ਖੇਡ ਮੈਦਾਨ, ਜੰਗ ਦਾ ਮੈਦਾਨ ਨਹੀਂ

ਖੇਡ ਦੇ ਮੈਦਾਨ ‘ਚ ਦੋ ਟੀਮਾਂ ਖੇਡਦੀਆਂ ਹਨ ਤੇ ਜਿੱਤ ਹਾਰ ਖੇਡ ਦੇ ਦੋ ਪਹਿਲੂ ਹੁੰਦੇ ਹਨ ਖੇਡ ਦਾ ਮੈਦਾਨ ਜੰਗ ਦਾ ਮੈਦਾਨ ਨਹੀਂ ਹੁੰਦਾ ਭਾਵੇਂ ਚੈਂਪੀਅੰਜ ਟਰਾਫ਼ੀ ਦੇ ਫਾਈਨਲ ‘ਚ ਟੀਮ ਇੰਡੀਆ ਦੀ ਹਾਰ ਨਮੋਸ਼ੀਜਨਕ ਹੈ ਤੇ ਇਸ ਦੀ ਸਮੀਖਿਆ ਕਰਨ ਦੇ ਨਾਲ ਨਾਲ ਭਵਿੱਖ ਦੀ ਤਿਆਰੀ ‘ਤੇ ਵਿਚਾਰ ਕਰਨਾ ਚਾਹੀਦਾ ਹੈ ਪਰ ਖੇਡ ਦੀ ਜਿੱਤ ਹਾਰ ਨੂੰ ਦੋ ਦੇਸ਼ਾਂ ਦੀ ਜੰਗ ਵਰਗੇ ਮਾਹੌਲ ‘ਚ ਬਦਲ ਦੇਣਾ ਖੇਡ ਦੇ ਸੰਕਲਪ ਨੂੰ ਠੇਸ ਪਹੁੰਚਾਉਣਾ ਹੈ

ਇਸ ਗੱਲੋਂ ਭਾਰਤੀ ਟੀਮ ਤਾਰੀਫ਼ ਦੇ ਕਾਬਲ ਹੈ, ਜਿਸ ਨੇ ਖੇਡ ਦੀ ਭਾਵਨਾ ਨੂੰ ਕਾਇਮ ਰੱਖਦਿਆਂ ਹਾਰ ਤੋਂ ਬਾਦ ਜੇਤੂ ਟੀਮ ਨੂੰ ਵਧਾਈ ਦਿੱਤੀ ਤੇ ਉਹਨਾਂ ਨਾਲ ਖਿਡਾਰੀਆਂ ਵਾਲਾ ਸਲੂਕ ਕੀਤਾ ਪਰ ਸ਼ੋਸ਼ਲ ਮੀਡੀਆ ‘ਤੇ ਮੈਚ ਤੋਂ ਪਹਿਲਾਂ ਹੀ ਹੋਛੇ ਕਿਸਮ ਦੇ ਲੋਕਾਂ ਨੇ ਮੈਚ ਬਾਰੇ ਅਜਿਹੀਆਂ ਸ਼ਬਦਾਵਾਲੀ ਪੋਸਟ ਕਰ ਦਿੱਤੀ ਸੀ ਜਿਵੇਂ ਕ੍ਰਿਕੇਟ ਦਾ ਮੈਚ ਨਹੀਂ ਭਾਰਤ-ਪਾਕਿ ਵਿਚਕਾਰ ਪ੍ਰਮਾਣੂ ਜੰਗ ਹੋਣ ਲੱਗਾ ਹੋਵੇ ਘੱਟ ਪਾਕਿਸਤਾਨ ਦੇ ਹੋਛੇ ਵਿਅਕਤੀ ਵੀ ਨਹੀਂ ਹਨ ਜੋ ਦਰਸ਼ਕ ਘੱਟ ਅਤੇ ਜੰਗ ਦੇ ਸਿਪਾਹੀ ਵੱਧ ਹਨ ਸਟੇਡੀਅਮ ਦੇ ਅੰਦਰ ਮੈਚ ਦੀ ਸਮਾਪਤੀ ਮਗਰੋਂ ਪਾਕਿ ਦੇ ਕੁਝ ਬੜਬੋਲੇ ਦਰਸ਼ਕਾਂ ਨੇ ਹਰ ਤੋਂ ਬਾਦ ਭਾਰਤੀ ਖਿਡਾਰੀਆਂ ‘ਤੇ ਭੈੜੀਆਂ ਟਿੱਪਣੀਆਂ ਕੀਤੀਆਂ

