜਲ 92.15 ਰੁਪਏ ਪ੍ਰਤੀ ਲੀਟਰ ’ਤੇ ਰਿਹਾ। ਵਿਸ਼ਵ ਪੱਧਰ ’ਤੇ ਹਫਤੇ ਦੇ ਅੰਤ ’ਚ ਅਮਰੀਕੀ ਕਰੂਡ 0.53 ਫੀਸਦੀ ਡਿੱਗ ਕੇ 82.70 ਡਾਲਰ ਪ੍ਰਤੀ ਬੈਰਲ ਤੇ ਲੰਡਨ ਬ੍ਰੈਂਟ ਕਰੂਡ 0.82 ਫੀਸਦੀ ਡਿੱਗ ਕੇ 86.57 ਡਾਲਰ ਪ੍ਰਤੀ ਬੈਰਲ ’ਤੇ ਆ ਗਿਆ। ਦੇਸ਼ ਦੇ ਚਾਰ ਮਹਾਨਗਰਾਂ ’ਚ ਪੈਟਰੋਲ ਤੇ ਡੀਜਲ ਦੀਆਂ ਕੀਮਤਾਂ ਇਸ ਤਰ੍ਹਾਂ ਰਹੀਆਂ। (Petrol and Diesel Price Today)
ਇਸ ਤਰ੍ਹਾਂ ਤੁਸੀਂ ਜਾਣ ਸਕਦੇ ਹੋ ਅੱਜ ਦੀ ਤਾਜਾ ਕੀਮਤ : ਤੁਸੀਂ ਐੱਸਐੱਮਐੱਸ ਰਾਹੀਂ ਪੈਟਰੋਲ ਤੇ ਡੀਜਲ ਦੇ ਰੋਜਾਨਾ ਰੇਟ ਵੀ ਜਾਣ ਸਕਦੇ ਹੋ। ਇੰਡੀਅਨ ਆਇਲ ਦੇ ਗਾਹਕ 9224992249 ਨੰਬਰ ’ਤੇ ਆਰਐੱਸਪੀ ਤੇ ਆਪਣਾ ਸਿਟੀ ਕੋਡ ਟਾਈਪ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਅਤੇ ਆਰਐੱਸਪੀ ਗਾਹਕ ਐੱਸਐੱਮਐੱਸ ਤੇ ਆਪਣਾ ਸਿਟੀ ਕੋਡ ਟਾਈਪ ਕਰਕੇ ਨੰਬਰ 9223112222 ’ਤੇ ਭੇਜ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਖਪਤਕਾਰ ਆਪਣਾ ਸਿਟੀ ਕੋਡ ਟਾਈਪ ਕਰਕੇ ਅਤੇ 9222201122 ਨੰਬਰ ’ਤੇ ਭੇਜ ਕੇ ਕੀਮਤ ਜਾਣ ਸਕਦੇ ਹਨ। (Petrol and Diesel Price Today)