ਆਮ ਚੋਣਾਂ ਦੇ ਨੇੜੇ ਆ ਕੇ ਪਾਕਿਸਤਾਨ ਇੱਕ ਵਾਰ ਫਿਰ ਬੁਰੀ ਤਰ੍ਹਾਂ ਬਦਹਾਲ ਹੋ ਗਿਆ ਹੈ ਇੱਕ ਪਾਸੇ ਚੋਣਾਂ ਤੋਂ ਪਹਿਲਾਂ ਬਲੋਚਿਸਤਾਨ ’ਚ 10 ਬੰਬ ਧਮਾਕੇ ਹੋਣ ਨਾਲ ਦਹਿਸ਼ਤ ਦਾ ਮਾਹੌਲ ਹੈ ਦੂਜੇ ਪਾਸੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ’ਚ 14 ਸਾਲ ਦੀ ਕੈਦ ਤੇ ਉਨ੍ਹਾਂ ਦੀ ਪਾਰਟੀ ਦਾ ਚੋਣ ਨਿਸ਼ਾਨ ਰੱਦ ਹੋ ਜਾਣਾ ਮੁਲਕ ਅੰਦਰ ਅਮਨ-ਕਾਨੂੰਨ ਤੇ ਲੋਕਤੰਤਰ ਦਾ ਦੀਵਾਲਾ ਨਿੱਕਲਣ ਦੇ ਸਬੂਤ ਹਨ ਆਪ-ਮੁਹਾਰੀ ਫੌਜ ਦਾ ਮੁਖੀ ਸਿਆਸਤ ’ਚ ਦਖਲਅੰਦਾਜ਼ੀ ਦੀਆਂ ਸਾਰੀਆਂ ਹੱਦਾਂ ਟੱਪ ਰਿਹਾ ਹੈ ਤਿੰਨ-ਤਿੰਨ ਮੁਲਕਾਂ ਨੂੰ ਧਮਕੀਆਂ ਦੇਣ ਦਾ ਅੰਦਾਜ਼ ਫੌਜ ਮੁਖੀ ਦੀ ਕੋਈ ਨੀਤੀ ਤੇ ਵਿਚਾਰ ਨਾ ਹੋਣ ਦਾ ਹੀ ਸਬੂਤ ਹੈ। ਇਮਰਾਨ ਨੂੰ ਸਜ਼ਾ ਹੋਣ ਪਿੱਛੇ ਕਈ ਤਰਕ ਹੋ ਸਕਦੇ ਹਨ ਪਰ ਜਿਸ ਤਰ੍ਹਾਂ ਚੋਣਾਂ ਦੇ ਨੇੜੇ ਆ ਕੇ ਫੌਜ ਵੱਲੋਂ ਧੜਾਧੜ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। (Pakistan)
ਵਿਧਾਇਕ ਨੇ ਪੰਜਾਬ ਦੇ ਗੋਰਵਮਈ ਇਤਿਹਾਸ ਨੂੰ ਬਿਆਨ ਕਰਦੀਆਂ ਝਾਕੀਆਂ ਨੂੰ ਜ਼ਿਲ੍ਹਾ ਬਰਨਾਲਾ ਲਈ ਕੀਤਾ ਰਵਾਨਾ
ਉਹ ਫੌਜ ਦੀ ਮਨਸ਼ਾ ਬਾਰੇ ਕੋਈ ਭੁਲੇਖਾ ਨਹੀਂ ਰਹਿਣ ਦਿੰਦੀਆਂ ਫੌਜ ਦਾ ਇਮਰਾਨ ਨੂੰ ਸਿਆਸਤ ’ਚ ਮਿੱਥੇ ਤੌਰ ’ਤੇ ਭਾਗ ਨਾ ਲੈਣ, ਪ੍ਰਧਾਨ ਮੰਤਰੀ ਦੇ ਅਹੁਦੇ ਲਈ ਤਿੰਨ ਉਮੀਦਵਾਰਾਂ ਦਾ ਐਲਾਨ ਕਰਨ ਤੇ ਪਾਰਟੀ ਦੀਆਂ ਸਰਗਰਮੀਆਂ ਤੋਂ ਪਾਸੇ ਰਹਿਣ ਲਈ ਕਹਿਣਾ ਸਭ ਕੁਝ ਜ਼ਾਹਿਰ ਕਰਦਾ ਹੈ ਸਾਫ਼ ਹੈ ਕਿ ਪਾਕਿਸਤਾਨ ਦੀ ਫੌਜ ਤੇ ਹੋਰ ਤਾਕਤਾਂ ਇਮਰਾਨ ਖਾਨ ਤੇ ਉਨ੍ਹਾਂ ਦੀ ਪਾਰਟੀ ਨੂੰ ਚੋਣਾਂ ਤੋਂ ਪਾਸੇ ਰੱਖਣ ਦੇ ਉਦੇਸ਼ ਨਾਲ ਕੰਮ ਕਰ ਰਹੀਆਂ ਹਨ ਪਾਕਿਸਤਾਨ ’ਚ ਕਿਸੇ ਪਾਰਟੀ ਦੀ ਜਿੱਤ-ਹਾਰ ਆਮ ਗੱਲ ਹੈ ਪਰ ਵੱਡਾ ਮਸਲਾ ਫੌਜ ਅੰਦਰ ਵਧ ਰਿਹਾ ਆਪ-ਮੁਹਾਰਾਪਣ ਹੈ ਗੁਆਂਢੀ ਮੁਲਕ ’ਚ ਵਿਗੜ ਰਿਹਾ ਤਾਣਾ-ਬਾਣਾ ਭਾਰਤ ਲਈ ਵੀ ਚਿੰਤਾਜਨਕ ਹੈ ਪਾਕਿਸਤਾਨ ’ਚ ਸਿਆਸੀ ਸਥਿਰਤਾ ਤੇ ਲੋਕਤੰਤਰ ਦੀ ਮਜ਼ਬੂਤੀ ਦਾ ਭਾਰਤ ਲਈ ਵੱਖਰਾ ਮਹੱਤਵ ਹੈ ਪਾਕਿਸਤਾਨ ’ਚ ਹੋ ਰਹੀ ਇਸ ਉਥਲ-ਪੁਥਲ ’ਤੇ ਭਾਰਤ ਨੂੰ ਨੇੜਿਓਂ ਨਜ਼ਰ ਰੱਖਣ ਦੀ ਜ਼ਰੂਰਤ ਹੈ। (Pakistan)