ਇਸ ਦੇ ਬਾਵਜੂਦ ਭਾਰਤੀ ਖਿਡਾਰੀ ਸ਼ਾਂਤ ਰਹੇ ਇਸੇ ਤਰ੍ਹਾਂ ਪਾਕਿਸਤਾਨ ਦੇ ਇੱਕ ਟੀਵੀ ਐਂਕਰ ਨੇ ਭਾਰਤ ਦੇ ਸਿਆਸੀ ਆਗੂਆਂ ‘ਤੇ ਖਿਡਾਰੀਆਂ ਖਿਲਾਫ਼ ਸ਼ਰਮਨਾਕ ਟਿੱਪਣੀ ਕਰ ਦਿੱਤੀ ਭਲਾ ਕੋਈ ਪੁੱਛਣ ਵਾਲਾ ਹੋਵੇ ਕ੍ਰਿਕਟ ਦੇ ਮੈਚ ‘ਚ ਸਿਆਸਤ ਕਿੱਥੋਂ ਆ ਗਈ ਕ੍ਰਿਕਟ ਦੇ ਮੈਚ ‘ਚ ਜਿੱਤ-ਹਾਰ ਨਾਲ ਨਾ ਮਕਬੂਜ਼ਾ ਕਸ਼ਮੀਰ ਭਾਰਤ ਨੂੰ ਮਿਲ ਗਿਆ ਹੈ ਤੇ ਨਾ ਹੀ ਪਾਕਿ ਜੰਮੂ-ਕਸ਼ਮੀਰ ‘ਤੇ ਕਬਜ਼ਾ ਕਰ ਸਕਦਾ ਹੈ ਭਾਰਤੀ ਮੀਡੀਆ ਨੂੰ ਵੀ ਚਾਹੀਦਾ ਸੀ ਕਿ ਬੇਹੂਦਾ ਹਰਕਤ ਕਰਨ ਵਾਲੇ ਪਾਕਿਸਤਾਨੀ ਐਂਕਰ ਦੀ ਖ਼ਬਰ ਨੂੰ ਤਵੱਜੋਂ ਦੇਣ ਤੋਂ ਕਿਨਾਰਾ ਹੀ ਕੀਤਾ ਜਾਂਦਾ ਹੋਛੇ ਦਰਸ਼ਕਾਂ ‘ਤੇ ਪ੍ਰਸ਼ੰਸਕਾਂ ਪਾਕਿਸਤਾਨ ਦੇ ਕ੍ਰਿਕਟ ਦੀਵਾਨੇ ਬਸ਼ੀਰ ਮੁਹੰਮਦ ਤੋਂ ਸਬਕ ਲੈਣ ਦੀ ਲੋੜ ਹੈ ਜੋ ਭਾਰਤੀ ਕ੍ਰਿਕੇਟਰਾਂ ਦਾ ਦੀਵਾਨਾ ਹੈ ਭਾਰਤੀ ਖਿਡਾਰੀ ਬਸ਼ੀਰ ਮੁਹੰਮਦ ਲਈ ਮੈਚ ਦੀ ਟਿਕਟ ਦਾ ਪ੍ਰਬੰਧ ਕਰਦੇ ਰਹੇ ਹਨ ਸਿਰ ਫਿਰੇ ਦਰਸ਼ਕਾਂ ਦੀ ਹਾਲਤ ‘ਛੱਜ ਨਾ ਬੋਲੇ ਤਾਂ ਛਾਣਨੀ ਕਿਉਂ ਬੋਲੇ’ ਵਾਲੀ ਹੈ  ਇਸ ਮਾਹੌਲ ‘ਚ ਮੀਰਵਾਈਜ਼ ਵਰਗੇ ਵੱਖਵਾਦੀ ਆਗੂ ਮੀਰਵਾਈਜ਼ ਦੀ ਤੰਗ ਸੋਚ ਦੀ ਖੁੱਲ੍ਹ ਕੇ ਜਾਹਿਰ ਹੋਈ ਹੈ

ਮੀਰਵਾਈਜ਼ ਪਾਕਿਸਤਾਨ ਨੂੰ ਜਿੱਤ ਦੀ ਵਧਾਈ ਦੇਂਦੇ ਤਾਂ ਕੋਈ ਇਤਰਾਜ ਵਾਲੀ ਗੱਲ ਨਹੀਂ ਪਰ ਉਹ ਪਾਕਿ ਦੀ ਜਿੱਤ ‘ਤੇ ਜੰਮੂ ਕਸ਼ਮੀਰ ਦੀ ਈਦ ਦਾ ਮਾਹੌਲ ਕਹਿ ਕੇ ਕਸ਼ਮੀਰੀਅਤ ਤੇ ਪਾਕਿਸਤਾਨ ਵਿਚਲੇ ਫਰਕ ਨੂੰ ਹੀ ਭੁੱਲ ਗਏ ਹਨ ਮੀਰਵਾਈਜ਼ ਦੀ ਬੌਧਿਕ ਉੱਤਮਤਾ ਦਾ ਸਬੂਤ ਦਿੰਦੇ ਤਾਂ ਉਹ ਪਾਕਿ ਦੇ ਨਾਲ ਨਾਲ ਭਾਰਤ ਦੀ ਹਾਕੀ ਟੀਮ ਨੂੰ ਵੀ ਜ਼ਰੂਰ ਵਧਾਈ ਦਿੰਦੇ  ਭਾਰਤੀ ਟੀਮ ਦਾ ਅਪਮਾਨ ਕਰਨ ਵਾਲੇ ਕਸ਼ਮੀਰ ਦੇ ਸ਼ਰਾਰਤੀ ਅਨਸਰਾਂ ਨੇ ਵੀ ਇਹੀ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਦੇ ਖੂਨ ‘ਚ ਕੋਈ ਵਿਚਾਰਧਾਰਾ ਨਹੀਂ, ਸਿਰਫ ਭਾਰਤ ਦਾ ਵਿਰੋਧ ਹੈ ਖੇਡਾਂ ਦਾ ਵਿਰੋਧ ਇਨਸਾਨੀਅਤ ਤੋਂ ਕੋਰੇ ਹੋਣ ਦਾ ਵੀ ਸਬੂਤ ਹੈ