ਪੁਲਿਸ ਨੇ ਪਿੱਛਾ ਕਰਕੇ ਤੁਰੰਤ ਕੀਤਾ ਗ੍ਰਿਫ਼ਤਾਰ, ਮਾਮਲਾ ਦਰਜ
(ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਬੀਤੇ ਦਿਨੀ ਥਾਣਾ ਮੁੱਲੇਪੁਰ ਪੁਲਿਸ ਵੱਲੋਂ ਸਮੈਕ ਸਮੇਤ ਗ੍ਰਿਫ਼ਤਾਰ ਵਿਅਕਤੀ ਨੂੰ ਜਦੋਂ ਮਾਣਯੋਗ ਅਦਾਲਤ ਫ਼ਤਹਿਗੜ੍ਹ ਸਾਹਿਬ ਵਿਚ ਪੇਸ਼ ਕੀਤਾ ਤਾਂ ਉਕਤ ਵਿਅਕਤੀ ਪੁਲਿਸ ਮੁਲਾਜਮਾਂ ਨੂੰ ਧੱਕਾ ਮਾਰਕੇ ਅਦਾਲਤ ਦੀ ਤਾਕੀ ਵਿੱਚੋਂ ਪਹਿਲੀ ਮੰਜਲ ਤੋਂ ਛਾਲ ਮਾਰਕੇ ਫਰਾਰ ਹੋ ਗਿਆ, ਜਿਸਨੂੰ ਪੁਲਿਸ ਨੇ ਪਿੱਛਾ ਕਰਕੇ ਤੁਰੰਤ ਗ੍ਰਿਫ਼ਤਾਰ ਕਰ ਲਿਆ। Crime News
ਇਸ ਸਬੰਧੀ ਥਾਣਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਸਹਾਇਕ ਥਾਣੇਦਾਰ ਪਵਨ ਕੁਮਾਰ ਨਾਲ ਗੱਲ ਕਰਨ ਤੇ ਉਨ੍ਹਾ ਦੱਸਿਆ ਕਿ ਥਾਣਾ ਮੁੱਲੇਪੁਰ ਪੁਲਿਸ ਨੇ ਬੀਤੇ ਦਿਨੀ ਰਮਨਦੀਪ ਸਿੰਘ ਵਾਸੀ ਚਨਾਰਥਲ ਕਲਾਂ 10 ਗਰਾਮ ਸਮੈਕ ਸਮੇਤ ਗ੍ਰਿਫ਼ਤਾਰ ਕੀਤਾ ਸੀ, ਜਿਸਨੂੰ ਸਹਾਇਕ ਥਾਣੇਦਾਰ ਬਲਕਾਰ ਸਿੰਘ ਪੁਲਿਸ ਪਾਰਟੀ ਸਮੇਤ ਜਦੋਂ ਮਾਨਯੋਗ ਅਦਾਲਤ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਚ ਪੇਸ਼ ਕਰਨ ਲਈ ਲੈ ਕੇ ਪਹੁੰਚੇ ਤਾਂ ਰਮਨਦੀਪ ਸਿੰਘ ਮਾਣਯੋਗ ਅਦਾਲਤ ਵਿਚ ਉਨ੍ਹਾਂ ਦੇ ਕੋਲ ਖੜਾ ਸੀ ਅਤੇ ਇਕਦਮ ਉਸਨੂੰ ਧੱਕਾ ਮਾਰਕੇ ਜ਼ਬਰਦਸਤੀ ਅਦਾਲਤ ਦੇ ਬਾਹਰ ਬਰਾਂਡੇ ਦੀ ਤਾਕੀ ਵਿੱਚੋਂ ਪਹਿਲੀ ਮੰਜ਼ਿਲ ਤੋਂ ਛਾਲ ਮਾਰਕੇ ਭੱਜ ਗਿਆ, ਸਹਾਇਕ ਥਾਣੇਦਾਰ ਬਲਕਾਰ ਅਤੇ ਨਾਲ ਵਾਲੇ ਪੁਲਿਸ ਮੁਲਾਜ਼ਮਾਂ ਨੇ ਜਦੋਂ ਰੌਲਾ ਪਾਇਆ ਤਾਂ ਅਦਾਲਤ ਵਿਚ ਹਾਜ਼ਰ ਹੋਰ ਪੁਲਿਸ ਮੁਲਾਜ਼ਮਾਂ ਅਤੇ ਹਾਜ਼ਰ ਇੰਦਰ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਮਾਧੋਪੁਰ ਅਤੇ ਹੋਰ ਵਿਅਕਤੀ ਰਮਨਦੀਪ ਸਿੰਘ ਪਿੱਛਾ ਕਰਨ ਲੱਗੇ।
ਇਹ ਵੀ ਪੜ੍ਹੋ: ਸੁਨਾਮ ਵਾਲਾ ਪੁਲ ਬਣਿਆ ਹਾਦਸਿਆਂ ਦਾ ਅੱਡਾ, ਸਮਾਨ ਦਾ ਭਰਿਆ ਟਰਾਲਾ ਪਲਟਿਆ
ਰਮਨਦੀਪ ਸਿੰਘ ਨੂੰ ਇੰਦਰ ਸਿੰਘ ਦੀ ਮੱਦਦ ਨਾਲ ਜ਼ਿਲ੍ਹਾ ਪੁਲਿਸ ਮੁਖੀ ਦੀ ਕੋਠੀ ਕੋਲੋਂ ਗ੍ਰਿਫ਼ਤਾਰ ਕਰ ਲਿਆ। ਰਮਨਦੀਪ ਸਿੰਘ ਨੂੰ ਕਾਬੂ ਕਰਕੇ ਮਾਣਯੋਗ ਅਦਾਲਤ ਫ਼ਤਹਿਗੜ੍ਹ ਸਾਹਿਬ ਵਿਚ ਪੇਸ਼ ਕੀਤਾ, ਜਿੱਥੇ ਮਾਣਯੋਗ ਜੱਜ ਸਾਹਿਬ ਦੇ ਹੁਕਮਾਂ ’ਤੇ ਰਮਨਦੀਪ ਸਿੰਘ ਦਾ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿੱਚੋਂ ਮੈਡੀਕਲ ਕਰਵਾਇਆ ਗਿਆ। ਰਮਨਦੀਪ ਸਿੰਘ ਦੇ ਤਾਕੀ ਵਿੱਚੋਂ ਛਾਲ ਮਾਰਨ ਸਮੇਂ ਸੱਟਾ ਵੀ ਲੱਗੀਆਂ ਸਨ। ਸਹਾਇਕ ਥਾਣੇਦਾਰ ਬਲਕਾਰ ਦੇ ਬਿਆਨਾਂ ’ਤੇ ਰਮਨਦੀਪ ਸਿੰਘ ਦੇ ਖਿਲਾਫ ਆਈਪੀਸੀ ਦੀਆਂ ਵੱਖ-ਵੱਖ ਧਰਾਂਵਾ ਤਹਿਤ ਮਾਮਲਾ ਥਾਣਾ ਫ਼ਤਹਿਗੜ੍ਹ ਸਾਹਿਬ ਵਿਖੇ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। Crime News