ਲੜਕਿਆਂ ਦੇ ਫਾਈਨਲ ਮੈਚ ’ਚ ਸਾਈ ਸੋਨੀਪਤ ਨੇ ਰਾਕਰੋਵਰ ਚੰਡੀਗੜ੍ਹ ਨੂੰ ਹਰਾਇਆ | Amloh News
- ਲੜਕੀਆਂ ਦੇ ਫਾਇਨਲ ਮੈਚ ’ਚ ਸੀਆਰਪੀਐਫ ਜਲੰਧਰ ਨੇ ਨਾਗਪੁਰ ਅਕੈਡਮੀ ਮਹਾਰਾਸ਼ਟਰ ਨੂੰ ਹਰਾਇਆ
ਅਮਲੋਹ (ਅਨਿਲ ਲੁਟਾਵਾ)। ਸਵ ਫੂਲ ਚੰਦ ਜੀ ਦੀ ਯਾਦ ਨੂੰ ਸਮਰਪਿਤ ਐਨਆਰਆਈ ਸਪੋਰਟਸ ਕਲੱਬ ਅਮਲੋਹ ਵੱਲੋਂ ਚਾਰ ਰੋਜਾ 13 ਵਾਂ ਆਲ ਇੰਡੀਆ ਹਾਕੀ ਟੂਰਨਾਮੈਂਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੇ ਗਰਾਉਂਡ ’ਚ ਚੱਲ ਰਿਹਾ ਟੂਰਨਾਮੈਂਟ ਬੜੀ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਇਆ, ਜਿਸ ਦੇ ਚੌਥੇ ਤੇ ਅੰਤਿਮ ਦਿਨ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ, ਐਨ ਆਰ ਆਈ ਪਰਮਿੰਦਰ ਸਿੰਘ ਖਨਿਆਣ, ਜਤਿੰਦਰ ਸਿੰਘ ਸੰਧੂ ਤੇ ਬੇਅੰਤ ਸਿੰਘ ਬੈਣਾ, ਰੂਬੀ ਖਨਿਆਣ, ਸੋਨੂੰ ਖਨਿਆਣ, ਨੇ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ। ਅੱਜ ਦੇ ਟੂਰਨਾਮੈਂਟ ’ਚ ਲੜਕਿਆਂ ਦਾ ਮੈਚ ਸੀਆਰਪੀਐਫ ਜਲੰਧਰ ਤੇ ਰਾਕਰੋਵਰ ਚੰਡੀਗੜ੍ਹ ਨਾਲ ਹੋਇਆ। ਜਿਸ ’ਚ ਰਾਕਰੋਵਰ ਚੰਡੀਗੜ੍ਹ ਨੇ ਸੀਆਰਪੀਐਫ ਨੂੰ 3-1ਦੇ ਫਰਕ ਨਾਲ ਹਰਾਇਆ। (Amloh News)
Pankaj Udhas : ਸੰਗੀਤ ਦੀ ਦੁਨੀਆਂ ਤੋਂ ਬੁਰੀ ਖਬਰ
ਇਸ ਤਰ੍ਹਾਂ ਲੜਕਿਆਂ ਦੇ ਦੂਜੇ ਮੈਚ ’ਚ ਸਾਈ ਸੋਨੀਪਤ ਨੇ ਸ਼ਾਹਬਾਦ ਮਾਰਕੰਡਾ ਨੂੰ 2-0 ਦੇ ਫਰਕ ਨਾਲ ਹਰਾਇਆ। ਲੜਕੀਆਂ ਦੇ ਹੋਏ ਮੈਚ ’ਚ ਐਸਜੀਐਨਪੀ ਅਕੈਡਮੀ ਮਹਾਰਾਸ਼ਟਰਾ ਨੇ ਸੀਆਰਪੀਐਫ ਜਲੰਧਰ ਨੂੰ 5-0 ਦੇ ਫਰਕ ਨਾਲ ਹਰਾਇਆ ਤੇ ਲੜਕੀਆਂ ਦੇ ਮੈਚ ’ਚ ਨਾਗਪੁਰ ਅਕੈਡਮੀ ਮਹਾਰਸ਼ਟਰਾ ਨੂੰ 2-0 ਦੇ ਫਰਕ ਨਾਲ ਹਰਾਇਆ ਤੇ ਫਾਈਨਲ ਲੜਕੀਆਂ ਦੇ ਮੈਚ ’ਚ ਸੀਆਰਪੀਐਫ ਜਲੰਧਰ ਨੇ ਨਾਗਪੁਰ ਐਕਡਮੀ ਨੂੰ 2-0 ਦੇ ਫਰਕ ਨਾਲ ਹਰਾ ਕੇ ਫਾਈਨਲ ਮੈਚ ’ਤੇ ਕਬਜਾ ਕੀਤਾ। ਲੜਕਿਆਂ ਦੇ ਅੰਤਿਮ ਫਾਈਨਲ ਮੈਚ ’ਚ ਸਾਈ ਸੋਨੀਪਤ ਨੇ ਰਾਕਰੋਵਰ ਚੰਡੀਗੜ੍ਹ ਨੂੰ 4-2 ਨਾਲ ਹਰਾ ਕੇ ਪਹਿਲੇ ਸਥਾਨ ਦੀ ਟਰਾਫੀ ’ਤੇ ਕਬਜਾ ਕੀਤਾ। ਇਸ ਮੌਕੇ ਟੂਰਨਾਮੈਂਟ ’ਚ ਇਨਾਮ ਵੰਡਣ ਦੀ ਰਸਮ ਉਦਯੋਗ ਪ੍ਰਦੀਪ ਬਾਂਸਲ ਵੱਲੋਂ ਸੁਸ਼ੀਲ ਬਾਂਸਲ, ਐਨਆਰਆਈ ਪਰਮਿੰਦਰ ਸਿੰਘ ਜੰਜੂਆਂ ਖਨਿਆਣ, ਰੋਮੀ ਸੰਧੂ, ਰੂਬੀ ਖਨਿਆਣ, ਸੋਨੂੰ ਖਨਿਆਣ, ਸੀਬੀਆਈ ਦੇ ਐਸਪੀ ਮਹੇਸ਼ ਪੁਰੀ, ਵਿਨੋਦ ਮਿਤਲ ਅਤੇ ਕਾਕੂ ਤੂਰ ਨੇ ਅਦਾ ਕੀਤੀ। (Amloh News)
ਕਲੱਬ ਮੈਂਬਰਾਂ ਵੱਲੋਂ ਫਾਈਨਲ ਮੈਚ ਜਿੱਤਣ ਵਾਲੀ ਸਾਈ ਸੋਨੀਪਤ ਦੀ ਟੀਮ ਨੂੰ ਟਰਾਫੀ ਦੇ ਨਾਲ 71 ਹਜਾਰ ਤੇ ਉੱਪ ਜੈਤੂ ਰਹੀ ਰਾਕਰੋਵਰ ਚੰਡੀਗੜ੍ਹ ਦੀ ਟੀਮ ਨੂੰ ਟਰਾਫੀ ਨਾਲ 41ਹਜਾਰ ਦੇ ਨਗਦ ਇਨਾਮ ਨਾਲ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਲੜਕੀਆਂ ਦੇ ਫਾਈਨਲ ’ਚ ਜੇਤੂ ਰਹੀ ਸੀਆਰਪੀਐਫ ਜਲੰਧਰ ਦੀ ਟੀਮ ਨੂੰ 31 ਹਜਾਰ ਤੇ ਦੂਜੇ ਸਥਾਨ ਤੇ ਰਹੀ ਨਾਗਪੁਰ ਐਕਡਮੀ ਨੂੰ 21 ਹਜਾਰ ਨਗਦ ਇਨਾਮ ਤੇ ਟਰਾਫੀ ਭੇਂਟ ਕੀਤੀ। ਇਸ ਮੌਕੇ ਵੱਖ ਵੱਖ ਟੀਮਾਂ ਦੇ ਖਿਡਾਰੀਆਂ ਤੇ ਟੂਰਨਾਮੈਂਟ ’ਚ ਸਹਿਯੋਗ ਕਰਨ ਵਾਲੇ ਸੱਜਣਾਂ ਨੂੰ ਵੀ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। (Amloh News)
ਇਸ ਮੌਕੇ ਕਲੱਬ ਪ੍ਰਧਾਨ ਸ਼ਿੰਦਰ ਮੋਹਨ ਪੁਰੀ, ਮੀਤ ਪ੍ਰਧਾਨ ਅਨਿਲ ਲੁਟਾਵਾ, ਸਰਪ੍ਰਸਤ ਵਿਨੋਦ ਮਿੱਤਲ, ਸਤਵਿੰਦਰ ਬਾਂਸਲ, ਐਡ ਯਾਦਵਿੰਦਰਪਾਲ ਸਿੰਘ, ਵਾਈਸ ਪ੍ਰਧਾਨ ਰੁਪਿੰਦਰ ਹੈਪੀ, ਖਜ਼ਾਨਚੀ ਪਵਨ ਕੁਮਾਰ, ਪ੍ਰੈਸ ਸਕੱਤਰ ਹੈਪੀ ਸੂਦ, ਡਾ. ਹਰਪਾਲ ਸਿੰਘ ਪਾਲ ਡੈਂਟਿਸਟ, ਸਕੱਤਰ ਪਰਮਜੀਤ ਸੂਦ, ਸਹਾਇਕ ਸਕੱਤਰ, ਡਾ. ਅਸ਼ੋਕ ਬਾਤਿਸ਼, ਭਗਵਾਨ ਦਾਸ ਮਾਜਰੀ, ਡਾ. ਸੇਵਾ ਰਾਮ, ਚਰਨ ਰੈਹਿਲ, ਕੌਂਸਲਰ ਹੈਪੀ ਸੇਢਾ, ਵਿੱਕੀ ਅਬਰੋਲ, ਮਹਿੰਦਰਪਾਲ ਪਜਨੀ ਆਦਿ ਹਾਜ਼ਰ ਸਨ। (Amloh News)
