ਮਜ਼ਲੂਮਾਂ ਦੇ ਸੱਚੇ ਹਮਦਰਦ ਸਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

Guru Gobind Singh Jayanti

ਸਾਡਾ ਇਤਿਹਾਸ ਮਹਾਨ ਹੈ। ਇਸ ਵਿੱਚ ਅਨੇਕਾਂ ਤੱਥ ਛੁਪੇ ਪਏ ਹਨ ਜਿਨ੍ਹਾਂ ਨੂੰ ਜਾਣ ਕੇ ਅਸੀਂ ਆਪਣਾ ਰਾਹ ਸੁਖਾਲਾ ਬਣਾ ਸਕਦੇ ਹਾਂ, ਲੋੜ ਹੈ ਗਿਆਨ ਦੇ ਚਾਨਣ ਦੀ। ਇਹ ਉਸ ਵਕਤ ਹੀ ਮਿਲ ਸਕਦਾ ਹੈ ਜਦੋਂ ਸਤਿਗੁਰੂ ਦੀ ਮਿਹਰ ਹੋਵੇ। ਜਦੋਂ ਵੀ ਇਸ ਸੰਸਾਰ ’ਤੇ ਜ਼ੁਲਮ ਵਧਦਾ ਹੈ ਤਾਂ ਉਸ ਮਾਲਕ ਗੁਰੂਆਂ ਦੇ ਰੂਪ ’ਚ ਸੰਸਾਰ ’ਤੇ ਆਉਂਦਾ ਹੈ। ਇਸੇ ਤਰ੍ਹਾਂ ਇੱਕ ਯੁੱਗ ਪੁਰਸ਼ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ ਮਾਤਾ ਗੁਜਰ ਕੌਰ ਜੀ ਦੀ ਪਵਿੱਤਰ ਕੁੱਖੋਂ ਇੱਕ ਅਣਖੀ ਯੋਧੇੇ ਨੇ ਪਟਨੇ ਸ਼ਹਿਰ ਦੀ ਧਰਤ ’ਤੇ ਜਨਮ ਲਿਆ, ਜਿਨ੍ਹਾਂ ਨੇ ਕੌਮ ਵਿੱਚ ਇੱਕ ਨਵੀਂ ਰੂਹ ਫੂਕੀ, ਇੱਕ-ਇੱਕ ਨੂੰ ਸਵਾ-ਸਵਾ ਲੱਖ ਨਾਲ ਲੜਾਇਆ। (Guru Gobind Singh Jayanti)

