ਰੋਹਿਤ ਸ਼ਰਮਾ ਦੀਆਂ ਟੈਸਟ ਮੈਚ ’ਚ 4000 ਦੌੜਾਂ ਪੂਰੀਆਂ
ਰਾਂਚੀ (ਏਜੰਸੀ)। ਭਾਰਤ ਨੂੰ ਇੰਗਲੈਂਡ ਖਿਲਾਫ ਰਾਂਚੀ ਟੈਸਟ ਜਿੱਤਣ ਲਈ 152 ਦੌੜਾਂ ਦੀ ਜ਼ਰੂਰਤ ਹੈ। ਟੀਮ ਨੇ ਤੀਜੇ ਦਿਨ ਸਟੰਪ ਖਤਮ ਹੋਣ ਤੱਕ ਬਿਨਾਂ ਕਿਸੇ ਨੁਕਸਾਨ ਦੇ 40 ਦੌੜਾਂ ਬਣਾ ਲਈਆਂ ਹਨ। ਕਪਤਾਨ ਰੋਹਿਤ ਸ਼ਰਮਾ 24 ਅਤੇ ਯਸ਼ਸਵੀ ਜਾਇਸਵਾਲ 16 ਦੌੜਾਂ ਬਣਾ ਕੇ ਨਾਬਾਦ ਹਨ। ਇਸ ਤੋਂ ਪਹਿਲਾਂ ਇੰਗਲੈਂਡ ਦੀ ਟੀਮ ਦੂਜੀ ਪਾਰੀ ’ਚ 145 ਦੌੜਾਂ ’ਤੇ ਆਲ ਆਊਟ ਹੋ ਗਈ ਸੀ। ਭਾਰਤ ਲਈ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ 5 ਵਿਕਟਾਂ ਲਈਆਂ। ਕੁਲਦੀਪ ਯਾਦਵ ਨੇ 4 ਵਿਕਟਾਂ ਲਈਆਂ। ਅਸ਼ਵਿਨ ਹੁਣ ਭਾਰਤੀ ਪਿੱਚਾਂ ’ਤੇ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ ਬਣ ਗਏ ਹਨ। ਇਸ ਤੋਂ ਇਲਾਵਾ ਉਹ ਇੱਕ ਪਾਰੀ ’ਚ ਸਭ ਤੋਂ ਜ਼ਿਆਦਾ 5 ਵਿਕਟਾਂ ਲੈਣ ਵਾਲੇ ਭਾਰਤੀ ਗੇਂਦਬਾਜ ਵੀ ਬਣ ਗਏ ਹਨ। ਕਪਤਾਨ ਰੋਹਿਤ ਸ਼ਰਮਾ ਨੇ ਟੈਸਟ ਕ੍ਰਿਕੇਟ ’ਚ 4 ਹਜਾਰ ਦੌੜਾਂ ਪੂਰੀਆਂ ਕਰ ਲਈਆਂ ਹਨ। ਆਓ ਜਾਣਦੇ ਹਾਂ ਤੀਜੇ ਦਿਨ ਦੀ ਖੇਡ ’ਚ ਬਣੇ ਰਿਕਾਰਡ ਬਾਰੇ। (Ravichandran Ashwin)
ਕਿਸਾਨ ਅੰਦੋਲਨ ਦਾ ਅਸਰ : ਏਅਰਪੋਰਟ ’ਤੇ 8 ਗੁਣਾ ਵਧਿਆ ਕਿਰਾਇਆ!
ਭਾਰਤ ’ਚ ਸਭ ਤੋਂ ਜ਼ਿਆਦਾ ਟੈਸਟ ਵਿਕਟਾਂ ਲੈਣ ਵਾਲੇ ਗੇਂਦਬਾਜ
ਆਫ ਸਪਿਨਰ ਰਵੀਚੰਦਰਨ ਅਸ਼ਵਿਨ ਭਾਰਤੀ ਪਿੱਚਾਂ ’ਤੇ ਟੈਸਟ ’ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ ਬਣ ਗਏ ਹਨ। ਅਸ਼ਵਿਨ ਨੇ ਆਪਣੇ ਹੀ ਦੇਸ਼ ਦੇ ਮਹਾਨ ਸਪਿਨਰ ਅਨਿਲ ਕੁੰਬਲੇ ਨੂੰ ਪਿੱਛੇ ਛੱਡ ਦਿੱਤਾ ਹੈ। ਅਸ਼ਵਿਨ ਨਾਂਅ ਭਾਰਤ ’ਚ 59 ਟੈਸਟ ਮੈਚਾਂ ’ਚ 354 ਵਿਕਟਾਂ ਹਨ, ਜਦਕਿ ਕੁੰਬਲੇ ਦੇ ਨਾਂਅ 63 ਮੈਚਾਂ ’ਚ 350 ਵਿਕਟਾਂ ਹਨ। ਇਸ ਸੂਚੀ ’ਚ ਤੀਜਾ ਨਾਂਅ ਹਰਭਜਨ ਸਿੰਘ ਦਾ ਹੈ। ਹਰਭਜਨ ਨਾਂਅ 265 ਵਿਕਟਾਂ ਹਨ। (Ravichandran Ashwin)
ਘਰ ’ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਚੌਥੇ ਗੇਂਦਬਾਜ਼ | Ravichandran Ashwin
