ਪੈਟ ਕੰਮਿਸ ਨੇ ਪੁਰਸ਼ ਵਰਗ ਦਾ ਪੁਰਸਕਾਰ ਜਿੱਤਿਆ | Deepti Sharma
- ਪਾਕਿਸਤਾਨ ਖਿਲਾਫ ਹੋਈ ਸੀਰੀਜ਼ ’ਚ ਲਈਆਂ ਸਨ 19 ਵਿਕਟਾਂ
ਦੁਬਈ (ਏਜੰਸੀ)। ਭਾਰਤੀ ਮਹਿਲਾ ਟੀਮ ਦੀ ਖਿਡਾਰਨ ਦੀਪਤੀ ਸ਼ਰਮਾ ਨੂੰ ਅੰਤਰਾਸ਼ਟਰੀ ਕ੍ਰਿਕੇਟ ਪਰੀਸ਼ਦ (ਆਈਸੀਸੀ) ਨੇ ਮਹੀਨੇ ਦੀ ਸਰਵੋਤਮ ਪਲੇਅਰ ਦਾ ਐਵਾਰਡ ਦਿੱਤਾ ਹੈ। ਆਈਸੀਸੀ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕੀਤਾ ਹੈ। ਉੱਧਰ ਪੁਰਸ਼ ਕ੍ਰਿਕੇਟਰਾਂ ’ਚ ਅਸਟਰੇਲੀਆਈ ਗੇਂਦਬਾਜ਼ ਪੈਟ ਕੰਮਿਸ ਨੇ ਵੀ ਇਹ ਐਵਾਰਡ ਜਿੱਤਿਆ ਹੈ। ਆਈਸੀਸੀ ਨੇ ਦਸੰਬਰ 2023 ਦੇ ਟਾਪ ਦਾ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਇਹ ਐਵਾਰਡ ਦਿੱਤਾ ਹੈ। ਦੀਪਤੀ ਦੇ ਨਾਲ ਐਵਾਰਡ ਦੀ ਰੇਸ ’ਚ ਭਾਰਤ ਦੀ ਹੀ ਜੇਮਿਮਾ ਰੌਡਰਿਗਜ਼ ਅਤੇ ਜ਼ਿੰਬਾਬਵੇ ਦੀ ਪ੍ਰੇਸ਼ੀਸ ਮਰਾਂਜ ਦੌੜ ’ਚ ਸਨ। ਪੁਰਸ਼ ਵਰਗ ’ਚ ਬੰਗਲਾਦੇਸ਼ ਦੇ ਤਾਇਜੁਲ ਇਮਲਾਮ ਅਤੇ ਨਿਊਜੀਲੈਂਡ ਦੇ ਗਲੇਨ ਫਿਲਿਪਸ ਇਸ ਦੌੜ ’ਚ ਸਨ। (Deepti Sharma)
ਦੀਪਤੀ ਨੇ ਇੰਗਲੈਂਡ ਅਤੇ ਅਸਟਰੇਲੀਆ ਖਿਲਾਫ ਕੀਤਾ ਸੀ ਸ਼ਾਨਦਾਰ ਪ੍ਰਦਰਸ਼ਨ
ਭਾਰਤ ਦੀ ਦੀਪਤੀ ਸ਼ਰਮਾ ਨੇ ਇੰਗਲੈਂਡ ਅਤੇ ਅਸਟਰੇਲੀਆ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਇੰਗਲੈਂਡ ਖਿਲਾਫ ਇੱਕੋਇੱਕ ਟੈਸਟ ਮੈਚ ਦੀਆਂ ਦੋਵਾਂ ਪਾਰੀਆਂ ’ਚ ਕੁਲ 9 ਵਿਕਟਾਂ ਹਾਸਲ ਕੀਤੀਆਂ ਸਨ। ਉਨ੍ਹਾਂ ਪਹਿਲੀ ਪਾਰੀ ’ਚ 5 ਅਤੇ ਦੂਜੀ ਪਾਰੀ ’ਚ 4 ਵਿਕਟਾਂ ਲਈਆਂ ਸਨ। ਇਨ੍ਹਾਂ ਹੀ ਨਹੀਂ ਉਨ੍ਹਾਂ ਬਤੌਰ ਬੱਲੇਬਾਜ਼ 67 ਦੌੜਾਂ ਵੀ ਬਣਾਇਆਂ ਸਨ। ਇੰਗਲੈਂਡ ਤੋਂ ਬਾਅਦ ਦੀਪਤੀ ਨੇ ਅਸਟਰੇਲੀਆ ਖਿਲਾਫ ਵੀ ਟੈਸਟ ਮੈਚ ’ਚ 8 ਵਿਕਟਾਂ ਲਈਆਂ, ਉਨ੍ਹਾਂ ਬਤੌਰ ਬੱਲੇਬਾਜ਼ 78 ਦੌੜਾਂ ਵੀ ਬਣਾਇਆਂ ਸਨ। (Deepti Sharma)