Israel-Hamas War : ਜੰਗ ਰੋਕਣ ਲਈ ਉੱਠੇ ਆਵਾਜ਼

ਧਰਮ ਦੀ ਰੱਖਿਆ ਲਈ ਬਚਪਨ ਵਿੱਚ ਹੀ ਪਿਤਾ ਨੂੰ ਬਲਿਦਾਨ ਲਈ ਪੇ੍ਰਰਿਆ। ਸਿੱਖ ਕੌਮ ਦੀ ਅਣਖ ਨੂੰ ਵੰਗਾਰਣ ਵਾਲੇ ਦਿੱਲੀ ਦੇ ਤਖਤ ਤੱਕ ਦੇ ਜ਼ਾਲਮ ਬਾਦਸ਼ਾਹਾਂ ਨੂੰ ਵਖ਼ਤ ਪਾ ਦਿੱਤਾ। ਸ੍ਰੀ ਅੰਨਦਪੁਰ ਸਾਹਿਬ ਨੂੰ ਰੰਗਪੁਰੀ ਬਣਾ ਦਿੱਤਾ। ਕੌਮ ’ਤੇ ਵਖ਼ਤ ਪੈਣ ’ਤੇ ਆਪਣਾ ਸਰਬੰਸ ਵਾਰ ਦਿੱਤਾ। ਗੁਰੂ ਜੀ ਨੇ ਜ਼ਬਰ-ਜ਼ੁਲਮ ਨਾਲ ਲਿਤਾੜੀ ਪਈ ਕੌਮ ਦੇ ਮਨਾਂ ’ਚੋਂ ਹਕੂਮਤੀ ਜਬਰ ਦੇ ਸਹਿਮ ਨੂੰ ਦੂਰ ਕਰਨ ਲਈ ਖਾਲਸੇ ਦੀ ਸਿਰਜਣਾ ਕੀਤੀ ਤੇ ਮਨੁੱਖਤਾ ਦੀ ਰੱਖਿਆ ਤੇ ਅਜਾਦੀ ਲਈ ਆਪ ਮੂਹਰਲੀਆਂ ਸਫ਼ਾਂ ਵਿੱਚ ਹੋ ਕੇ ਲੜੇ। ਉਨ੍ਹਾਂ ਨੇ ਜਿਹੜੀਆਂ ਵੀ ਜੰਗਾਂ ਲੜੀਆਂ ਉਨ੍ਹਾਂ ਦਾ ਮੁੱਖ ਮਨੋਰਥ ਲੋਕਾਂ ਨਾਲ ਹੋ ਰਹੇ ਜ਼ਬਰ-ਜ਼ੁਲਮ ਤੇ ਧੱਕੇਸ਼ਾਹੀ ਨੂੰ ਰੋਕਣਾ ਸੀ। ਧਰਮ ਦੀ ਸਥਾਪਨਾ, ਦੁਸ਼ਟਾਂ ਦਾ ਨਾਸ਼ ਤੇ ਨੇਕ-ਜਨਾਂ ਦੀ ਰੱਖਿਆ ਕਰਨ ਦੇ ਆਪਣੇ ਉਦੇਸ਼ ਨੂੰ ਆਪ ਬਚਿਤ੍ਰ ਨਾਟਕ ਵਿੱਚ ਬਿਆਨ ਕਰਦੇ ਹਨ:—

ਹਮ ਇਹ ਕਾਜ ਜਗਤ ਮੋ ਆਏ।। ਧਰਮ ਹੇਤ ਗੁਰਦੇਵ ਪਠਾਏ॥
ਜਹਾਂ ਤਹਾਂ ਤੁਮ ਧਰਮ ਬਿਥਾਰੋ॥ ਦੁਸਟ ਦੋਖੀਅਨਿ ਪਕਰਿ ਪਛਾਰੋ॥42॥
ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਨ॥43॥

ਆਪ ਜੀ ਨੇ ਹਰ ਇੱਕ ਨੂੰ ਸਮਾਨ ਦਰਜਾ ਦਿੰਦੇ ਹੋਏ ਬਰਾਬਰੀ ਦਾ ਪਾਠ ਪੜ੍ਹਾਇਆ। ਖਾਲਸੇ ਦੀ ਸਾਜਣਾ ਉਨ੍ਹਾਂ ਵੱਲੋਂ ਯੁੱਗ ਦੀ ਮਹਾਨ ਘਟਨਾ ਸੀ ਜਿਸ ਨਾਲ ਉਨ੍ਹਾਂ ਜਾਤ-ਪਾਤ ਦਾ ਅੰਤ ਕਰਕੇ ਜਿੱਥੇ ਸੁੱਤੀ ਹੋਈ ਕੌਮ ਵਿੱਚ ਨਵੀਂ ਰੂਹ ਫੂਕੀ, ਉੱਥੇ ਇਸ ਘਟਨਾ ਨਾਲ ਉਨ੍ਹਾਂ ਦੇ ਜਾਹੋ-ਜਲਾਲ ਵਿੱਚੋਂ ਉਸ ਮਾਲਕ ਦੀ ਪ੍ਰਤੱਖ ਮੂਰਤ ਦੀ ਝਲਕ ਸਾਰੀ ਕੌਮ ਨੇ ਦੇਖੀ ਤੇ ‘ਆਪੇ ਗੁਰ ਚੇਲਾ’ ਦੇ ਕੌਤਕ ਨਾਲ ਉਨ੍ਹਾਂ ਦੱਸ ਦਿੱਤਾ ਇਸ ਧਰਤੀ ਦੇ ਸਾਰੇ ਜੀਵ ਉਸ ਮਾਲਕ ਦੀ ਅੰਸ਼ ਹਨ। ਉਨ੍ਹਾਂ ਇੱਥੇ ਪਈਆਂ ਸਮਾਜਿਕ ਵੰਡੀਆਂ ਨੂੰ ਦੂਰ ਕਰਨ ਦਾ ਉਪਰਾਲਾ ਕੀਤਾ ਤੇ ਵੱਖ-ਵੱਖ ਧਰਮਾਂ ਨੂੰ ਇੱਕ ਲੜੀ ਵਿੱਚ ਪਰੋਅ ਕੇ ਸਾਰਿਆਂ ਨੂੰ ਇਹ ਸੋਝੀ ਦਿੱਤੀ ਕਿ ਇੱਥੇ ਸਭ ਇਨਸਾਨਾਂ ਵਿੱਚ ਉਸ ਮਾਲਕ ਦਾ ਨੂਰ ਬਿਰਾਜਮਾਨ ਹੈ। ਉਨ੍ਹਾਂ ਕਿਹਾ:- (Guru Gobind Singh Jayanti)

