ਡਾ. ਰਾਜਿੰਦਰ ਪ੍ਰਸਾਦ ਸ਼ਰਮਾ
ਕੁਝ ਰਾਹ ਤੋਂ ਭਟਕੇ ਨੌਜਵਾਨਾਂ ਕਾਰਨ ਬੇਸ਼ੱਕ ਅੱਜ ਘਾਟੀ ਆਪਣੀ ਬੇਵਸੀ ‘ਤੇ ਹੰਝੂ ਵਹਾ ਰਹੀ ਹੋਵੇ, ਪਰ ਉੱਜਲਾ ਪੱਖ ਇਹ ਵੀ ਹੈ ਕਿ ਇਸੇ ਕਸ਼ਮੀਰ ਦੇ ਨੌਜਵਾਨ ਪੜ੍ਹਾਈ-ਲਿਖਾਈ ਅਤੇ ਖੇਡਕੁੱਦ ‘ਚ ਦੇਸ਼ ਅਤੇ ਪ੍ਰਦੇਸ਼ ਦਾ ਮਾਣ ਵਧਾਉਣ ‘ਚ ਪਿੱਛੇ ਨਹੀਂ ਹਨ
ਇਸੇ ਮਹੀਨੇ ਆਏ ਜੇਈਈ ਦੇ ਨਤੀਜਿਆਂ ‘ਚ ਕਸ਼ਮੀਰ ਦੇ 9 ਨੌਜਵਨਾਂ ਨੇ ਸਫਲਤਾ ਦੇ ਝੰਡੇ ਗੱਡੇ ਹਨ, ਪਿਛਲੇ ਦਿਨੀਂ ਹੀ ਦੇਸ਼ ਦੀ ਸਰਵਉੱਚ ਸਨਮਾਨਜਨਕ ਸੇਵਾ ਭਾਰਤੀ ਪ੍ਰਸ਼ਾਸਨਿਕ ਸੇਵਾ ਪ੍ਰੀਖਿਆ ‘ਚ ਕਸ਼ਮੀਰ ਦੇ 14 ਨੌਜਵਾਨਾਂ ਦੀ ਚੋਣ ਇਸ ਗੱਲ ਦਾ ਸਬੂਤ ਹੈ ਕਿ ਉਥੋਂ ਦੇ ਨੌਜਵਾਨ ਸ਼ਾਂਤੀ ਚਾਹੁੰਦੇ ਹਨ, ਦੇਸ਼ ਪ੍ਰਤੀ ਉਨ੍ਹਾਂ ਦੀ ਭਾਵਨਾ ਹੈ ਪੱਥਰਬਾਜ਼ੀ ਉਨ੍ਹਾਂ ਦੀ ਪਹਿਚਾਣ ਨਾ ਹੋ ਕੇ ਸੰਜੀਦਾ ਅਤੇ ਜਿੰਮੇਵਾਰ ਨੌਜਵਾਨ ਦੀ ਆਪਣੀ ਪਹਿਚਾਣ ਬਣਾਉਣ ‘ਚ ਜੁਟੇ ਹੋਏ ਹਨ 2016 ਦੀ ਪ੍ਰੀਖਿਆ ‘ਚ ਚੋਟੀ 10 ‘ਚ ਆਪਣਾ ਨਾਅ ਸ਼ਾਮਲ ਕਰਵਾਉਣਾ ਕਸ਼ੀਮਰ ਦੀ ਕਸ਼ਮੀਰੀਅਤ ਦੀ ਪਹਿਚਾਣ ਹੈ ਆਪਣੇ ਸਵਾਰਥਾਂ ਨੂੰ ਪੂਰਾ ਕਰਨ ਲਈ ਘਾਟੀ ਦੇ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੇ ਵੱਖਵਾਦੀਆਂ, ਰਾਜਨੀਤਕ ਰੋਟੀਆਂ ਸੇਕਣ ‘ਚ ਲੱਗੇ ਸਿਆਸੀ ਨੇਤਾ, ਫੌਜ ਨੂੰ ਨਿਰਾਸ਼ ਕਰਨ ‘ਚ ਜੁਟੇ ਬਰਸਾਤੀ ਡੱਡੂ, ਵਿਰੋਧ ਲਈ ਰਾਸ਼ਟਰ ਧਰਮ ਤੋਂ ਵੀ ਪਰਹੇਜ਼ ਕਰਨ ਵਾਲੇ ਪ੍ਰਤੀਕਿਰਿਆਵਾਦੀਆਂ ਦੇ ਮੂੰਹ ‘ਤੇ ਇਸ ਤੋਂ ਵੱਡਾ ਥੱਪੜ ਕੀ ਹੋਵੇਗਾ ਕਿ ਸਿੱਖਿਆ ਦਾ ਖੇਤਰ ਹੋਵੇ ਜਾਂ ਖੇਡ ਦਾ ਮੈਦਾਨ ਕਸ਼ਮੀਰ ਦੇ ਨੌਜਵਾਨ ਪਿੱਛ ੇਨਹੀਂ ਹਨ ਸਿਰਫ ਅਸ਼ਾਂਤ ਚਾਰ ਜ਼ਿਲ੍ਹਿਆਂ ਦਾ ਕਸ਼ਮੀਰ ਨਹੀਂ ਹੈ, ਇਹ ਨਹੀਂ ਭੁੱਲਣਾ ਚਾਹੀਦਾ ਬਿਆਨਬਾਜ਼ੀ ਕਰਨ ਵਾਲਿਆਂ ਨੂੰ
ਮਜੇ ਦੀ ਗੱਲ ਇਹ ਹੈ ਕਿ ਬਹੁਤ ਜਿਆਦਾ ਸਿਹਰਾ ਉਸੇ ਫੌਜ ਨੂੰ ਜਾਂਦਾ ਹੈ, ਜੋ ਪੱਥਰ ਦੀ ਮਾਰ ਵੀ ਝੱਲ ਰਹੀ ਹੈ , ਫਿਦਾਇਨੀ ਹਮਲਿਆਂ ਨੂੰ ਅਸਫਲ ਕਰਨ ‘ਚ ਵੀ ਜੁਟੀ ਹੈ, ਦੇਸ਼ ਦੀ ਸਰਹੱਦ ਦੀ ਰੱਖਿਆ ‘ਚ ਆਪਣੀ ਜਾਨ ਵੀ ਤਲੀ ‘ਤੇ ਰੱਖ ਕੇ ਚੱਲ ਰਹੀ ਹੈ, ਆਗੂਆਂ ਦੀ ਬਦਲਦੇ ਗੈਰ-ਜਿੰਮੇਵਾਰਾਨਾ ਬਿਆਨਾਂ ਦੇ ਬਾਵਜ਼ੂਦ ਆਪਣਾ ਸੰਜਮ ਬਣਾਉਂਦਿਆਂ ਕਸ਼ਮੀਰ ‘ਚ ਕਿਹਾ ਜਾਵੇ, ਤਾਂ ਇਕੱਠੇ ਕਈ ਮੋਰਚਿਆਂ ‘ਤੇ ਸੰਘਰਸ਼ ਕਰਦਿਆਂ ਕਸ਼ਮੀਰੀਆਂ ਦਾ ਜੀਵਨ ਸੰਵਾਰਨ ‘ਚ ਵੀ ਲੱਗੇ ਹਨ ਫੌਜ ਵੱਲੋਂ ਚਲਾਏ ਅਧਿਐਨ ਕੇਂਦਰਾਂ ਦਾ ਹੀ ਇਹ ਕਮਾਲ ਹੈ ਕਿ ਕਸ਼ਮੀਰ ਦੇ ਨੌਜਵਾਨ ਮੁਕਾਬਲੇਬਾਜ਼ੀ ਪ੍ਰਖਿਆਵਾ ‘ਚ ਨਾ ਸਿਰਫ ਅੱਵਲ ਆ ਰਹੇ ਹਨ, ਸਗੋਂ ਸਫਲਤਾ ਦਾ ਪਰਚਮ ਲਹਿਰਾ ਰਹੇ ਹਨ ਵੱਖਵਾਦੀ ਨੇਤਾਵਾਂ, ਪਾਕਿਸਤਾਨ ਦੀ ਜੀ-ਹਜ਼ੂਰੀ ‘ਚ ਬਿਆਨਬਾਜ਼ਾਂ ਤੋਂ ਪੁੱਛਿਆ ਜਾਵੇ ਕਿ ਦੇਸ਼ ਦੀ ਗੌਰਵ ਕਸ਼ਮੀਰ ਘਾਟੀ ਨੂੰ ਅਸ਼ਾਂਤ ਕਰਕੇ ਉੱਥੋਂ ਦੇ ਨੌਜਵਾਨਾਂ ਅਤੇ ਆਮ ਨਾਗਰਿਕਾਂ ਦੇ ਪਰਿਵਾਰ ਨੂੰ ਸਿਵਾਏ ਬਰਬਾਦੀ ਦੇ ਉਨ੍ਹਾਂ ਦੀ ਕੀ ਦੇਣ ਹੈ? ਪਾਕਿਸਤਾਨ ਤੋਂ ਪੈਸਾ ਲੈ ਕੇ ਕਸ਼ਮੀਰ ਦੀ ਭਾਵੀ ਪੀੜ੍ਹੀ ਨੂੰ ਬਰਬਾਦ ਕਰਨ ਵਾਲੇ ਇਨ੍ਹਾ ਨੇਤਾਵਾਂ ਦੇ ਕਿੰਨੇ ਬੱਚੇ ਘਾਟੀ ‘ਚ ਰਹਿ ਰਹੇ ਹਨ, ਉੱਥੋਂ ਦੇ ਸਕੂਲਾਂ ‘ਚ ਪੜ੍ਹ ਰਹੇ ਹਨ, ਪਾਕਿਸਤਾਨ ਦੇ ਰੋਜ਼ ਸੀਜ਼ਫਾਹਿਰ ਕਰਕੇ ਅੱਗ ਉੱਗਲਦੇ ਗੋਲੇ-ਮੋਰਟਰਾਰਾਂ ਨਾਲ ਦੋ ਚਾਰ ਹੋ ਰਹੇ ਹਨ
ਤੁਹਾਡੇ ਬੱਚਿਆਂ, ਤੁਹਾਡੇ ਪਰਿਵਾਰ ਦੇ ਮੈਂਬਰਾਂ, ਤੁਹਾਡੇ ਰਿਸ਼ਤੇਦਾਰਾਂ ਨੂੰ ਅੱਗੇ ਕਰਕੇ ਖਿਲਾਫਤ ਦੇ ਨਾਅਰੇ ਲਾਓ ਤਾਂ ਕੋਈ ਗੱਲ ਹੋਵੇ ਘਾਟੀ ਦੇ ਸਿਰਫ ਚਾਰ ਜ਼ਿਲ੍ਹਿਆਂ ਕਾਰਨ ਦੇਸ਼ ਦੇ ਤਾਜ ਕਸ਼ਮੀਰ ਦੇ ਹਾਲਾਤਾਂ ਨੂੰ ਬੇਕਾਬੂ ਕਰਨ ‘ਚ ਲੱਗੇ ਦੁਸ਼ਮਣਾਂ ਨੂੰ ਇਨ੍ਹਾ ਨੌਜਵਾਨਾਂ ਤੋਂ ਸਬਕ ਲੈਣਾ ਚਾਹੀਦਾ ਹੈ ਕਿ ਵਿਰੋਧੀ ਹਾਲਾਤਾਂ ਦੇ ਬਾਵਜ਼ੂਦ ਫੌਜ ਦੇ ਸਹਿਯੋਗ ਨਾਲ ਆਪਣਾ ਭਵਿੱਖ ਨੂੰ ਸੰਵਾਰਨ ਦੀ ਕੋਸ਼ਿਸ ਕਰ ਰਹੇ ਹਨ
