ਨਵੀਂ ਦਿੱਲੀ। ਕੌਮਾਂਤਰੀ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ’ਚ ਤੇਜ਼ੀ ਦੇ ਬਾਵਜ਼ੂਦ ਘਰੇਲੂ ਪੱਧਰ ’ਤੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਅੱਜ ਟਿਕੀਆਂ ਰਹੀਆਂ, ਜਿਸ ਨਾਲ ਦਿੱਲੀ ’ਚ ਪੈਟਰੋਲ 96.72 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 89.62 ਰੁਪਏ ਪ੍ਰਤੀ ਲੀਟਰ ’ਤੇ ਪਈਆਂ ਰਹੀਆਂ। ਤੇਲ ਵੰਡ ਕਰਨ ਵਾਲੀ ਮੁੱਖ ਕੰਪਨੀ ਹਿੰਦੂਸਤਾਨ ਪੈਟਰੋਲੀਆ ਕਾਰਪੋਰੇਸ਼ਨ ਦੀ ਵੈੱਬਸਾਈਟ ’ਤੇ ਜਾਰੀ ਦਰਾਂ ਦੇ ਅਨੁਸਾਰ ਦੇਸ਼ ’ਚ ਅੱਜ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਕੋਈ ਬਦਲਾਅ ਨਹੀਂ ਹੋਇਆ ਹੈ। ਦਿੱਲੀ ’ਚ ਇਸ ਦੀਆਂ ਕੀਮਤਾਂ ਸਥਿਰ ਰਹਿਣ ਨਾਲ ਨਾਲ ਹੀ ਮੁੰਬਈ ’ਚ ਪੈਟਰੋਲ 106.31 ਰੁਪਏ ਪ੍ਰਤੀ ਲੀਟਰ ’ਤੇ ਅਤੇ ਡੀਜ਼ਲ 94.27 ਰੁਪਏ ਪ੍ਰਤੀ ਲੀਟਰ ’ਤੇ ਰਿਹਾ। ਵਿਸ਼ਵ ਪੱਧਰ ’ਤੇ ਹਫ਼ਤਾਵਾਰੀ ਅਮਰੀਕੀ ਕਰੂਡ 1.98 ਪ੍ਰਤੀਸ਼ਤ ਉਛਲ ਕੇ 79.81 ਡਾਲਰ ਪ੍ਰਤੀ ਬੈਰਲ ਅਤੇ ਲੰਦਨ ਬ੍ਰੇਂਟ ਕਰੂਡ ਵਧ ਕੇ 83.55 ਡਾਲਰ ਪ੍ਰਤੀ ਬੈਰਲ ’ਤੇ ਰਿਹਾ। (Petrol-Diesel Price)
ਚੋਣਾਂ ਤੋਂ ਪਹਿਲਾਂ ਸਸਤਾ ਹੋ ਸਕਦਾ ਹੈ ਡੀਜਲ ਪੈਟਰੋਲ | Petrol-Diesel Price
ਕੁਝ ਮਹੀਨੇ ਪਹਿਲਾਂ ਮੋਦੀ ਸਕਰਾਰ ਵੱਲੋਂ ਇੱਕ ਬਿਆਨ ਆਇਆ ਸੀ ਕਿ ਜੇਕਰ ਕਰੂਡ ਦਾ ਭਾਅ 80 ਡਾਲਰ ਤੋਂ ਹੇਠਾਂ ਬਣਿਆ ਰਹਿੰਦਾ ਹੈ ਤਾਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਸੋਧ ਕੀਤੀ ਜਾਵੇਗੀ। ਹਾਲਾਂਕਿ ਅਜੇ ਤੱਕ ਪੈਟਰਲ ਡੀਜਲ ਦੀਆਂ ਕੀਮਤਾਂ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਕੱਚਾ ਤੇਲ ਕਈ ਵਾਰ 80 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਤਾਂ ਗਿਆ ਪਰ ਉਸ ’ਚ ਫਿਰ ਤੋਂ ਤੇਜ਼ੀ ਦੇਖਣ ਨੂੰ ਮਿਲੀ। (Petrol-Diesel Price)
ਜੇਕਰ ਆਉਣ ਵਾਲੇ ਦਿਨਾਂ ’ਚ ਇੱਕ ਲੰਮੇਂ ਸਮੇਂ ਲਈ ਕੱਚਾ ਤੇਲ 80 ਡਾਲਰ ਤੋਂ ਹੇਠਾਂ ਰਹਿੰਦਾ ਹੈ ਤਾਂ ਉਮੀਦ ਕੀਤੀ ਜਾ ਸਕਦੀ ਹ ਕਿ ਆਉਣ ਵਾਲੇ ਦਿਨਾਂ ’ਚ ਡੀਜਲ ਪੈਟਰੋਲ ਦੀਆਂ ਕੀਮਤਾਂ ’ਚ ਇੱਕ ਵੱਡਾ ਬਦਲਾਅ ਦੇਖਣ ਨੂੰ ਮਿਲੇ। ਹੋ ਸਕਦਾ ਹੈ ਕਿ ਸਰਕਾਰ ਵੱਲੋਂ ਡੀਜਲ ਪੈਟਰੋਲ ਦੀਟਾਂ ਕੀਮਤਾਂ 5 ਤੋਂ 10 ਰੁਪਏ ਪ੍ਰਤੀ ਲੀਟਰ ਤੰਕ ਦੀ ਕਟੌਤੀ ਕੀਤੀ ਜਾਵੇਗੀ। ਉਮੀਦ ਕੀਤੀ ਜਾ ਰਹੀ ਏ ਕਿ ਲੋਕਸਭਾ ਚੋਣਾਂ ਤੋਂ ਪਹਿਲਾਂ ਸਰਕਾਰ ਅਜਿਹਾ ਕਦਮ ਚੁੱਕ ਸਕਦੀ ਹੈ, ਜਿਸ ਦੇ ਤਹਿਤ ਕੀਮਤਾਂ ਘੱਟ ਹੋ ਸਕਦੀਆਂ ਹਨ।
Also Read : ਯੁਵਰਾਜ ਸਿੰਘ ਨੇੇ ਚੋਣ ਲਡ਼ਨ ਤੋਂ ਕੀਤੀ ਕੋਰੀ ਨਾਂਹ, ਜਾਣੋ ਕਾਰਨ..