ਵਧ ਰਿਹਾ ਤਾਪਮਾਨ

Temperature

ਇੱਕ ਯੂਰਪੀ ਜਲਵਾਯੂ ਏਜੰਸੀ ਨੇ ਜਲਵਾਯੂ ਤਬਦੀਲੀ ਸਬੰਧੀ ਕਾਫ਼ੀ ਚਿੰਤਾਜਨਕ ਖੁਲਾਸੇ ਕੀਤੇ ਹਨ ਏਜੰਸੀ ਅਨੁਸਾਰ ਸਾਲ 2023 ’ਚ ਵਿਸ਼ਵ ਪੱਧਰ ਗਰਮੀ ਦਾ ਰਿਕਾਰਡ ਟੁੱਟ ਗਿਆ ਇਸ ਵਾਧੇ ਨੂੰ ਪੂਰਵ ਉਦਯੋਗਿਕ ਸਮੇਂ ਦੀ ਗਰਮੀ ਤੋਂ 1.48 ਡਿਗਰੀ ਸੈਲਸੀਅਸ ਵੱਧ ਗਰਮ ਦਰਜ ਕੀਤਾ ਗਿਆ ਹੈ ਤਾਪਮਾਨ ’ਚ ਹੋ ਰਿਹਾ ਵਾਧਾ ਕਈ ਕੁਦਰਤੀ ਆਫਤਾਂ ਨੂੰ ਜਨਮ ਦੇ ਰਿਹਾ ਹੈ ਚਿੰਤਾ ਵਾਲੀ ਗੱਲ ਹੈ ਕਿ ਔਸਤ ਵਰਖਾ ਘੱਟ ਹੋ ਰਹੀ ਹੈ ਪਰ ਕਈ ਖੇਤਰਾਂ ’ਚ ਵਰਖਾ ਦਾ ਪੈਟਰਨ ਬਿਲਕੁਲ ਬਦਲ ਗਿਆ ਹੈ ਇੱਥੇ ਕਈ ਗੁਣਾਂ ਵੱਧ ਵਰਖਾ ਹੋ ਰਹੀ ਹੈ ਕਈ ਥਾਈਂ ਪੂਰੇ ਸਾਲ ਦੀ ਵਰਖਾ ਜਿੰਨਾ ਪਾਣੀ ਇੱਕ-ਦੋ ਦਿਨਾਂ ’ਚ ਵਰ ਗਿਆ ਇਸੇ ਤਰ੍ਹਾਂ ਬਰਫਬਾਰੀ ਦਾ ਪੈਟਰਨ ਵੀ ਹਿੱਲ ਗਿਆ ਹੈ। (Temperature)

ਇਹ ਵੀ ਪੜ੍ਹੋ : ਸ਼ਿਵਮ ਦੁਬੇ ਦੇ ਅਰਧ ਸੈਂਕੜੇ ਨਾਲ ਜਿੱਤਿਆ ਭਾਰਤ

ਭਾਰਤ ’ਚ ਦਸੰਬਰ ਸਭ ਤੋਂ ਠੰਢਾ ਮਹੀਨਾ ਮੰਨਿਆ ਜਾਂਦਾ ਹੈ ਤੇ ਪਹਾੜਾਂ ’ਚ ਬਰਫਬਾਰੀ ਹੁੰਦੀ ਹੈ ਪਰ ਇਸ ਵਾਰ ਸ਼ਿਮਲਾ ਵਰਗੇ ਖੇਤਰਾਂ ’ਚ ਬਰਫ ਨਾ ਪੈਣ ਕਰਕੇ ਸੈਲਾਨੀਆਂ ਨੂੰ ਵੀ ਨਿਰਾਸ਼ ਹੋ ਕੇ ਪਰਤਣਾ ਪਿਆ ਹੈ ਜਲਵਾਯੂ ਤਬਦੀਲੀ ਕਾਰਨ ਤੂਫਾਨ ਤੇ ਹੜ੍ਹਾਂ ਨੇ ਕਈ ਦੇਸ਼ਾਂ ਦੀ ਅਰਥਵਿਵਸਥਾ ਨੂੰ ਬੁਰੀ ਤਰ੍ਹਾਂ ਹਿਲਾ ਦਿੱਤਾ ਹੈ ਦੁਨੀਆ ਭਰ ’ਚ ਤਪਸ਼ ਘਟਾਉਣ ਲਈ ਤਕਨੀਕ ’ਤੇ ਨਿਵੇਸ਼ ਕਰਨ ਦੀ ਸਖ਼ਤ ਜ਼ਰੂਰਤ ਹੈ ਅੰਤਰਰਾਸ਼ਟਰੀ ਜਲਵਾਯੂ ਕਾਨਫਰੰਸਾਂ ’ਚ ਐਲਾਨਾਂ ਤੇ ਦਾਅਵਿਆਂ ਨਾਲੋਂ ਜ਼ਿਆਦਾ ਜ਼ਰੂਰਤ ਵਿਹਾਰਕ ਤੌਰ ’ਤੇ ਕੁਝ ਕਰਕੇ ਵਿਖਾਉਣਾ ਪਵੇਗਾ ਵਿਕਸਿਤ ਮੁਲਕਾਂ ਨੂੰ ਸਵਾਰਥੀ ਤੇ ਦੋਗਲੀਆਂ ਨੀਤੀਆਂ ਦਾ ਤਿਆਗ ਕਰਕੇ ਪ੍ਰਦੂਸ਼ਣ ਲਈ ਆਪਣੀ ਜਿੰਮੇਵਾਰੀ ਨੂੰ ਸਵੀਕਾਰ ਕਰਨ ਦੀ ਸਖ਼ਤ ਜ਼ਰੂਰਤ ਹੈ। (Temperature)