ਸੁਨਾਮ ’ਚ ਦਰਜਨ ਦੇ ਕਰੀਬ ਮੌਤਾਂ ਅਤੇ ਦਰਜਨ ਦੇ ਕਰੀਬ ਹੀ ਵਿਅਕਤੀ ਦਾਖ਼ਲ
- ਇਲਾਕੇ ਦੇ ਸਰਵੇ ‘ਚ ਲੱਗੀਆਂ ਟੀਮਾਂ, ਸਥਿਤੀ ਕੰਟਰੋਲ ‘ਚ
(ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਸੁਨਾਮ ਇਲਾਕੇ ’ਚ ਸਰਾਬ ਕਾਰਨ ਹੋਈਆਂ ਮੌਤਾਂ ਨਾਲ ਇਲਾਕੇ ’ਚ ਸੋਗ ਫੈਲਿਆ ਹੋਇਆ ਹੈ ਇਥੇ ਇੱਕ ਦਰਜਨ ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ ਅਤੇ ਇੱਕ ਦਰਜਨ ਦੇ ਕਰੀਬ ਹੀ ਵਿਅਕਤੀ ਵੱਖ-ਵੱਖ ਹਸਪਤਾਲਾਂ ’ਚ ਜੇਰੇ ਇਲਾਜ ਹਨ, ਕਈਆਂ ਦੀ ਹਾਲਤ ’ਚ ਸੁਧਾਰ ਦੱਸਿਆ ਜਾਂ ਰਿਹਾ ਹੈ ਪਰ ਕਈਆਂ ਦੀ ਹਾਲਤ ਅਜੇ ਵੀ ਨਾਜੁਕ ਬਣੀ ਹੋਈ ਹੈ । Sunam News
ਪਰਿਵਾਰਾਂ ਦੀ ਵੀ ਹਾਲਤ ਕਮਜ਼ੋਰ, ਜਲਦ ਹੱਥ ਫੜੇ ਸਰਕਾਰ : ਸਰਪੰਚ
ਇਲਾਕੇ ਦੇ ਘਰਾਂ ਦਾ ਸਰਵ ਕਰ ਰਹੀ ਸਿਹਤ ਵਿਭਾਗ ਦੀ ਟੀਮ ਦੇ ਦਰਬਾਰਾ ਸਿੰਘ ਐਸ.ਆਈ ਨੇ ਕਿਹਾ ਕਿ ਐੱਸ.ਐੱਮ.ਓ ਡਾ ਕਰਮਜੀਤ ਸਿੰਘ ਕੋਰੀਅਰ, ਐੱਸ.ਐੱਮ.ਓ ਡਾ ਸੰਜੇ ਕਾਮਰਾ ਸੁਨਾਮ ਦੀ ਅਗਵਾਹੀ ਹੇਠ ਵੱਖ-ਵੱਖ ਟੀਮਾਂ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸਾਰੇ ਘਰਾਂ ਦਾ ਸਰਵੇ ਕੀਤਾ ਗਿਆ ਹੈ ਅਤੇ ਜੋ ਵੀ ਵਿਅਕਤੀ ਉਹਨਾਂ ਨੂੰ ਬਿਮਾਰ ਲਗਦਾ ਸੀ ਉਸ ਨੂੰ ਮੁਢਲੀ ਸਹਾਇਤਾ ਦੇ ਕੇ ਇਲਾਜ ਲਈ ਭੇਜਿਆ ਜਾ ਚੁੱਕਿਆ ਹੈ, ਪਰੰਤੂ ਹੁਣ ਇਸ ਇਲਾਕੇ ਵਿੱਚ ਇਸ ਤਰ੍ਹਾਂ ਦਾ ਕੋਈ ਵਿਅਕਤੀ ਨਹੀਂ ਹੈ ਜਿਸ ਵਿੱਚ ਕੋਈ ਸਿਮਟਮ ਨਜਰ ਆ ਰਿਹਾ ਹੋਵੇ।
ਉਹਨਾਂ ਵੱਲੋਂ ਬਾਰ-ਬਾਰ ਅਨਾਉਂਸਮੈਂਟ ਵੀ ਕਰਵਾਈ ਜਾ ਰਹੀ ਹੈ ਕਿ ਜੇਕਰ ਕਿਸੇ ਘਰ ’ਚ ਕੋਈ ਵਿਅਕਤੀ ਕਿਸੇ ਤਰ੍ਹਾਂ ਦੀ ਵੀਂ ਜ਼ਹਿਰੀਲੀ ਵਸਤੂ ਕਾਰਨ ਬਿਮਾਰ ਲੱਗ ਰਿਹਾ ਹੈ ਤਾਂ ਉਹਨਾਂ ਨੂੰ ਸੂਚਨਾ ਦਿੱਤੀ ਜਾਵੇ ਤਾਂ ਜੋ ਸਮਾਂ ਰਹਿੰਦੇ ਉਸ ਦਾ ਇਲਾਜ ਕਰਵਾਇਆ ਜਾਂ ਸਕੇ ਉਹਨਾਂ ਕਿਹਾ ਕਿ ਉਹਨਾਂ ਦੀ ਸਿਹਤ ਵਿਭਾਗ ਦੀ ਟੀਮ ਪੂਰੀ ਮੁਸਤੇਦੀ ਨਾਲ ਕੰਮ ਕਰ ਰਹੀ ਹੈ ਅਤੇ ਪਲ ਪਲ ਦੀ ਰਿਪੋਰਟ ਉਹ ਆਪਣੇ ਉੱਚ ਅਧਿਕਾਰੀਆਂ ਕੋਲ ਪਹੁੰਚਾ ਰਹੇ ਹਨ। Sunam News
