Cleaning Campaign : ਸਿੱਖਿਆ ਵਿਭਾਗ ਨੇ ਸੂਬੇ ‘ਚ ਕੀਤੀ ਨਵੀਂ ਪਹਿਲ
- ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਦਿੱਤੇ ਆਦੇਸ਼, ਹਰ ਅਧਿਆਪਕ ਨੂੰ ਦੇਣੀ ਪਏਗੀ ਡਿਊਟੀ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੀ ਸਿੱਖਿਆ ਮੰਤਰੀ ਨੇ ਸਕੂਲਾਂ ‘ਚ ਸਫਾਈ ਰੱਖਣ ਦੀ ਨਵੀਂ ਪਹਿਲ ਕੀਤੀ ਹੈ ਇਸ ਵਾਰ ਗਰਮੀਆਂ ਦੀਆਂ ਛੁੱਟੀਆਂ ‘ਚ ਅਧਿਆਪਕ ਸਕੂਲਾਂ ‘ਚ ਸਫਾਈ ਅਭਿਆਨ ਚਲਾਉਣਗੇ ਵਿਦਿਆਰਥੀਆਂ ਛੁੱਟੀਆਂ ਬਿਤਾਉਣ ਤੋਂ ਬਾਅਦ ਜਦੋਂ ਉਹ ਆਪਣੇ ਸਰਕਾਰੀ ਸਕੂਲ ਵਿੱਚ ਪਰਤਣਗੇ ਤਾਂ ਉਨ੍ਹਾਂ ਨੂੰ ਸਕੂਲ ਨਵੀਂ ਦਿੱਖ ਵਿੱਚ ਦਿਖਾਈ ਦੇਵੇਗਾ। ਇਹ ਆਦੇਸ਼ ਕਿਸੇ ਹੋਰ ਨੇ ਨਹੀਂ, ਸਗੋਂ ਸਿੱਖਿਆ ਵਿਭਾਗ ਦੀ ਮੰਤਰੀ ਅਰੁਣਾ ਚੌਧਰੀ ਨੇ ਖ਼ੁਦ ਦਿੱਤੇ ਹਨ।
ਇਸ ਨਾਲ ਹੀ ਇਨ੍ਹਾਂ ਆਦੇਸ਼ਾਂ ਦੀ ਪਾਲਣਾ ਨਾ ਕਰਨ ਵਾਲੇ ਅਧਿਆਪਕਾਂ ਨੂੰ ਵਿਭਾਗੀ ਕਾਰਵਾਈ ਲਈ ਤਿਆਰ ਰਹਿਣਾ ਪਏਗਾ। ਸਿੱਖਿਆ ਮੰਤਰੀ ਅਰੁਣਾ ਚੌਧਰੀ ਦੇ ਆਦੇਸ਼ਾਂ ‘ਤੇ ਸਿੱਖਿਆ ਵਿਭਾਗ ਦੇ ਡਾਇਰੈਕਟਰ ਵੱਲੋਂ ਚਾੜ੍ਹੇ ਗਏ ਆਦੇਸ਼ਾਂ ਅਨੁਸਾਰ ਸਾਰੇ ਸਕੂਲਾਂ ਦੇ ਅਧਿਆਪਕਾਂ ਨੂੰ ਆਪਣੇ ਸਕੂਲ ਵਿੱਚ ਹੀ ਡਿਊਟੀ ਦਿੰਦੇ ਹੋਏ ‘ਸਫ਼ਾਈ ਅਭਿਆਨ’ ਚਲਾਉਣਾ ਪਵੇਗਾ। ( Cleaning Campaign )
ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਦਿੱਤੇ ਆਦੇਸ਼, ਹਰ ਅਧਿਆਪਕ ਨੂੰ ਦੇਣੀ ਪਏਗੀ ਡਿਊਟੀ
