ਭਾਰਤ ਦੀਆਂ ਨਜ਼ਰਾਂ ਨੀਦਰਲੈਂਡ ਖਿਲਾਫ ਜਿੱਤ ‘ਤੇ

ਹਾਕੀ ਵਿਸ਼ਵ ਲੀਗ ਸੈਮੀਫਾਈਨਲ : ਭਾਰਤੀ ਟੀਮ ਨੇ ਆਪਣੇ ਪੂਲ ‘ਚ ਤਿੰਨੇ ਮੈਚ ਜਿੱਤੇ | Hockey World League

ਲੰਦਨ, (ਏਜੰਸੀ)। ਬਿਹਤਰੀਨ ਫਾਰਮ ‘ਚ ਚੱਲ ਰਹੇ ਭਾਰਤ ਨੂੰ ਇੱਥੇ ਹਾਕੀ ਵਿਸ਼ਵ ਲੀਗ ਸੈਮੀਫਾਈਨਲ ਦੇ ਗਰੁੱਪ ਬੀ ‘ਚ ਦੁਨੀਆ ਦੇ ਚੌਥੇ ਨੰਬਰ ਦੀ ਟੀਮ ਨੀਦਰਲੈਂਡ ਦੀ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਹੋਵੇਗਾ ਦੁਨੀਆ ਦੀ ਛੇਵੇਂ ਨੰਬਰ ਦੀ ਟੀਮ ਭਾਰਤ ਫਿਲਹਾਲ ਆਪਣੇ ਤਿੰਨੇ ਮੈਚ ਜਿੱਤ ਕੇ ਪੂਲ ਬੀ ‘ਚ ਚੋਟੀ ‘ਤੇ ਚੱਲ ਰਹੀ ਹੈ ਜਦੋਂ ਕਿ ਨੀਦਰਲੈਂਡ ਦੀ ਟੀਮ ਦੋ ਮੈਚਾਂ ‘ਚ ਜਿੱਤ ਨਾਲ ਦੂਜੇ ਸਥਾਨ ‘ਤੇ ਹੈ ਟੂਰਨਾਮੈਂਟ ਦੇ ਹੁਣ ਤੱਕ ਦੇ ਪ੍ਰਦਰਸ਼ਨ ਦੇ ਆਧਾਰ ‘ਤੇ ਸਗੋਂ ਭਾਰਤ ਨੂੰ ਮੈਚ ‘ਚ ਜਿੱਤ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ ਜਿਸ ਨੇ ਟੂਰਨਾਮੈਂਟ ‘ਚ ਹੁਣ ਤੱਕ ਆਸਾਨ ਜਿੱਤ ਦਰਜ ਕੀਤੀ ਹੈ। (Hockey World League)

ਭਾਰਤ ਨੇ ਸਕਾਟਲੈਂਡ ਨੂੰ 4-1 ਅਤੇ ਕੈਨੇਡਾ ਨੂੰ 3-0 ਨਾਲ ਹਰਾਉਣ ਤੋਂ ਬਾਅਦ ਕੱਲ੍ਹ ਪਾਕਿ ਨੂੰ 7-1 ਨਾਲ ਹਰਾਇਆ ਦੂਜੇ ਪਾਸੇ ਨੀਦਰਲੈਂਡ ਨੇ ਪਾਕਿ ਨੂੰ 4-0 ਜਦੋਂ ਕਿ ਸਕਾਟਲੈਂਡ ਨੂੰ 3-0  ਨਾਲ ਹਰਾਇਆ ਕੁਆਰਟਰ ਫਾਈਨਲ ‘ਚ ਪਹਿਲਾਂ ਹੀ ਜਗ੍ਹਾ ਬਣਾ ਚੁੱਕੀ ਭਾਰਤੀ ਟੀਮ ਨੀਦਰਲੈਂਡ ਖਿਲਾਫ ਬਿਨਾ ਕਿਸੇ ਦਬਾਅ ਦੇ ਉੱਤਰੇਗੀ ਭਾਰਤ ਦੇ ਖਿਡਾਰੀਆਂ ਰਮਨਦੀਪ ਸਿੰਘ, ਆਕਾਸ਼ਦੀਪ ਸਿੰਘ ਅਤੇ ਤਲਵਿੰਦਰ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਮਿੱਡ ਫੀਲਡਰ ਦੀ ਜਿੰਮੇਵਾਰੀ ਇੱਕ ਵਾਰ ਫਿਰ ਕਮਿਸ਼ਮਾਈ ਸਰਦਾਰਾ ਸਿੰਘ ‘ਤੇ ਹੋਵੇਗੀ ਜਦੋਂ ਕਿ ਉਨ੍ਹਾਂ ਦਾ ਸਾਥ ਦੇਣ ਲਈ ਕਪਤਾਨ ਮੌਜ਼ੂਦ ਹੋਣਗੇ ਰੂਪਿੰਦਰ ਪਾਲ ਸਿੰਘ ਵਰਗੇ ਅਹਿਮ ਖਿਡਾਰੀਆਂ ਦੀ ਗੈਰ-ਮੌਜ਼ੂਦਗੀ ‘ਚ ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੇ ਡਿਫੈਂਸ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਨੀਦਰਲੈਂਡ ਦੀ ਟੀਮ ਸਗੋਂ ਜਿੱਤ ਦੀ ਮੁੱਖ ਦਾਅਵੇਦਾਰ ਹੋਵੇਗੀ ਅਤੇ ਇਸ ਮੈਚ ਦੇ ਜੇਤੂ ਨਾਲ ਪੂਲ ਬੀ ‘ਚ ਚੋਟੀ ‘ਤੇ ਰਹਿਣ ਵਾਲੀ ਟੀਮ ਦਾ ਫੈਸਲਾ ਹੋਵੇਗਾ।