PSEB 10th Result 2024: ਸੰਤ ਮੋਹਨ ਦਾਸ ਸਕੂਲ ਫਰੀਦਕੋਟ ਦੀਆਂ ਕੁੜੀਆਂ ਨੇ ਮਾਰੀ ਬਾਜ਼ੀ

PSEB-10th-Result-2024
PSEB 10th Result 2024: ਸੰਤ ਮੋਹਨ ਦਾਸ ਸਕੂਲ ਫਰੀਦਕੋਟ ਦੀਆਂ ਕੁੜੀਆਂ ਨੇ ਮਾਰੀ ਬਾਜ਼ੀ

ਦਸਵੀਂ ਜਮਾਤ ਦੇ ਨਤੀਜਿਆਂ ‘ਚ ਸੰਤ ਮੋਹਨ ਦਾਸ ਸਕੂਲ ਫਰੀਦਕੋਟ, ਫਿਰੋਜ਼ਪੁਰ ਤੇ ਮੁਕਤਸਰ ਜ਼ਿਲ੍ਹਿਆਂ ‘ਚ ਪਹਿਲੇ ਸਥਾਨ ’ਤੇ (PSEB 10th Result 2024)

  • ਪੰਜਾਬ ਪੱਧਰ ਦੀ ਸੂਚੀ ‘ਚ ਹਾਸਲ ਕੀਤੀਆਂ ਪੰਜ ਮੈਰਿਟ ਪੁਜੀਸ਼ਨਾਂ

ਕੋਟਕਪੂਰਾ (ਅਜੈ ਮਨਚੰਦਾ)। PSEB 10th Result 2024 ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੀ ਗਈ ਦਸਵੀਂ ਕਲਾਸ ਦੀ ਮੈਰਿਟ ਸੂਚੀ ਵਿੱਚ ਸੰਤ ਮੋਹਨ ਦਾਸ ਯਾਦਗਾਰੀ ਵਿੱਦਿਅਕ ਸੰਸਥਾਵਾਂ ਅਧੀਨ ਚੱਲ ਰਹੇ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖੀਆ (ਫਰੀਦਕੋਟ) ਦੀ ਹੋਣਹਾਰ ਵਿਦਿਆਰਥਣ ਜੈਸਮੀਨ ਕੌਰ ਸਪੁੱਤਰੀ ਗੁਰਨੈਬ ਸਿੰਘ ਵਾਸੀ ਭਲੂਰ ਨੇ 650 ਵਿੱਚੋਂ 638 ਅੰਕ ਹਾਸਲ ਕਰਕੇ ਫਰੀਦਕੋਟ, ਫਿਰੋਜ਼ਪੁਰ ਅਤੇ ਮੁਕਤਸਰ ਜ਼ਿਲ੍ਹਿਆਂ ‘ਚ ਪਹਿਲਾ ਅਤੇ ਪੰਜਾਬ ਭਰ ’ਚੋਂ ਅੱਠਵਾਂ ਸਥਾਨ ਹਾਸਲ ਕੀਤਾ।

ਇਹ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਸਰਪ੍ਰਸਤ ਮੁਕੰਦ ਲਾਲ ਥਾਪਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਸਕੂਲ ਦੀਆਂ ਹੋਰ ਚਾਰ ਹੋਣਹਾਰ ਵਿਦਿਆਰਥਣਾਂ ਹਰਪ੍ਰੀਤ ਕੌਰ ਸਪੁੱਤਰੀ ਗੁਰਤੇਜ ਸਿੰਘ ਵਾਸੀ ਭਲੂਰ ਨੇ 650 ਵਿੱਚੋਂ 635 ਅੰਕ, ਗੁਰਪ੍ਰੀਤ ਕੌਰ ਸਪੁੱਤਰੀ ਗੁਰਪਿੰਦਰ ਸਿੰਘ ਵਾਸੀ ਮੱਲਕੇ ਨੇ 650 ਵਿੱਚੋਂ 633 ਅੰਕ, ਸਿਮਰਦੀਪ ਕੌਰ ਸਪੁੱਤਰੀ ਗੁਰਮੀਤ ਸਿੰਘ ਵਾਸੀ ਕੋਟ ਸੁਖੀਆ ਨੇ 650 ਵਿੱਚੋਂ 631 ਅੰਕ ਤੇ ਜਪਜੀਤ ਕੌਰ ਸਪੁੱਤਰੀ ਕੁਲਵੰਤ ਸਿੰਘ ਵਾਸੀ ਚੱਕ ਭਾਗ ਸਿੰਘ ਵਾਲਾ ਨੇ 650 ਵਿੱਚੋਂ 629 ਅੰਕ ਹਾਸਲ ਕਰਕੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੀ ਗਈ ਪੰਜਾਬ ਪੱਧਰ ਦੀ ਮੈਰਿਟ ਸੂਚੀ ਵਿੱਚ ਆਪਣਾ ਨਾਂਅ ਦਰਜ ਕਰਵਾਉਂਦੇ ਹੋਏ ਫਰੀਦਕੋਟ ਜ਼ਿਲ੍ਹੇ ਦੇ ਨਾਲ-ਨਾਲ ਆਪਣੀ ਸੰਸਥਾ, ਮਾਪਿਆਂ ਤੇ ਇਲਾਕਾ ਨਿਵਾਸੀਆਂ ਦਾ ਨਾਂਅ ਰੌਸ਼ਨ ਕੀਤਾ। PSEB 10th Result 2024

