ਮੁੰਬਈ (ਏਜੰਸੀ)। ਬਾਲੀਵੁੱਡ ਨਿਰਦੇਸ਼ਕ ਅਲੀ ਅੱਬਾਸ ਜਫਰ ਨੇ ਈਦ ਦੇ ਮੌਕੇ ’ਤੇ ਦਰਸ਼ਕਾਂ ਨੂੰ ‘ਬੜੇ ਮੀਂਆਂ ਛੋਟੇ ਮੀਆਂ’ ਅਤੇ ‘ਮੈਦਾਨ’ ਦੋਵੇਂ ਫਿਲਮਾਂ ਦੇਖਣ ਦੀ ਅਪੀਲ ਕੀਤੀ ਹੈ। ਅਲੀ ਅੱਬਾਸ ਦੇ ਨਿਰਦੇਸ਼ਨ ’ਚ ਬਣੀ ਫਿਲ ‘ਬੜੇ ਮੀਆਂ ਛੋਟੇ ਮੀਆਂ’ ਨੂੰ ਵਾਸੂ ਭਗਨਾਨੀ ਅਤੇ ਜੈਕੀ ਭਗਨਾਨੀ ਦੇ ਪ੍ਰੋਡਕਸ਼ਨ ਹਾਊਸ ਪੂਜਾ ਇੰਟਰਟੇਨਮੈਂਟ ਦੇ ਬੈਨਰ ਹੇਠ ਬਣਾਇਆ ਗਿਆ ਹੈ। ਬੜੇ ਮੀਆਂ ਛੋਟੇ ਮੀਆਂ ’ਚ ਟਾਇਗਰ ਸ਼ਰਾਫ਼ ਦੇ ਨਾਲ ਸੋਨਾਕਸ਼ੀ ਸਿਨਹਾ, ਮਾਨੁਸ਼ੀ ਛਿਲਰ ਅਤੇ ਅਲਾਇਆ ਐੱਫ਼ ਸ਼ਾਮਲ ਹਨ। ਬੜੇ ਮੀਆਂ ਛੋਟੇ ਮੀਆਂ ਈਦ ਦੇ ਮੌਕੇ ’ਤੇ ਇਸ ਸਾਲ 10 ਅਪਰੈਲ ਨੂੰ ਰਿਲੀਜ਼ ਹੋ ਰਹੀ ਹੈ। (Ali Abbas Zafar)
ਉੱਥੇ ਹੀ ਅਜੈ ਦੇਵਗਨ ਦੀ ਫਿਲਮ ਮੈਦਾਨ ਵੀ 10 ਅਪਰੈਲ ਨੂੰ ਰਿਲੀਜ਼ ਹੋ ਰਹੀ ਹੈ। ਅਮਿਤ ਸ਼ਰਮਾ ਦੁਆਰਾ ਨਿਰਦੇਸ਼ਿਤ ਫਿਲਮ ਮੈਦਾਨ ’ਚ ਅਜੈ ਦੇਵਗਨ ਤੋਂ ਇਲਾਵਾ ਪ੍ਰਿਆਮਣੀ, ਰੁਦਰਨੀਲ ਘੋਸ਼ ਅਤੇ ਗਜਰਾਜ ਰਾਓ ਵੀ ਹਨ। ਫਿਲਮ ਮੈਦਾਨ ਬੋਨੀ ਕਪੂਰ, ਆਕਾਸ਼ ਚਾਵਲਾ, ਅਰੁਣਵ ਜਾਇ ਸੇਨਗੁਪਤਾ ਅਤੇ ਜੀ ਸਟੂਡੀਓ ਦੁਆਰਾ ਬਣਾ ਗਈ ਹੈ। ਅਲੀ ਅੱਬਾਸ ਜਫ਼ਰ ਨੇ ਦਰਸ਼ਕਾਂ ਨੂੰ ‘ਬੜੇ ਮੀਟਾ ਛੋਟੇ ਮੀਆਂ’ ਅਤੇ ‘ਮੈਦਾਨ’ ਦੋਵੇਂ ਫਿਲਮਾਂ ਦੇਖਣ ਦੀ ਅਪੀਲ ਕੀਤੀ ਹੈ। (Ali Abbas Zafar)
ਅਲੀ ਅੱਬਾਸ ਨੇ ਕਿਹਾ ਕਿ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਜਦੋਂ ਵੀ ਤੁਹਾਡੇ ਕੋਲ ਸਮਾਂ ਹੋਵੇ ਤਾਂ ਕਿਰਪਾ ਕਰਕੇ ਮੈਦਾਨ ਤੇ ਬੜੇ ਮੀਆਂ ਛੋਟੇ ਮੀਆਂ ਦੇਖਣ ਜਾਓ। ਇਹ ਇੱਕ ਲੰਮਾ ਵੀਕਐਂਡ ਹੈ, ਦੋ ਫਿਲਮਾਂ ਇਕੱਠੀਆਂ ਰਿਲੀਜ਼ ਹੋ ਸਕਦੀਆਂ ਹਨ। ਮੈਨੂੰ ਲੱਗਦਾ ਹੈ ਕਿ ਇਹ ਦੋ ਬਹੁਤ ਵੱਖ ਫਿਲਮਾਂ ਹਨ ਅਤੇ ਦੋਵੇਂ ਫਿਲਮਾਂ ਦਰਸ਼ਕਾਂ ਨੂੰ ਬਿਹਤਰੀਨ ਤਜ਼ਰਬਾ ਦੇਣਗੀਆਂ। ਇਸ ਲਈ ਕਿਰਪਾ ਕਰਕੇ ਈਦ ’ਤੇ ਜਾ ਕੇ ਇਨ੍ਹਾਂ ਨੂੰ ਦੇਖੋ।
Earthquake : ਫਿਰ ਕੰਬੀ ਧਰਤੀ, ਲਗਾਤਾਰ ਆ ਰਹੇ ਭੂਚਾਲ ਦੇ ਝਟਕਿਆਂ ਨੇ ਡਰਾਏ ਲੋਕ!