ਸਮਾਜ ਸੇਵਾ ਦੇ ਕਾਰਜ ਲਈ ਲੋਕਾਂ ਨੇ ਕੀਤੀ ਸ਼ਲਾਘਾ (Reflectors)
(ਅਨਿਲ ਲੁਟਾਵਾ) ਅਮਲੋਹ। ਲਗਾਤਾਰ ਵੱਧ ਰਹੀ ਧੁੰਦ ਕਾਰਨ ਹੋਣ ਵਾਲੇ ਹਾਦਸਿਆਂ ਤੋਂ ਬਚਾਅ ਲਈ ਸਮਾਜ ਸੇਵੀ ਸੰਸਥਾ ਉਜਾਲੇ-ਕੀ-ਔਰ ਸੋਸ਼ਲ ਵੈਲਫੇਅਰ ਸੋਸਾਇਟੀ ਵੱਲੋਂ ਫਲਾਇੰਗ ਬਰਡਜ ਆਈਲਟਸ ਇੰਸਟੀਚਿਊਟ ਦੀ ਸਹਾਇਤਾ ਨਾਲ ਸਾਈਕਲ ਸਵਾਰ ਮਜ਼ਦੂਰਾਂ ਨੂੰ ਰਿਫਲੈਕਟਰ ਅਤੇ ਜੈਕਟਾਂ ਦਿੱਤੀਆਂ ਗਈਆਂ। ਸੰਸਥਾ ਦੇ ਚੇਅਰਮੈਨ ਅਤੇ ਸਮਾਜ ਸੇਵਕ ਐਡ.ਅਸ਼ਵਨੀ ਅਬਰੋਲ ਨੇ ਕਿਹਾ ਕਿ ਦਿਨ ਪ੍ਰਤੀ ਦਿਨ ਵੱਧ ਰਹੀ ਧੁੰਦ ਕਾਰਨ ਲਗਾਤਾਰ ਸੜਕ ਹਾਦਸੇ ਵੱਧ ਰਹੇ ਹਨ ਅਤੇ ਕਈ ਕੀਮਤੀ ਜਾਨਾ ਅਜਾਈ ਜਾ ਰਹੀਆਂ ਹਨ। Reflectors
ਉਨ੍ਹਾਂ ਕਿਹਾ ਕਿ ਸਾਨੂੰ ਮਿਲ ਕੇ ਅਜਿਹੇ ਕਾਰਜਾਂ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋਂ ਲੋਕਾਂ ਦੀ ਕੀਮਤੀ ਜਾਨ ਬਚਾਈ ਜਾ ਸਕੇ। ਇਸੇ ਲੜੀ ਤਹਿਤ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਦੂਸਰਾ ਸਲਾਨਾ ਰਿਫਲੈਕਟਰ ਅਤੇ ਜੈਕਟ ਵੰਡ ਕੈਂਪ ਲਗਾਇਆ ਗਿਆ।
ਇਹ ਵੀ ਪੜ੍ਹੋ : ਸੇਵਾ ਕੇਂਦਰਾਂ ਦੇ ਸਮੇਂ ’ਚ ਕੀਤਾ ਬਦਲਾਅ, ਜਾਣੋ ਕਿੰਨੇ ਵਜੇ ਖੁੱਲ੍ਹਣਗੇ
ਇਸ ਕੈਂਪ ਦੌਰਾਨ ਵੀ ਅਮਲੋਹ ’ਚ ਧੁੰਦ ਕਾਰਨ ਹੋਣ ਵਾਲੇ ਹਾਦਸਿਆਂ ਤੋਂ ਬਚਾਅ ਲਈ ਜਿਥੇ ਸਾਈਕਲ ਸਵਾਰ ਮਜ਼ਦੂਰਾਂ ਨੂੰ ਰਿਫਲੈਕਟਰ ਜੈਕਟਾਂ ਵੰਡੀਆਂ ਗਈਆਂ ਉਥੇ ਰੇਹੜਿਆਂ, ਟੈਂਪੂ, ਟਰਾਲੀਆ ਆਦਿ ਵਾਹਨਾਂ ’ਤੇ ਰਿਫਲੈਕਟਰ ਵੀ ਲਗਾਏ ਜਾ ਰਹੇ ਹਨ ਅਤੇ ਸੜਕ ਸੁਰੱਖਿਆ ਨਿਯਮਾਂ ਬਾਰੇ ਨੌਜਵਾਨਾਂ ਨੂੰ ਜਾਗਰੂਕ ਕੀਤਾ ਗਿਆ। ਕੈਂਪ ਮੌਕੇ ਸੰਸਥਾ ਦੇ ਚੇਅਰਮੈਨ ਐਡ. ਅਸ਼ਵਨੀ ਅਬਰੋਲ, ਜੁਆਇੰਟ ਸੈਕਟਰੀ ਅੰਜਲੀ ਅਬਰੋਲ, ਵਿਨੋਦ ਅਬਰੋਲ, ਯਸ਼ੁਦੇਵ ਬਾਂਸਲ, ਸੰਸਥਾ ਦੇ ਡਾਇਰੈਕਟਰ ਰੋਹਿਤ ਅਬਰੋਲ, ਰਾਮ ਸਰੂਪ ਥੋਰ, ਹਰਬੰਸ ਸਿੰਘ ਫੋਰਮੈਨ ਸੋਂਟੀ,ਆਂਚਲ, ਗੌਰਵ ਲੁਧਿਆਣਾ, ਰੀਤੂ, ਡਾ.ਪਰਮਿੰਦਰ ਸਿੰਘ, ਜਗਤਾਰ ਸਿੰਘ, ਪਿ੍ਰਆ, ਜਸਪ੍ਰੀਤ, ਨਵਨੀਤ ਅਤੇ ਰਮਨ ਆਦਿ ਹਾਜ਼ਰ ਸਨ। Reflectors