ਸ਼ਰਾਬ ਕਾਂਡ ਦੇ ਮ੍ਰਿਤਕ ਪਰਿਵਾਰਾਂ ਲਈ ਸਰਕਾਰ ਹਰ ਮੱਦਦ ਲਈ ਤਿਆਰ : ਹਰਪਾਲ ਚੀਮਾ
ਇਸ ਸਬੰਧੀ ਪਿੰਡ ਦੇ ਸਰਪੰਚ ਹਰਜਸ ਸਿੰਘ ਨਿੱਕਾ ਅਤੇ ਹੋਰ ਪਿੰਡ ਵਾਸੀਆਂ ਨੇ ਕਿਹਾ ਕੇ ਉਨ੍ਹਾਂ ਦੇ ਇਲਾਕੇ ਵਿੱਚ ਹੋਈਆਂ ਮੌਤਾਂ ਕਾਰਨ ਇਲਾਕੇ ਵਿੱਚ ਭਾਰੀ ਸੋਗ ਹੈ ਅਤੇ ਹੁਣ ਵੀ ਇੱਕ ਦਰਜਨ ਦੇ ਕਰੀਬ ਵਿਅਕਤੀ ਵੱਖ-ਵੱਖ ਹਸਪਤਾਲਾਂ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ, ਉਹਨਾਂ ਵਿੱਚੋਂ ਕਈ ਵਿਅਕਤੀਆਂ ਦੀ ਹਾਲਤ ਅਜੇ ਵੀ ਨਾਜੁਕ ਬਣੀ ਹੋਈ ਹੈ ਅਤੇ ਕਈਆਂ ਦੀ ਹਾਲਤ ਵਿੱਚ ਸੁਧਾਰ ਹੈ।
ਉਹਨਾਂ ਕਿਹਾ ਕਿ ਸਰਾਬ ਕਾਰਨ ਮਰਨ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਦੇ ਹਾਲਾਤ ਬਹੁਤ ਮੰਦੇ ਹਨ ਅਤੇ ਉਹ ਪਰਿਵਾਰ ਆਰਥਿਕ ਪੱਖੋਂ ਬਹੁਤ ਕਮਜੋਰ ਹਨ ਉਨ੍ਹਾਂ ਪ੍ਰਸਾਸਨ ਅਤੇ ਸਰਕਾਰ ਨੂੰ ਇਹੀ ਮੰਗ ਕੀਤੀ ਹੈ ਕਿ ਇਹਨਾਂ ਪੀੜਤ ਪਰਿਵਾਰਾਂ ਦੀ ਜਲਦ ਤੋਂ ਜਲਦ ਆਰਥਿਕ ਮਦਦ ਕੀਤੀ ਜਾਵੇ ਉਨ੍ਹਾਂ ਕਿਹਾ ਕਿ ਸਰਾਬ ਅਤੇ ਹੋਰ ਨਸਾ ਤਸਕਰਾਂ ਨੂੰ ਜਲਦ ਨੱਥ ਪਾਈ ਜਾਵੇ ਅਤੇ ਉਨ੍ਹਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। Sunam News
ਇਹ ਵੀ ਪੜ੍ਹੋ: ਸ਼ਰਾਬ ਕਾਂਡ ਦੇ ਮ੍ਰਿਤਕ ਪਰਿਵਾਰਾਂ ਲਈ ਸਰਕਾਰ ਹਰ ਮੱਦਦ ਲਈ ਤਿਆਰ : ਹਰਪਾਲ ਚੀਮਾ
ਇਸ ਮੌਕੇ ਸਿਹਤ ਵਿਭਾਗ ਦੀ ਟੀਮ ਦੇ ਐੱਸ.ਆਈ ਵਿਨੋਦ ਕੁਮਾਰ, ਸੁਰਿੰਦਰ ਸਿੰਘ, ਦਵਿੰਦਰ ਸਿੰਘ, ਗੁਰਪ੍ਰੀਤ ਸਿੰਘ ਮੰਗਵਾਲ, ਕੁਲਵਿੰਦਰ ਸਿੰਘ, ਨਿਲਮ ਕੌਰ, ਹਰਭਜਨ ਕੌਰ, ਗੁਰਪ੍ਰੀਤ ਸਿੰਘ, ਕੁਲਦੀਪ ਗਰਗ, ਗੁਰਤੇਜ ਸਿੰਘ, ਗੁਰਮੇਲ ਸਿੰਘ, ਸੁਖਪ੍ਰੀਤ ਸਿੰਘ, ਰਮਣੀਕ ਸਿੰਘ, ਮਾ. ਅਮਰਜੀਤ ਸਿੰਘ ਆਦਿ ਹਾਜ਼ਰ ਸਨ।