Weather Update: ਪੰਜਾਬ ’ਚ ‘ਯੈਲੋ ਅਲਰਟ’, ਭਾਰੀ ਮੀਂਹ ਦੀ ਚੇਤਾਵਨੀ, ਕਿਸਾਨਾਂ ਦੇ ਸੁੱਕੇ ਸਾਹ!

Weather Update
Weather of Punjab

ਚੰਡੀਗੜ੍ਹ। ਮੌਸਮ ਵਿਭਾਗ ਵੱਲੋਂ ਪੰਜਾਬ, ਹਰਿਆਣਾ ਦੇ ਚੰਡੀਗੜ੍ਹ ’ਚ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਦਰਅਸਲ ਪੰਜਾਬ ਸਮੇਤ ਉੱਤਰੀ ਭਾਰਤ ਦੇ ਮੌਸਮ ’ਚ ਵੱਡਾ ਬਦਲਾਅ ਹੋਣ ਵਾਲਾ ਹੈ। 2 ਪੱਛਮੀ ਗੜਬੜੀਆਂ ਰਾਜਸਥਾਨ ’ਚ ਦਸਤਕ ਦੇਣ ਵਾਲੀਆਂ ਹਨ, ਜਿਸ ਕਾਰਨ ਭਾਰੀ ਮੀਂਹ ਤੇ ਤੂਫ਼ਾਨ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। (Weather Update)

ਪੰਜਾਬ ’ਚ ਦਿਨ ਦਾ ਤਾਪਮਾਨ ਆਮ ਨਾਲੋਂ ਥੋੜ੍ਹਾ ਜਿਆਦਾ ਚੱਲ ਰਿਹਾ ਹੈ ਤੇ ਰਾਤ ਦਾ ਘੱਟੋ ਘੱਟ ਤਾਪਮਾਨ ਆਮ ਦਰਜ ਕੀਤਾ ਗਿਆ ਹੈ। ਪੰਜਾਬ ’ਚ 10 ਅਪਰੈਲ ਨੂੰ ਦਿਨ ਦਾ ਤਾਪਮਾਨ 34.4 ਡਿਗਰੀ ਦਰਜ ਕੀਤਾ ਗਿਆ ਹੈ ਤੇ ਚੰਡੀਗੜ੍ਹ ਦਾ ਤਾਪਮਾਨ 37 ਡਿਗਰੀ ਦਰਜ਼ ਕੀਤਾ ਗਿਆ ਹੈ। (Weather Update)

ਮੌਸਮ ਵਿਭਾਗ ਦੇ ਡਾਇਰੈਕਟਰ ਏਕੇ ਸਿੰਘ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ’ਚ ਯੈਲੋ ਅਲਰਟ ਜਾਰੀ ਕਰਨ ਦੌਰਾਨ ਕਿਹਾ ਕਿ 13 ਅਪਰੈਲ ਤੋਂ ਲੈ ਕੇ 15 ਅਪਰੈਲ ਤੱਕ ਪੰਜਾਬ ’ਚ ਮੀਂਹ ਪਵੇਗਾ। ਇਸ ਦੇ ਨਾਲ ਹੀ ਤੇਜ਼ ਹਵਾਵਾਂ ਚੱਲਣਗੀਆਂ। ਤੂਫ਼ਾਨ ਦੇ ਨਾਲ ਨਾਲ ਬਿਜਲੀ ਵੀ ਚਮਕੇਗੀ। ਇਸ ਤੋਂ ਇਲਾਵਾ 10 ਅਤੇ 11 ਅਪਰੈਲ ਨੂੰ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ’ਚ ਮੀਂਹ ਪਵੇਗਾ।

Also Read : Mohali News: ਅੱਗ ਲੱਗਣ ਕਾਰਨ 70 ਤੋਂ ਵੱਧ ਝੁੱਗੀਆਂ ਸੜ ਕੇ ਸੁਆਹ

ਉੱਥੇ ਹੀ ਮੌਸਮ ਵਿਭਾਗ ਵੱਲੋਂ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਫਸਲ ਦੀ ਹਾਰਵੈਸਟਿੰਗ ਮੌਸਮ ਦੇ ਹਾਲਾਤ ਨੂੰ ਦੇਖਦਿਆਂ ਕਰਨ ਤੇ ਜੇਕਰ ਕਿਸਾਨਾਂ ਨੇ ਫਸਲਾਂ ਦੀ ਹਾਰਵੈਸਟਿੰਗ ਕਰ ਲਈ ਹੈ ਤਾਂ ਉਸ ਦੀ ਸਾਂਭ-ਸੰਭਾਲ ਮੌਸਮ ਨੂੰ ਵੇਖਦਿਆਂ ਹੀ ਕਰਨ ਤਾਂ ਕਿ ਕੋਈ ਨੁਕਸਾਨ ਨਾ ਹੋ ਸਕੇ।