ਸਾਡੇ ਨਾਲ ਸ਼ਾਮਲ

Follow us

11.8 C
Chandigarh
Monday, February 2, 2026
More
    Home Breaking News IND Vs AFG : ...

    IND Vs AFG : ਰੋਹਿਤ ਸ਼ਰਮਾ ਦਾ ਤੂਫਾਨੀ ਸੈਂਕੜਾ, ਭਾਰਤ ਨੇ ਦਿੱਤਾ 213 ਦੌੜਾਂ ਦਾ ਟੀਚਾ

    Rohit Sharma
    IND Vs AFG : ਰੋਹਿਤ ਸ਼ਰਮਾ ਦਾ ਤੂਫਾਨੀ ਸੈਂਕੜਾ, ਭਾਰਤ ਨੇ ਦਿੱਤਾ 213 ਦੌੜਾਂ ਦਾ ਟੀਚਾ

    ਰਿੰਕੂ ਨੇ ਵੀ ਲਾਇਆ ਅਰਧ ਸੈਂਕੜਾ

    ਬੈਂਗਲੁਰੂ । ਭਾਰਤ ਅਤੇ ਅਫਗਾਨਿਸਤਾਨ ਵਿਚਾਲੇ 3 ਮੈਚਾਂ ਦੀ ਟੀ-20 ਸੀਰੀਜ਼ ਦਾ ਤੀਜਾ ਮੈਚ ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਦਿਆਂ ਅਫਗਾਨਿਸਤਾਨ ਨੂੰ 213 ਦੌੜਾਂ ਦਾ ਟੀਚਾ ਦਿੱਤਾ। ਕਪਤਾਨ ਰੋਹਿਤ ਸ਼ਰਮਾ ਨੇ ਮੁਸ਼ਕਲ ਹਾਲਾਤਾਂ ’ਚ ਤੂਫਾਨੀ ਸੈਂਕੜਾ ਲਾਇਆ। ਰੋਹਿਤ ਸ਼ਰਮਾ ( Rohit Sharma) ਇਸ ਮੈਚ ’ਚ ਪੂਰੇ ਰੰਗ ’ਚ ਨਜ਼ਰ ਆਏ ਉਨਾਂ ਕਿਸੇ ਵੀ ਗੇਂਦਬਾਜ਼ ਨੂੰ ਆਪਣੇ ਉੱਪਰ ਹਾਵੀ ਨਹੀਂ ਹੋਣ ਦਿੱਤਾ। ਰੋਹਿਤ ਨੇ ਆਪਣਾ 5ਵਾਂ ਟੀ-20 ਸੈਂਕੜਾ ਪੂਰਾ ਕੀਤਾ ਹੈ। ਉਸ ਨੇ 64 ਗੇਂਦਾਂ ‘ਤੇ ਆਪਣਾ ਸੈਂਕੜਾ ਪੂਰਾ ਕੀਤਾ। ਰੋਹਿਤ ਸ਼ਰਮਾ ਨੇ 69 ਗੇਂਦਾਂ ‘ਤੇ 121 ਦੌੜਾਂ ਦੀ ਸੈਂਕੜਾ ਪਾਰੀ ਖੇਡੀ। ਰਿੰਕੂ ਨੇ ਆਪਣੇ ਟੀ-20 ਕਰੀਅਰ ਦਾ ਦੂਜਾ ਅਰਧ ਸੈਂਕੜਾ ਲਗਾਇਆ। ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 4 ਵਿਕਟਾਂ ‘ਤੇ 212 ਦੌੜਾਂ ਬਣਾਈਆਂ।

    22 ਦੌੜਾਂ ’ਤੇ ਡਿੱਗੀ ਗਈਆਂ ਸਨ ਭਾਰਤ ਦੀਆਂ 4 ਵਿਕਟਾਂ

    ਭਾਰਤੀ ਟੀਮ ਨੇ 22 ਦੌੜਾਂ ‘ਤੇ 4 ਵਿਕਟਾਂ ਗੁਆ ਦਿੱਤੀਆਂ ਸਨ। ਵਿਕਟਕੀਪਰ ਸੰਜੂ ਸੈਮਸਨ ਜ਼ੀਰੋ ‘ਤੇ ਆਊਟ ਹੋਏ। ਉਸ ਨੂੰ ਫਰੀਦ ਅਹਿਮਦ ਨੇ ਮੁਹੰਮਦ ਨਬੀ ਦੇ ਹੱਥੋਂ ਕੈਚ ਕਰਵਾਇਆ। ਉਸ ਨੇ ਵਿਰਾਟ ਕੋਹਲੀ ਨੂੰ ਜ਼ੀਰੋ ਅਤੇ ਯਸ਼ਸਵੀ ਜੈਸਵਾਲ ਨੂੰ 4 ਦੌੜਾਂ ‘ਤੇ ਆਊਟ ਕੀਤਾ। ਇਸ ਤੋਂ ਪਹਿਲਾਂ ਅਜ਼ਮਤੁੱਲਾ ਉਮਰਜ਼ਈ ਨੇ ਸ਼ਿਵਮ ਦੂਬੇ (ਇਕ ਦੌੜ) ਨੂੰ ਵਿਕਟਕੀਪਰ ਰਹਿਮਾਨਉੱਲ੍ਹਾ ਗੁਰਬਾਜ਼ ਹੱਥੋਂ ਕੈਚ ਕਰਵਾਇਆ ਸੀ।