9 ਸਾਲਾ ਗੁਰਅੰਸ਼ਮੀਤ ਕੌਰ ਨੇ ਇੰਡੀਆ ਬੁੱਕ ਆਫ਼ ਰਿਕਾਰਡ ‘ਚ ਦਰਜ ਕਰਵਾਇਆ ਨਾਂਅ

ਕੋਊ ਭਇਓ ਮੁੰਡੀਆ ਸੰਨਿਆਸੀ, ਕੋਊ ਜੋਗੀ ਭਇਓ
ਕੋਊ ਬ੍ਰਹਮਚਾਰੀ ਕੋਊ ਜਤੀ ਅਨੁਮਾਨਬੋ॥
ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ
ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ॥

ਗੁਰੂ ਸਾਹਿਬ ਨੇ ਅਖੌਤੀ ਧਾਰਮਿਕ ਲੋਕਾਂ ਵੱਲੋਂ ਕੀਤੇ ਜਾ ਰਹੇ ਪਾਖੰਡਾਂ ਦਾ ਖੂਬ ਪਾਜ ਉਧੇੜਿਆ। ਗੁਰੂ ਜੀ ਨੇ ਕਰਮਕਾਂਡਾਂ ਦੀ ਨਿਖੇਧੀ ਕਰਦਿਆਂ ਲੋਕਾਂ ਨੂੰ ਸੱਚੇ-ਸੁੱਚੇ ਜੀਵਨ ਦੇ ਧਾਰਨੀ ਹੋਣ ਲਈ ਪ੍ਰੇਰਿਆ। ਉਨ੍ਹਾਂ ਲੋਕਾਂ ਨੂੰ ਸੋਝੀ ਦਿੱਤੀ ਕਿ ਉਸ ਮਾਲਕ ਦਾ ਨਾਮ ਹੀ ਸਭ ਤੋਂ ਉੱਤਮ ਹੈ। ਇਸੇ ਕਾਰਨ ਉਨ੍ਹਾਂ ਨੂੰ ਹਿੰਦੂ ਤੇ ਪਹਾੜੀ ਰਾਜਿਆਂ ਦਾ ਵਿਰੋਧ ਸਹਿਣਾ ਪਿਆ। ਇਸ ਕਾਰਨ ਉਨ੍ਹਾਂ ਦੀਆਂ ਪਹਾੜੀ ਰਾਜਿਆਂ ਨਾਲ ਕਈ ਝੜਪਾਂ ਵੀ ਹੋਈਆਂ ਪਰ 15 ਅਪਰੈਲ 1687 ਨੂੰ ਭੰਗਾਣੀ ਦਾ ਯੁੱਧ ਇੱਕ ਸੋਚੀ-ਸਮਝੀ ਜੰਗ ਸੀ। ਭਾਵੇਂ ਇਸ ਪਿੱਛੇ ਹਿੰਦੂ ਰਾਜਿਆਂ ਦਾ ਧਰਮ ਤੇ ਬਰਾਬਰੀ ਵਿਰੁੱਧ ਗੁੱਸਾ ਸੀ ਪਰ ਇਸ ਯੁੱਧ ਲਈ ਉਨ੍ਹਾਂ ਕਈ ਬਹਾਨੇ ਲੱਭੇ। (Guru Gobind Singh Jayanti)