ਸੰਪ੍ਰਦਾਇਕ ਅਸ਼ਹਿਣਸ਼ੀਲਤਾ ਦਾ ਰੌਲਾ ਪਾ ਕੇ ਦੇਸ਼ ‘ਚ ਨਕਾਰਾਤਮਕ ਵਾਤਾਰਨ ਬਣਾਉਣ ਵਾਲੇ ਅਖੌਤੀ ਬੁੱਧੀਜੀਵੀਆਂ ਨੂੰ ਸਮਝ ਜਾਣਾ ਚਾਹੀਦਾ ਕਿ ਦੇਸ਼ ਦੇ ਨੋਜਵਾਨ ਧੜਕਨ ਹੁਣ ਉਨ੍ਹਾਂ ਦੇ ਬਹਿਕਾਵੇ ‘ਚ ਨਹੀਂ ਆਉਣ ਵਾਲੀ ਨੌਜਵਾਨਾਂ ਦੀ ਪਰਿਪੱਕਤਾ ਵਧਦੀ ਜਾ ਰਹੀ ਹੈ ਪਿਛਲੇ ਸਾਲਾਂ ਨਾਲੋਂ ਦੇਸ਼ ‘ਚ ਹੀ ਦੇਸ਼-ਵਿਰੋਧੀ ਨਾਅਰੇ ਲਾਉਣੇ, ਦੇਸ਼ ਦੀ ਸਰਹੱਦ ਦੀ ਰੱਖਿਆ ਕਰਦੇ ਵੱਖਵਾਦੀਆਂ ਅਤੇ ਘੁਸਪੈਠੀਆਂ ਨਾਲ ਸੰਘਰਸ਼ ਕਰਦੇ ਫੌਜੀਆਂ ਦੀ ਜਗ੍ਹਾ ਪੱਥਰਬਾਜ਼ਾਂ ਨਾਲ ਹਮਦਰਦੀ ਰੱਖਣ, ਆਤਮਹੱਤਿਆ ਤੱਕ ਨੂੰ ਸ਼ਹੀਦ ਦਾ ਦਰਜਾ ਦੇਣ, ਕਦੇ ਧਰਮ, ਕਦੇ ਬੀਫ, ਕਦੇ ਹੋਰ ਤਰ੍ਹਾਂ ਨਾਲ ਡਰ ਦਿਖਾਉਣ, ਸਰਕਾਰ ਦੇ ਲੋਕ ਭਲਾਈ ਦੇ ਫੈਸਲਿਆਂ ਨੂੰ ਵੀ ਪ੍ਰਸ਼ਨਾ ਦੇ ਘੇਰੇ ‘ਚ ਖੜ੍ਹੇ ਕਰਨ, ਸੰਸਦ ‘ਚ ਅੜਿੱਕਾ, ਹੱਤਿਆ-ਆਤਮਹੱਤਿਆ ਜਾਂ ਸਾਧਾਰਨ ਗੱਲਾਂ ਨੂੰ ਵੀ ਅਤਿਵਾਦੀ ਦੱਸ ਕੇ ਰੌਲਾ ਪਾਉਣ ਵਾਲਿਆਂ ਤੋਂ ਦੇਸ਼ ਅੱਕ ਚੁੱਕਿਆ ਹੈ ਪਿਛਲੇ ਦਿਨਾਂ ਦੇ ਚੋਣ ਨਤੀਜਿਆਂ ਨਾਲ ਇਹ ਸਾਫ ਹੋ ਜਾਂਦਾ ਹੈ ਕਿ ਸਰਕਾਰ ਦੇ ਸਖਤ ਫੈਸਲਿਆਂ ਨੂੰ ਆਮ ਆਦਮੀ ਪਸੰਦ ਕਰਦਾ ਹੈ