ਟੂਰਨਾਮੈਂਟ ਦੇ ਇਨ੍ਹਾਂ ਖਿਡਾਰੀਆਂ ਨੂੰ ਮਿਲਿਆ ਵਧੀਆ ਖਿਡਾਰੀ ਹੋਣ ਦਾ ਮਾਨ
ਕਲੱਬ ਦੇ ਪ੍ਰਧਾਨ ਸਿੰਦਰ ਮੋਹਨ ਪੁਰੀ, ਸੀਨੀਅਰ ਮੀਤ ਪ੍ਰਧਾਨ ਰੁਪਿੰਦਰ ਹੈਪੀ ਨੇ ਦਸਿਆ ਕਿ ਹਿਮਾਚਲ ਇਲੈਵਨ ਦੇ ਖਿਡਾਰੀ ਸਚਿਨ, ਸਾਂਈ ਸੋਨੀਪਤ ਦੇ ਸਾਹਿਲ, ਅਤਿੰਦਰ ਸਿੰਘ, ਸਾਂਈ ਕੁਰੂਕਸ਼ੇਤਰ ਦੇ ਸੋਨੂੰ, ਰੋਕ ਰੌਬਿਨ ਦੇ ਗੋਲਕੀਪਰ ਰਣਜੋਤ ਸਿੰਘ, ਸ਼ਾਹਬਾਦ ਮਾਰਕੰਡਾ ਦੇ ਗੋਲਕੀਪਰ ਵਿਕੀ ਅਤੇ ਸੀ.ਆਰ.ਪੀ.ਐਫ. ਦੇ ਗੋਲਕੀਪਰ ਸੌਰਵ ਨੂੰ ਸਰਵੋਤਮ ਖਿਡਾਰੀ ਘੋਸਿਤ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ।
ਟੂਰਨਾਮੈਂਟ ਦੀਆਂ ਟਰਾਫੀਆਂ ਰਹੀਆਂ ਇਨ੍ਹਾਂ ਦੀ ਨਿੱਘੀ ਯਾਦ ਨੂੰ ਸਮਰਪਿਤ
ਟੂਰਨਾਮੈਂਟ ’ਚ ਲੜਕਿਆਂ ਨੂੰ ਪਹਿਲੇ ਤੇ ਦੂਜੇ ਸਥਾਨ ’ਤੇ ਰਹਿਣ ਵਾਲਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਟਰਾਫੀਆਂ ਐਡਵੋਕੇਟ ਯਾਦਵਿੰਦਰ ਸਿੰਘ ’ਤੇ ਰੁਪਿੰਦਰ ਹੈਪੀ ਵੱਲੋਂ ਆਪਣੇ ਪਿਤਾ ਸਵਰਗੀ ਗੁਰਦੇਵ ਸਿੰਘ ’ਤੇ ਭਰਾ ਭਲਿੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਸਨ। ਇਸ ਤਰ੍ਹਾਂ ਲੜਕੀਆਂ ਦੇ ਪਹਿਲੇ ਦੇ ਦੂਜੇ ਸਥਾਨ ਤੇ ਰਹਿਣ ਵਾਲੀਆਂ ਟੀਮਾਂ ਨੂੰ ਦਿੱਤੀਆਂ ਜਾਣ ਵਾਲੀਆਂ ਟਰਾਫੀਆਂ ਕਲੱਬ ਦੇ ਪ੍ਰਧਾਨ ਸਿੰਦਰਮੋਹਨ ਪੁਰੀ ਵੱਲੋਂ ਆਪਣੇ ਪਿਤਾ ਸਵਰਗੀ ਰਾਜ ਕੁਮਾਰ ਪੁਰੀ ’ਤੇ ਆਪਣੇ ਭਰਾ ਜੀਵਨ ਪੂਰੀ ਦੀ ਯਾਦ ਨੂੰ ਸਮਰਪਿਤ ਸਨ। (Amloh News)
‘ਆਓ ਨਸ਼ਾ ਮੁਕਤ ਪੰਜਾਬ ਬਣਾਈਏ’ ਮੁਹਿੰਮ ਤਹਿਤ ਐਸਐਸਪੀ ਡਾ. ਰਵਜੋਤ ਕੌਰ ਗਰੇਵਾਲ ਦੇ ਉਦਮ ਸਦਕਾ ਐਸਪੀਡੀ ਰਾਕੇਸ਼ ਯਾਦਵ ਦੀ ਰਹਿਨੁਮਾਈ ਹੇਠ ਟੂਰਨਾਮੈਂਟ ਦੌਰਾਨ ਇੱਕ ਜਾਗਰੂਕ ਮਾਰਚ ਕੱਢਿਆ ਗਿਆ। ਜਿਸ ’ਚ ਟੂਰਨਾਮੈਂਟ ਦੀਆਂ ਮੌਜੂਦ ਟੀਮਾਂ ਨੇ ਭਾਗ ਲਿਆ ’ਤੇ ਸਮਾਜ ਨੂੰ ਨਸ਼ਾ ਮੁਕਤ ਕਰਨ ਦੀ ਸੌਂਹ ਚੁੱਕੀ।