ਕੇਂਦਰੀ ਜ਼ੇਲ੍ਹ ‘ਚੋਂ 9 ਮੋਬਾਇਲ ਤੇ ਨਸ਼ੀਲੇ ਪਦਾਰਥ ਹੋਏ ਬਰਾਮਦ

ਪਰ ਗੁਰੂ ਸਾਹਿਬ ਦੇ ਸਿਪਾਹੀਆਂ ਨੇ ਹਿੰਦੂ ਰਾਜਿਆਂ ਨੂੰ ਮੂੰਹ ਤੋੜ ਜਵਾਬ ਦਿੱਤਾ। ਪਰ ਜਦੋਂ ਹਿੰਦੂ ਪਹਾੜੀ ਰਾਜੇ, ਰਾਜਪੂਤਾਂ ਤੇ ਮੁਗਲਾਂ ਦਾ ਗੱਠਜੋੜ ਹੋ ਗਿਆ ਤਾਂ ਅੰਨਦਪੁਰ ਸਾਹਿਬ ਨੂੰ ਘੇਰਾ ਪੈ ਗਿਆ। ਦੁਸ਼ਮਣ ਨੇ ਇਨ੍ਹਾਂ ਦੀ ਰਸਦ, ਖਾਣਾ-ਪੀਣਾ ਬੰਦ ਕਰ ਦਿੱਤਾ ਤਾਂ ਸਿੱਖਾਂ ਦੀ ਬੇਨਤੀ ’ਤੇ ਉਨ੍ਹਾਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਦਾ ਫੈਸਲਾ ਲੈ ਲਿਆ। ਕਿਲ੍ਹਾ ਛੱਡਣ ਤੋਂ ਬਾਅਦ ਗੁਰੂ ਸਾਹਿਬ ਦਾ ਪਰਿਵਾਰ ਨਾਲ ਵਿਛੋੜਾ ਪੈ?ਗਿਆ, ਦੋ ਪੁੱਤਰ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋ ਗਏ, ਦੋ ਨੀਹਾਂ ਵਿੱਚ ਚਿਣੇ ਗਏ ਪਰ ਧੰਨ ਸਨ ਉਹ ਯੁੱਗ ਪੁਰਸ਼ ਜਿਨ੍ਹਾਂ ਨੇ ਸਾਰਾ ਪਰਿਵਾਰ ਵਾਰ ਕੇ ਵੀ ਆਪਣੇ ਅਕਾਲ ਪੁਰਖ ਨਾਲ ਗਿਲਾ ਨਾ ਕੀਤਾ ਤੇ ਮਖਮਲੀ ਵਿਛੌਣਿਆਂ ’ਤੇ ਪੈਣ ਵਾਲੇ ਜੰਗਲੀ ਝਾੜੀਆਂ ਨਾਲ ਲੀਰੋ-ਲੀਰ ਹੋੋਏ ਬਸਤਰਾਂ ਨਾਲ ਨੀਲੀ ਛੱਤ ਥੱਲੇ ਸਿਲ਼ ਦਾ ਸਰ੍ਹਾਣਾ ਲਾ ਕੇ ਵੀ ਫਰਮਾਇਆ। (Guru Gobind Singh Jayanti)

ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ।
ਤੁਧ ਬਿਨ ਰੋਗ ਰਜਾਈਆਂ ਦਾ ਓਢਣ
ਨਾਗ ਨਿਵਾਸਾਂ ਦੇ ਰਹਿਣਾ।
ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ।
ਯਾਰੜੇ ਦਾ ਸਾਨੂੰ ਸੱਥਰ ਚੰਗਾ ਭਠ ਖੇੜਿਆਂ ਦਾ ਰਹਿਣਾ।