ਦੇਸ਼ ਲਈ ਇਸ ਤੋਂ ਜਿਆਦਾ ਨਿਰਾਸ਼ਾਜਨਕ ਗੱਲ ਕੀ ਹੋਵੇਗੀ ਕਿ ਦੇਸ਼ ਦੇ ਫੌਜ ਮੁਖੀ ਨੂੰ ਗਲੀ ਦਾ ਗੁੰਡਾ ਉਸ ਦਲ ਦੇ ਨੇਤਾ ਵੱਲੋਂ ਕਿਹਾ ਜਾ ਰਿਹਾ ਹੈ, ਜਿਸ ਦਲ ਨੇ ਲੰਮਾ ਸਮਾਂ ਸ਼ਾਸਨ ਕੀਤਾ ਕੀ ਸੱਤਾ ਹੀ ਸਭ ਕੁਝ ਹੈ? ਸਭ ਤੋਂ ਵੱਡੀ ਚਿੰਤਾ ਅਤੇ ਨਿਰਾਸ਼ਾ ਆਪਣੇ ਆਪ ਨੂੰ ਬੁੱਧੀਜੀਵੀ ਅਖਵਾਉਣ ਵਾਲੇ ਬਿਆਨਬਾਜ਼ਾਂ ਨੂੰ ਲੈ ਕੇ ਹੈ ਕੀ ਬੁੱਧੀਜੀਵੀ ਹੋਣਾ ਦੇਸ਼ ਤੀ ਵੀ ਉੱਪਰ ਹੋ ਜਾਂਦਾ ਹੈ? ਨਿਰਾਸ਼ਾਜਨਕ ਹੈ ਕਿ ਦੇਸ਼ ਹਿੱਤ ਜਾਂ ਦੇਸ਼ ਦਾ ਸਨਮਾਨ ਜਾਂ ਦੇਸ਼ ਦੀ ਮਰਿਆਦਾਵਾਂ ਦੀ ਰੱਖਿਆ ਬੁੱਧੀਜੀਵੀਆਂ ਲਈ ਕੋਈ ਮਾਇਨੇ ਨਹੀਂ ਰੱਖਦੀ ਕਸ਼ਮੀਰ ਅੱਜ ਸਖਤ ਸੰਘਰਸ਼ ਦੇ ਦੌਰ ਤੋਂ ਗੁਜ਼ਰ ਰਿਹਾ ਹੈ ਅਜਿਹੇ ਹਾਲਾਤਾਂ ‘ਚ ਦੇਸ਼ ਦੇ ਸਿਆਸੀ ਆਗੂਆਂ, ਬੁੱਧੀਜੀਵੀਆਂ ਦਾ ਦੇਸ਼ ਪ੍ਰਤੀ ਜਿਆਦਾ ਫਰਜ਼ ਹੋ ਜਾਂਦਾ ਹੈ
ਫੌਜ ਦੇ ਹੌਸਲੇ ਨੂੰ ਬਣਾਈ ਰੱਖਣਾ ਸਭ ਦਾ ਫਰਜ਼ ਹੋ ਜਾਂਦਾ ਹੈ ਕਸ਼ਮੀਰੀਆਂ ਦੇ ਦੁੱਖ ਦਰਦ ਦੀ ਸਾਥੀ ਫੌਜ ‘ਤੇ ਪੱਥਰਬਾਜ਼ੀ ਕਰਨ ਵਾਲਿਆਂ ਨੂੰ ਉਤਸ਼ਾਹਿਤ ਕੀਤਾ ਜਾਣਾ, ਫੌਜ ਖਿਲਾਫ ਆਏ ਦਿਨ ਬਿਆਨ ਦੇਣਾ ਕਿੱਥੋਂ ਦੀ ਸਮਝ ਕਹੀ ਜਾ ਸਕਦੀ ਹੈ?
ਖੈਰ ਜੋ ਵੀ ਹੋਵੇ, ਇਹ ਸੁੱਭ ਸੰਕੇਤ ਹੈ ਕਿ ਭਾਰਤੀ ਪ੍ਰਸ਼ਾਸਨਿਕ ਸੇਵਾ ਪ੍ਰੀਖਿਆ ‘ਚ 10ਵਾਂ ਸਥਾਨ ਪ੍ਰਾਪਤ ਕਰਨ ਵਾਲਾ ਬਿਲਾਲ ਮੁਹੱਈਉਦੀਨ ਹੋਵੇ ਜਾਂ ਜੰਮੂ-ਕਸ਼ਮੀਰ ਕ੍ਰਿਕਟ ਟੀਮ ਦੇ ਪਰਵੇਜ਼ ਰਸੂਲ, ਸ਼ੁਭਮ ਖਜੂਰੀਆ, ਮੇਹਰਾਦੀਨ ਵਾਡੂ, ਨਿਸ਼ਾਨੇਬਾਜ਼ ਚੈਨ ਸਿੰਘ, ਸਭ ਜੂਨੀਅਰ ਯੂਥ ਕਰਾਟੇ ਚੈਂਪੀਅਨਸ਼ਿਪ ਦੇ ਸੋਨ ਤਮਗਾ ਜੇਤੂ ਹਾਸਿਨ ਮੰਸ਼ੂਰ ਜਾਂ ਸਭ ਜੂਨੀਅਰ ਕਿਕ ਬਾਕਸਿੰਗ ਵਰਲਡ ਚੈਂਪੀਅਨਸ਼ਿਪ ਦੀ ਸੋਨ ਤਮਗਾ ਜੇਤੂ ਤਜਾਮੁਲ ਇਸਲਾਮ ਅਤੇ ਇ੍ਹਨਾਂ ਵਰਗੇ ਹਰ ਕਸ਼ਮੀਰੀ ਨੌਜਵਾਨ ਦੇਸ਼ ਦਾ ਮਾਣ ਵਧਾ ਰਹੇ ਹਨ ਘਾਟੀ ਦੇ ਨੌਜਵਾਨਾਂ ‘ਚ ਇਹ ਜਜ਼ਬਾ ਪੈਦਾ ਕਰਕੇ ਹੀ ਉੱਥੋਂ ਦੇ ਨੌਜਵਾਨਾਂ ਦੇ ਭਵਿੱਖ ਨੂੰ ਸੰਵਾਰਿਆ ਜਾ ਸਕਦਾ ਹੈ ਪਿਛਲੇ ਦਿਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘਾਟੀ ਦੇ ਨੌਜਵਾਨਾਂ ਤੋਂ ਪੱਥਰ ਦੀ ਜਗ੍ਹਾ ਹੁਨਰ ਨੂੰ ਅਪਣਾਉਣ ਦੀ ਅਪੀਲ ਕੀਤੀ ਸੀ
ਅੱਜ ਦੇਸ਼ ਨੂੰ ਇਸੇ ਦੀ ਜ਼ਰੂਰਤ ਹੈ ਵਾਦੀਆਂ ‘ਚ ਧਰਤੀ ਦੇ ਸਵਰਗ ਦੇ ਦਰਸ਼ਨ ਕਰਨ ਆਉਣ ਵਾਲੇ ਸੈਲਾਨੀਆਂ, ਪਸ਼ਮੀਨਾ ਸ਼ਾਲ ਦੀ ਬਿਹਤਰੀਨ ਕਾਰੀਗੀਰੀ, ਕਸ਼ਮਰੀ ਦੀ ਸੇਬ ਦੀ ਮਿਠਾਸ, ਸੁੱਕੇ ਮੇਵੇ ਦੇ ਸਵਾਦ ਤੋਂ ਕਸ਼ਮੀਰ ਦੀ ਕਸ਼ਮੀਰੀਅਤ ਨੂੰ ਬਣਾਈ ਰੱਖਿਆ ਜਾ ਸਕਦਾ ਹੈ ਦੇਸ਼ ‘ਚ ਹੀ ਦੇਸ਼-ਵਿਰੋਧੀ ਨਾਅਰੇ ਲਾਉਣੇ, ਫੌਜ ‘ਤੇ ਪੱਥਰ ਸੁੱਟਣਾ, ਵਿਦੇਸ਼ੀ ਧਨ ਦੇ ਭਰੋਸੇ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰਕੇ ਆਪਣੀਆਂ ਰੋਟੀਆਂ ਸੇਕਣ, ਦੂਜਿਆਂ ਦੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਕੇ ਜਿਆਦਾ ਕੁਝ ਪ੍ਰਾਪਤ ਹੋਣ ਵਾਲਾ ਨਹੀਂ ਹੈ, ਇਹ ਸਾਰਿਆਂ ਨੂੰ ਸਮਝ ਲੈਣਾ ਚਾਹੀਦਾ ਹੈ