Mumbai Indians ♣8 ਗੇਂਦਬਾਜ਼ਾਂ ‘ਤੇ ਵਿਸ਼ਵਾਸ ਸੀ : ਰੋਹਿਤ
(ਏਜੰਸੀ) ਹੈਦਰਾਬਾਦ। ਆਈਪੀਐੱਲ-10 ਦੇ ਫ਼ਾਈਨਲ ‘ਚ ਰਾਈਜਿੰਗ ਪੂਨੇ ਸੁਪਰਜਾਇੰਟਸ ਨੂੰ ਸਿਰਫ਼ ਇੱਕ ਦੌੜ ਨਾਲ ਹਰਾ ਕੇ ਖਿਤਾਬ ਜਿੱਤਣ ਵਾਲੇ ਮੁੰਬਈ ਇੰਡੀਅੰਜ਼ (Mumbai Indians) ਦੇ ਕਪਤਾਨ ਰੋਹਿਤ ਸ਼ਰਮਾ ਨੇ ਇਸ ਜਿੱਤ ਦਾ ਸਿਹਰਾ ਆਪਣੇ ਗੇਂਦਬਾਜ਼ਾਂ ਨੂੰ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਗੇਂਦਬਾਜ਼ਾਂ ‘ਤੇ ਪੂਰਾ ਵਿਸ਼ਵਾਸ ਸੀ
ਰੋਹਿਤ ਨੇ ਕਿਹਾ ਕਿ ਮੈਨੂੰ ਹੁਣ ਜਾ ਕੇ ਸ਼ਾਂਤੀ ਮਿਲੀ ਇਹ ਕ੍ਰਿਕਟ ਦਾ ਇੱਕ ਸ਼ਾਨਦਾਰ ਮੈਚ ਸੀ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਦਰਸ਼ਕਾਂ ਨੇ ਇਸ ਦਾ ਲੁਤਫ਼ ਲਿਆ ਹੋਵੇਗਾ ਇਸ ਤਰ੍ਹਾਂ ਦੇ ਛੋਟੇ ਸਕੋਰ ਦਾ ਬਚਾਅ ਕਰਨਾ ਬਿਹਤਰੀਨ ਕੋਸ਼ਿਸ਼ ਕਹੀ ਜਾਵੇਗੀ ਮੈਂ ਇਸ ਤੋਂ ਜ਼ਿਆਦਾ ਦੀ ਉਮੀਦ ਨਹੀਂ ਕਰ ਸਕਦਾ 30 ਸਾਲਾ ਰੋਹਿਤ ਨੇ ਕਿਹਾ ਕਿ ਜਦੋਂ ਤੁਸੀਂ ਇਸ ਤਰ੍ਹਾਂ ਦੇ ਛੋਟੇ ਸਕੋਰ ਦਾ ਬਚਾਅ ਕਰਨ ਲਈ Àੁੱਤਰਦੇ ਹੋ ਤਾਂ ਤੁਹਾਡਾ ਖੁਦ ‘ਤੇ ਵਿਸ਼ਵਾਸ ਹੋਣਾ ਜ਼ਰੂਰੀ ਹੈ ਜੇਕਰ ਅਸੀਂ ਕੋਲਕਾਤਾ ਖਿਲਾਫ਼ ਛੋਟੇ ਸਕੋਰ ਦਾ ਬਚਾਅ ਕਰ ਸਕਦੇ ਹਾਂ ਤਾਂ ਇੱਥੇ ਵੀ ਅਜਿਹਾ ਕਰ ਸਕਦੇ ਹਾਂ ਸਾਨੂੰ ਪਿੱਚ ਤੋਂ ਵੀ ਮੱਦਦ ਮਿਲੀ ਜਿਸ ਦਾ ਅਸੀਂ ਭਰਪੂਰ ਫਾਇਦਾ ਚੁੱਕਿਆ
ਇਸ ਤਰ੍ਹਾਂ ਨਹੀਂ ਸੋਚਿਆ ਸੀ : ਸਮਿੱਥ
ਰਾਈਜਿੰਗ ਪੂਨੇ ਸੁਪਰਜਾਇੰਟਸ ਨੂੰ ਉਸ ਦੇ ਦੂਜੇ ਹੀ ਸੈਸ਼ਨ ‘ਚ ਫਾਈਨਲ ਤੱਕ ਲੈ ਜਾਣ ਤੋਂ ਬਾਅਦ ਖਿਤਾਬ ਤੋਂ ਸਿਰਫ਼ ਇੱਕ ਦੌੜ ਤੋਂ ਖੁੰਝੇ ਕਪਤਾਨ ਸਟੀਵਨ ਸਮਿੱਥ ਨੇ ਨਿਰਾਸ਼ਾ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਇਸ ਤਰ੍ਹਾਂ ਲੀਗ ਦਾ ਅੰਤ ਕਰਨ ਬਾਰੇ ਨਹੀਂ ਸੋਚਿਆ ਸੀ ਪਿਛਲੇ ਕਰੀਬ ਚਾਰ ਮਹੀਨਿਆਂ ਤੋਂ ਭਾਰਤ ‘ਚ ਰਹਿ ਰਹੇ ਸਮਿੱਥ ਨੇ ਆਪਣੇ ਆਖਰੀ ਮੁਕਾਬਲੇ ਤੋਂ ਬਾਅਦ ਕਿਹਾ ਕਿ ਇਸ ਹਾਰ ਨੂੰ ਪਚਾਉਣਾ ਅਸਾਨ ਨਹੀਂ ਹੈ ਮੈਨੂੰ ਮਾਣ ਹੈ, ਜਿਵੇਂ ਟੀਮ ਨੇ ਟੂਰਨਾਮੈਂਟ ‘ਚ ਪ੍ਰਰਦਸ਼ਨ ਕੀਤਾ ਪਰ ਇਸ ਹਾਰ ਤੋਂ ਮੈਂ ਯਕੀਨੀ ਤੌਰ ‘ਤੇ ਹੀ ਕਾਫ਼ੀ ਨਿਰਾਸ਼ ਹਾਂ ਸਮਿੱਥ ਨੇ ਕਿਹਾ ਕਿ ਮੁੰਬਈ ਨੇ 129 ਦਾ ਛੋਟਾ ਸਕੋਰ ਬਣਾਇਆ ਸੀ ਪਰ ਇਸ ਵਿਕਟ ‘ਤੇ ਦੌੜਾਂ ਬਣਾਉਣਾ ਮੁਸ਼ਕਲ ਸੀ ਅਤੇ ਇਹ ਹਰ ਕੋਈ ਵੇਖ ਸਕਦਾ ਸੀ ਸਾਡੇ ਕੋਲ ਵਿਕਟਾਂ ਬਚੀਆਂ ਹੋਈਆਂ ਸਨ ਅਸੀਂ ਸਿਰਫ਼ ਇੱਕ ਜਾਂ ਦੋ ਚੰਗੇ ਓਵਰਾਂ ਦੀ ਜ਼ਰੂਰਤ ਸੀ ਪਰ ਇਸ ਦਾ ਸਿਹਰਾ ਮੁੰਬਈ ਨੂੰ ਜਾਂਦਾ ਹੈ ਜਿਨ੍ਹਾਂ ਨੇ ਸਾਨੂੰ ਵਾਪਸੀ ਨਹੀਂ ਕਰਨ ਦਿੱਤੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