ਹਰਸ਼ਿਤ ਗਰਗ ਨੇ 2 ਤੋਂ 100 ਤੱਕ ਪਹਾੜੇ 9 ਮਿੰਟ 9 ਸੈਕਿੰਡ ’ਚ ਬੋਲ ਬਣਾਇਆ ਨਵਾਂ ਰਿਕਾਰਡ (India Book of Records)
- ਇੰਡੀਆ ਬੁੱਕ ਆਫ ਰਿਕਾਰਡਸ ’ਚ ਦਰਜ ਹੋਇਆ ਨਾਂਅ, ਐੱਸਡੀਐੱਮ ਨੇ ਕੀਤਾ ਸਨਮਾਨਿਤ
(ਅਮਿਤ ਗਰਗ) ਰਾਮਪੁਰਾ ਫੂਲ। ਰਾਮਪੁਰਾ ਫੂਲ ਦੇ ਸਕੂਲੀ ਵਿਦਿਆਰਥੀ ਹਰਸ਼ਿਤ ਗਰਗ ਵੱਲੋਂ ਤੇਜ਼ ਗਤੀ ਨਾਲ ਪਹਾੜੇ ਪੜ੍ਹ ਕੇ ਇੱਕ ਨਵਾਂ ਇੰਡੀਆ ਬੁੱਕ ਰਿਕਾਰਡ ਬਣਾਇਆ ਗਿਆ ਹੈ। ਹਰਸ਼ਿਤ ਗਰਗ ਦੀ ਇਸ ਪ੍ਰਾਪਤੀ ’ਤੇ ਸਬ ਡਿਵੀਜਨ ਦੇ ਐੱਸਡੀਐੱਮ ਕਨਵਰਜੀਤ ਸਿੰਘ ਨੇ ਉਸ ਨੂੰ ਸਨਮਾਨਿਤ ਕੀਤਾ ਹੈ। ਵਿਦਿਆਰਥੀ ਦੀ ਇਸ ਪ੍ਰਾਪਤੀ ’ਤੇ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਉਸ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। India Book of Records
ਸ਼ਾਰਪ ਬ੍ਰੇਨਸ ਐਜੂਕੇਸ਼ਨ ਦੇ ਡਾਇਰੈਕਟਰ ਰੰਜੀਵ ਗੋਇਲ ਨੇ ਦੱਸਿਆ ਕਿ ਸਥਾਨਕ ਮਾਊਟ ਲਿਟਰਾ ਜੀ ਸਕੂਲ ਵਿੱਚ ਦਸਵੀ ਕਲਾਸ ਦੇ ਵਿਦਿਆਰਥੀ ਹਰਸ਼ਿਤ ਗਰਗ ਸਪੁੱਤਰ ਸ਼ਾਮ ਸੁੰਦਰ ਨੇ 2 ਤੋਂ ਲੈ ਕੇ 100 ਤੱਕ ਦੇ ਪਹਾੜੇ ਬੰਦ ਅੱਖਾਂ ਨਾਲ 9 ਮਿੰਟ 9 ਸੈਕਿੰਡ ਵਿੱਚ ਉਚਾਰਣ ਕਰਕੇ ਇੱਕ ਨਵਾਂ ਰਿਕਾਰਡ ਬਣਾਇਆ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਬਿਹਾਰ ਦੇ ਵਿਦਿਆਰਥੀ ਦੇ ਨਾਂਅ ਸੀ, ਜਿਸ ਨੇ 11 ਮਿੰਟਾਂ ਵਿੱਚ ਇਹ ਰਿਕਾਰਡ ਬਣਾਇਆ ਸੀ। ਇੰਡੀਆ ਬੁੱਕ ਆਫ ਰਿਕਾਰਡ ਨੇ ਹਰਸ਼ਿਤ ਗਰਗ ਦੇ ਇਸ ਰਿਕਾਰਡ ਦੀ ਪੁਸ਼ਟੀ ਕਰਦਿਆਂ ਉਸਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਨਿਵਾਜਿਆ ਹੈ ।
ਇਹ ਵੀ ਪੜ੍ਹੋ: ਡੀਬੀ ਗਲੋਬਲ ਸਕੂਲ ਦਾ ਨਤੀਜਾ ਸੌ ਫ਼ੀਸਦੀ ਰਿਹਾ
ਰਾਮਪੁਰਾ ਫੂਲ ਸਬ ਡਿਵੀਜਨ ਦੇ ਐੱਸਡੀਐੱਮ ਕਨਵਰਜੀਤ ਸਿੰਘ ਨੇ ਹਰਸ਼ਿਤ ਗਰਗ ਨੂੰ ਇਸ ਸ਼ਾਨਦਾਰ ਪ੍ਰਾਪਤੀ ’ਤੇ ਵਿਸ਼ੇਸ ਰੂਪ ਨਾਲ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਰਿਕਾਰਡ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਹੋਰ ਵੱਡੀਆਂ ਮੱਲਾਂ ਮਾਰਨ ਲਈ ਪ੍ਰੇਰਿਤ ਕਰਦੇ ਹਨ । India Book of Records
ਇਸ ਮੌਕੇ ਮਾਊਟ ਲਿਟਰਾ ਜੀ ਸਕੂਲ ਦੇ ਪ੍ਰਧਾਨ ਗਗਨ ਬਾਂਸਲ, ਜ: ਸਕੱਤਰ ਨਮਿਤਾ ਬਾਂਸਲ, ਪ੍ਰਿੰਸੀਪਲ ਗੀਤਾ ਪਿੱਲੇ, ਡਾ. ਸੁਰਿੰਦਰ ਅਗਰਵਾਲ, ਡਾ. ਮਾਲਤੀ ਸਿੰਗਲਾ, ਡਾ. ਐੱਸਪੀ ਮੰਗਲਾ, ਡਾ. ਆਰ ਪੀ ਸਿੰਘ, ਡਾ. ਨਰਿੰਦਰ ਗਰੋਵਰ, ਡਾ. ਅਨੀਤਾ ਗਰੋਵਰ, ਜੈ ਸ਼ਕਤੀ ਸੇਵਾ ਦਲ ਦੇ ਪ੍ਰਧਾਨ ਭੂਸ਼ਨ ਗਰਗ, ਚੇਅਰਮੈਨ ਡਾ. ਅਰੁਣ ਬਾਂਸਲ, ਜ: ਸਕੱਤਰ ਦਿਨੇਸ਼ ਗਰਗ, ਮਾ. ਵੈਸ਼ਨੂੰ ਭਜਨ ਮੰਡਲੀ ਦੇ ਪ੍ਰਧਾਨ ਰਾਜ ਕੁਮਾਰ ਗੋਇਲ ਅਤੇ ਕੈਸ਼ਿਅਰ ਅਸ਼ੋਕ ਮਿੱਤਲ, ਪੁਨਰਜੋਤੀ ਆਈ ਡੋਨੇਸ਼ਨ ਸੁਸਾਇਟੀ ਦੇ ਰਾਕੇਸ਼ ਤਾਇਲ ਆਦਿ ਨੇ ਹਰਸ਼ਿਤ ਗਰਗ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਖੁਸ਼ੀ ਜਾਹਿਰ ਕਰਦਿਆਂ ਉਸ ਨੂੰ ਅਤੇ ਸ਼ਾਰਪ ਬ੍ਰੇਨਸ ਸੰਸਥਾ ਨੂੰ ਵਧਾਈ ਦਿੱਤੀ ਹੈ ।