ਕੈਂਬਰਿਜ ਇੰਟਰਨੈਸ਼ਨਲ ਇਗਜਾਮੀਨੇਸ਼ਨ ਦਾ 10ਵੀਂ,11ਵੀਂ ਤੇ 12ਵੀਂ ਦਾ ਨਤੀਜਾ ਐਲਾਨਿਆ
- ਸਨੇਹਿਲ ਇੰਸਾਂ ਤੇ ਪਾਰਥ ਸ਼ਰਮਾ ਨੇ ਸਾਰੇ ਵਿਸ਼ਿਆਂ
(ਸੱਚ ਕਹੂੰ ਨਿਊਜ਼) ਸਰਸਾ। ਕੈਂਬਰਿਜ ਇੰਟਰਨੈਸ਼ਨਲ ਇਗਜ਼ਾਮੀਨੇਸ਼ਨ ਦੇ ਸੈਸ਼ਨ 2016-17 ਦੀ 10ਵੀਂ, 11ਵੀਂ ਤੇ 12ਵੀਂ ਪ੍ਰੀਖਿਆਵਾਂ ‘ਚ ਸਰਸਾ ਸਥਿੱਤ ਸੇਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ( MSG Glorious International School ) (ਗਰਲਜ਼ ਤੇ ਬੁਆਇਜ਼ ਵਿੰਗ) ਦੇ ਹੋਣਹਾਰਾਂ ਨੇ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਸੰਸਥਾਨ ਦਾ ਨਾਂਅ ਰੋਸ਼ਨ ਕੀਤਾ ਹੈ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ‘ਤੇ ਸਕੂਲ ਪ੍ਰਿੰਸੀਪਲ ਪੂਨਮ ਇੰਸਾਂ ਤੇ ਸਮੂਹ ਸਟਾਫ਼ ਨੇ ਉਨ੍ਹਾਂ ਸ਼ੁੱਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਹੈ
ਵਿਦਿਆਰਥੀਆਂ ਨੇ ਵੀ ਆਪਣੀ ਸਫ਼ਲਤਾ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਸ਼ੀਰਵਾਦ ਨੂੰ ਦਿੱਤਾ ਹੈ ਬੈਸਟ ਇੰਟਰਨੈਸ਼ਨਲ ਸਕੂਲ ਆਫ਼ ਹਰਿਆਣਾ ਦੇ ਐਵਾਰਡ ਨਾਲ ਸਨਮਾਨਿਤ ਸੇਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਦੇ ਪ੍ਰਸ਼ਾਸਕ ਡਾ. ਦਿਲਾਵਰ ਇੰਸਾਂ ਨੇ ਦੱਸਿਆ ਕਿ ਕੈਮਬਰੀਜ ਇੰਟਰਨੈਸ਼ਨਲ ਇਗਜ਼ਾਮੀਨੇਸ਼ਨ ਤੋਂ ਮਾਨਤਾ ਪ੍ਰਾਪਤ ਇਸ ਸਕੂਲ ਦਾ ਜਮਾਤ ਆਈਜੀਸੀਐਸਈ (ਦਸਵੀਂ) ਦੇ ਵਿਦਿਆਰਥੀ ਪਾਰਥ ਸ਼ਰਮਾ ਨੇ ਦੋ ਵਿਸ਼ਿਆਂ ‘ਚ ‘ਏ’ (ਬੋਰਡ ਦੀ ਜਮਾਤ ਆਈਜੀਸੀਐਸਈ ਦੇ ਲਈ ਉੱਚਤਮ ਗ੍ਰੇਡ) ਤੇ ਇੱਕ ਵਿਸ਼ੇ ‘ਚ ‘ਏ’ ਅੰਨਿਆ ਨੇ ਇੱਕ ਏ ਸਟਾਰ ਤੇ ਦੋ ‘ਏ’, ਅਰਚਿਤ ਨੇ ਇੱਕ ‘ਏ’ ਸਟਾਰ ਤੇ ਇੱਕ ‘ਏ’ ਤੇ ਯਸ਼ ਨੇ ਇੱਕ ਏ ਸਟਾਰ ਤੇ ਇੱਕ ‘ਏ’ ਪ੍ਰਾਪਤ ਕਰਕੇ ਸਕੂਲ ਨੂੰ ਕੁੱਲ ਪੰਜ ‘ਏ’ ਸਟਾਰ ਦਿਵਾਏ।
ਨਵਨੀਤ ਇੰਸਾਂ ਨੇ ਸਾਇੰਸ ਤੇ ਖੁਸ਼ੀ ਇੰਸਾਂ ਨੇ ਇੰਟਰਪ੍ਰਾਈਜਿਜ਼ ਦੇ 4 ਵਿਸ਼ਿਆਂ ‘ਚ ‘ਏ’ ਗ੍ਰੇਡ
( MSG Glorious International School ) ਗਰਲਜ਼ ਵਿੰਗ ਦੀ ਸਨੇਹਿਲ ਇੰਸਾਂ ਆਈਜੀਸੀਐਸਈ ਸਾਇੰਸ (ਅੰਗਰੇਜ਼ੀ, ਹਿੰਦੀ, ਕੈਮਿਸਟਰੀ, ਬਾਓ ਤੇ ਆਈਸੀਟੀ) ‘ਚ ‘ਏ’ ਗ੍ਰੇਡ ਹਾਸਲ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਨਵਨੀਤ ਇੰਸਾਂ ਨੇ ਸਾਇੰਸ ਤੇ ਖੁਸ਼ੀ ਇੰਸਾਂ ਨੇ ਇੰਟਰਪ੍ਰਾਈਜਿਜ਼ ਦੇ 4 ਵਿਸ਼ਿਆਂ ‘ਚ ‘ਏ’ ਗ੍ਰੇਡ, ਸਵਾਤੀ ਤੇ ਵੰਸ਼ਿਕਾ ਨੇ 4 ਵਿਸ਼ਿਆਂ ‘ਚ ‘ਏ’ ਗ੍ਰੇਡ, ਸਿਮਰਨ ਤੇ ਸ੍ਰਿਸ਼ਟੀ ਨੇ ਸਾਇੰਸ ‘ਚ ‘ਏ’ ਤੇ ‘ਬੀ’ ਗ੍ਰੇਡ ਲੈ ਕੇ ਸਫ਼ਲਤਾ ਦਾ ਝੰਡਾ ਲਹਿਰਾਇਆ ਹੈ ਇਸ ਤੋਂ ਇਲਾਵਾ ‘ਏ’ ਲੇਵਲ ਇੰਟਰਪ੍ਰਾਈਜਿਜ਼ ‘ਚ ਕਾਮਿਆ ਇੰਸਾਂ ਤੇ ਜਾਨਕੀ ਇੰਸਾਂ ਨੇ ‘ਏ’ ਤੇ ‘ਬੀ’ ਗ੍ਰੇਡ ਪ੍ਰਾਪਤ ਕਰ ਸਫ਼ਲਤਾ ਹਾਸਲ ਕੀਤੀ ਉੱਥੇ ਗਰਲਜ਼ ਵਿੰਗ ‘ਚ ਇੰਟਰਪ੍ਰਾਈਜਿਜ ਸਟਰੀਮ ਦੇ ਵਿਦਿਆਰਥੀ ਯੁਵਰਾਜ ਸਿੰਘ ਨੇ ਚਾਰ ਵਿਸ਼ਿਆਂ ‘ਚ ‘ਏ’ ਗ੍ਰੇਡ ਹਾਸਲ ਕੀਤਾ
