ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕੌਮਾਂਤਰੀ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ’ਚ ਲਗਾਤਾਰ ਵਾਧੇ ਦੇ ਬਾਵਜੂਦ ਅੱਜ ਘਰੇਲੂ ਪੱਧਰ ’ਤੇ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਸਥਿਰ ਰਹੀਆਂ, ਜਿਸ ਕਾਰਨ ਦਿੱਲੀ ’ਚ ਪੈਟਰੋਲ ਦੀ ਕੀਮਤ 96.72 ਰੁਪਏ ਪ੍ਰਤੀ ਲੀਟਰ ਅਤੇ ਡੀਜਲ ਦੀ ਕੀਮਤ 89.62 ਰੁਪਏ ਪ੍ਰਤੀ ਲੀਟਰ ਰਹੀ। ਪ੍ਰਮੁੱਖ ਤੇਲ ਮਾਰਕੀਟਿੰਗ ਕੰਪਨੀ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਦੀ ਵੈੱਬਸਾਈਟ ’ਤੇ ਜਾਰੀ ਕੀਤੇ ਗਏ ਰੇਟਾਂ ਮੁਤਾਬਕ ਅੱਜ ਦੇਸ਼ ’ਚ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ’ਚ ਕੋਈ ਬਦਲਾਅ ਨਹੀਂ ਹੋਇਆ ਹੈ। (Petrol-Diesel Price)
ਇਹ ਵੀ ਪੜ੍ਹੋ : IND Vs AFG ਦੂਜਾ ਟੀ20 ਅੱਜ : ਲੜੀ ਜਿੱਤਣ ਉੱਤਰੇਗੀ ਭਾਰਤੀ ਟੀਮ, ਵਿਰਾਟ ਕੋਹਲੀ ਦੀ ਵਾਪਸੀ
ਦਿੱਲੀ ’ਚ ਇਨ੍ਹਾਂ ਦੀਆਂ ਕੀਮਤਾਂ ਇੱਕੋ ਜਿਹੀਆਂ ਰਹਿਣ ਨਾਲ ਮੁੰਬਈ ’ਚ ਪੈਟਰੋਲ 106.31 ਰੁਪਏ ਪ੍ਰਤੀ ਲੀਟਰ ਅਤੇ ਡੀਜਲ 94.27 ਰੁਪਏ ਪ੍ਰਤੀ ਲੀਟਰ ਰਿਹਾ। ਵਿਸ਼ਵ ਪੱਧਰ ’ਤੇ ਹਫਤੇ ਦੇ ਅੰਤ ’ਚ ਅਮਰੀਕੀ ਕਰੂਡ 1.03 ਫੀਸਦੀ ਵਧ ਕੇ 72.76 ਡਾਲਰ ਪ੍ਰਤੀ ਬੈਰਲ ਅਤੇ ਲੰਡਨ ਬ੍ਰੈਂਟ ਕਰੂਡ ਵੀ 78.29 ਡਾਲਰ ਪ੍ਰਤੀ ਬੈਰਲ ’ਤੇ ਪਹੁੰਚ ਗਿਆ। ਦੇਸ਼ ਦੇ ਚਾਰ ਮਹਾਨਗਰਾਂ ’ਚ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਇਸ ਤਰ੍ਹਾਂ ਰਹੀਆਂ। (Petrol-Diesel Price)
ਕੀ ਸਸਤਾ ਹੋਵੇਗਾ ਡੀਜਲ-ਪੈਟਰੋਲ? | Petrol-Diesel Price
ਕੇਂਦਰ ਸਰਕਾਰ ਵੱਲੋਂ ਇੱਕ ਬਿਆਨ ਆਇਆ ਹੈ ਕਿ ਜੇਕਰ ਕਰੂਡ ਦੀ ਕੀਮਤ 80 ਡਾਲਰ ਤੋਂ ਹੇਠਾਂ ਰਹਿੰਦੀ ਹੈ ਤਾਂ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ’ਚ ਜਲਦੀ ਹੀ ਸੁਧਾਰ ਕੀਤਾ ਜਾ ਸਕਦਾ ਹੈ। ਹਾਲਾਂਕਿ ਸਰਕਾਰ ਵੱਲੋਂ ਕੋਈ ਤਰੀਕ ਨਹੀਂ ਦਿੱਤੀ ਗਈ ਹੈ ਜਿਸ ’ਚ ਇਹ ਸਪੱਸ਼ਟ ਹੋ ਸਕੇ। ਮੰਨਿਆ ਜਾ ਰਿਹਾ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਤੇਲ ਦੀਆਂ ਕੀਮਤਾਂ ’ਚ ਸ਼ੋਧ ਹੋ ਸਕਦੀ ਹੈ।
ਭਾਰਤ ’ਚ ਮਿਲੇ ਪੈਟਰੋਲ ਦੇ ਖੂਹ, ਕੇਂਦਰੀ ਮੰਤਰੀ ਨੇ ਕੀਤਾ ਐਲਾਨ | Petrol-Diesel Price
