ਪਵਿੱਤਰ ‘ਐੱਮਐੱਸਜੀ ਅਵਤਾਰ ਦਿਵਸ ਭੰਡਾਰਾ’ ਭਲਕੇ

MSG Bhandara
ਸਰਸਾ : ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ’ਚ ਪਵਿੱਤਰ ਭੰਡਾਰੇ ਮੌਕੇ ਕੀਤੀ ਗਈ ਸਜਾਵਟ। ਤਸਵੀਰ : ਸੁਸ਼ੀਲ ਕੁਮਾਰ

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 105ਵੇਂ ਪਵਿੱਤਰ ਅਵਤਾਰ ਦਿਹਾੜੇ ਦੀ ਖੁਸ਼ੀ ’ਚ ਮਸਤ ਆਲਮ | MSG Bhandara

  • ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ’ਚ ਭਾਰੀ ਉਤਸ਼ਾਹ | MSG Bhandara
  • ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ’ਚ ਧੂਮਧਾਮ ਨਾਲ ਮਨਾਇਆ ਜਾਵੇਗਾ ਪਵਿੱਤਰ ਭੰਡਾਰਾ | MSG Bhandara

ਨਵੀਂ ਦਿੱਲੀ/ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 105ਵੇਂ ਪਵਿੱਤਰ ਅਵਤਾਰ ਦਿਹਾੜੇ ਦਾ ਪਵਿੱਤਰ ਐੱਮਐੱਸਜੀ ਅਵਤਾਰ ਭੰਡਾਰਾ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ 25 ਜਨਵਰੀ ਵੀਰਵਾਰ ਨੂੰ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ, ਸ਼ਾਹ ਮਸਤਾਨ-ਸ਼ਾਹ ਸਤਿਨਾਮ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ, ਸਰਸਾ ਦੇ ਨਾਲ-ਨਾਲ ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ’ਚ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਵੇਗੀ। (MSG Bhandara)

ਇਸ ਮੌਕੇ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ, ਜ਼ਿਲ੍ਹਾ ਬਾਗਪਤ (ਯੂਪੀ) ਤੋਂ ਆਨਲਾਈਨ ਆਪਣੇ ਪਵਿੱਤਰ ਬਚਨ ਫ਼ਰਮਾਉਣਗੇ। ਪਵਿੱਤਰ ਐੱਮਐੱਸਜੀ ਅਵਤਾਰ ਭੰਡਾਰਾ ਦੁਪਹਿਰ 12 ਵਜੇ ਸ਼ੁਰੂ ਹੋਵੇਗਾ ਇਸ ਮੌਕੇ ਨਸ਼ਾ ਤੇ ਬੁਰਾਈਆਂ ਛੁਡਵਾਉਣ ਦਾ ਸੰਕਲਪ ਵੀ ਦਿਵਾਇਆ ਜਾਵੇਗਾ ਭੰਡਾਰੇ ਸਬੰਧੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। (MSG Bhandara)

ਦੂਜਿਆਂ ਨੂੰ ਬੁਰਾ ਕਹਿਣਾ ਬਹੁਤ ਆਸਾਨ, ਕਦੇ ਆਪਣੇ ਗਿਰੇਬਾਨ ’ਚ ਵੀ ਤਾਂ ਵੇਖੋ

ਪਵਿੱਤਰ ਐੱਮਐੱਸਜੀ ਭੰਡਾਰੇ ਸਬੰਧੀ ਪੰਡਾਲ, ਲੰਗਰ, ਟ੍ਰੈਫਿਕ, ਸਫਾਈ, ਪੀਣ ਦੇ ਪਾਣੀ ਸਮੇਤ ਵੱਖ-ਵੱਖ ਸੰਮਤੀਆਂ ਦੇ ਸੇਵਾਦਾਰਾਂ ਨੇ ਆਪਣੀਆਂ-ਆਪਣੀਆਂ ਡਿਊਟੀਆਂ ਸੰਭਾਲ ਲਈਆਂ ਹਨ ਪਵਿੱਤਰ ਅਵਤਾਰ ਭੰਡਾਰੇ ਦੇ ਮੱਦੇਨਜ਼ਰ ਡੇਰਾ ਸੱਚਾ ਸੌਦਾ ਦੇ ਸਾਰੇ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰਾਂ ਨੂੰ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਹੈ। ਇਸ ਸ਼ੁੱਭ ਮੌਕੇ ਸ਼ਾਹ ਮਸਤਾਨ-ਸ਼ਾਹ ਸਤਿਨਾਮ ਜੀ ਧਾਮ ਤੇ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ, ਸਰਸਾ ਨੂੰ ਸ਼ਾਨਦਾਰ ਰੂਪ ਨਾਲ ਸਜਾਇਆ ਗਿਆ ਹੈ। (MSG Bhandara)

