ਅੱਜ-ਕੱਲ੍ਹ ਸੋਸ਼ਲ ਮੀਡੀਆ ਦਾ ਬੋਲਬਾਲਾ ਬਹੁਤ ਜ਼ਿਆਦਾ ਹੈ। ਸੋਸ਼ਲ ਮੀਡੀਆ ਨੇ ਸੰਸਾਰ ਨੂੰ ਸੰਸਾਰਿਕ ਪਿੰਡ ਬਣਾ ਦਿੱਤਾ ਹੈ ਤੇ ਲੋਕਾਂ ਦੀ ਨੇੜਤਾ ਇੰਨੀ ਵਧਾ ਦਿੱਤੀ ਹੈ ਕਿ ਵਿਦੇਸ਼ਾਂ ਵਿੱਚ ਬੈਠੇ ਰਿਸ਼ਤੇਦਾਰ-ਮਿੱਤਰ ਇਉਂ ਪ੍ਰਤੀਤ ਹੁੰਦਾ, ਜਿਵੇਂ ਸਾਡੇ ਸਾਹਮਣੇ ਬੈਠੇ ਗੱਲਾਂ ਕਰ ਰਹੇ ਹੋਣ। ਜਿੱਥੇ ਸੋਸ਼ਲ ਮੀਡੀਆ ਨੇ ਵਿਦੇਸ਼ਾਂ ਦੀਆਂ ਦੂਰੀਆਂ ਘਟਾਈਆਂ ਹਨ, ਉੱਥੇ ਇੱਕ ਛੱਤ ਥੱਲੇ ਰਹਿੰਦੇ ਪਤੀ-ਪਤਨੀ, ਬੱਚਿਆਂ, ਮਾਤਾ-ਪਿਤਾ ਨਾਲ ਦੂਰੀਆਂ ਵਧਾ ਦਿੱਤੀਆਂ ਹਨ। ਕੋਲ ਬੈਠੇ ਗੱਲ ਕਰਨ ਨੂੰ ਤਰਸਦੇ ਰਹਿੰਦੇ ਹਨ ਪਰ ਮਨੁੱਖ ਵਿਦੇਸ਼ਾਂ ਵਿੱਚ ਬੈਠੇ ਮਿੱਤਰਾਂ, ਰਿਸ਼ਤੇਦਾਰਾਂ ਨਾਲ ਚੈਟ ਕਰਦਾ ਮੁਸਕਰਾਉਂਦਾ ਰਹਿੰਦਾ ਹੈ। ਘਰਾਂ ਵਿੱਚ ਅਨੇਕਾਂ ਵਾਰ ਅਜਿਹੀਆਂ ਗੱਲਾਂ ਕਰਕੇ ਰਿਸ਼ਤੇ ਟੁੱਟਣ ਦੀਆਂ ਘਟਨਾਵਾਂ ਵੀ ਵਾਪਰਦੀਆਂ ਹਨ। (Anger)
ਹੁਣ ਦੀ ਜਵਾਨੀ ਬੱਸਾਂ, ਗੱਡੀਆਂ, ਪਾਰਕਾਂ ਤੇ ਹੋਰ ਥਾਵਾਂ ’ਤੇ ਉਂਗਲਾਂ ਰਾਹੀਂ ਚੈਟਿੰਗ ਕਰਦੀ, ਲੜਦੀ, ਮੁਸਕਰਾਉਂਦੀ ਆਮ ਦੇਖੀ ਜਾਂਦੀ ਹੈ। ਮੂੰਹ ਖੋਲ੍ਹੇ ਬਿਨਾਂ ਹੀ ਉਂਗਲ ਮਾਰ ਕੇ ਦੂਜੇ ਨੂੰ ਖੁਸ਼ ਜਾਂ ਨਰਾਜ਼ ਕੀਤਾ ਜਾਂਦਾ ਹੈ। ਫੋਨ ’ਤੇ ਨੌਜਵਾਨ ਆਮ ਹੀ ਦੇਖੇ ਜਾਂਦੇ ਹਨ। ਜਿਵੇਂ ਅਸੀਂ ਬਚਪਨ ਵਿੱਚ ਲੜ ਕੇ ਇੱਕ-ਦੂਜੇ ਨੂੰ ਕੱਟੀ-ਕੱਟੀ ਕਹਿ ਕੇ ਛੱਡ ਦਿੰਦੇ ਸੀ ਉਵੇਂ ਹੀ ਇਹ ਲੋਕ ਹੁਣ ਇੱਕ-ਦੂਜੇ ਨੂੰ ਮੋਬਾਈਲ ਫ਼ੋਨ ’ਤੇ ਬਲਾਕ ਕਰ ਦਿੰਦੇ ਹਨ। ਗੱਲਬਾਤ ਕਰਨੀ ਬੰਦ ਕਰ ਦਿੰਦੇ ਹਨ। ਸੋਸ਼ਲ ਮੀਡੀਆ ਦੀਆਂ ਬਣੀਆਂ ਐਪਸ ’ਤੇ ਸਟੇਟਸ ਲਾਉਣ ਲੱਗੇ ਇੱਕ-ਦੂਜੇ ਨੂੰ ਹਾਈਡ ਕਰ ਦਿੰਦੇ ਹਨ। ਸਟੇਟਸ ਲਾਉਣ ਸਮੇਂ ਦਿਖਾਵਾ ਇਸ ਤਰ੍ਹਾਂ ਵੱਧ ਕੀਤਾ ਜਾਂਦਾ ਜਿਵੇਂ ਸਿਆਣੇ ਕਹਿੰਦੇ ਨੇ ਨਾ ‘ਪੱਲੇ ਨਹੀਂ ਧੇਲਾ ਕਰਦੀ ਮੇਲਾ-ਮੇਲਾ। ਲੋੜ ਤੋਂ ਵੱਧ ਦਿਖਾਵਾ ਇੱਕ ਦਿਨ ਤੁਹਾਨੂੰ ਆਪਣਿਆਂ ਤੋਂ ਵੀ ਦੂਰ ਕਰ ਦਿੰਦਾ ਹੈ। (Anger)
ਇਹ ਵੀ ਪੜ੍ਹੋ : ਵਰਖਾ ਦਾ ਬਦਲ ਰਿਹਾ ਪੈਟਰਨ
ਬਹੁਤ ਸਾਰੇ ਲੋਕ ਆਪਣੇ ਮਿੱਤਰਾਂ, ਸਹਿ-ਕਰਮੀਆਂ, ਜਾਂ ਹੋਰ ਕਿੱਤਿਆਂ ਨਾਲ ਜੁੜੇ ਲੋਕਾਂ ਦਾ ਗਰੁੱਪ ਬਣਾ ਕੇ ਵੱਖ-ਵੱਖ ਪੋਸਟਾਂ ਪਾਉਂਦੇ ਹਨ, ਚੈਟਿੰਗ ਕਰਦੇ ਹਨ। ਵਿਅਕਤੀਗਤ ਵਖਰੇਵੇਂ ਕਾਰਨ ਹਰ ਇੱਕ ਦੇ ਦੂਜੇ ਨਾਲ ਵਿਚਾਰ ਮੇਲ ਨਹੀਂ ਖਾਂਦੇ। ਕਈ ਵਾਰ ਅਜਿਹੇ ਗਰੁੱਪਾਂ ਵਿੱਚ ਵਿੱਚ ਚੈਟਿੰਗ ਕਰਕੇ ਲੜਾਈ ਹੁੰਦੀ ਵੀ ਵੇਖੀ ਗਈ ਹੈ। ਕਈ ਵਾਰ ਗਰੁੱਪ ਐਡਮਿਨ ਕਸੂਰਵਾਰ ਨੂੰ ਸਜ਼ਾ ਦੇਣ ਲਈ ਗਰੁੱਪ ਵਿੱਚੋਂ ਰਿਮੂਵ ਕਰ ਦਿੰਦੇ ਹਨ । ਜਦੋਂ ਕਦੇ ਸਾਰਿਆਂ ਦਾ ਗ਼ੁੱਸਾ ਸ਼ਾਂਤ ਹੋ ਜਾਵੇ ਤਾਂ ਕੁਝ ਦਿਨਾਂ ਬਾਅਦ ਦੁਬਾਰਾ ਐਡ ਕਰ ਲਿਆ ਜਾਂਦਾ ਹੈ । ਅੱਜ ਦਾ ਜ਼ਮਾਨਾ ਇੰਨਾ ਬਦਲ ਗਿਆ ਹੈ ਕਿ ਰੁੱਸਣ ਮਨਾਉਣ ਦਾ ਢੰਗ ਵੀ ਬਦਲ ਗਿਆ ਹੈ। ਕਈ ਵਾਰ ਸਿਰਫਿਰੇ, ਨਸ਼ੇੜੀ, ਨਿਕੰਮੇ ਜਾਂ ਜਾਣਕਾਰ ਜੋ ਸਾਨੂੰ ਪਸੰਦ ਨਾ ਹੋਵੇ, ਉਸ ਤੋਂ ਖਹਿੜਾ ਛੁਡਾਉਣ ਲਈ ਵੀ ਉਸਨੂੰ ਬਲਾਕ ਕਰ ਦਿੱਤਾ ਜਾਂਦਾ ਹੈ। (Anger)
ਜਿਵੇਂ ਕਹਿੰਦੇ ਹਨ ਕਿ ਸੱਪ ਵੀ ਮਰ ਜਾਵੇ ਤੇ ਸੋਟਾ ਵੀ ਰਹਿ ਜਾਵੇ। ਭਾਵ ਅਜਿਹੇ ਇਨਸਾਨ ਤੋਂ ਖਹਿੜਾ ਛੁਡਾਉਣ ਲਈ ਉਸ ਦਾ ਨੰਬਰ ਬਲਾਕ ਕਰ ਦਿੱਤਾ ਜਾਂਦਾ ਹੈ। ਅਜਿਹਾ ਕਰਕੇ ਖੁੱਲ੍ਹੇਆਮ ਲੜਾਈ ਤੋਂ ਬਚਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ’ਤੇ ਲੋਕ ਲੜਦੇ, ਮਿਹਣੋ-ਮਿਹਣੀ ਹੁੰਦੇ, ਇੱਕ-ਦੂਜੇ ਨੂੰ ਸਵਾਲ-ਜਵਾਬ ਕਰਦੇ ਆਮ ਦੇਖੇ ਜਾਂਦੇ ਹਨ। ਜਿੱਥੇ ਸੋਸ਼ਲ ਮੀਡੀਆ ਦੇ ਫਾਇਦੇ ਹਨ, ਉੱਥੇ ਹੀ ਇਸ ਦੇ ਨੁਕਸਾਨ ਵੀ ਹਨ ਜੇਕਰ ਸੋਸ਼ਲ ਮੀਡੀਆ ਸਮਾਜ ਭਲਾਈ ਦੇ ਕੰਮਾਂ ਨੂੰ ਉਤਸ਼ਾਹਿਤ ਕਰਕੇ ਦੁਖੀਆਂ ਦੇ ਦੁੱਖ ਲਈ ਦਾਨੀ ਸੱਜਣਾਂ ਤੱਕ ਉਨ੍ਹਾਂ ਦੀ ਪਹੁੰਚ ਬਣਾਉਂਦਾ ਹੈ, ਉਥੇ ਨੌਜਵਾਨ ਪੀੜ੍ਹੀ ਝੂਠੇ ਬਹਿਕਾਵੇ ਵਿੱਚ ਆ ਕੇ ਆਪਣੀ ਜ਼ਿੰਦਗੀ ਵੀ ਤਬਾਹ ਕਰਦੀ ਦੇਖੀ ਗਈ ਹੈ। ਦੰਗੇ ਭੜਕਾਉਣ ’ਚ ਵੀ ਸੋਸ਼ਲ ਮੀਡੀਆ ਅੱਗੇ ਹੈ। (Anger)