ਜ਼ਿਕਰਯੋਗ ਹੈ ਕਿ ਕ੍ਰਿਸ਼ਨਾ ਗੋਦਾਵਰੀ ਬੇਸਿਨ ’ਚ 26 ਤੇਲ ਦੇ ਖੂਹ ਮਿਲੇ ਹਨ। ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਸ ਬਲਾਕ ਤੋਂ ਉਤਪਾਦਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਹਾਲਾਂਕਿ, ਨਾ ਤਾਂ ਉਨ੍ਹਾਂ ਨੇ ਅਤੇ ਨਾ ਹੀ ਕੰਪਨੀ ਨੇ ਇਹ ਦੱਸਿਆ ਹੈ ਕਿ ਹੁਣ ਤੱਕ ਕਿੰਨਾ ਤੇਲ ਪੈਦਾ ਹੋਇਆ ਹੈ। (Petrol-Diesel Price)
ਚਾਲ੍ਹੀ ਮੁਕਤਿਆਂ ਦੀ ਸ਼ਹਾਦਤ ਨੂੰ ਸਮਰਪਿਤ ਮੇਲਾ ਮਾਘੀ
ਮੌਜੂਦਾ ਉਤਪਾਦਨ ਬਾਰੇ ਕੋਈ ਸੰਕੇਤ ਦਿੱਤੇ ਬਿਨਾਂ ਉਨ੍ਹਾਂ ਕਿਹਾ ਕਿ ਕੱਚੇ ਤੇਲ ਦਾ ਉਤਪਾਦਨ 45,000 ਬੈਰਲ ਪ੍ਰਤੀ ਦਿਨ ਅਤੇ ਗੈਸ ਉਤਪਾਦਨ 10 ਮਿਲੀਅਨ ਘਣ ਮੀਟਰ ਪ੍ਰਤੀ ਦਿਨ ਹੋਣ ਦੀ ਉਮੀਦ ਹੈ। ਇਹ ਜਾਣਕਾਰੀ ਭਾਰਤ ਦੇ ਲੋਕਾਂ ਲਈ ਵੱਡੀ ਰਾਹਤ ਵਾਲੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਸਭ ਕੁਝ ਠੀਕ ਰਿਹਾ ਤਾਂ ਆਉਣ ਵਾਲੇ ਦਿਨਾਂ ’ਚ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ’ਚ ਭਾਰੀ ਕਟੌਤੀ ਹੋ ਸਕਦੀ ਹੈ, ਕੀਮਤਾਂ ’ਚ 20-25 ਰੁਪਏ ਦੀ ਕਮੀ ਆ ਸਕਦੀ ਹੈ। (Petrol-Diesel Price)
ਵਿਦੇਸ਼ੀ ਤੇਲ ’ਤੇ ਨਿਰਭਰਤਾ ਘਟੇਗੀ | Petrol-Diesel Price
- ਮੀਡੀਆ ਰਿਪੋਰਟਾਂ ਅਨੁਸਾਰ 26 ’ਚੋਂ 4 ਖੂਹ ਪੂਰੀ ਤਰ੍ਹਾਂ ਚਾਲੂ ਹੋ ਗਏ ਹਨ। ਇਸ ਨਾਲ ਰਾਸ਼ਟਰੀ ਤੇਲ ਉਤਪਾਦਨ ’ਚ 7 ਫੀਸਦੀ ਦਾ ਵਾਧਾ ਹੋਵੇਗਾ। | Petrol-Diesel Price
- ਭਾਰਤ ਆਪਣਾ 87 ਫੀਸਦੀ ਤੇਲ ਬਾਹਰੋਂ ਲੈਂਦਾ ਹੈ। 13 ਫੀਸਦੀ ਤੇਲ ਖੁਦ ਪੈਦਾ ਕਰਦਾ ਹੈ।
- ਦੇਸ਼ ਦਾ ਸਭ ਤੋਂ ਵੱਡਾ ਤੇਲ ਅਤੇ ਗੈਸ ਉਤਪਾਦਕ ਹੈ, ਜੋ ਕੁੱਲ ਉਤਪਾਦਨ ਦਾ 71 ਫੀਸਦੀ ਹੈ।
- ਕੇਜੀ ਬੇਸਿਨ ਤੋਂ ਓਐਨਜੀਸੀ ਦੀ ਸਮਰੱਥਾ 11 ਫੀਸਦੀ ਵਧੇਗੀ।
- ਹੌਲੀ-ਹੌਲੀ ਸਾਰੇ 26 ਖੂਹਾਂ ਤੋਂ ਤੇਲ ਉਤਪਾਦਨ ਸ਼ੁਰੂ ਹੋ ਜਾਵੇਗਾ। ਜਿਸ ਨਾਲ ਵਿਦੇਸ਼ੀ ਨਿਰਭਰਤਾ ਘਟੇਗੀ।
- ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਦੁਨੀਆ ਦਾ ਦੂਜਾ ਸਭ ਤੋਂ ਡੂੰਘਾ ਸਮੁੰਦਰੀ ਪ੍ਰੋਜੈਕਟ ਵੀ ਭਾਰਤ ’ਚ ਚੱਲ ਰਿਹਾ ਹੈ। 2026 ਤੱਕ ਇਸ ਪ੍ਰੋਜੈਕਟ ’ਚ ਵੀ ਤੇਜੀ ਨਾਲ ਉਤਪਾਦਨ ਦਾ ਕੰਮ ਸ਼ੁਰੂ ਹੋ ਜਾਵੇਗਾ। ਜਦੋਂ ਇਨ੍ਹਾਂ ਸਾਰੇ ਪ੍ਰਾਜੈਕਟਾਂ ਦਾ ਉਤਪਾਦਨ ਕੰਮ ਸ਼ੁਰੂ ਹੋ ਜਾਵੇਗਾ ਤਾਂ ਦੇਸ਼ ’ਚ ਤੇਲ ਦੀਆਂ ਕੀਮਤਾਂ ਵੀ ਘੱਟ ਸਕਦੀਆਂ ਹਨ। ਇਕ ਅੰਦਾਜੇ ਮੁਤਾਬਕ ਅਸੀਂ ਬਾਹਰੋਂ ਜੋ ਤੇਲ ਮੰਗਵਾਉਂਦੇ ਹਾਂ, ਉਸ ਦੀ ਕੀਮਤ 25-30 ਰੁਪਏ ਹੈ। (Petrol-Diesel Price)