    ਦੋਵਾਂ ਟੀਮਾਂ ਨੇ ਕੀਤੇ ਟੀਮ ’ਚ ਬਦਲਾਅ ( Rohit Sharma)

    ਕਪਤਾਨ ਰੋਹਿਤ ਸ਼ਰਮਾ ਨੇ ਇਸ ਮੈਚ ਲਈ ਪਿਛਲੇ ਮੈਚ ਦੇ ਪਲੇਇੰਗ ਇਲੈਵਨ ਵਿੱਚ ਤਿੰਨ ਬਦਲਾਅ ਕੀਤੇ ਹਨ। ਵਿਕਟਕੀਪਰ ਸੰਜੂ ਸੈਮਸਨ, ਅਵੇਸ਼ ਖਾਨ ਅਤੇ ਕੁਲਦੀਪ ਯਾਦਵ ਨੂੰ ਮੌਕਾ ਮਿਲਿਆ ਹੈ। ਜਿਤੇਸ਼ ਸ਼ਰਮਾ, ਅਕਸ਼ਰ ਪਟੇਲ ਅਤੇ ਅਰਸ਼ਦੀਪ ਨੂੰ ਬਾਹਰ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਅਫਗਾਨਿਸਤਾਨ ਨੇ 3 ਬਦਲਾਅ ਕੀਤੇ ਹਨ।

    ਭਾਰਤ ਨੂੰ ਅੱਜ ਤੱਕ ਨਹੀਂ ਹਰਾ ਸਕੀ ਹੈ ਅਫਗਾਨ ਟੀਮ | INDVsAFG

    ਅਫਗਾਨਿਸਤਾਨ ਦੀ ਟੀਮ ਭਾਰਤ ਨੂੰ ਅੱਜ ਤੱਕ ਕਿਸੇ ਵੀ ਫਾਰਮੈਟ ’ਚ ਨਹੀਂ ਹਰਾ ਸਕੀ ਹੈ। ਦੋਵਾਂ ਟੀਮਾਂ ਵਿਚਕਾਰ ਅੱਜ ਤੱਕ 12 ਇੰਟਰਨੈਸ਼ਨਲ ਮੈਚ ਖੇਡੇ ਗਏ ਹਨ। ਜਿਸ ਵਿੱਚ 10 ਮੈਚ ਭਾਰਤੀ ਟੀਮ ਨੇ ਆਪਣੇ ਨਾਂਅ ਕੀਤੇ ਹਨ। ਇੱਕ ਮੈਚ ਦਾ ਨਤੀਜਾ ਨਹੀਂ ਨਿਕਲਿਆ ਅਤੇ ਇੱਕ ਮੈਚ ਟਾਈ ਰਿਹਾ ਹੈ। (INDVsAFG)

    ਸ਼ਿਵਮ ਦੁਬੇ ਇਸ ਸੀਰੀਜ਼ ’ਚ ਟਾਪ ਸਕੋਰਰ| INDVsAFG

    ਦੱਸ ਦੇਈਏ ਕਿ ਭਾਰਤ ਦਾ ਇਸ ਸਾਲ ਇਹ ਤੀਜਾ ਟੀ20 ਮੁਕਾਬਲਾ ਹੋਵੇਗਾ। ਸ਼ਿਵਮ ਦੁਬੇ ਇਸ ਸੀਰੀਜ਼ ’ਚ ਟੀਮ ਇੰਡੀਆ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਉਨ੍ਹਾਂ ਦੋਵਾਂ ਮੁਕਾਬਲਿਆਂ ’ਚ ਅਰਧਸੈਂਕੜਾ ਜੜ ਕੇ ਕੁਲ 123 ਦੌੜਾਂ ਬਣਾਇਆਂ ਹਨ। ਟੀਮ ਲਈ ਸਭ ਤੋਂ ਜ਼ਿਆਦਾ ਵਿਕਟਾਂ ਅਕਸ਼ਰ ਪਟੇਲ ਨੇ ਲਈਆਂ ਹਨ। ਉਨ੍ਹਾਂ 4 ਵਿਕਟਾਂ ਹਾਸਲ ਕੀਤੀਆਂ ਹਨ।