ਅਸ਼ਵਿਨ ਘਰੇਲੂ ਮੈਦਾਨਾਂ ’ਤੇ ਟੈਸਟ ਮੈਚਾਂ ’ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜਾਂ ਦੀ ਸੂਚੀ ’ਚ ਚੌਥੇ ਸਥਾਨ ’ਤੇ ਆ ਗਏ ਹਨ। ਇਸ ਸੂਚੀ ’ਚ ਅਸ਼ਵਿਨ ਨੇ ਅਨਿਲ ਕੁੰਬਲੇ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਘਰੇਲੂ ਮੈਦਾਨਾਂ ’ਤੇ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦਾ ਰਿਕਾਰਡ ਸ੍ਰੀਲੰਕਾ ਦੇ ਮੁਥੱਈਆ ਮੁਰਲੀਧਰਨ ਦੇ ਨਾਂਅ ਹੈ। ਉਨ੍ਹਾਂ ਨੇ ਸ੍ਰੀਲੰਕਾ ਦੀਆਂ ਪਿੱਚਾਂ ’ਤੇ 73 ਮੈਚਾਂ ’ਚ 493 ਵਿਕਟਾਂ ਲਈਆਂ ਹਨ। ਮੁਥੱਈਆ ਤੋਂ ਬਾਅਦ ਜੇਮਸ ਐਂਡਰਸਨ ਨੇ ਇੰਗਲੈਂਡ ’ਚ 105 ਮੈਚਾਂ ’ਚ 434 ਵਿਕਟਾਂ ਲਈਆਂ ਹਨ। ਉਥੇ ਹੀ ਸਟੂਅਰਟ ਬ੍ਰਾਡ 398 ਵਿਕਟਾਂ ਨਾਲ ਤੀਜੇ ਸਥਾਨ ’ਤੇ ਹਨ। (Ravichandran Ashwin)
ਘਰੇਲੂ ਮੈਦਾਨ ’ਤੇ ਸਭ ਤੋਂ ਜ਼ਿਆਦਾ 5 ਵਿਕਟਾਂ ਲੈਣ ਵਾਲੇ ਦੂਜੇ ਗੇਂਦਬਾਜ਼
ਰਾਂਚੀ ਟੈਸਟ ’ਚ ਰਵੀਚੰਦਰਨ ਅਸ਼ਵਿਨ ਨੇ ਇੰਗਲੈਂਡ ਦੀ ਦੂਜੀ ਪਾਰੀ ’ਚ 5 ਵਿਕਟਾਂ ਲਈਆਂ। ਘਰੇਲੂ ਮੈਦਾਨਾਂ ’ਤੇ ਟੈਸਟ ਮੈਚਾਂ ’ਚ ਸਭ ਤੋਂ ਜ਼ਿਆਦਾ 5 ਵਿਕਟਾਂ ਲੈਣ ਵਾਲੇ ਗੇਂਦਬਾਜਾਂ ਦੀ ਸੂਚੀ ’ਚ ਉਹ ਦੂਜੇ ਨੰਬਰ ’ਤੇ ਹਨ। ਉਹ ਇਹ ਕਾਰਨਾਮਾ 27 ਵਾਰ ਕਰ ਚੁੱਕੇ ਹਨ। ਇਸ ਸੂਚੀ ’ਚ ਪਹਿਲਾ ਨਾਂਅ ਮੁਥੱਈਆ ਮੁਰਲੀਧਰਨ ਦਾ ਵੀ ਹੈ। ਮੁਥੱਈਆ ਦੇ ਨਾਂਅ ਸ੍ਰੀਲੰਕਾ ’ਚ 45 ਵਾਰ 5 ਵਿਕਟਾਂ ਲੈਣ ਦਾ ਰਿਕਾਰਡ ਹੈ।
ਰੋਹਿਤ ਸ਼ਰਮਾ ਦੀਆਂ ਟੈਸਟ ਮੈਚਾਂ ’ਚ 4000 ਦੌੜਾਂ ਪੂਰੀਆਂ | Ravichandran Ashwin
ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਆਪਣੇ ਟੈਸਟ ਕਰੀਅਰ ’ਚ 4 ਹਜਾਰ ਦੌੜਾਂ ਪੂਰੀਆਂ ਕਰ ਲਈਆਂ ਹਨ। ਉਨ੍ਹਾਂ ਨੇ 59 ਮੈਚਾਂ ਅਤੇ 100 ਪਾਰੀਆਂ ’ਚ ਇਹ ਉਪਲਬਧੀ ਹਾਸਲ ਕੀਤੀ ਹੈ। ਉਸ ਤੋਂ ਪਹਿਲਾਂ ਵਰਿੰਦਰ ਸਹਿਵਾਗ, ਸੁਨੀਲ ਗਾਵਸਕਰ, ਰਾਹੁਲ ਦ੍ਰਾਵਿੜ, ਚੇਤੇਸ਼ਵਰ ਪੁਜਾਰਾ, ਸਚਿਨ ਤੇਂਦੁਲਕਰ, ਵਿਰਾਟ ਕੋਹਲੀ, ਮੁਹੰਮਦ ਅਜਹਰੂਦੀਨ, ਜੀ ਵਿਸ਼ਵਨਾਥ ਅਤੇ ਗੌਤਮ ਗੰਭੀਰ ਵਰਗੇ ਭਾਰਤੀ ਬੱਲੇਬਾਜਾਂ ਨੇ ਟੈਸਟ ’ਚ 4 ਹਜਾਰ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। (Ravichandran Ashwin)