ਅੱਜ ਦੇ ਵਰਤਮਾਨ ਯੁੱਗ ਵਿੱਚ ਅਸੀਂ ਤਰੱਕੀ ਦੀਆਂ ਲੀਹਾਂ ਵੱਲ ਪੁਲਾਂਘਾਂ ਪੁੱਟ ਰਹੇ ਹਾਂ ਮਸ਼ੀਨਰੀ ਦੀ ਵਧੇਰੇ ਵਰਤੋਂ ਕਰਨ ਲੱਗ ਪਏ ਹਾਂ ਜਿਸ ਦੇ ਨਤੀਜੇ ਵਜੋਂ ਫਾਇਦੇ ਦਾ ਤਾਂ ਪਤਾ ਨਹੀਂ ਪਰ ਨੁਕਸਾਨਦਾਇਕ ਗਤੀਵਿਧੀਆਂ ਦਾ ਪ੍ਰਸਾਰ ਕਾਫੀ ਵਧ ਗਿਆ ਹੈ ਜਿਸ ਦੀ ਵਜ੍ਹਾ ਕਰਕੇ ਕੁਦਰਤੀ ਸੋਮਿਆਂ ਨਾਲ ਅਸੀਂ ਛੇੜਛਾੜ ਕਰਨ ਲੱਗ ਪਏ ਹਾਂ। ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਮਾਂ ਪਤਾ ਨਹੀਂ ਕਿੰਨੇ ਰੂਪ ਧਾਰਨ ਕਰਦਾ ਹੈ ਕੁਦਰਤੀ ਬਦਲਾਅ ਦਾ ਆਪਣਾ ਹੀ ਨਿਯਮ ਹੁੰਦਾ ਹੈ ਜਿਸ ਤਰ੍ਹਾਂ ਇੱਕ ਸਾਲ (365 ਦਿਨ) ਵਿਚ ਛੇ ਰੁੱਤਾਂ ਦਾ ਆਉਣਾ ਅਤੇ ਬਦਲ ਜਾਣਾ ਆਪਣਾ ਹੀ ਢੰਗ ਹੁੰਦਾ ਹੈ ਜਿਨ੍ਹਾਂ ਨੂੰ ਮਨੁੱਖ, ਪਸ਼ੂ, ਪੰਛੀ, ਜੀਵ-ਜੰਤੂ ਅਤੇ ਜੰਗਲ ਵੱਲੋਂ ਇਨ੍ਹਾਂ ਸਭ ਨੂੰ ਆਪਣੇ ਉੱਪਰ ਹੰਡਾਉਣਾ ਪੈਂਦਾ ਹੈ। ਅਸੀਂ ਇਨਸਾਨ ਹੋਣ ਦੇ ਨਾਤੇ ਸਾਨੂੰ ਪਤਾ ਹੋਣਾ ਚਾਹੀਦਾ ਹੈ। (Water Wells)
ਸੀਐਮ ਮਾਨ ਤੇ ਡਾ. ਗੁਰਪ੍ਰੀਤ ਕੌਰ ਨੇ ਪੰਜਾਬੀਆਂ ਨੂੰ ਦਿੱਤੀਆਂ ਨਵੇਂ ਸਾਲ ਦੀਆਂ ਵਧਾਈਆਂ
ਕਿ ਲੰਘਿਆ ਸਮਾਂ ਸਾਡੇ ਲਈ ਬਹੁਤ ਕੁੱਝ ਛੱਡ ਜਾਂਦਾ ਹੈ, ਜੋ ਸਾਨੂੰ ਬਹੁਤ ਕੁੱਝ ਸਿੱਖਣ ਲਈ ਅਤੇ ਕੁਦਰਤ ਦੀ ਸਾਂਭ-ਸੰਭਾਲ ਲਈ ਮੌਕਾ ਵੀ ਦਿੰਦਾ ਹੈ। ਉਂਝ ਤਾਂ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਹਰ ਸਾਹ ਲੈਣ ਵਾਲੇ ਪ੍ਰਾਣੀ, ਜੀਵ-ਜੰਤੂ, ਪੰਛੀ, ਕੀਟ-ਪਤੰਗੇ, ਜੰਗਲ, ਬਨਸਪਤੀ ਅਤੇ ਖੇਤੀਬਾੜੀ ਇਨ੍ਹਾਂ ਸਭ ਲਈ ਪਾਣੀ ਦੀ ਅਹਿਮ ਲੋੜ ਹੁੰਦੀ ਹੈ ਇਸ ਪਾਣੀ ਦੀ ਤਾਂ ਨਦੀ-ਨਾਲਿਆਂ, ਦਰਿਆਵਾਂ, ਟੋਭਿਆਂ ਤੇ ਮੀਂਹ ਨਾਲ ਪੂਰਤੀ ਹੁੰਦੀ ਸੀ ਪਹਿਲਾਂ ਮਨੁੱਖ ਖਾਸ ਕਰਕੇ ਪਹਾੜੀ ਵਸੋਂ ਵਾਲੇ ਅਤੇ ਸੰਘਣੇ ਜੰਗਲਾਂ ਵਿਚ ਰਹਿਣ ਵਾਲੇ ਇਨ੍ਹਾਂ ਸੋਮਿਆ ਤੋਂ ਹੀ ਪਾਣੀ ਵਰਤਦੇ ਸਨ ਪਰ ਧਰਾਤਲੀ ਜਾਂ ਮੈਦਾਨੀ ਇਲਾਕੇ ਵਾਲੇ ਵਸਨੀਕ ਆਪ ਤਿਆਰ ਕਰਕੇ ਖੂਹ ਨਾਮੀ ਟੋਏ ਵਿਚੋਂ ਹੀ ਪਾਣੀ ਵਰਤਦੇ ਸਨ। ਇਹ ਗੱਲ 5 ਕੁ ਦਹਾਕੇ ਪਹਿਲਾਂ ਦੀ ਹੈ। (Water Wells)
ਤਕਨੀਕ ਨੂੰ ਮਜ਼ਬੂਤ ਕਰਨ ਦੀ ਲੋੜ
ਜਦੋਂ ਖੂਹ ਨੂੰ ਲੋਕੀ ਦੇਵੀ-ਦੇਵਤੇ ਵਾਂਗ ਸਾਂਭ-ਸੰਭਾਲ ਅਤੇ ਸਤਿਕਾਰ ਨਾਲ ਰੱਖਿਆ ਕਰਦੇ ਸਨ ਖੂਹ ਵਿੱਚੋਂ ਪਾਣੀ ਭਰਨ ਦਾ ਇੱਕ ਵੱਖਰਾ ਹੀ ਅੰਦਾਜ ਹੁੰਦਾ ਸੀ ਜਿਸ ਦੀ ਬਦੌਲਤ ਖੂਹ ਦੇ ਪਾਣੀ ਨੂੰ ਘੜੇ ਵਿੱਚ ਸੰਭਾਲ ਕੇ ਰੱਖਿਆ ਜਾਂਦਾ ਸੀ ਜੋ ਕਿ ਅੱਜ-ਕੱਲ੍ਹ ਇਹ ਤੌਰ-ਤਰੀਕੇ ਬਿਜਲੀ ਯੰਤਰਾਂ ਤੱਕ ਸੀਮਿਤ ਹੋ ਕੇ ਰਹਿ ਗਏ ਹਨ ਇਸ ਖੂਹ ਨੂੰ ਜਦੋਂ ਤਿਆਰ ਕਰਦੇ ਸਨ ਤਾਂ ਸਿਆਣੇ ਬਜ਼ੁਰਗਾਂ ਤੋਂ ਪਤਾ ਲੱਗਦਾ ਹੈ ਕਿ ਬੀਤੇ ਸਮੇਂ ਵਿੱਚ ਪਿੰਡਾਂ ਦੇ ਵਸਨੀਕ ਇਕੱਠੇ ਹੋ ਕੇ ਤਰਖਾਣ ਦੀ ਰਾਏ ਅਨੁਸਾਰ ਖੂਹ ਦੀ ਪੁਟਾਈ ਦਾ ਕੰਮ ਕਰਦੇ ਸਨ ਖੂਹ ਅੱਠ ਕੁ ਫੁੱਟ ਚੌੜਾ ਅਤੇ ਪੱਚੀ ਕੁ ਫੁੱਟ ਡੂੰਘਾ ਪੁੱਟ ਲਿਆ ਜਾਂਦਾ ਸੀ ਇਹ ਖੂਹ ਅੰਦਰੋਂ ਆਲਾ-ਦੁਆਲਾ ਭੱਠੇ ਦੀਆਂ ਇੱਟਾਂ ਚਿਣ ਕੇ ਪੱਕਾ ਕਰ ਲਿਆ ਜਾਂਦਾ ਸੀ ਤੇ ਉੁਪਰੋਂ ਮਿੱਟੀ-ਘੱਟੇ ਤੋਂ ਬਚਾਉਣ ਲਈ ਢੱਕਿਆ ਵੀ ਜਾਂਦਾ ਸੀ। (Water Wells)
