ਚੰਡੀਗੜ੍ਹ। ਕਿਸਾਨਾਂ ਦੇ ਦਿੱਲੀ ਕੂਚ ਦੇ ਸੱਦੇ ਤੋਂ ਬਾਅਦ ਬੀਤੇ ਦਿਨ ਸੰਭੂ ਬਾਰਡਰ ’ਤੇ ਹਾਲਾਤ ਕਾਫ਼ੀ ਨਾਜ਼ੁਕ ਬਣੇ ਰਹੇ। ਇਸ ਦੌਰਾਨ ਦੇਰ ਰਾਤ ਨੂੰ ਕਿਸਾਨਾਂ ਵੱਲੋਂ ਦਿੱਲੀ ਵੱਲ ਵਧਣ ਦੀ ਮੌਜ਼ੂਦਾ ਦਿਨ ਦੀ ਕਾਰਵਾਈ ਨੂੰ ਰੋਕਣ ਦੇ ਐਲਾਨ ਤੋਂ ਬਾਅਦ ਵੀ ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲੇ ਦਾਗਣ ਦੀ ਕਾਰਵਾਈ ਜਾਰੀ ਰਹੀ। ਹਾਲਾਤ ਨੂੰ ਦੇਖਦਿਆਂ ਹਰਿਆਣਾ ਸਰਕਾਰ ਨੇ ਸੂਬੇ ਦੇ ਸੱਤ ਜ਼ਿਲ੍ਹਿਆਂ ਵਿੱਚ ਇੰਟਰਨੈੱਟ ਤੇ ਥੋਕ ਐਸਐਮਐਸ ਦੀ ਸੇਵਾ ਨੂੰ ਬੰਦ ਕੀਤਾ ਹੋਇਆ ਹੈ। (Farmer Protest)
ਹੁਣ ਇਹ ਮਿਆਦ ਵਧਾ ਕੇ 15 ਫਰਵਰੀ 2024 ਕਰ ਦਿੱਤੀ ਗਈ ਹੈ। ਸਰਕਾਰ ਨੇ ਹਾਲਾਤ ਨੂੰ ਕਾਬੂ ਕਰਨ ਲਈ ਇਹ ਕਦਮ ਚੁੱਕਿਆ ਹੈ। ਤੁਹਾਨੂੰ ਦੱਸ ਦਈਏ ਕਿ ਸਰਕਾਰ ਨੇ ਪਹਿਲਾਂ 13 ਫਰਵਰੀ ਤੱਕ ਹਰਿਆਣਾ ਦੇ ਅੰਬਾਲਾ, ਕੁਰੂਕਸ਼ੇਤਰ, ਕੈਥਲ, ਜੀਂਦ, ਹਿਸਾਰ, ਫਤਿਹਾਬਾਦ, ਸਰਸਾ ਤੇ ਡੱਬਵਾਲੀ ’ਚ ਇੰਟਰਨੈੱਟ ਬੰਦ ਕਰ ਦਿੱਤਾ ਸੀ। ਹੁਣ ਇਸ ਸਰਕਾਰ ਨੇ 15 ਫਰਵਰੀ 2024 ਤੱਕ ਇੰਟਰਨੈੱਟ ਤੇ ਐਸਐਮਐਸ ਦੀ ਸੇਵਾ ਨੂੰ ਬੰਦ ਕਰਨ ਦਾ ਹੁਕਮ ਦੇ ਦਿੱਤਾ ਹੈ। (Farmer Protest)
Also Read : Kisan Andolan : ਦੇਰ ਰਾਤ ਹਰਿਆਣਾ ਦੀਆਂ ਹੱਦਾਂ ‘ਤੇ ਕੀ ਹੋਇਆ? ਦੇਖੋ ਅਪਡੇਟ…