ਇਹ ਵੀ ਪੜ੍ਹੋ: ਦਸਵੀਂ ਦੀਆਂ ਪਹਿਲੀਆਂ ਤਿੰਨ ਪੁਜੀਸ਼ਨਾਂ ‘ਤੇ ਕੁੜੀਆਂ ਦਾ ਕਬਜ਼ਾ

ਫਰੀਦਕੋਟ ਜਿਲ੍ਹੇ ਵੱਲੋਂ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਕੋਟ ਸੁਖੀਆਂ ਦੀਆਂ ਇਹਨਾਂ ਵਿਦਿਆਰਥਣਾਂ ਦੀ ਇਸ ਪ੍ਰਾਪਤੀ ਤੇ ਜਿਲ੍ਹਾ ਸਿੱਖਿਆ ਅਫਸਰ(ਸੈ.ਸਿੱ.) ਬ੍ਰਿਜ ਮੋਹਨ ਸਿੰਘ ਬੇਦੀ, ਉੱਪ ਜ਼ਿਲ੍ਹਾ ਸਿੱਖਿਆ ਅਫਸਰ(ਸੈ.ਸਿੱ.) ਪਰਦੀਪ ਦਿਉੜਾ, ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ.) ਅੰਜੂ ਬਾਲਾ, ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ.) ਪਵਨ ਕੁਮਾਰ, ਜ਼ਿਲ੍ਹਾ ਖੇਤਰੀ ਬੁੱਕ ਡਿੱਪੂ ਫਰੀਦਕੋਟ ਦੇ ਮੈਨੇਜਰ ਨਛੱਤਰ ਸਿੰਘ ਤੇ ਡਿਪਟੀ ਮੈਨੇਜਰ ਬਲਰਾਜ ਸਿੰਘ ਨੇ ਖੁਸ਼ੀ ਦਾ ਇਜਹਾਰ ਕਰਦੇ ਹੋਏ ਸਮੂਹ ਸਟਾਫ,  ਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ।

ਸਕੂਲ ਦੇ ਡਿਪਟੀ ਡਾਇਰੈਕਟਰ ਸੰਦੀਪ ਥਾਪਰ ਤੇ ਪ੍ਰਿੰ: ਐੱਚ ਐੱਸ ਸਾਹਨੀ ਨੇ ਸੰਸਥਾ ਦਾ ਇਹ ਨਤੀਜਾ ਮਹਿਰੂਮ ਪ੍ਰਿੰਸੀਪਲ ਸਵਰਨਜੀਤ ਕੌਰ ‘ਸਿੰਮੀ’ ਨੂੰ ਸਮਰਪਿਤ ਕੀਤਾ। ਇਸ ਮੌਕੇ ਸੰਸਥਾ ਦੇ ਟਰੱਸਟੀ ਹਰਬੰਸ ਲਾਲ ਥਾਪਰ, ਸੰਤੋਖ ਸਿੰਘ ਸੋਢੀ, ਪ੍ਰਬੰਧਕੀ ਕਮੇਟੀ ਦੇ ਮੈਂਬਰ ਮੇਘਾ ਥਾਪਰ, ਪ੍ਰਿੰ: ਨਰਿੰਦਰ ਮੱਕੜ, ਕੋਆਰਡੀਨੇਟਰ ਖੁਸ਼ਵਿੰਦਰ ਸਿੰਘ, ਸੁਪਰਡੈਂਟ ਲਖਵੀਰ ਸ਼ਰਮਾ, ਜਸਪਾਲ ਸਿੰਘ, ਰਾਜ ਕੁਮਾਰ ਕੋਚਰ, ਮੋਹਨ ਸਿੰਘ ਬਰਾੜ ਤੇ ਸਮੂਹ ਸਟਾਫ ਹਾਜ਼ਰ ਸੀ। PSEB 10th Result 2024

ਸੰਤ ਮੋਹਨ ਦਾਸ ਮੈਮੋ. ਸਸ. ਸਕੂਲ, ਕੋਟ ਸੁਖੀਆ ਦੀ ਦਸਵੀਂ ਜਮਾਤ ਦੇ ਨਤੀਜਿਆਂ ‘ਚ ਫਰੀਦਕੋਟ, ਫਿਰੋਜ਼ਪੁਰ ਤੇ ਮੁਕਤਸਰ ਜ਼ਿਲ੍ਹਿਆਂ ‘ਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਹੋਣਹਾਰ ਵਿਦਿਆਰਥਣ ਜੈਸਮੀਨ ਕੌਰ ਤੇ ਹੋਰ ਮੈਰਿਟ ਪੁਜੀਸ਼ਨਾਂ ਹਾਸਲ ਕਰਨ ਵਾਲੀਆਂ ਹਰਪ੍ਰੀਤ ਕੌਰ, ਗੁਰਪ੍ਰੀਤ ਕੌਰ, ਸਿਮਰਦੀਪ ਕੌਰ ਤੇ ਜਪਜੀਤ ਕੌਰ।