(ਸੁਖਨਾਮ) ਬਠਿੰਡਾ। ਸੀਬੀਐਸਈ ਤੋਂ ਮਾਨਤਾ ਪ੍ਰਾਪਤ ਸੇਂਟ ਜੇਵੀਅਰਸ ਵਰਲਡ ਸਕੂਲ, ਬਠਿੰਡਾ ਦੇ ਪ੍ਰਿੰਸੀਪਲ ਸਰਬਜੀਤ ਕੌਰ ਸਰਾਂ ਦੀ ਅਗਵਾਈ ਹੇਠ ਸਲਾਨਾ ਸਮਾਰੋਹ ਐਥਲੋਨ ਫੈਸਟ- 2023 ਰੰਗਾ-ਰੰਗ ਪ੍ਰੋਗਰਾਮ ਤੇ ਵੱਖ-ਵੱਖ ਖੇਡਾਂ ਨਾਲ ਮਨਾਇਆ ਗਿਆ। ਇਸ ਮੌਕੇ ਵਿਜੇਕਾਂਤ ਗੋਇਲ, ਐਗਜੈਕਟਿਵ ਡਾਇਰੈਕਟਰ ਐਨ. ਐਫ. ਐਲ. ਬਠਿੰਡਾ ਨੇ ਮੁੱਖ ਮਹਿਮਾਨ ਜਦੋਂਕਿ ਸਕੂਲ ਮੈਨੇਜਮੈਂਟ ਰਾਜੇਸ਼ ਗੁਪਤਾ ਅਤੇ ਪਤਨੀ ਲੀਨਾ ਗੁਪਤਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਵਿੱਚ ਆਏ ਹੋਏ ਮਹਿਮਾਨਾਂ ਦਾ ਸਕੂਲ ਪ੍ਰਿੰਸੀਪਲ ਦੇ ਸੁਆਗਤੀ ਭਾਸਣ ਨਾਲ ਸਵਾਗਤ ਕੀਤਾ ਗਿਆ। ਬੱਚਿਆਂ ਨੇ ਸਕੂਲੀ ਬੈਂਡ ਨਾਲ ਮਾਰਚ ਪਾਸਟ ਕੀਤਾ ਤੇ ਆਏ ਹੋਏ ਮਹਿਮਾਨਾਂ ਨੂੰ ਸਲਾਮੀ ਦਿੱਤੀ ਤੇ ਬੱਚਿਆਂ ਨੂੰ ਸਹੁੰ ਚੁਕਾਈ। (School Annual Function)
ਮੁੱਖ ਮਹਿਮਾਨ ਸ੍ਰੀ ਗੋਇਲ ਨੇ ਖੇਡ ਮੇਲੇ ਦੀ ਸਭ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਨਾ ਸਿਰਫ ਬੱਚਿਆਂ ਨੂੰ ਸਿਹਤਮੰਦ ਤੇ ਚੁਸਤ ਦਰੁਸਤ ਬਣਾਉਂਦੀਆਂ ਹਨ ਸਗੋਂ ਉਹਨਾਂ ਦੇ ਸਰਵ ਪੱਖੀ ਵਿਕਾਸ ਵਿੱਚ ਵੀ ਸਹਾਈ ਹੁੰਦੀਆਂ ਹਨ। ਸਕੂਲ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਜ਼ਿਲ੍ਹਾ ਤੇ ਰਾਜ ਪੱਧਰ ’ਤੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