ਗੁਰੂ ਸਾਹਿਬ ਨੂੰ ਬਚਪਨ ਤੋਂ ਹੀ ਘਰ ਵਿਚ ਧਾਰਮਿਕ ਮਾਹੌਲ ਮਿਲਿਆ। ਮਾਤਾ ਗੁਜਰ ਕੌਰ ਜੀ, ਉਨ੍ਹਾਂ ਦੇ ਭਰਾ ਕਿਰਪਾਲ ਸਿੰਘ, ਗੁਰੂ ਸਾਹਿਬ ਦੀ ਭੂਆ ਬੀਬੀ ਵੀਰੋ ਦੇ ਪੰਜ ਪੁੱਤਰ ਸੰਗੋ ਸ਼ਾਹ, ਜੀਤ ਮੱਲ, ਗੋਪਾਲ ਚੰਦ, ਗੰਗਾ ਰਾਮ ਤੇ ਮੇਹਰੀ ਚੰਦ ਦੇ ਸਾਥ ਨੇ ਉਨ੍ਹਾਂ ਨੂੰ ਬਚਪਨ ਵਿੱਚ ਹੀ ਹਰ ਖੇਤਰ ਵਿੱਚ ਪਰਿਪੱਕ ਕਰ ਦਿੱਤਾ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਭਰਾ ਸੂਰਜ ਮੱਲ ਦੇ ਪੋਤੇ ਗੁਲਾਬ ਰਾਏ ਤੇ ਸ਼ਾਮ ਦਾਸ ਵੀ ਹਮੇਸ਼ਾ ਗੁਰੂ ਜੀ ਦੇ ਨਾਲ ਰਹਿੰਦੇ। ਆਪ ਜੀ ਨੇ ਸਰੀਰਕ ਤੇ ਸ਼ਸਤਰ ਵਿੱਦਿਆ ਨੇ ਨਾਲ-ਨਾਲ ਸਥਾਨਕ ਭਾਸ਼ਾਵਾਂ ਦੇ ਗਿਆਨ ਦੇ ਤੋਂ ਇਲਾਵਾ ਸੰਸਕ੍ਰਿਤ, ਉਰਦੂ, ਫਾਰਸੀ ਤੇ ਬ੍ਰਿੱਜ ਭਾਸ਼ਾਵਾਂ ’ਚ ਵੀ ਮੁਹਾਰਤ ਹਾਸਲ ਕੀਤੀ। ਆਪ ਜੀ 8 ਜੁਲਾਈ 1675 ’ਚ 10ਵੇਂ ਗੁਰੂ ਦੇ ਰੂਪ ਵਿਚ ਗੁਰਗੱਦੀ ’ਤੇ ਬਿਰਾਜਮਾਨ ਹੋਏ। (Guru Gobind Singh Jayanti)

