ਰਾਹੁਲ ਬਤੌਰ ਪ੍ਰਭਾਵੀ ਖਿਡਾਰੀ ਵਜੋਂ ਖੇਡਣਗੇ | LSG vs PBKS
ਲਖਨਓ (ਏਜੰਸੀ)। ਇੰਡੀਅਨ ਪ੍ਰੀਮੀਅਰ ਲੀਗ 2024 ਦੇ 11ਵੇਂ ਮੈਚ ’ਚ ਅੱਜ ਲਖਨਊ ਸੁਪਰ ਜਾਇੰਟਸ ਦਾ ਸਾਹਮਣਾ ਪੰਜਾਬ ਕਿੰਗਜ ਨਾਲ ਹੋ ਰਿਹਾ ਹੈ। ਲਖਨਊ ਦੇ ਭਾਰਤ ਰਤਨ ਸ੍ਰੀ ਅਟਲ ਬਿਹਾਰੀ ਵਾਜਪਾਈ ਏਕਾਨਾ ਕ੍ਰਿਕੇਟ ਸਟੇਡੀਅਮ ’ਚ ਖੇਡੇ ਜਾ ਰਹੇ ਇਸ ਮੈਚ ’ਚ ਲਖਨਊ ਸੁਪਰ ਜਾਇੰਟਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ ਹੈ। ਟਾਸ ਲਈ ਕੇਐੱਲ ਰਾਹੁਲ ਦੀ ਜਗ੍ਹਾ ਨਿਕੋਲਸ ਪੂਰਨ ਮੈਦਾਨ ’ਤੇ ਆਏ। ਪੂਰਨ ਅੱਜ ਦੇ ਮੈਚ ’ਚ ਕਪਤਾਨੀ ਦੀ ਜਿੰਮੇਵਾਰੀ ਸੰਭਾਲ ਰਹੇ ਹਨ। (LSG vs PBKS)
GAS CYLINDER : ਖੁਸ਼ਖਬਰੀ, LPG ਸਿਲੰਡਰ ’ਤੇ 1 ਅਪਰੈਲ ਤੋਂ 300 ਰੁਪਏ ਦੀ ਛੋਟ, ਕਰੋੜਾਂ ਲੋਕਾਂ ਨੂੰ ਹੋਵੇਗਾ ਫਾਇਦਾ
ਹਾਲਾਂਕਿ ਕੇਐੱਲ ਰਾਹੁਲ ਇਹ ਮੈਚ ਖੇਡ ਰਹੇ ਹਨ, ਪਰ ਉਹ ਇੱਕ ਪ੍ਰਭਾਵੀ ਖਿਡਾਰੀ ਦੇ ਰੂਪ ’ਚ ਮੈਦਾਨ ’ਤੇ ਨਜਰ ਆਉਣਗੇ। ਟਾਸ ਦੌਰਾਨ ਨਿਕੋਲਸ ਪੂਰਨ ਨੇ ਦੱਸਿਆ ਕਿ ਰਾਹੁਲ ਜਖਮੀ ਹਨ, ਇਸ ਲਈ ਉਹ ਆਰਾਮ ਕਰ ਰਹੇ ਹਨ। ਲਖਨਊ ਘਰੇਲੂ ਮੈਦਾਨ ’ਤੇ ਆਪਣੀ ਪਹਿਲੀ ਜਿੱਤ ਦੀ ਤਲਾਸ਼ ’ਚ ਹੈ। ਦੂਜੇ ਪਾਸੇ ਪੰਜਾਬ LSG vs PBKSਕਿੰਗਜ ਨੇ ਆਪਣੇ ਪਹਿਲੇ ਮੈਚ ’ਚ ਡੀਸੀ ਨੂੰ 4 ਵਿਕਟਾਂ ਨਾਲ ਹਰਾਇਆ। ਦੂਜੇ ਮੈਚ ’ਚ ਪੀਬੀਕੇਐਸ ਨੂੰ ਰਾਇਲ ਚੈਲੰਜਰਜ ਬੰਗਲੌਰ ਨੇ 4 ਵਿਕਟਾਂ ਨਾਲ ਹਰਾਇਆ। (LSG vs PBKS)
ਦੋਵੇਂ ਟੀਮਾਂ ਦੀ ਪਲੇਇੰਗ ਇਲੈਵਨ | LSG vs PBKS
ਪੰਜਾਬ ਕਿੰਗਜ : ਸ਼ਿਖਰ ਧਵਨ (ਕਪਤਾਨ), ਜੌਨੀ ਬੇਅਰਸਟੋ, ਲਿਆਮ ਲਿਵਿੰਗਸਟੋਨ, ਸੈਮ ਕੁਰਾਨ, ਜਿਤੇਸ਼ ਸ਼ਰਮਾ (ਵਿਕਟਕੀਪਰ), ਸਸਾਂਕ ਸਿੰਘ, ਹਰਪ੍ਰੀਤ ਬਰਾੜ, ਹਰਸ਼ਲ ਪਟੇਲ, ਕਾਗਿਸੋ ਰਬਾਡਾ, ਰਾਹੁਲ ਚਾਹਰ, ਅਰਸ਼ਦੀਪ ਸਿੰਘ। (LSG vs PBKS)
ਲਖਨਊ ਸੁਪਰ ਜਾਇੰਟਸ : ਕਵਿੰਟਨ ਡੀ ਕਾਕ (ਵਿਕਟਕੀਪਰ), ਕੇਐਲ ਰਾਹੁਲ, ਦੇਵਦੱਤ ਪਡਿੱਕਲ, ਆਯੂਸ਼ ਬਡੋਨੀ, ਨਿਕੋਲਸ ਪੂਰਨ (ਕਪਤਾਨ), ਮਾਰਕਸ ਸਟੋਇਨਿਸ, ਕਰੁਣਾਲ ਪੰਡਯਾ, ਰਵੀ ਬਿਸ਼ਨੋਈ, ਮੋਹਸਿਨ ਖਾਨ, ਮਯੰਕ ਯਾਦਵ, ਮਨੀਮਾਰਨ ਸਿਧਾਰਥ।