ਇੱਕ ਵਾਰ ਦੀ ਗੱਲ ਹੈ, ਕੁਬੇਰ ਨੂੰ ਆਪਣੀ ਧਨ-ਦੌਲਤ ’ਤੇ ਬਹੁਤ ਮਾਣ ਹੋ ਗਿਆ। ਉਨ੍ਹਾਂ ਸੋਚਿਆ ਕਿ ਮੇਰੇ ਕੋਲ ਇੰਨੀ ਖੁਸ਼ਹਾਲੀ ਹੈ, ਤਾਂ ਕਿਉਂ ਨਾ ਮੈਂ ਸ਼ੰਕਰ ਜੀ ਨੂੰ ਆਪਣੇ ਘਰੇ ਭੋਜਨ ਦਾ ਸੱਦਾ ਦਿਆਂ ਤੇ ਉਨ੍ਹਾਂ ਨੂੰ ਆਪਣੀ ਖੁਸ਼ਹਾਲੀ ਦਿਖਾਵਾਂ। ਇਹ ਵਿਚਾਰ ਲੈ ਕੇ ਕੁਬੇਰ ਕੈਲਾਸ਼ ਪਰਬਤ ਗਏ ਅਤੇ ਉੱਥੇ ਸ਼ੰਕਰ ਜੀ ਨੂੰ ਭੋਜਨ ’ਤੇ ਪਧਾਰਨ ਦਾ ਸੱਦਾ ਦਿੱਤਾ। ਸ਼ੰਕਰ ਜੀ ਨੂੰ ਕੁਬੇਰ ਦੇ ਆਉਣ ਦਾ ਉਦੇਸ਼ ਸਮਝ ਆ ਗਿਆ। ਉਹ ਸਮਝ ਗਏ ਕਿ ਕੁਬੇਰ ਭੋਜਨ ਦੇ ਬਹਾਨੇ ਆਪਣੀ ਖੁਸ਼ਹਾਲੀ ਦਿਖਾਉਣੀ ਚਾਹੁੰਦੇ ਹਨ। (Lesson)
ਉਨ੍ਹਾਂ ਕੁਬੇਰ ਨੂੰ ਕਿਹਾ, ‘‘ਅਸੀਂ ਤਾਂ ਨਹੀਂ ਆ ਸਕਾਂਗੇ। ਤੁਸੀਂ ਇੰਨੇ ਆਦਰ ਨਾਲ ਸੱਦਾ ਦੇਣ ਆਏ ਹੋ ਤਾਂ ਅਸੀਂ ਗਣੇਸ਼ ਨੂੰ ਭੇਜ ਦਿਆਂਗੇ।’’ ਸ਼ੰਕਰ ਜੀ ਅਤੇ ਮਾਤਾ ਪਾਰਬਤੀ ਜੀ ਨੇ ਗਣੇਸ਼ ਨੂੰ ਕੁਬੇਰ ਦੇ ਨਾਲ ਜਾਣ ਨੂੰ ਕਿਹਾ। ਗਣੇਸ਼ ਸਹਿਜ਼ੇ ਹੀ ਰਾਜ਼ੀ ਹੋ ਗਏ। ਗਣੇਸ਼ ਜੀ ਨੂੰ ਵੀ ਪਤਾ ਲੱਗ ਗਿਆ ਸੀ ਕਿ ਕੁਬੇਰ ਨੇ ਉਨ੍ਹਾਂ ਨੂੰ ਭੋਜਨ ’ਤੇ ਕਿਉਂ ਸੱਦਿਆ ਹੈ ਤੇ ਗਣੇਸ਼ ਜੀ ਉਨ੍ਹਾਂ ਦਾ ਹੰਕਾਰ ਤੋੜਨ ਦੀ ਯੁਕਤੀ ਵਿਚ ਜੁਟ ਗਏ। ਉਹ ਆਪਣੇ ਨਾਲ ਚੂਹੇ ਨੂੰ ਵੀ ਲੈ ਗਏ।