ਖੇਡ ਮੇਲੇ ਦੌਰਾਨ ਬੱਚਿਆਂ ਦੀ ਇੱਕ ਲੱਤ ਵਾਲੀ ਦੌੜ, 100 ਮੀਟਰ ਤੋਂ ਲੈ ਕੇ 400 ਮੀਟਰ ਤੱਕ ਦੀਆਂ ਦੌੜਾਂ, ਤਿੰਨ ਲੱਤਾਂ ਵਾਲੀ ਦੌੜ, ਸਾਥੀ ਉੱਤੇ ਛਾਲ ਮਾਰੋ ਦੌੜ, ਚਮਚਾ ਨਿੰਬੂ ਦੌੜ, ਪਿੱਛੇ ਵਾਲੀ ਦੌੜ, ਰੀਲੇਅ ਦੌੜ ਆਦਿ ਕਰਵਾਈਆਂ ਗਈਆਂ। ਬਲਾਕ, ਜ਼ਿਲ੍ਹਾ ਤੇ ਰਾਜ ਪੱਧਰ ’ਤੇ ਵੱਖ-ਵੱਖ ਖੇਡਾਂ ਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਹ ਵੀ ਪੜ੍ਹੋ: 29 ਦੇਸ਼ਾਂ ਦੇ ਅੰਤਰਾਸ਼ਟਰੀ ਅਬੈਕਸ ਮੁਕਾਬਲੇ ’ਚ ਰਾਮਪੁਰਾ ਫੂਲ ਦੇ ਵਿਦਿਆਰਥੀਆਂ ਨੇ ਗੱਡੇ ਝੰਡੇ, ਜਿੱਤੇ 5 ਇਨਾਮ
ਇਸ ਮੌਕੇ ਹਾਜ਼ਰ ਮਾਪਿਆਂ ਵਿੱਚ ਵੀ ਕਾਫੀ ਖੇਡਾਂ ਕਰਵਾਈਆਂ ਗਈਆਂ। ਖੇਡਾਂ ਦੇ ਨਾਲ-ਨਾਲ ਬੱਚਿਆਂ ਵੱਲੋਂ ਸਭ ਦੇ ਮਨੋਰੰਜਨ ਲਈ ਪੌਮ ਪੌਮ, ਜੰਬੂ ਡਾਂਸ, ਚਾਰ ਦੇਸ਼ਾਂ ਦੀ ਨੁਮਾਇੰਦਗੀ ਕਰਨ ਵਾਲੇ ਸੱਭਿਆਚਾਰਕ ਨਾਚ ਪੇਸ਼ ਕੀਤੇ ਗਏ। ਸਾਰੇ ਖੇਡ ਮੁਕਾਬਲਿਆਂ ਦੇ ਨਤੀਜਿਆਂ ਦੇ ਆਧਾਰ ਤੇ ਓਲੰਪੀਅਨ ਹਾਊਸ ਨੂੰ ਰੋਲਿੰਗ ਟਰੋਫੀ ਦੇ ਕੇ ਹੌਂਸਲਾ ਅਫਜਾਈ ਕੀਤੀ ਗਈ। ਸਰਬਦਿਲ ਰਾਜ, ਅਮੋਦਨੀ ਅਤੇ ਹਰਕੀਰਤ ਨੂੰ ਬੈਸਟ ਐਥਲੀਟ ਦੀ ਟਰਾਫੀ ਨਾਲ ਨਿਵਾਜਿਆ ਗਿਆ। (School Annual Function)
ਸਮਾਗਮ ਦੇ ਅੰਤ ਵਿੱਚ ਕੋਆਰਡੀਨੇਟਰ ਸੁਕੰਨਿਆ ਨੇ ਮੁੱਖ ਮਹਿਮਾਨ, ਮਾਪਿਆਂ ਦਾ ਧੰਨਵਾਦ ਕਰਦੇ ਹੋਏ ਸਕੂਲ ਮੈਨੇਜਮੈਂਟ, ਪਿ੍ਰੰਸੀਪਲ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਖੇਡ ਮੇਲੇ ਦੇ ਸਫਲਤਾ ਪੂਰਵਕ ਸੰਪੰਨ ਹੋਣ ਤੇ ਵਧਾਈ ਦਿੱਤੀ ਗਈ। ਅੰਤ ਵਿੱਚ ਵਿਦਿਆਰਥੀਆਂ ਦੇ ਮਨੋਰੰਜਨ ਲਈ ਰੰਗਾ ਰੰਗ ਪੰਜਾਬੀ ਲੋਕ ਨਾਚ ਭੰਗੜਾ ਤੇ ਮਲਵਈ ਗਿੱਧਾ ਪੇਸ਼ ਕੀਤਾ ਗਿਆ। ਸਮਾਗਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ। (School Annual Function)