International Film Award: ਭੇਡਪੁਰਾ ਦੇ ਮੁੰਡੇ ਨੂੰ ਮਿਲਿਆ ਅੰਤਰਰਾਸ਼ਟਰੀ ਫਿਲਮ ਐਵਾਰਡ
- ਲਘੁੂ ਫਿਲਮ ਰੇਹ ਸਪਰੇਅ ਲਈ ਮਿਲਿਆ ਐਵਾਰਡ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਦੇ ਪਿੰਡ ਭੇਡਪੁਰਾ ਦੇ ਸਿਮਰਨਪ੍ਰੀਤ ਸਿੰਘ (ਸਨੀ ਨਿਰਮਾਣ) ਦੁਆਰਾ ਵਾਤਾਵਰਣ ’ਤੇ ਬਣਾਈ ਗਈ ਲਘੂ ਫਿਲਮ (ਰੇਹ ਸਪਰੇਅ) ਜਿਸ ਨੇ ਸਟੈਨਵਾਸਲ ਅੰਤਰ-ਰਾਸ਼ਟਰੀ ਫਿਲਮ ਮੇਲੇ ਵਿੱਚ ਸਰਵੋਤਮ ਏਸੀਅਨ ਲਘੂ ਫਿਲਮ ਐਵਾਰਡ ਜਿੱਤਿਆ ਹੈ। ਇੰਡੋ ਸਿੰਘਪੁਰ ਅੰਤਰ-ਰਾਸ਼ਟਰੀ ਫਿਲਮ ਮੇਲੇ ਵਿੱਚ ਵੀ ਇਹ ਫਿਲਮ ਜੇਤੂ ਰਹੀ ਹੈ। ਕੈਲੋਫੋਰਨੀਆ ਦੇ ਅੰਤਰ-ਰਾਸ਼ਟਰੀ ਫਿਲਮ ਮੇਲੇ ’ਚ ਪ੍ਰਸ਼ੰਸਾ ਪੱਤਰ ਮਿਲਿਆ ਹੈ। International Film Award
ਬਾਬਾ ਸਾਹਿਬ ਡਾਕਟਰ ਬੀ. ਆਰ. ਅੰਬੇਦਕਰ ਅੰਤਰ-ਰਾਸ਼ਟਰੀ ਫਿਲਮ ਮੇਲੇ 2024 ਵਾਸਤੇ ਚੁਣਿਆ ਗਿਆ ਹੈ। ਇਹ ਐਵਾਰਡ ਪਰਿਵਾਰ ਪਿੰਡ, ਪਟਿਆਲਾ ਅਤੇ ਪੰਜਾਬ ਵਾਸੀਆਂ ਲਈ ਮਾਣ ਵਾਲੀ ਗੱਲ ਹੈ ਇਸ ਫਿਲਮ ਰਾਹੀਂ ਇਹ ਦੱਸਿਆ ਗਿਆ ਹੈ ਕਿ ਅਸੀਂ ਹਰ ਰੋਜ਼ ਕਿਵੇਂ ਜ਼ਹਿਰੀਲੀਆਂ ਦਵਾਈਆਂ ਅਤੇ ਖਾਦਾ ਦੀ ਵਰਤੋਂ ਕਰਕੇ ਆਪਣੇ ਸਰੀਰਾਂ ਨੂੰ ਬਿਮਾਰੀਆਂ ਲਗਾ ਰਹੇ ਹਾਂ। ਸਨੀ ਨਿਰਮਾਣ ਨੇ ਬਿਸਲਿੰਗ ਬੂਡ ਫਿਲਮ ਸਿਟੀ ਬੰਬਈ ਤੋਂ ਫਿਲਮ ਬਣਾਉਣ ਦਾ ਡਿਪਲੋਮਾ ਪਾਸ ਕੀਤਾ ਹੈ। International Film Award
ਇਹ ਵੀ ਪ੍ੜ੍ਹੋ: Rain In Punjab: ਮੌਸਮ ਨੇ ਬਦਲਿਆ ਮਿਜਾਜ਼, ਪੰਜਾਬ ’ਚ ਮੀਂਹ, ਹਨ੍ਹੇਰੀ ਦੇ ਨਾਲ-ਨਾਲ ਕਈ ਥਾਂਈ ਹੋਈ ਭਾਰੀ ਗੜ੍ਹੇਮਾਰੀ
ਉਸ ਤੋਂ ਬਾਅਦ ਬਾਲੀਬੁੱਡ ਦੇ ਮਸਹੂਰ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਨਾਲ ਬਤੌਰ ਅਸਿਟੈਟ ਡਾਇਰੈਕਟਰ ਫਿਲਮ ਮੈਰੀਕਾਮ, ਬਾਜੀਰਾਓ ਮਸਤਾਨੀ, ਪਦਮਾਵੱਤ ਵਿੱਚ ਕੰਮ ਕੀਤਾ ਹੈ। ਹੁਣ ਉਸ ਨੇ ਆਪਣੀ ਪਹਿਲੀ ਫਿਲਮ ਰੇਹ ਸਪਰੇਅ ਵਾਤਾਵਰਣ ਉੱਤੇ ਬਣਾਈ ਹੈ। ਜਿਸ ਨੂੰ 20 ਅਪਰੈਲ 2024 ਨੂੰ ਸ਼ਾਮ 7 ਵਜੇ ਵਾਤਾਵਰਨ ਪਾਰਕ ਦੇ ਮਿੱਤਰਾ ਦੀ ਸੋਸਾਇਟੀ ਦੇ ਪ੍ਰਧਾਨ ਸਾਬਕਾ ਡੀ.ਐਸ.ਪੀ. ਜਸਵਿੰਦਰ ਸਿੰਘ ਟਿਵਾਣਾ ਅਤੇ ਉਸ ਦੇ ਸਾਥੀਆ ਵੱਲੋਂ ਵਿਖਾਈ ਜਾਵੇਗੀ।