ਇਸ ਵਿੱਚ ਬਰਸਾਤ ਦਾ ਮੌਸਮ ਆਉਣ ਤੋਂ ਪਹਿਲਾਂ ਪਹਿਲਾਂ ਛੱਤਾਂ ਦੀ ਸਾਫ਼-ਸਫਾਈ, ਕਮਰਿਆਂ ਦੀਆਂ ਛੱਤਾਂ ‘ਤੇ ਲੱਗੇ ਜਾਲਿਆਂ ਦੀ ਸਫ਼ਾਈ ਕਰਨ ਦੇ ਨਾਲ ਹੀ ਛੱਤਾਂ ਤੋਂ ਘਾਹ-ਫੂਸ ਸਾਫ਼ ਕਰਨਾ ਹੋਵੇਗਾ। ਇੱਥੇ ਹੀ ਜਿਹੜੇ ਕਮਰਿਆਂ ਦੀ ਰਿਪੇਅਰ ਕਰਵਾਉਣ ਦੀ ਜਰੂਰਤ ਹੋਵੇਗੀ, ਉਸ ਦੀ ਰਿਪੇਅਰ ਕਰਵਾਉਣ ਦੇ ਨਾਲ ਹੀ ਉਸ ਵਿੱਚ ਰੰਗ ਰੋਗਨ ਕਰਵਾਇਆ ਜਾਵੇ। ਜਦੋਂ ਕਿ ਬਾਥਰੂਮ ਦਾ ਖ਼ਾਸ ਤੌਰ ‘ਤੇ ਖਿਆਲ ਕਰਦੇ ਹੋਏ ਸਾਫ਼ ਕਰਵਾਉਣਾ ਹੋਵੇਗਾ। ਸਕੂਲ ਵਿੱਚ ਜੇਕਰ ਕੋਈ ਬਿਜਲੀ ਦੀਆ ਨੰਗੀਆਂ ਤਾਰਾਂ ਹਨ ਤਾਂ ਉਹ ਦੀ ਸਹੀ ਢੰਗ ਨਾਲ ਫਿਟਿੰਗ ਕਰਵਾਉਣ ਦੇ ਨਾਲ ਹੀ ਮੁਰੰਮਤ ਕਰਵਾਈ ਜਾਵੇ।
ਇਨ੍ਹਾਂ ਆਦੇਸ਼ਾਂ ਵਿੱਚ ਸਕੂਲ ਦੇ ਅੰਦਰ ਜ਼ਹਿਰੀਲੇ ਕੀੜੇ ਨਾ ਆਉਣ ਲਈ ਸਫ਼ਾਈ ਦਾ ਵਿਸ਼ੇਸ਼ ਧਿਆਨ ਦੇਣ ਦੇ ਨਾਲ ਹੀ ਦਵਾਈ ਪਾਉਣ ਲਈ ਕਿਹਾ ਗਿਆ ਹੈ। ਇੱਥੇ ਹੀ ਕਲਾਸਾਂ ਸ਼ੁਰੂ ਹੋਣ ਤੋਂ ਪਹਿਲਾਂ ਬਿਜਲੀ ਦੇ ਪੱਖੇ ਦੀ ਸਫ਼ਾਈ ਅਤੇ ਜਨਰੇਟਰ ਸਣੇ ਪੱਖੇ ਦੀ ਰਿਪੇਅਰ ਕਰਵਾਉਣ ਲਈ ਕਿਹਾ ਗਿਆ ਹੈ। ਸਕੂਲ ਵਿੱਚ ਵਿਦਿਆਰਥੀਆਂ ਨੂੰ ਸਾਫ਼ ਪਾਣੀ ਪੀਣ ਲਈ ਮਿਲੇ ਇਸ ਲਈ ਪਾਣੀ ਦੀਆਂ ਟੈਂਕੀਆਂ ਸਾਫ਼ ਕਰਵਾਉਣ ਦੇ ਨਾਲ ਹੀ ਉਨ੍ਹਾਂ ਨੂੰ ਠੀਕ ਕਰਵਾਉਣ ਲਈ ਕਿਹਾ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