ਖਾਲਿਸਤਾਨੀ ਅੱਤਵਾਦੀ ਪੰਨੂ ਨੇ ਦਿੱਤੀ ਹੈ ਧਮਕੀ
- ਡੀਜੀਪੀ ਗੌਰਵ ਯਾਦਵ ਨੂੰ ਵੀ ਦਿੱਤੀ ਹੈ ਧਮਕੀ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਉਨ੍ਹਾਂ ਦੇ ਨਾਲ-ਨਾਲ ਡੀਜੀਪੀ ਪੰਜਾਬ ਗੌਰਵ ਯਾਦਵ ਨੂੰ ਵੀ ਇਹ ਧਮਕੀ ਦਿੱਤੀ ਗਈ ਹੈ। ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਇਹ ਧਮਕੀ ਦਿੱਤੀ ਹੈ। ਆਉਣ ਵਾਲੀ 26 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ’ਤੇ ਹਮਲਾ ਕਰਨ ਲਈ ਪੰਨੂ ਨੇ ਗੈਂਗਸਟਰਾਂ ਨੂੰ ਇੱਕਠਾ ਹੋਣ ਲਈ ਕਿਹਾ ਹੈ। ਕਿਉਂਕਿ ਇਸ ਹੀ ਦਿਨ ਗਣਤੰਤਰ ਦਿਵਸ ਵੀ ਹੈ। (Gurpatwant Pannu)
Indigo Airlines : ਯਾਤਰੀ ਦੇਣ ਧਿਆਨ, 12 ਘੰਟੇ ਲੇਟ ਇਹ ਉਡਾਣ
ਪੰਨੂ ਨੇ 26 ਜਨਵਰੀ ਨੂੰ ਮੁੱਖ ਮੰਤਰੀ ’ਤੇ ਹਮਲਾ ਕਰਨ ਲਈ ਗੈਂਗਸਟਰਾਂ ਦਾ ਸਾਥ ਮੰਗਿਆ ਹੈ। ਦੱਸ ਦੇਈਏ ਕਿ ਖਾਲਿਸਤਾਨੀਆਂ ਅਤੇ ਗੈਂਗਸਟਰਾਂ ’ਤੇ ਹੋ ਰਹੀ ਲਗਾਤਾਰ ਕਾਰਵਾਈ ਕਾਰਨ ਖਾਲਿਸਤਾਨੀ ਅਤੇ ਗੈਂਗਸਟਰ ਘਬਰਾ ਗਏ ਹਨ। ਕਿਉਂਕਿ ਪੰਜਾਬ ਪੁਲਿਸ ਨੇ ਗੈਂਗਸਟਰਾਂ ਅਤੇ ਖਾਲਿਸਤਾਨੀ ਅੱਤਵਾਦੀਆਂ ਖਿਲਾਫ ਜੀਰੋ ਟਾਲਰੈਂਸ ਦੀ ਨੀਤੀ ਅਪਣਾਈ ਹੋਈ ਹੈ ਅਤੇ ਪਿਛਲੇ ਕੁਝ ਸਮੇਂ ਤੋਂ ਤੇਜ਼ ਕਾਰਵਾਈਆਂ ਵੀ ਵੇਖਣ ਨੂੂੰ ਮਿਲ ਰਹੀਆਂ ਹਨ। (Gurpatwant Pannu)