ਦੀਪਤੀ ਸ਼ਰਮਾ ਬਣੀ ICC Player of The Month

24 ਨਵੰਬਰ 1675 ’ਚ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਦੇ ਚਾਂਦਨੀ ਚੌਂਕ ’ਚ ਸ਼ਹੀਦੀ ਦਾ ਜਾਮ ਪੀਤਾ। ਆਪ ਜੀ ਦੇ ਘਰ ਅਜੀਤ ਸਿੰਘ , ਜੋਰਾਵਰ ਸਿੰਘ, ਜੁਝਾਰ ਸਿੰਘ ਤੇ ਫਤਿਹ ਸਿੰਘ ਸਾਹਿਬਜ਼ਾਦੇ ਪੈਦਾ ਹੋਏ। ਆਪ ਜੀ ਜਿੱਥੇ ਵਿਦਵਾਨਾਂ ਦੀ ਕਦਰ ਕਰਦੇ ਸਨ, ਉੱਥੇ ਆਪ ਇੱਕ ਮਹਾਨ ਵਿਦਵਾਨ ਤੇ ਲੇਖਕ ਵੀ ਸਨ। ਚੰਡੀ ਦੀ ਵਾਰ, ਬਚਿੱਤ੍ਰ ਨਾਟਕ, ਜਾਪ ਸਾਹਿਬ, ਤਵ ਪ੍ਰਸਾਦ ਸਵਏ ਤੇ ਅਕਾਲ ਉਸਤੱਤ ਆਪ ਜੀ ਦੀਆਂ ਮਹਾਨ ਲਿਖਤਾਂ ਹਨ। 1705 ’ਚ ਔਰੰਗਜੇਬ ਨੂੰ ਲਿਖਿਆ ਜਫਰਨਾਮਾ ਇੱਕ ਖਤ ਹੀ ਨਹੀਂ ਸਗੋਂ ਉਸ ਵਿਚੋਂ ਇੱਕ ਵਿਦਵਾਨ, ਯੋਧੇ, ਮਹਾਨ ਸ਼ਖਸੀਅਤ, ਨਿਰਭੈ, ਨਿਰਵੈਰ ਤੇ ਦਲੇਰ ਯੋਧੇ ਦੀ ਤਸਵੀਰ ਸਪੱਸ਼ਟ ਦਿਖਾਈ ਦਿੰਦੀ ਹੈ। ਗੁਰੂ ਸਾਹਿਬ ਦੀ ਸ਼ਖਸੀਅਤ ਦੇ ਇੱਕ-ਇੱਕ ਪੱਖ ਨੂੰ ਬਿਆਨ ਕਰਨ ਲਈ ਇੱਕ-ਇੱਕ ਗ੍ਰੰਥ ਲਿਖਿਆ ਜਾਵੇ ਤਾਂ ਵੀ ਘੱਟ ਹੈ। (Guru Gobind Singh Jayanti)

ਉਨ੍ਹਾਂ ਦੀ ਸ਼ਖਸੀਅਤ ਨੂੰ ਕਾਗਜ ਦੇ ਕੁੱਝ ਵਰਕਿਆਂ ਵਿੱਚ ਸਮੇਟਣਾ ਅਤਿ ਔਖਾ ਕਾਰਜ ਹੈ। ਇਸ ਲਈ ਉਨ੍ਹਾਂ ਦੀ ਸਮੁੱਚੀ ਸ਼ਖਸੀਅਤ ਦੇ ਦਰਸ਼ਨ ਕਰਨ ਲਈ ਉਨ੍ਹਾਂ ਦੀ ਇਕ ਘਟਨਾ ਹੀ ਕਾਫੀ ਹੈ। ਉਨ੍ਹਾਂ ਇਸ ਜਗਤ ਦੇ ਸਭ ਜੀਆਂ ਨੂੰ ਆਪਣੇ ਪੁੱਤਰਾਂ ਵਾਂਗ ਸਮਝਿਆ ਤਾਂ ਹੀ ਉਹ ਦਸਮ ਪਿਤਾ ਅਖਵਾਏ। ਇਸ ਦੀ ਇੱਕ ਉਦਾਹਰਨ ਸਭ ਦੇ ਮਨ ਝੰਜੋੜ ਕੇ ਰੱਖ ਦਿੰਦੀ ਹੈ। ਚਮਕੌਰ ਦੀ ਭਿਅਨਕ ਜੰਗ ਤੋਂ ਬਾਅਦ ਜਦੋਂ ਸਿੱਖਾਂ ਨੇ ਗੁਰਮਤਾ ਪ੍ਰਵਾਨ ਕਰਕੇ ਗੁਰੂ ਸਾਹਿਬ ਨੂੰ ਚਮਕੌਰ ਦੀ ਗੜੀ ਛੱਡਣ ਲਈ ਜ਼ੋਰ ਦਿੱਤਾ ਤਾਂ ਸਿੱਖਾਂ ਦੀ ਗੱਲ ਪ੍ਰਵਾਨ ਕਰਦੇ ਹੋਏ ਗੁਰੂ ਸਾਹਿਬ 22 ਦਸੰਬਰ 1704 ਨੂੰ ਤਿੰਨ ਸਿੰਖਾਂ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਨਾਲ ਗੜੀ ’ਚੋਂ ਨਿੱਕਲ ਪਏ। ਅਜੇ ਉਹ ਕੁਝ ਹੀ ਦੂਰ ਗਏ ਸਨ। (Guru Gobind Singh Jayanti)

