ਪੰਜਾਬ-ਹਰਿਆਣਾ ਸਮੇਤ ਪੰਜ ਅਦਾਲਤਾਂ ਨੂੰ ਮਿਲਣਗੇ ਚੀਫ਼ ਜਸਟਿਸ, ਸੁਪਰੀਮ ਕੋਰਟ ਕਾਲੇਜੀਅਮ ਨੇ ਕੀਤੀ ਇਨ੍ਹਾਂ ਨਾਵਾਂ ਦੀ ਸਿਫਾਰਿਸ਼

Supreme Court
Supreme Court

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਸੁਪਰੀਮ ਕੋਰਟ (Supreme Court) ਕਾਲੇਜੀਅਮ ਨੇ ਪੰਜ ਹਾਈ ਕੋਰਟਾਂ ਦੇ ਮੁੱਖ ਜੱਜ ਨਿਯੁਕਤ ਕਰਨ ਦੀ ਸਿਫਾਰਿਸ਼ ਕੀਤੀ ਹੈ। ਸੁਪਰੀਮ ਕੋਰਟ ਵੱਲੋਂ ਜਾਰੀ ਇੱਕ ਬਿਆਨ ਅਨੁਸਾਰ ਮੁੱਖ ਜੱਜ ਡੀ ਵਾਈ ਚੰਦਰਚੂੜ ਦੀ ਪ੍ਰਧਾਨਗੀ ਵਾਲੀ ਜਸਟਿਸ ਸੰਜੀਵ ਖੰਨਾ ਤੇ ਜਸਟਿਸ ਬੀਆਰ ਗਵੱਈ ਦੀ ਕਾਲੇਜੀਅਮ ਨੇ ਇਲਾਹਾਬਾਦ ਲਈ ਜਸਟਿਸ ਅਰੁਣ ਭੰਸਾਲੀ, ਰਾਜਸਥਾਨ ਲਈ ਜਸਟਿਸ ਮਨਿੰਦਰ ਮੋਹਨ ਸ੍ਰੀਵਾਸਤਵ, ਗੋਹਾਟੀ ਲਈ ਜਸਟਿਸ ਵਿਜੈ ਬਿਸ਼ਨੋਈ, ਪੰਜਾਬ ਤੇ ਹਰਿਆਣਾ ਲਈ ਜਸਟਿਸ ਸ਼ੀਲ ਨਾਗੁ ਅਤੇ ਝਾਰਖੰਡ ਲਈ ਜਸਟਿਸ ਬੀਆਰ ਸਾਰੰਗੀ ਨੂੰ ਮੁੱਖ ਜਸਟਿਸ ਬਣਾਉਣ ਦੀ ਸਿਫਾਰਿਸ਼ ਕੀਤੀ ਹੈ। ਜਸਟਿਸ ਭੰਸਾਲੀ, ਜਸਟਿਸ ਸ੍ਰੀਵਾਸਤਵ ਅਤੇ ਜਸਟਿਸ ਬਿਸ਼ਨੋਈ ਰਾਜਸਥਾਨ ਹਾਈ ਕੋਰਟ ਦੇ ਵਰਤਮਾਨ ਜਸਟਿਸ ਹਨ। ਇਸੇ ਤਰ੍ਹਾਂ ਜਸਟਿਸ ਨਾਗੁ ਮੱਧ ਪ੍ਰਦੇਸ਼ ਅਤੇ ਜਸਟਿਸ ਸਾਰੰਗੀ ਓੜੀਸ਼ਾ ਹਾਈ ਕੋਰਟ ਦੇ ਜੱਜ ਹਨ।

Also Read : ‘ਆਊਟ ਆਫ਼ ਥੀਮ’ ਸੀ ਪੰਜਾਬ ਦੀ ਝਾਕੀ, ਪੰਜਾਬ ਨੇ ਥੀਮ ਅਨੁਸਾਰ ਨਹੀਂ ਬਣਾਏ ਡਿਜ਼ਾਈਨ