ਸ਼ੁਭਮਨ ਤੇ ਕਪਤਾਨ ਰੋਹਿਤ ਸੈਂਕੜਾ ਬਣਾ ਕੇ ਕ੍ਰੀਜ ’ਤੇ ਨਾਬਾਦ | IND vs ENG
- ਰੋਹਿਤ ਦਾ ਟੈਸਟ ’ਚ 12ਵਾਂ ਤੇ ਸ਼ੁਭਮਨ ਗਿੱਲ ਦਾ ਚੌਥਾ ਸੈਂਕੜਾ | IND vs ENG
- ਦੋਵਾਂ ਬੱਲੇਬਾਜ਼ਾਂ ਵਿਚਕਾਰ 160 ਦੌੜਾਂ ਦੀ ਸਾਂਝੇਦਾਰੀ | IND vs ENG
ਧਰਮਸ਼ਾਲਾ (ਏਜੰਸੀ)। ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਸੀਰੀਜ਼ ਦਾ ਪੰਜਵਾਂ ਤੇ ਆਖਿਰੀ ਮੈਚ ਧਰਮਸ਼ਾਲਾ ’ਚ ਖੇਡਿਆ ਜਾ ਰਿਹਾ ਹੈ। ਜਿੱਥੇ ਦੂਜੇ ਦਿਨ ਭਾਰਤੀ ਟੀਮ ਨੇ ਮੈਚ ’ਤੇ ਆਪਣਾ ਸ਼ਿਕੰਜਾ ਕਸ ਲਿਆ ਹੈ। ਪਹਿਲੇ ਦਿਨ ਭਾਰਤੀ ਟੀਮ ਨੇ ਇੰਗਲੈਂਡ ਨੂੰ ਸਿਰਫ 218 ਦੌੜਾਂ ’ਤੇ ਆਲਆਊਟ ਕਰਨ ਤੋਂ ਬਾਅਦ ਦੂਜੇ ਦਿਨ ਦੇ ਲੰਚ ਤੱਕ 264 ਦੌੜਾਂ ਬਣਾ ਲਈਆਂ ਹਨ। ਇਸ ਸਮੇਂ ਭਾਰਤੀ ਟੀਮ ਦੀ ਇੰਗਲੈਂਡ ’ਤੇ ਬੜ੍ਹਤ 46 ਦੌੜਾਂ ਦੀ ਹੋ ਗਈ ਹੈ। ਕਪਤਾਨ ਰੋਹਿਤ ਸ਼ਰਮਾ ਤੇ ਸ਼ੁਭਮਨ ਗਿੱਲ ਸੈਂਕੜਾ ਬਣਾ ਕੇ ਕ੍ਰੀਜ ’ਤੇ ਨਾਬਾਦ ਹਨ। ਰੋਹਿਤ ਸ਼ਰਮਾ 102 ਦੌੜਾਂ ਬਣਾ ਕੇ ਨਾਬਾਦ ਹਨ ਜਦਕਿ ਸ਼ੁਭਮਨ ਗਿੱਲ 101 ਦੌੜਾਂ ਬਣਾ ਕੇ ਨਾਬਾਦ ਹਨ। (IND vs ENG)
ਰੂਸ ‘ਚ ਫਸੇ 7 ਪੰਜਾਬੀਆਂ ਸਬੰਧੀ ਵਿਧਾਨ ਸਭਾ ‘ਚ ਉੱਠੀ ਮੰਗ
ਭਾਰਤੀ ਟੀਮ ਦੀ ਇੱਕੋ-ਇੱਕ ਵਿਕਟ ਯਸ਼ਸਵੀ ਜਾਇਸਵਾਲ ਦੇ ਰੂਪ ’ਚ ਡਿੱਗੀ ਹੈ। ਜੋ ਕੱਲ੍ਹ 57 ਦੌੜਾਂ ਬਣਾ ਕੇ ਸ਼ੋਏਬ ਬਸ਼ੀਰ ਦਾ ਸ਼ਿਕਾਰ ਬਣੇ ਸਨ। ਮੈਚ ਦੇ ਦੂਜੇ ਦਿਨ ਲਗਾਤਾਰ ਤੀਜਾ ਸੈਸ਼ਨ ਭਾਰਤੀ ਟੀਮ ਦੇ ਨਾਂਅ ਗਿਆ ਹੈ। ਦੱਸ ਦੇਈਏ ਕਿ ਪਹਿਲੇ ਦਿਨ ਭਾਰਤੀ ਟੀਮ ਨੇ ਇੰਗਲੈਂਡ ਨੂੰ 218 ਦੌੜਾਂ ’ਤੇ ਆਲਆਊਟ ਕੀਤਾ ਸੀ, ਜਿਸ ਵਿੱਚ ਕੁਲਦੀਪ ਯਾਦਵ ਨੇ 5, ਰਵਿਚੰਦਰਨ ਅਸ਼ਵਿਨ ਨੇ 4 ਤੇ ਰਵਿੰਦਰ ਜਡੇਜ਼ਾ ਨੇ 1 ਵਿਕਟ ਹਾਸਲ ਕੀਤੀ ਸੀ। ਰੋਹਿਤ ਨੇ ਅੱਜ ਆਪਣਾ 12ਵਾਂ ਟੈਸਟ ਸੈਂਕੜਾ ਪੂਰਾ ਕੀਤਾ, ਜਦਕਿ ਸ਼ੁਭਮਨ ਗਿੱਲ ਨੇ ਆਪਣਾ ਚੌਥਾ ਟੈਸਟ ਸੈਂਕੜਾ ਪੂਰਾ ਕੀਤਾ ਹੈ। (IND vs ENG)
ਸ਼ੁਭਮਨ ਗਿੱਲ ਜੜਿਆ ਟੈਸਟ ਕਰੀਅਰ ਦਾ ਚੌਥਾ ਸੈਂਕੜਾ | IND vs ENG
ਸ਼ੁਭਮਨ ਗਿੱਲ ਨੇ ਸ਼ੋਏਬ ਬਸ਼ੀਰ ਖਿਲਾਫ ਚੌਕਾ ਜੜ ਕੇ ਆਪਣਾ ਚੌਥਾ ਟੈਸਟ ਸੈਂਕੜਾ ਪੂਰਾ ਕੀਤਾ। ਇਹ ਉਨ੍ਹਾਂ ਦੇ ਟੈਸਟ ਕਰੀਅਰ ਦਾ ਚੌਥਾ ਸੈਂਕੜਾ ਸੀ। ਭਾਰਤ ’ਚ ਸ਼ੁਭਮਨ ਗਿੱਲ ਦੇ ਨਾਂਅ 3 ਸੈਂਕੜੇ ਹਨ, ਜਦੋਂ ਕਿ ਉਨ੍ਹਾਂ ਦੂਜਾ ਸੈਂਕੜਾ ਇੰਗਲੈਂਡ ਖਿਲਾਫ ਸੀ। ਉਨ੍ਹਾਂ ਨੇ ਇਸ ਤੋਂ ਪਹਿਲਾਂ ਵਿਸ਼ਾਖਾਪਟਨਮ ਦੇ ਮੈਦਾਨ ’ਚ ਵੀ ਇਸ ਹੀ ਸੀਰੀਜ਼ ’ਚ ਇੰਗਲੈਂਡ ਖਿਲਾਫ ਆਪਣਾ ਪਹਿਲਾ ਸੈਂਕੜਾ ਵੀ ਜੜਿਆ ਸੀ। ਅੱਜ ਵਾਲਾ ਸੈਂਕੜਾ ਉਨ੍ਹਾਂ ਦਾ ਇੰਗਲੈਂਡ ਖਿਲਾਫ ਦੂਜਾ ਸੈਂਕੜਾ ਹੈ। (IND vs ENG)