ਵਿਜੀਲੈਂਸ ਜਾਂਚ ਤੋਂ ਪਹਿਲਾਂ ‘ਚੋਰ ਲੈ ਗਏ ਫਾਈਲ’, ਰਾਜਪੁਰਾ ਥਰਮਲ ਪਲਾਂਟ ਦੀ ਫਾਈਲ ਹੋਈ ‘ਗੁੰਮ’

ਕਿ ਦਇਆ ਸਿੰਘ ਨੇ ਕਿਹਾ, ‘ਗੁਰੂ ਜੀ ਉਹ ਦੇਖੋ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਦੀਆਂ ਲਾਸ਼ਾਂ ਪਈਆਂ ਹਨ।’ ਗੁਰੂ ਸਾਹਿਬ ਨੇ ਆਪਣੇ ਸੂਰਬੀਰ ਯੋਧੇ ਪੁੱਤਰਾਂ ਦੀਆਂ ਲਾਸ਼ਾਂ ਵੱਲ ਤੱਕ ਕੇ ਵਾਹਿਗੁਰੂ ਦਾ ਸ਼ੁਕਰ ਕਰਦੇ ਹੋਏ ਕਿਹਾ ਕਿ ਮੇਰੇ ਪੁੱਤਾਂ ਨੇ ਸਿੱਖੀ ਦੀ ਅਣਖ ਤੇ ਸ਼ਾਨ ਦੀ ਲਾਜ ਰੱਖ ਲਈ ਹੈ। ਤਦ ਦਇਆ ਸਿੰਘ ਨੇ ਕਿਹਾ ਕਿ ‘ਮੇਰੇ ਕੋਲ ਇੱਕ ਚਾਦਰ ਹੈ, ਮੈਂ ਇਸ ਦੇ ਦੋ ਟੋਟੇ ਕਰਕੇ ਸਾਹਿਬਜ਼ਾਦਿਆਂ ਦੀਆਂ ਲਾਸ਼ਾਂ ਢੱਕ ਦੇਂਦਾ ਹਾਂ।’ ਇਸ ’ਤੇ ਗੁਰੂ ਸਾਹਿਬ ਨੇ ਕਿਹਾ, ‘‘ਇਹ ਤਾਂ ਠੀਕ ਹੈ ਪਰ ਜਿਹੜੇ ਮੇਰੇ ਹੋਰ ਪੁੱਤਰ ਸ਼ਹੀਦ ਹੋਏ ਪਏ ਹਨ, ਪਹਿਲਾਂ ਉਨ੍ਹਾਂ ਨੂੰ ਢੱਕ ਦਿਓ।’’ ਧੰਨ ਸੀ ਉਨ੍ਹਾਂ ਦਾ ਜਿਗਰਾ, ਧੰਨ ਸਨ ਉਹ ਆਪ। ਨਾਂਦੇੜ ਵਿਖੇ 7 ਅਕਤੂਬਰ 1708 ’ਚ ਕੌਮ ਨੂੰ ਇੱਕ ਨਵੀਂ ਸੇਧ, ਨਵਾਂ ਜੋਸ਼ ਤੇ ਨਵੀਂ ਜ਼ਿੰਦਗੀ ਦੇ ਕੇ ਦਨੀਆਂ ਦੇ ਸ਼ਹਿਨਸ਼ਾਹ ਉਸੇ ਅਕਾਲਪੁਰਖ ਦੀ ਜੋਤ ਵਿੱਚ ਵਿਲੀਨ ਹੋ ਗਏ।