Lesson
ਕੁਬੇਰ ਦੇ ਮਹਿਲ ਵਿਚ ਗਣੇਸ਼ ਤੇ ਉਨ੍ਹਾਂ ਦੇ ਚੂਹੇ ਨੂੰ ਭੋਜਨ ਪਰੋਸਣਾ ਸ਼ੁਰੂ ਕੀਤਾ ਗਿਆ। ਦਿਖਾਵੇ ਲਈ ਸੋਨੇ-ਚਾਂਦੀ ਦੇ ਭਾਂਡਿਆਂ ਵਿਚ ਸੁਆਦਲੇ ਪਕਵਾਨ ਪਰੋਸੇ ਗਏ। ਗਣੇਸ਼ ਜੀ ਨੇ ਇੱਕ-ਇੱਕ ਕਰਕੇ ਉਨ੍ਹਾਂ ਨੂੰ ਖਾਣਾ ਸ਼ੁਰੂ ਕਰ ਦਿੱਤਾ। ਕੁਝ ਹੀ ਸਮੇਂ ਵਿਚ ਸਾਰੇ ਪਕਵਾਨ ਖ਼ਤਮ ਹੋ ਗਏ ਪਰ ਗਣੇਸ਼ ਜੀ ਦੀ ਭੁੱਖ ਸ਼ਾਂਤ ਹੋਣ ਦਾ ਨਾਂਅ ਨਹੀਂ ਲੈ ਰਹੀ ਸੀ। ਹੁਣ ਉਨ੍ਹਾਂ ਭਾਂਡੇ ਖਾਣੇ ਸ਼ੁਰੂ ਕਰ ਦਿੱਤੇ। ਹੀਰੇ-ਮੋਤੀ, ਜਵਾਹਰਾਤ ਸਭ ਖਾਣ ਤੋਂ ਬਾਅਦ ਵੀ ਗਣੇਸ਼ ਜੀ ਦੀ ਭੁੱਖ ਸ਼ਾਂਤ ਨਹੀਂ ਹੋਈ।
Also Read : ਵਾਤਾਵਰਨ ਦਾ ਮੁੱਦਾ ਵੀ ਚੋਣ ਮਨੋਰਥ ਪੱਤਰ ’ਚ ਸ਼ਾਮਲ ਹੋਵੇ
ਕੁਬੇਰ ਪਰੇਸ਼ਾਨ ਹੋ ਗਏ, ਪਰ ਉਨ੍ਹਾਂ ਨੂੰ ਆਪਣੀ ਭੁੱਲ ਦਾ ਵੀ ਅਹਿਸਾਸ ਹੋ ਗਿਆ। ਘਬਰਾ ਕੇ ਉਹ ਸ਼ੰਕਰ ਜੀ ਕੋਲ ਗਏ ਅਤੇ ਹੱਥ ਜੋੜ ਕੇ ਮਾਫ਼ੀ ਮੰਗਦੇ ਹੋਏ ਬੋਲੇ ਕਿ ਮੈਂ ਆਪਣੇ ਕੀਤੇ ’ਤੇ ਸ਼ਰਮਿੰਦਾ ਹਾਂ ਅਤੇ ਮੈਂ ਸਮਝ ਗਿਆ ਹਾਂ ਕਿ ਮੇਰਾ ਹੰਕਾਰ ਤੁਹਾਡੇ ਅੱਗੇ ਕੁਝ ਵੀ ਨਹੀਂ। ਉਦੋਂ ਕਿਤੇ ਜਾ ਕੇ ਗਣੇਸ਼ ਜੀ ਪਰਤੇ, ਪਰ ਕੁਬੇਰ ਨੂੰ ਸਬਕ ਸਿਖਾਉਣ ਵਿਚ ਕਾਮਯਾਬ ਰਹੇ।