ਖੁਦੀ ਨੂੰ ਮਿਟਾ ਕੇ ਹੀ ਪਾਇਆ ਜਾ ਸਕਦਾ ਹੈ ਖੁਦਾ : Saint Dr MSG

ਸਾਧ-ਸੰਗਤ ਦੇ ਆਗਮਨ ਦੇ ਮੱਦੇਨਜ਼ਰ ਪਵਿੱਤਰ ਭੰਡਾਰੇ ਵਾਲੀਆਂ ਥਾਵਾਂ ਵੱਲ ਆਉਂਦੇ ਸਾਰੇ ਮਾਰਗਾਂ ਨੂੰ ਰੰਗ-ਬਰੰਗੀਆਂ ਝੰਡੀਆਂ, ਝਾਲਰਾਂ, ਲਾਈਟਾਂ ਅਤੇ ਸ਼ਾਨਦਾਰ ਸੁਆਗਤੀ ਗੇਟਾਂ ਨਾਲ ਸਜਾਇਆ ਗਿਆ ਹੈ ਸੇਵਾਦਾਰ ਬਿਨਾ ਥੱਕੇ, ਬਿਨਾ ਰੁਕੇ ਦਿਨ-ਰਾਤ ਸੇਵਾ ਕਾਰਜਾਂ ’ਚ ਜੁਟੇ ਹੋਏ ਹਨ ਜ਼ਿਕਰਯੋਗ ਹੈ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 25 ਜਨਵਰੀ ਸੰਨ 1919 ਨੂੰ ਪਵਿੱਤਰ ਧਰਤੀ ਪਿੰਡ ਸ਼੍ਰੀ ਜਲਾਲਆਣਾ ਸਾਹਿਬ, ਜ਼ਿਲ੍ਹਾ ਸਰਸਾ ’ਚ ਅਵਤਾਰ ਧਾਰਨ ਕੀਤਾ ਸੀ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਇਸ ਦਿਹਾੜੇ ਨੂੰ ਪਵਿੱਤਰ ਐੱਮਐੱਸਜੀ ਭੰਡਾਰੇ ਦੇ ਰੂਪ ’ਚ ਮਨਾਉਂਦੀ ਹੈ ਅਤੇ ਵਿਸ਼ਾਲ ਪੱਧਰ ’ਤੇ ਮਾਨਵਤਾ ਭਲਾਈ ਦੇ ਕਾਰਜ ਕਰਦੀ ਹੈ। (MSG Bhandara)

ਇੱਥੇ-ਇੱਥੇ ਮਨਾਇਆ ਜਾਵੇਗਾ ਪਵਿੱਤਰ ਐੱਮਐੱਸਜੀ ਭੰਡਾਰਾ | MSG Bhandara

ਹਰਿਆਣਾ | MSG Bhandara

  1. ਸ਼ਾਹ ਸਤਿਨਾਮ ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ, ਸਰਸਾ
  2. ਸ਼ਾਹ ਮਸਤਾਨ ਸ਼ਾਹ ਸਤਿਨਾਮ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ, ਸਰਸਾ

ਪੰਜਾਬ | MSG Bhandara

  • ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਰਾਜਗੜ੍ਹ-ਸਲਾਬਤਪੁਰਾ (ਬਠਿੰਡਾ)

ਰਾਜਸਥਾਨ | MSG Bhandara

  1. ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਮੌਜ਼ਪੂਰ ਧਾਮ, ਬੁੱਧਰਵਾਲੀ ਸਾਦੁਲਸ਼ਹਿਰ ਸ਼੍ਰੀ ਗੰਗਾਨਗਰ
  2. ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਦਇਆਪੁਰ ਧਾਮ, ਕੋਟਾ
  3. ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਰੂਹ-ਏ-ਸੁੱਖ ਆਸ਼ਰਮ, ਜੈਪੁਰ

ਹਿਮਾਚਲ

  • ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਪਰਮ ਪਿਤਾ ਸ਼ਾਹ ਸਤਿਨਾਮ ਜੀ ਸੱਚਖੰਡ ਧਾਮ, ਚਚਿਆ ਨਗਰੀ ਪਾਲਮਪੁਰ (ਕਾਂਗੜਾ)

ਉੱਤਰ-ਪ੍ਰਦੇਸ਼

  1. ਤੇਹਰਾ (ਆਗਰਾ)
  2. ਦਾਦਰੀ (ਗੌਤਮ ਬੁੱਧ ਨਗਰ)
  3. ਮੁਜੱਫਰਨਗਰ ਪੱਛਮ
  4. ਡਬਾਰਸੀ (ਅਮਰੋਹਾ)

ਉਤਰਾਖੰਡ

  • ਰੂੜਕੀ (ਹਰਿਦਵਾਰ)
  • ਗੋਬਰਾ, (ਬਾਜਪੁਰ, ਜ਼ਿਲ੍ਹਾ ਊਧਮ ਸਿੰਘ ਨਗਰ)