ਦੂਜੀ ਪਾਸੇ ਸਾਇੰਸ ਸਟਰੀਮ ਦੇ ਵਿਦਿਆਰਥੀ ਜੋਤਿਨ ਅਰੋੜਾ ਨੇ ਤਿੰਨ ਵਿਸ਼ਿਆਂ ‘ਚ ‘ਏ’, ਧੀਰਜਪਾਲ, ਨਿਖਿਲ ਚੌਧਰੀ, ਮੋਹਿਤ ਤੇ ਸੁਖਲੀਨ ਨੇ ਦੋ ਵਿਸ਼ਿਆਂ ‘ਚ ‘ਏ’ ਗ੍ਰੇਡ ਪ੍ਰਾਪਤ ਕੀਤਾ ਬੋਰਡ ਦੀ ਜਮਾਤ ਏਐਸ ਲੇਵਲ (11ਵੀਂ) ਦੇ ਸਾਇੰਸ ਸਟਰੀਮ ਦੇ ਵਿਦਿਆਰਥੀ ਰਾਜਕੁਮਾਰ ਨੇ ਜ਼ਬਰਦਸਤ ਪ੍ਰਤਿਭਾ ਦਿਖਾਉਂਦਿਆਂ ਆਪਣੀ ਬੁੱਧੀ ਦਾ ਲੋਹਾ ਮੰਨਵਾਇਆ ਤੇ ਤਿੰਨ ਵਿਸ਼ਿਆਂ ‘ਚ ‘ਏ’ ਗ੍ਰੇਡ ਤੇ ਸੁਖਮ ਨੇ ਇੱਕ ਵਿਸ਼ੇ ‘ਚ ‘ਏ’ ਗ੍ਰੇਡ ਪ੍ਰਾਪਤ ਕੀਤਾ।
ਖੁਸ਼ਪ੍ਰੀਤ ਨੇ ਇੱਕ ਵਿਸ਼ੇ ‘ਚ ‘ਏ’ ਗ੍ਰੇਡ ਪ੍ਰਾਪਤ ਕੀਤਾ
ਦੂਜੇ ਪਾਸੇ ਇਸ ਜਮਾਤ ਦੀ ਇੰਟਰਪ੍ਰਾਈਜ਼ ਸਟਰੀਮ ਦੇ ਵਿਦਿਆਰਥੀ ਖੁਸ਼ਪ੍ਰੀਤ ਨੇ ਇੱਕ ਵਿਸ਼ੇ ‘ਚ ‘ਏ’ ਗ੍ਰੇਡ ਪ੍ਰਾਪਤ ਕੀਤਾ ਜਮਾਤ ਏ ਲੇਵਲ (12ਵੀਂ) ਦੇ ਵਿਦਿਆਰਥੀ ਜਗਮੀਤ ਸਿੰਘ ਨੇ ਦੋ ਵਿਸ਼ੇ ‘ਚ ‘ਏ’ ਤਵੀਸ਼ ਨੇ ਇੱਕ ਵਿਸ਼ੇ ‘ਚ ‘ਏ’ ਗ੍ਰੇਡ ਹਾਸਲ ਕੀਤਾ ਇੰਟਰਪ੍ਰਾਈਜ਼ ਦੇ ਵਿਦਿਆਰਥੀ ਅਮਨ ਨੇ ਦੋ ‘ਏ’ ਗ੍ਰੇਡ ਹਾਸਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਯਾਦ ਰਹੇ ਕਿ ਜਮਾਤ ਏਐਸ ਲੇਵਲ ਤੇ ਏ ਲੇਵਲ ‘ਚ ‘ਏ’ ਉੱਚਤਮ ਗ੍ਰੇਡ ਹੈ ਸਕੂਲ ਪ੍ਰਸ਼ਾਸਕ ਡਾ. ਦਿਲਾਵਰ ਇੰਸਾਂ, ਪ੍ਰਿੰਸੀਪਲ ਪੂਨਮ ਇੰਸਾਂ ਨੇ ਹੋਣਹਾਰ ਵਿਦਿਆਰਥੀਆਂ ਨੂੰ ਮਿਠਾਈ ਖੁਆ ਕੇ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ ਸਮੂਹ ਸਟਾਫ਼ ਤੇ ਬੱਚਿਆਂ ਨੇ ਇਸ ਸਫ਼ਲਤਾ ਦਾ ਪੂਰਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