Kisan Andolan: ਰੇਲ ’ਚ ਸਫਰ ਕਰਨ ਵਾਲੇ ਯਾਤਰੀਆਂ ਲਈ ਜ਼ਰੂਰੀ ਖਬਰ, ਵੇਖੋ

Railway

ਹਰਿਆਣਾ ’ਚ 11 ਟਰੇਨਾਂ ਰਹਿਣਗੀਆਂ ਰੱਦ, ਕਿਸਾਨ ਅੰਦੋਲਨ ਕਾਰਨ ਰੇਲਵੇ ਦਾ ਫੈਸਲਾ | Kisan Andolan

  • ਅਜਮੇਰ-ਜੰਮੂਤਵੀ ਦਾ ਰੂਟ ਬਦਲਿਆ | Kisan Andolan

ਅੰਬਾਲਾ (ਸੱਚ ਕਹੂੰ ਨਿਊਜ਼)। ਹਰਿਆਣਾਂ ਦੇ ਅੰਬਾਲਾ ਨੇੜੇ ਪੰਜਾਬ ਬਾਰਡਰ ’ਤੇ ਚੱਲ ਰਹੇ ਕਿਸਾਨਾਂ ਅੰਦੋਲਨ ਕਾਰਨ 20 ਤੇ 21 ਅਪਰੈਲ ਨੂੰ ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ ਤੋਂ ਚੱਲਣ ਵਾਲੀਆਂ 11 ਟਰੇਨਾਂ ਰੱਦ ਰਹਿਣਗੀਆਂ। ਜਦਕਿ ਰੇਵਾੜੀ ਰਸਤੇ ਚੱਲਣ ਵਾਲੀ ਅਜਮੇਰ-ਜੰਮੂਤਵੀ ਦਾ ਰੂਟ ਬਦਲਿਆ ਗਿਆ ਹੈ। ਨਾਲ ਹੀ ਬਾੜਮੇਰ-ਜੰਮੂਤਵੀ ਐੱਕਸਪ੍ਰੈੱਸ ਦਿੱਲੀ ਤੱਕ ਹੀ ਸੰਚਾਲਿਤ ਹੋਵੇਗੀ। ਸੰਯੁਕਤ ਕਿਸਾਨ ਮੋਰਚਾ ਨੇ ਹਰਿਆਣਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਦੀ ਰਿਹਾਈ ਲਈ ਬੁੱਧਵਾਰ ਤੋਂ ਪਟਿਆਲਾ ਜ਼ਿਲ੍ਹੇ ਦੇ ਸ਼ੰਭੂ ਬਾਰਡਰ ਰੇਲਵੇ ਸਟੇਸ਼ਨ ਦੇ ਰੇਲ ਟਰੈਕ ’ਤੇ ਪੱਕਾ ਧਰਨਾ ਲਾਇਆ ਹੋਇਆ ਹੈ। (Kisan Andolan)

10th 12th Result 2024: ਵਿਦਿਆਰਥੀਆਂ ਲਈ ਅਹਿਮ ਖਬਰ, ਅੱਜ ਇਸ ਸਮੇਂ ਜਾਰੀ ਹੋਣਗੇ 10ਵੀਂ, 12ਵੀਂ ਦੇ ਨਤੀਜੇ!

ਇਸ ਕਾਰਨ ਲੁਧਿਆਣਾ ਰਸਤੇ ਅੰਬਾਲਾ ਤੇ ਅੰਬਾਲਾ ਤੋਂ ਲੁਧਿਆਣਾ ਵੱਲ ਆਉਣ ਵਾਲੀਆਂ ਟਰੇਨਾਂ ਨੂੰ ਡਾਇਵਰਟ ਕਰਨਾ ਪੈ ਰਿਹਾ ਹੈ, ਤੇ ਕੁਝ ਨੂੰ ਰੱਦ ਕਰਨਾ ਪੈ ਰਿਹਾ ਹੈ। ਰੂਟ ਬਦਲਣ ਕਾਰਨ ਜ਼ਿਆਦਾਤਰ ਟਰੇਨਾਂ ਆਪਣੇ ਨਿਰਧਾਰਿਤ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ ਹਨ, ਜਿਸ ਨਾਲ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਧਰ ਬੀਤੇ ਕੱਲ੍ਹ ਕੁਲ 83 ਟਰੇਨਾਂ ਪ੍ਰਭਾਵਿਤ ਹੋਈਆਂ ਹਨ, ਅੱਜ ਵੀ ਕਈ ਟਰੇਨਾਂ ਰੱਦ ਕਰਨੀਆਂ ਪਈਆਂ। ਬੀਤੇ ਕੱਲ੍ਹ 21 ਟਰੇਨਾਂ ਨੂੰ ਜਿੱਥੇ ਰੱਦ ਕਰਨਾ ਪਿਆ, ਨਾਲ ਹੀ 54 ਨੂੰ ਰੂਟ ਡਾਇਵਰਟ ਕਰਕੇ ਚਲਾਇਆ ਗਿਆ ਤੇ 8 ਟਰੇਨਾਂ ਨੂੰ ਥੋੜੇ੍ਹ ਸਮੇਂ ਲਈ ਬੰਦ ਕੀਤਾ ਗਿਆ। (Kisan Andolan)