Alcohol : ਸ਼ਰਾਬ ਦੀ ਖਪਤ ਘਟਾਉਣ ਸਰਕਾਰਾਂ

Alcohol

ਸੂਬਾ ਸਰਕਾਰਾਂ ਇਨ੍ਹਾਂ ਦਿਨਾਂ ’ਚ ਆਬਕਾਰੀ ਨੀਤੀ ਬਣਾਉਣ ’ਚ ਰੁੱਝੀਆਂ ਹੋਈਆਂ ਹਨ ਸਿਰਫ਼ ਚਾਰ ਰਾਜਾਂ ਨੂੰ ਛੱਡ ਕੇ ਸ਼ਰਾਬ ਤੋਂ ਮਿਲਣ ਵਾਲਾ ਮਾਲੀਆ ਸੂਬਾ ਸਰਕਾਰਾਂ ਦੀ ਕਮਾਈ ਦਾ ਵੱਡਾ ਹਿੱਸਾ ਬਣਦਾ ਜਾ ਰਿਹਾ ਹੈ ਜੇਕਰ 2021-22 ਦੀ ਰਿਪੋਰਟ ਨੂੰ ਵੇਖਿਆ ਜਾਵੇ ਤਾਂ ਸ਼ਰਾਬ ਤੋਂ ਸਾਰੇ ਰਾਜਾਂ ਨੂੰ ਹੋਣ ਵਾਲੀ ਕਮਾਈ ਪੌਣੇ ਦੋ ਲੱਖ ਕਰੋੜ ਦੇ ਕਰੀਬ ਹੈ ਚਿੰਤਾ ਵਾਲੀ ਗੱਲ ਇਹ ਹੈ ਕਿ ਹਰ ਸਾਲ ਹੀ ਇਹ ਅੰਕੜਾ ਉੱਪਰ ਵੱਲ ਜਾ ਰਿਹਾ ਹੈ ਜੇਕਰ ਇਹੀ ਹਾਲ ਰਿਹਾ ਤਾਂ ਆਉਣ ਵਾਲੇ ਸਾਲਾਂ ’ਚ ਕੀ ਹਾਲਾਤ ਹੋਣਗੇ, ਇਸ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ ਅੱਜ ਦੇਸ਼ ’ਚ ਹਸਪਤਾਲਾਂ ਦੀ ਗਿਣਤੀ ਤੇ ਹਸਪਤਾਲਾਂ ’ਚ ਮਰੀਜ਼ਾਂ ਦੀ ਭੀੜ ਵਧ ਰਹੀ ਹੈ ਜੋ ਸ਼ਰਾਬ ਦੇ ਕਹਿਰ ਦਾ ਨਤੀਜਾ ਹੈ। (Alcohol)

ਮਾਲੇਰਕੋਟਲਾ ਵਿੱਚ ਪਸ਼ੂ ਚੋਰ ਗਿਰੋਹ ਦਾ ਪਰਦਾਫਾਸ਼

ਲੀਵਰ ਫੇਲ੍ਹ ਹੋਣ ਵਾਲੇ ਮਰੀਜ਼ ਜਿੱਥੇ ਜ਼ਿੰਦਗੀ ਤੇ ਮੌਤ ਵਿਚਾਲੇ ਜੰਗ ਲੜ ਰਹੇ ਹਨ, ਉੱਥੇ ਮਹਿੰਗੇ ਇਲਾਜ ਕਾਰਨ ਵਿੱਤੀ ਤੌਰ ’ਤੇ ਕੰਗਾਲ ਹੋ ਚੁੱਕੇ ਹਨ ਸੂਬਾ ਸਰਕਾਰਾਂ ਸਿਹਤ ਖੇਤਰ ਲਈ ਵੀ ਬਜਟ ਵਧਾ ਰਹੀਆਂ ਹਨ, ਦੂਜੇ ਪਾਸੇ ਸ਼ਰਾਬ ਦੀ ਵਧ ਰਹੀ ਖਪਤ ’ਤੇ ਚੁੱਪ ਹਨ ਸਗੋਂ ਸ਼ਰਾਬ ਤੋਂ ਹੋਣ ਵਾਲੀ ਕਮਾਈ ਨੂੰ ਸਰਕਾਰਾਂ ਦੀ ਪ੍ਰਾਪਤੀ ਦੱਸਿਆ ਜਾ ਰਿਹਾ ਹੈ ਇਹ ਦੋਗਲੀ ਨੀਤੀ ਮਨੁੱਖੀ ਸਿਹਤ ਤੇ ਸਮਾਜ ਨੂੰ ਬਰਬਾਦ ਕਰ ਰਹੀ ਹੈ ਸਮਾਂ ਆ ਗਿਆ ਹੈ ਕਿ ਸਰਕਾਰਾਂ ਸਹੀ, ਵਿਗਿਆਨਕ ਤੇ ਲੋਕ ਭਲਾਈ ਦੇ ਫੈਸਲੇ ਲੈਣ ਲਈ ਸ਼ਰਾਬ ਦੀ ਕਮਾਈ ਦਾ ਲਾਲਚ ਛੱਡਣ ਸ਼ਰਾਬ ਦੀ ਖਪਤ ਵਧਾ ਕੇ ਵਿਕਾਸ ਕਾਰਜਾਂ ਲਈ ਪੈਸਾ ਇਕੱਠਾ ਕਰਨ ਦਾ ਕੋਈ ਮਾਇਨਾ ਨਹੀਂ ਹੈ ਸਮਾਜ ਦੀ ਬਰਬਾਦੀ ਤੇ ਵਿਕਾਸ ਦਾ ਕੋਈ ਤਾਲਮੇਲ ਨਹੀਂ ਬੈਠਦਾ। (Alcohol)