ਅਸਟਰੇਲੀਆ ਖਿਲਾਫ ਦੂਜੇ ਇੱਕਰੋਜ਼ਾ ਮੈਚ ’ਚ ਉਨ੍ਹਾਂ ਸਿਰਫ 38 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ ਸਨ। ਆਈਸੀਸੀ ਪਲੇਅਰ ਆਫ ਦਾ ਮੰਥ ਐਵਾਰਡ ਜਿੱਤਣ ਤੋਂ ਬਾਅਦ ਦੀਪਤੀ ਨੇ ਕਿਹਾ, ‘ਦਸੰਬਰ ਲਈ ਆਈਸੀਸੀ ਮਹਿਲਾ ਪਲੇਅਰ ਆਫ ਦਾ ਮੰਥ ਜਾਣਾ ਮੇਰੇ ਲਈ ਸਨਮਾਨ ਦੀ ਗੱਲ ਹੈ। ਮੈਨੂੰ ਖੁਸ਼ੀ ਹੈ ਕਿ ਪਿਛਲੇ ਮਹੀਨੇ ਮਜ਼ਬੂਤ ਟੀਮਾਂ ਖਿਲਾਫ ਮੈਂ ਭਾਰਤ ਲਈ ਚੰਗਾ ਪ੍ਰਦਰਸ਼ਨ ਕਰ ਸਕੀ। ਮੈਂ ਸਖਤ ਮਿਹਨਤ ਕਰਨਾ ਜਾਰੀ ਰਖੂੰਗੀ ਤਾਂਕਿ ਭਵਿੱਖ ’ਚ ਮੈਨੂੰ ਅਜਿਹੇ ਹੋਰ ਵੀ ਪਲ ਮਿਲ ਸਕਣ’। (Deepti Sharma)
ਪੈਟ ਕੰਮਿਸ ਪਲੇਅਰ ਆਫ ਦਾ ਮੰਥ ਚੁਣ ਜਾਣ ਵਾਲੇ ਤੀਜੇ ਅਸਟਰੇਲੀਆਈ ਬੱਲੇਬਾਜ਼
ਅਸਟਰੇਲੀਆ ਦੇ ਕਪਤਾਨ ਪੈਟ ਕੰਮਿਸ ਨੇ ਪੁਰਸ਼ ਵਰਗ ’ਚ ਪਲੇਅਰ ਆਫ ਦਾ ਮੰਥ ਦਾ ਐਵਾਰਡ ਜਿੱਤਿਆ। ਉਹ ਇਸ ਐਵਾਰਡ ਨੂੰ ਜਿੱਤਣ ਵਾਲੇ ਤੀਜੇ ਅਸਟਰੇਲੀਆਈ ਪੁਰਸ਼ ਖਿਡਾਰੀ ਬਣੇ। ਉਨ੍ਹਾਂ ਤੋਂ ਪਹਿਲਾਂ ਨਵੰਬਰ ’ਚ ਟੈ੍ਰਵਿਸ ਹੈਡ ਨੂੰ ਇਹ ਐਵਾਰਡ ਮਿਲਿਆ ਸੀ। ਉੱਥੇ ਡੇਵਿਡ ਵਾਰਨਰ ਨੇ ਨਵੰਬਰ 2021 ’ਚ ਇਸ ਐਵਾਰਡ ਨੂੰ ਜਿੱਤਿਆ ਸੀ। ਪੈਟ ਕੰਮਿਸ ਨੇ ਪਾਕਿਸਤਾਨ ਖਿਲਾਫ ਟੈਸਟ ਸੀਰੀਜ਼ ’ਚ 19 ਵਿਕਟਾਂ ਹਾਸਲ ਕੀਤੀਆਂ ਸਨ। ਦੂਜੇ ਟੈਸਟ ਮੈਚ ’ਚ ਤਾਂ ਉਨ੍ਹਾਂ ਦੋਵਾਂ ਪਾਰੀਆਂ ’ਚ 5-5 ਵਿਕਟਾਂ ਹਾਸਲ ਕੀਤੀਆਂ ਸਨ। ਇਸ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਪਲੇਅਰ ਆਫ ਦਾ ਮੰਥ ਦਾ ਐਵਾਰਡ ਮਿਲਿਆ। ਉੱਥੇ ਤੀਜੇ ਟੈਸਟ ਤੋਂ ਬਾਅਦ ਉਨ੍ਹਾਂ ਪਲੇਅਰ ਆਫ ਦਾ ਸੀਰੀਜ਼ ਦਾ ਐਵਾਰਡ ਵੀ ਮਿਲਿਆ। (Deepti Sharma)