ਪੂਜਨੀਕ ਗੁਰੂ ਜੀ ਦਾ ਨੌਜਵਾਨਾਂ ਨੂੰ ਗੇਮਾਂ ਲਈ ਉਤਸ਼ਾਹਿਤ ਕਰਨਾ ਬਹੁਤ ਹੀ ਸ਼ਲਾਘਾਯੋਗ : ਇੰਜੀਨੀਅਰ ਐਨ ਆਰ ਸਿੰਗਲਾ
ਚੰਡੀਗੜ੍ਹ (ਐੱਮ ਕੇ ਸ਼ਾਇਨਾ)। ਪੂਜਨੀਕ ਗੁਰੂ ਜੀ ਦੁਆਰਾ ਕੁਝ ਦਿਨ ਪਹਿਲਾਂ ਹੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦਾ ਸਥਾਪਨਾ ਦਿਵਸ ਮਨਾਇਆ ਗਿਆ ਸੀ ਜਿਸ ਦੌਰਾਨ ਦੇਸ਼ ਦੇ ਹਰ ਰਾਜ ਵੱਲੋਂ ਗੇਮਾਂ ਵਿੱਚ ਪ੍ਰਦਰਸ਼ਨ ਕੀਤਾ ਗਿਆ। ਇਸੇ ਦੌਰਾਨ ‘ਲੇ ਅੰਗੂਰ ਖਾ, ਮੁੰਹ ਸੇ ਖਾ ਹੱਥ ਨਾ ਲਗਾ’ ਮੁਕਾਬਲੇ ਵਿੱਚ ਪੰਜਾਬ ਦੇ ਅਕਸ਼ਦੀਪ ਤੇ ਵਰਿੰਦਰ ਨੇ ਸਾਂਝੇ ਤੌਰ ’ਤੇ ਪਹਿਲਾ ਅਤੇ ਪੰਜਾਬ ਦੇ ਲੀਲਾ ਸਿੰਘ ਤੇ ਪਰਮਾਨੰਦ ਨੇ ਵੀ ਦੂਜਾ ਸਥਾਨ ਹਾਸਲ ਕੀਤਾ। Chandigarh News
ਉਧਰ ਮਹਿਲਾਵਾਂ ਵਿੱਚ ਇਸੇ ਮੁਕਾਬਲੇ ਵਿੱਚ ਪੰਜਾਬ ਦੀ ਖੁਸ਼ਮੀਤ ਅਤੇ ਨਵਦੀਪ ਨੇ ਪਹਿਲਾ ਅਤੇ ਉੱਤਰ ਪ੍ਰਦੇਸ਼ ਦੀ ਨਿਕਿਤਾ ਅਤੇ ਅੰਜਲੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਹਨਾਂ ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਕਰਦੇ ਹੋਏ ਚੰਡੀਗੜ੍ਹ ਦੇ ਮਸ਼ਹੂਰ ਇੰਜਨੀਅਰ ਐਨਆਰ ਸਿੰਗਲਾ ਨੇ 11 ਹਜ਼ਾਰ ਰੁਪਏ ਦੇ ਕੇ ਇਹਨਾਂ ਬੱਚਿਆਂ ਦਾ ਮਨੋਬਲ ਵਧਾਇਆ।
ਪੁਰਾਤਨ ਖੇਡਾਂ ਨੂੰ ਨਵੇਂ ਰੂਪ ਵਿੱਚ ਢਾਲ ਕੇ ਨੌਜਵਾਨਾਂ ਨੂੰ ਖਿਡਾਉਣਾ ਬਹੁਤ ਹੀ ਸਰਾਹਨਾ ਵਾਲਾ ਕੰਮ (Chandigarh News)
