ਹਿਸਾਰ (ਸੱਚ ਕਹੂੰ ਨਿਊਜ਼/ਸੰਦੀਪ ਸਿੰਹਮਾਰ)। ਨਿੱਜੀ ਮੌਸਮ ਏਜੰਸੀ ‘ਸਕਾਈਮੇਟ ਵੇਦਰ’ ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਸਿੱਕਮ, ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ ਤੇ ਨਾਗਾਲੈਂਡ ’ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਇਸੇ ਤਰ੍ਹਾਂ ਮਨੀਪੁਰ, ਮਿਜੋਰਮ ਤੇ ਤ੍ਰਿਪੁਰਾ ’ਚ ਵੀ ਕਿਤੇ-ਕਿਤੇ ਮੀਂਹ ਪੈਣ ਦੀ ਸੰਭਾਵਨਾ ਹੈ। ਪੱਛਮੀ ਹਿਮਾਲੀਅਨ ਖੇਤਰ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਤੇ ਬਰਫਬਾਰੀ ਹੋ ਸਕਦੀ ਹੈ। ਕੇਰਲ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਇਸੇ ਤਰ੍ਹਾਂ ਉੱਤਰ-ਪੱਛਮੀ ਤੇ ਪੱਛਮੀ ਰਾਜਸਥਾਨ ਦੇ ਕੁਝ ਹਿੱਸਿਆਂ ’ਚ ਹਲਕੀ ਬਾਰਿਸ਼ ਤੇ ਗਰਜ ਨਾਲ ਮੀਂਹ ਪੈ ਸਕਦਾ ਹੈ। ਪਰ ਹਰਿਆਣਾ ਵਿੱਚ 10 ਅਪਰੈਲ ਤੱਕ ਮੌਸਮ ਖੁਸ਼ਕ ਰਹੇਗਾ।
ਉੱਤਰ ਪ੍ਰਦੇਸ਼ ’ਚ ਗਰਮੀ ਦਿਖਾਏਗੀ ਆਪਣਾ ਜੋਰ | Imd Weather Today
ਵੈਸਟਰਨ ਡਿਸਟਰਬੈਂਸ ਦੇ ਪ੍ਰਭਾਵ ਕਾਰਨ ਹੁਣ ਸੁਹਾਵਣਾ ਮੌਸਮ ਬਦਲਣ ਵਾਲਾ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ ਹੁਣ ਅਪਰੈਲ ਦੇ ਦੂਜੇ ਹਫਤੇ ਤੋਂ ਹਰਿਆਣਾ ਤੇ ਦਿੱਲੀ ਸਮੇਤ ਪੂਰੇ ਐਨਸੀਆਰ ਤੇ ਪੱਛਮੀ ਉੱਤਰ ਪ੍ਰਦੇਸ਼ ’ਚ ਗਰਮੀ ਆਪਣੀ ਤੀਬਰਤਾ ਦਿਖਾਏਗੀ। ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀਬਾੜੀ ਮੌਸਮ ਵਿਭਾਗ ਦੇ ਚੇਅਰਮੈਨ ਡਾ. ਮਦਨ ਖਿਚੜ ਨੇ ਦੱਸਿਆ ਕਿ 10 ਅਪਰੈਲ ਤੱਕ ਮੌਸਮ ਖੁਸ਼ਕ ਰਹੇਗਾ। ਇਸ ਦੌਰਾਨ ਦਿਨ ਦਾ ਤਾਪਮਾਨ ਵਧੇਗਾ। ਹਾਲਾਂਕਿ ਪਿਛਲੇ 24 ਘੰਟਿਆਂ ਦੌਰਾਨ ਹਰਿਆਣਾ ਦੇ ਹਿਸਾਰ ਤੇ ਦੇਸ਼ ਦੀ ਰਾਜਧਾਨੀ ਦਿੱਲੀ ’ਚ ਹਲਕੀ ਬਾਰਿਸ਼ ਕਾਰਨ ਮੌਸਮ ਸੁਹਾਵਣਾ ਬਣਿਆ ਰਿਹਾ। ਮੌਸਮ ਵਿਭਾਗ ਅਨੁਸਾਰ 15 ਅਪਰੈਲ ਤੱਕ ਪਾਰਾ 40 ਡਿਗਰੀ ਸੈਲਸੀਅਸ ਤੋਂ ਉਪਰ ਜਾਣ ਦੀ ਸੰਭਾਵਨਾ ਹੈ। ਪਿਛਲੇ ਕੁਝ ਦਿਨਾਂ ਤੋਂ ਰਾਤ ਨੂੰ ਵੀ ਤਾਪਮਾਨ ਵਧਣਾ ਸ਼ੁਰੂ ਹੋ ਗਿਆ ਹੈ।
ਇਹ ਵੀ ਪੜ੍ਹੋ : ਉੱਤਰ ਪ੍ਰਦੇਸ਼ ’ਚ ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਮਹੀਨੇ ਦਾ ਪਵਿੱਤਰ ਭੰਡਾਰਾ ਭਲਕੇ
ਇਨ੍ਹਾਂ ਦਿਨਾਂ ’ਚ ਸ਼ੁਰੂ ਹੋਵੇਗਾ ਗਰਮੀ ਦਾ ਮੌਸਮ | Imd Weather Today
ਮੌਸਮ ਵਿਭਾਗ ਅਨੁਸਾਰ ਅਗਲੇ 7 ਦਿਨਾਂ ਤੱਕ ਦਿੱਲੀ, ਹਰਿਆਣਾ, ਰਾਜਸਥਾਨ ਤੇ ਆਸਪਾਸ ਦੇ ਇਲਾਕਿਆਂ ’ਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 36 ਤੋਂ 37 ਡਿਗਰੀ ਦੇ ਆਸ-ਪਾਸ ਰਹੇਗਾ। ਪਰ 15 ਅਪਰੈਲ ਤੋਂ ਹੁੰਮਸ ਭਾਰੀ ਹੋਵੇਗਾ। ਸ਼ੁੱਕਰਵਾਰ ਨੂੰ ਮਹਾਰਾਸ਼ਟਰ ਦੇ ਵਿਦਰਭ, ਛੱਤੀਸਗੜ੍ਹ, ਤੇਲੰਗਾਨਾ ਦੇ ਕਈ ਹਿੱਸਿਆਂ, ਉੱਤਰੀ ਅੰਦਰੂਨੀ ਕਰਨਾਟਕ ਦੇ ਨਾਲ ਲੱਗਦੇ ਕੁਝ ਹਿੱਸਿਆਂ, ਰਾਇਲਸੀਮਾ ਤੇ ਦੱਖਣ-ਪੂਰਬੀ ਉੱਤਰ ਪ੍ਰਦੇਸ਼, ਉੱਤਰੀ ਅੰਦਰੂਨੀ ਉੜੀਸਾ, ਮੱਧ ਮਹਾਰਾਸ਼ਟਰ, ਆਂਧਰਾ ਪ੍ਰਦੇਸ਼ ਤੇ ਦੱਖਣੀ ਅੰਦਰੂਨੀ ਤਾਮਿਲਨਾਡੂ ਦੇ ਵੱਖ-ਵੱਖ ਹਿੱਸਿਆਂ ’ਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ਰਿਹਾ। (Imd Weather Today)