    ਪਿੱਚ ਰਿਪੋਰਟ | INDVsAFG

    ਜੇਕਰ ਬੰਗਲੁਰੂ ਸਟੇਡੀਅਮ ਦੀ ਪਿੱਚ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਹਮੇਸ਼ਾ ਤੋਂ ਹੀ ਬੱਲੇਬਾਜ਼ਾਂ ਦਾ ਦਬਦਬਾ ਰਿਹਾ ਹੈ। ਬਾਕੀ ਇੱਥੇ ਤੇਜ਼ ਗੇਂਦਬਾਜ਼ਾਂ ਨੂੰ ਵੀ ਮੱਦਦ ਮਿਲਦੀ ਹੈ। ਛੋਟੀ ਬਾਊਂਡਰੀ ਹੋਣ ਕਰਕੇ ਇੱਥੇ ਬੱਲੇਬਾਜ਼ ਵੱਡੇ-ਵੱਡੇ ਸ਼ਾਟ ਖੇਡਦੇ ਹਨ। ਅਜਿਹੇ ’ਚ ਭਾਰਤ ਅਤੇ ਅਫਗਾਨਿਸਤਾਨ ਖਿਲਾਫ ਹੋਣ ਵਾਲੇ ਮੈਚ ਹਾਈ ਸਕੋਰਿੰਗ ਮੁਕਾਬਲਾ ਹੋ ਸਕਦਾ ਹੈ।

     Rohit Sharma

    ਇਸ ਸਟੇਡੀਅਮ ’ਚ ਕੁੱਲ 9 ਟੀ20 ਕੌਮਾਂਤਰੀ ਮੁਕਾਬਲੇ ਖੇਡੇ ਗਏ ਹਨ। ਜਿਸ ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਸਿਰਫ 3 ਮੁਕਾਬਲਿਆਂ ’ਚ ਜਿੱਤ ਹਾਸਲ ਕੀਤੀ, ਜਦਕਿ ਬਾਅਦ ’ਚ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 5 ਮੈਚਾਂ ’ਚ ਜਿੱਤ ਹਾਸਲ ਕੀਤੀ ਹੈ। ਇੱਕ ਮੈਚ ਬੇਨਤੀਜਾ ਵੀ ਰਿਹਾ ਹੈ। ਇੱਥੋਂ ਦਾ ਸਭ ਤੋਂ ਜ਼ਿਆਦਾ ਸਕੋਰ 202 ਦੌੜਾਂ ਦਾ ਹੈ। ਜਿਹੜਾ ਭਾਰਤ ਨੇ 2017 ’ਚ ਇੰਗਲੈਂਡ ਖਿਲਾਫ ਬਣਾਇਆ ਸੀ। ਇਸ ਤੋਂ ਇਲਾਵਾ ਸਭ ਤੋਂ ਘੱਟ ਸਕੋਰ ਇੰਗਲੈਂਡ ਦਾ ਹੈ ਜਿਹੜਾ ਇੰਗਲੈਂਡ ਨੇ 2017 ’ਚ ਹੀ ਭਾਰਤ ਖਿਲਾਫ ਬਣਾਇਆ ਸੀ।

    ਦੋਵਾਂ ਟੀਮਾਂ ਦੀ ਪਲੇਇੰਗ ਇਲੈਵਨ | INDVsAFG

    ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਵਿਰਾਟ ਕੋਹਲੀ, ਸ਼ਿਵਮ ਦੁੁਬੇ, ਰਿੰਕੂ ਸਿੰਘ, ਜਿਤੇਸ਼ ਸ਼ਰਮਾ (ਵਿਕਟਕੀਪਰ), ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਰਵਿ ਬਿਸ਼ਨੋਈ, ਮੁਕੇਸ਼ ਕੁਮਾਰ ਅਤੇ ਅਰਸ਼ਦੀਪ ਸਿੰਘ।

    ਅਫਗਾਨਿਸਤਾਨ : ਇਬਰਾਹਿਮ ਜ਼ਦਰਾਨ (ਕਪਤਾਨ), ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਅਜ਼ਮਤੁੱਲਾ ਉਮਰਜ਼ਈ, ਨਜੀਬੁੱਲਾ ਜ਼ਦਰਾਨ, ਮੁਹੰਮਦ ਨਬੀ, ਕਰੀਮ ਜਨਤ, ਗੁਲਬਦੀਨ ਨਾਇਬ, ਨਵੀਨ-ਉੱਲ-ਹੱਕ, ਫਜ਼ਲਹਕ ਫਾਰੂਕੀ, ਨੂਹ ਅਹਿਮਦ ਅਤੇ ਮੁਜੀਬ ਉਰ ਰਹਿਮਾਨ। (INDVsAFG)

    LEAVE A REPLY

    Please enter your comment!
    Please enter your name here