ਉਹਨਾਂ ਕਿਹਾ ਕਿ ਪੂਜਨੀਕ ਗੁਰੂ ਜੀ ਦੁਆਰਾ ਪੁਰਾਤਨ ਖੇਡਾਂ ਨੂੰ ਨਵੇਂ ਰੂਪ ਵਿੱਚ ਢਾਲ ਕੇ ਨੌਜਵਾਨਾਂ ਨੂੰ ਖਿਡਾਉਣਾ ਬਹੁਤ ਹੀ ਸਰਾਹਨਾ ਵਾਲਾ ਕੰਮ ਹੈ। ਉਹਨਾਂ ਕਿਹਾ ਮੈਂ ਪੂਜਨੀਕ ਗੁਰੂ ਜੀ ਦਾ ਸ਼ੁਕਰ ਗੁਜ਼ਾਰ ਹਾਂ ਕਿ ਉਹ ਦੇਸ਼ ਦੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਕੱਢ ਕੇ ਚੰਗੇ ਰਾਸਤੇ ’ਤੇ ਲੈ ਕੇ ਜਾ ਰਹੇ ਹਨ। ਉਹਨਾਂ ਕਿਹਾ ਮੈਨੂੰ ਬੜਾ ਚੰਗਾ ਲੱਗਦਾ ਹੈ ਜਦੋਂ ਉਹਨਾਂ ਦੇ ਦੱਸੇ ਟਿਪਸ ਮੰਨ ਕੇ ਨੌਜਵਾਨ ਗੋਲਡ ਮੈਡਲ ਹਾਸਲ ਕਰ ਰਹੇ ਹਨ। ਉਹਨਾਂ ਕਿਹਾ ਕਿ ਸਮਾਜ ਨੂੰ ਪੂਜਨੀਕ ਗੁਰੂ ਜੀ ਦੀ ਸੋਚ ਉੱਤੇ ਚੱਲਣ ਦੀ ਬਹੁਤ ਜ਼ਰੂਰਤ ਹੈ। ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸਥਾਪਨਾ ਦਿਵਸ ਮੌਕੇ ਹੋਏ ਖੇਡ ਮੁਕਾਬਲਿਆਂ ਬਾਰੇ ਉਹਨਾਂ ਕਿਹਾ ਕਿ ਅਜਿਹੇ ਖੇਡ ਮੁਕਾਬਲੇ ਸਮੇਂ ਸਮੇਂ ’ਤੇ ਹੋਣੇ ਜ਼ਰੂਰੀ ਹਨ। ਪੰਜਾਬ ਟੀਮ ਦੇ ਅੰਗੂਰ ਗੇਮ ਜਿੱਤਣ ਵਾਲੇ ਬੱਚਿਆਂ ਨੂੰ ਇਨਾਮ ਵਜੋਂ 11000 ਰਾਸ਼ੀ ਭੇਂਟ ਕਰਕੇ ਉਹਨਾਂ ਖੁਸ਼ੀ ਹਾਸਿਲ ਕੀਤੀ। Chandigarh News
ਇਹ ਵੀ ਪੜ੍ਹੋ: ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਮੁਫ਼ਤ ਬੱਸ ਰਵਾਨਾ
ਇਥੇ ਦੱਸਣਯੋਗ ਹੈ ਕਿ ਇੰਜੀਨੀਅਰ ਐਨਆਰ ਸਿੰਗਲਾ ਅਤੇ ਉਨਾਂ ਦੇ ਪਰਿਵਾਰ ਵੱਲੋਂ ਪਹਿਲਾਂ ਵੀ ਹਰ ਚੰਗੇ ਕੰਮ ਵਿੱਚ ਭਾਵੇਂ ਉਹ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਸਕੂਲਾਂ, ਕਾਲਜਾਂ ਨੂੰ ਮਾਲੀ ਸਹਾਇਤਾ ਦੇਣੀ ਹੋਵੇ ਜਾਂ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਹੋਣ, ਇਹ ਪਰਿਵਾਰ ਹਮੇਸ਼ਾ ਇਨਸਾਨੀਅਤ ਦੀ ਭਾਵਨਾ ਨੂੰ ਉੱਚਾ ਰੱਖਦੇ ਹੋਏ ਹਮੇਸ਼ਾ ਦੂਜਿਆਂ ਦੀ ਮੱਦਦ ਲਈ ਤਿਆਰ ਰਹਿੰਦਾ ਹੈ।