New appointments : ਨਵੀਆਂ ਨਿਯੁਕਤੀਆਂ

New appointments

ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਦੋ ਖਾਲੀ ਥਾਵਾਂ ’ਤੇ ਚੋਣ ਕਮਿਸ਼ਨਰਾਂ ਦੀ ਨਿਯੁਕਤੀ (New appointments) ਸਵਾਗਤ ਯੋਗ ਕਦਮ ਹੈ। ਪਿਛਲੇ ਕਰੀਬ ਹਫ਼ਤੇ ਤੋਂ ਚੋਣ ਕਮਿਸ਼ਨ ’ਚ ਕੇਵਲ ਮੁੱਖ ਚੋਣ ਕਮਿਸ਼ਨ ਰਾਜੀਵ ਕੁਮਾਰ ਹੀ ਰਹਿ ਗਏ ਸਨ, ਆਖ਼ਰ ਇਹ ਨਿਯੁਕਤੀਆਂ ਜ਼ਰੂਰੀ ਹੋ ਗਈਆਂ ਸਨ। ਤਿੰਨ ਕਮਿਸ਼ਨਰਾਂ ’ਚੋਂ ਇੱਕ ਚੋਣ ਕਮਿਸ਼ਨ ਅਨੂਪ ਚੰਦਰ ਪਾਂਡੇ 14 ਫਰਵਰੀ ਨੂੰ ਸੇਵਾਮੁਕਤ ਹੋ ਗਏ, ਜਦੋਂ ਕਿ ਦੂਜੇ ਮੈਂਬਰ ਅਰੁਣ ਗੋਇਲ ਨੇ ਬੀਤੀ 9 ਮਾਰਚ ਨੂੰ ਅਚਾਨਕ ਅਸਤੀਫਾ ਦੇ ਦਿੱਤਾ ਸੀ।

ਅਜਿਹੇ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਚੋਣ ਸੰਮਤੀ ਨੇ ਸੇਵਾਮੁਕਤ ਨੌਕਰਸ਼ਾਹ ਸੁਖਬੀਰ ਸਿੰਘ ਸੰਧੂ ਅਤੇ ਗਿਆਨੇਸ਼ ਕੁਮਾਰ ਨੂੰ ਨਵੇਂ ਚੋਣ ਕਮਿਸ਼ਨਰ ਦੇ ਰੂਪ ’ਚ ਚੁਣਿਆ ਹੈ। ਚੁਣੇ ਗਏ ਦੋਵੇਂ ਹੀ ਅਧਿਕਾਰੀ ਤਜ਼ਰਬੇਕਾਰ ਹਨ ਅਤੇ ਉਨ੍ਹਾਂ ਦਾ ਤਜ਼ਰਬੇ ਨਾਲ ਕਮਿਸ਼ਨ ਨੂੰ ਜ਼ਰੂਰ ਲਾਭ ਹੋਵੇਗਾ। ਪਹਿਲੀ ਨਜ਼ਰ ’ਚ ਇਨ੍ਹਾਂ ਦੋਵਾਂ ਅਧਿਕਾਰੀਆਂ ਸਬੰਧੀ ਕਿਸੇ ਤਰ੍ਹਾਂ ਦੇ ਵਿਵਾਦ ਦੀ ਚਰਚਾ ਨਹੀਂ ਹੈ, ਆਖ਼ਰ ਇਨ੍ਹਾਂ ਨਿਯੁਕਤੀਆਂ ਦੀ ਸ਼ਲਾਘਾ ਕੀਤੀ ਕੀਤੀ ਜਾ ਸਕਦੀ ਹੈ। ਚੋਣ ਕਮਿਸ਼ਨਰਾਂ ’ਤੇ ਵੱਡੀ ਜਿੰਮੇਵਾਰੀ ਹੁੰਦੀ ਹੈ। (New appointments)

ਇੱਕ ਚੋਣ ਕਮਿਸ਼ਨਰ ਟੀ ਐਨ ਸੇਸ਼ਨ ਵੀ ਸਨ, ਜਿਨ੍ਹਾਂ ਨੇ ਆਪਣੇ ਫੈਸਲਿਆਂ ਨਾਲ ਵਿਰੋਧੀ ਧਿਰ ਦੇ ਨਾਲ-ਨਾਲ ਸੱਤਾ ਪੱਖ ਨੂੰ ਵੀ ਸੁਧਾਰ ਕਰਨ ਲਈ ਮਜ਼ਬੂਰ ਕਰ ਦਿੱਤਾ ਸੀ। ਸ਼ੇਸ਼ਨ ਨੇ ਸੌ ਤੋਂ ਜ਼ਿਆਦਾ ਚੋਣਾਵੀ ਖਾਮੀਆਂ ਦੂਰ ਕੀਤੀਆਂ ਸਨ ਅਤੇ ਖਾਮੀਆਂ ਦੀ ਵਜ੍ਹਾ ਨਾਲ ਉਨ੍ਹਾਂ ਨੇ ਚੋਣ ਰੋਕਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਬੇਨਿਯਮੀ ਦੀ ਰਿਪੋਰਟ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਕਈ ਸੀਟਾਂ ’ਤੇ ਮੁੜ ਵੋਟਿੰਗ ਕਰਵਾਈ ਸੀ।

Also Read : ਡੀ.ਆਈ.ਜੀ ਪਟਿਆਲਾ ਰੇਂਜ ਨੇ ਹਾਈ-ਟੈਕ ਨਿਗਰਾਨੀ ਪ੍ਰਣਾਲੀ ਅਤੇ ਜਿਮਨੇਜ਼ੀਅਮ ਕੀਤਾ ਉਦਘਾਟਨ

ਇਹ ਵੀ ਯਕੀਨੀ ਕਰਨ ਦੀ ਜ਼ਰੂਰਤ ਹੈ ਕਿ ਆਮ ਜਨਤਾ ਅਤੇ ਵੋਟਰਾਂ ਵਿਚਕਾਰ ਚੋਣ ਕਮਿਸ਼ਨ ਦੇ ਮੈਂਬਰਾਂ ਦੇ ਕੰਮਕਾਜ ਸਬੰਧੀ ਕੋਈ ਭਰਮ ਨਾ ਪੈਦਾ ਹੋਵੇ। ਇਹ ਧਿਆਨ ਰੱਖਣ ਦੀ ਜ਼ਰੂਰਤ ਹੈ ਕਿ ਚੋਣ ਕਮਿਸ਼ਨ ਦੀ ਭਰੋਸੇਯੋਗਤਾ ਅਤੇ ਉਸ ਦੀ ਕੰਮ ਪ੍ਰਣਾਲੀ ’ਤੇ ਬਹੁਤ ਕੁਝ ਨਿਰਭਰ ਕਰਦਾ ਹੈ, ਜਿਸ ਨਾਲ ਦੇਸ਼ ’ਚ ਲੋਕਤਾਂਤਰਿਕ ਪ੍ਰਕਿਰਿਆ ਦਾ ਜੀਵਨ ਕਾਇਮ ਰਹਿ ਸਕਦਾ ਹੈ।