ਫਿਰ ਇਸੇ ਖੂਹ ਦੇ ਤਿੰਨ ਜਾਂ ਚਾਰ ਘਿਰਣੀਆਂ (ਭਾਉਣੀਆਂ) ਫਿੱਟ ਕਰ ਲਈਆਂ ਜਾਂਦੀਆਂ ਸਨ ਜੋ ਕਿ ਖੂਹ ਵਿੱਚੋਂ ਪਾਣੀ ਕੱਢਣ ਲਈ ਕੰਮ ਆਉਂਦੀਆਂ ਸਨ ਜਿਆਦਾਤਰ ਖੂਹਾਂ ਦਾ ਆਲਾ-ਦੁਆਲਾ ਵੀ ਪੱਕਾ ਹੁੰਦਾ ਸੀ ਪਾਣੀ ਸਾਫ-ਸੁਥਰਾ ਰਹਿੰਦਾ ਸੀ ਜਦੋਂ ਖੂਹ ਵਿੱਚ ਝਾਤੀ ਮਾਰਦੇ ਸਾਂ ਤਾਂ ਸਾਨੂੰ ਆਪਣਾ ਮੂੰਹ ਪ੍ਰਤੱਖ ਦਿਖਾਈ ਦਿੰਦਾ ਸੀ ਜੋ ਕਿ ਸਾਫ ਪਾਣੀ ਦੀ ਨਿਸ਼ਾਨੀ ਹੋਇਆ ਕਰਦੀ ਸੀ ਗੱਲ ਖੇਤਾਂ ਦੀ ਸਿੰਚਾਈ ਵਾਲੇ ਖੂਹ ਦੀ ਕਰੀਏ ਤਾਂ ਇਸ ਖੂਹ ਨੂੰ ਹਲਟ ਦੇ ਨਾਂਅ ’ਤੇ ਜਾਣਿਆ ਜਾਂਦਾ ਸੀ ਇਸ ਖੂਹ ਦਾ ਸਾਈਜ਼ 10-12 ਫੁੱਟ ਤੱਕ ਚੌੜਾ ਅਤੇ 30-35 ਫੁੱਟ ਡੂੰਘਾ ਹੁੰਦਾ ਸੀ ਜੋ ਕਿ ਕਈ ਸੰਦਾਂ ਨਾਲ ਮੇਲ ਕਰਕੇ ਚੱਲਣ ਦੇ ਲਾਇਕ ਤੇ ਪਾਣੀ ਦੀ ਮੌਜੂਦਗੀ ਲਈ ਤਿਆਰ ਕੀਤਾ ਜਾਂਦਾ ਸੀ।
ਨਵੇਂ ਸਾਲ ਮੌਕੇ ਜਸ਼ਨਾਂ ਦੌਰਾਨ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ ਦੇ ਕੱਟੇ ਧੜਾਧੜ ਚਲਾਨ
ਇਸ ਨੂੰ ਲੱਗਣ ਵਾਲੇ ਸੰਦ ਜਿਵੇਂ ਕਿ 10-15 ਫੁੱਟ ਦੀ ਲੰਮੀ ਚੌੜੀ ਲੱਕੜ ਦੀ ਸ਼ਤੀਰੀ ਜਿਸ ਦੇ ਮੋਟੇ ਸਿਰੇ ਦੇ ਥੱਲੇ ਲੋਹੇ ਦਾ ਚਕਲਾ ਅਤੇ ਟੇਢੇ ਰੂਪ ਵਿਚ ਲੋਹੇ ਦੀ ਲੱਠ (ਸੱਬਲ) ਜੋ 2-3 ਇੰਚ ਮੋਟੀ ਸ਼ਾਫਟ ਵਾਂਗ, ਜਿਸ ਦਾ ਸਿਰਾ ਖੂਹ ਵਿਚ, ਸਿਰੇ ’ਤੇ ਅੱਡਾ ਅਤੇ ਅੱਡੇ ਉੱਪਰ 40-50 ਕੁ ਟਿੰਡਾਂ 4-5 ਇੰਚ ਸਾਈਜ ਦੀਆਂ ਹੁੰਦੀਆਂ ਸਨ ਇਹ ਟਿੰਡਾਂ ਆਲਾ ਰੂਪੀ ਸ਼ਕਲ ਅੱਡੇ ਉਪਰ ਲਾਉਣਾ ਇੱਕ ਚੰਗੇ ਕਾਰੀਗਰ ਤਰਖਾਣ ਦਾ ਕੰਮ ਹੋਇਆ ਕਰਦਾ ਸੀ। ਫਿਟਿੰਗ ਦਾ ਕੰਮ ਪੂਰਾ ਹੋਣ ’ਤੇ ਖੂਹ ਨੂੰ ਚਲਾਉਣ ਲਈ ਊਠਾਂ ਨੂੰ ਹੀ ਜੋਇਆ ਜਾਂਦਾ ਸੀ ਕਿਉਂਕਿ ਇਹ ਊਠ ਕਾਫੀ ਸਮਾਂ ਬਿਨਾਂ ਕੁੱਝ ਖਾਧੇ 18-20 ਘੰਟੇ ਗੇੜੀ ਜਾਂਦਾ ਸੀ। (Water Wells)
ਚੱਲਦੇ ਖੂਹ ਦਾ ਪਾਣੀ ਫਿਰ ਇੱਕ ਪਰਨਾਲੇ ਵਿੱਚ ਦੀ ਹੁੰਦਾ ਹੋਇਆ ਖਾਲਾਂ ਰਾਹੀਂ ਖੇਤ ਤੱਕ ਪਹੁੰਚਦਾ ਸੀ । ਸੁਬ੍ਹਾ ਤੇ ਸ਼ਾਮ ਤੱਕ 3-4 ਕੁ ਵਿੱਘੇ ਖੇਤ ਨੂੰ ਹੀ ਸਿੰਚਾਈ ਹੁੰਦੀ ਸੀ ਅੱਜ-ਕੱਲ੍ਹ ਬਿਜਲੀ ਮੋਟਰਾਂ ਦੀ ਵਜ੍ਹਾ ਕਰਕੇ ਪਾਣੀ ਥੱਲੇ ਜਾਣਾ ਖਾਸ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਖੂਹ ਦਾ ਪਾਣੀ ਸਿਹਤ ਲਈ ਵਰਦਾਨ ਹੋਇਆ ਕਰਦਾ ਸੀ ਉਸ ਸਮੇਂ ਲੋਕ ਖੂਹ ਦਾ ਨਾਂਅ ਸੱਥ ਵਿੱਚ ਲੈਂਦੇ ਤਾਂ ਮਨ ਨੂੰ ਸਕੂਨ ਮਿਲਦਾ ਸੀ ਖੂਹ ਦੇ ੂਆਸਰੇ ਕਈ ਘਰਾਂ ਦੀ ਕਬੀਲਦਾਰੀ ਵੀ ਤੁਰਦੀ ਸੀ ਪੁਰਾਣੇ ਲੋਕ-ਗੀਤਾਂ ’ਚ ਵੀ ਖੂਹਾਂ ਦਾ ਜ਼ਿਕਰ ਮਿਲਦਾ ਹੈ ਜੋ ਇਸ ਦੀ ਅਹਿਮੀਅਤ ਨੂੰ ਬਿਆਨ ਕਰਦਾ ਹੈ ਮੰਨਿਆ ਕਿ ਹੁਣ ਖੂਹਾਂ ਵਾਲਾ ਸਮਾਂ ਤਾਂ ਵਾਪਸ ਨਹੀਂ ਆ ਸਕਦਾ ਪਰ ਆਪਾਂ ਸਾਰੇ ਰਲ-ਮਿਲ ਕੇ ਜੀਵਨ ਦੇ ਸਰੋਤ ਪਾਣੀ ਦੀ ਸੰਭਾਲ ਤਾਂ ਕਰ ਹੀ ਸਕਦੇ ਹਾਂ। (Water Wells)