ਇਹ ਵੀ ਪੜ੍ਹੋ : ਨਸ਼ਿਆਂ ਦਾ ਕਾਰੋਬਾਰ ਕਰਕੇ ਬਣਾਈ ਪ੍ਰਾਪਟੀ ਗੁਰੂਹਰਸਹਾਏ ਪੁਲਿਸ ਵੱਲੋਂ ਫਰੀਜ਼
ਆਧੁਨਿਕ ਤਕਨੀਕਾਂ ਵਰਤ ਕੇ ਕਈ ਲੋਕ ਜਿੱਥੇ ਬਿਮਾਰੀਆਂ ਦੇ ਹੱਲ ਲੱਭਦੇ ਹਨ, ਟੈਸਟਾਂ ਦੀ ਤਿਆਰੀ ਕਰਦੇ ਹਨ, ਵੱਡੇ-ਵੱਡੇ ਲੇਖਕਾਂ ਨੂੰ ਪੜ੍ਹਦੇ ਹਨ, ਵੱਖ-ਵੱਖ ਅਖ਼ਬਾਰ ਪੜ੍ਹਦੇ ਅਤੇ ਹੋਰ ਲਾਭਦਾਇਕ ਕੰਮ ਵੀ ਕਰਦੇ ਹਨ ਪਰ ਦੂਜਾ ਪੱਖ ਇਹ ਵੀ ਹੈ ਕਿ ਅੱਜ ਦੀ ਜਵਾਨੀ ਇਸ ਦੀ ਗਲਤ ਵਰਤੋਂ ਵੀ ਕਰਦੀ ਦੇਖੀ ਗਈ ਹੈ। ਸੋਸ਼ਲ ਮੀਡੀਆ ਦੇ ਜ਼ਰੀਏ ਨੌਜਵਾਨ ਕਈ ਵਾਰ ਬਹਿਕਾਵੇ ਵਿੱਚ ਆ ਕੇ ਆਪਣੀ ਜ਼ਿੰਦਗੀ ਨਾਲ ਖਿਲਵਾੜ ਕਰ ਲੈਂਦੇ ਹਨ, ਉੱਥੇ ਹੀ ਬਹੁਤ ਲੋਕ ਵੱਡੇ-ਵੱਡੇ ਇਸ਼ਤਿਹਾਰਾਂ ਦੇ ਗੁੰਮਰਾਹਕੁੰਨ ਪ੍ਰਚਾਰ ਸਦਕਾ ਠੱਗੀ ਦਾ ਸ਼ਿਕਾਰ ਵੀ ਹੁੰਦੇ ਹਨ। ਨੌਜਵਾਨ ਪੀੜ੍ਹੀ ਸਹਿਣਸ਼ੀਲਤਾ ਤੋਂ ਦੂਰ ਹੁੰਦੀ ਜਾ ਰਹੀ ਹੈ। ਸਾਡੇ ਮਨ ਵਿੱਚ ਹਰ ਸਮੇਂ ਕੋਈ ਨਾ ਕੋਈ ਵਿਚਾਰ ਆਉਂਦਾ ਹੈ। (Anger)
ਨਕਾਰਾਤਮਕ ਤੇ ਸਕਾਰਾਤਮਕ ਕੋਈ ਵੀ ਵਿਚਾਰ ਮਨ ਵਿੱਚ ਆਇਆ ਹੈ ਤਾਂ ਉਦੋਂ ਹੀ ਟਾਈਪ ਕਰਕੇ ਸਬੰਧਤ ਵਿਅਕਤੀ ਨੂੰ ਭੇਜ ਦਿੰਦੇ ਹਾਂ। ਭਾਵ ਵੇਲਾ-ਕੁਵੇਲਾ, ’ਨੇ੍ਹਰਾ-ਸਵੇਰਾ ਵੀ ਨਹੀਂ ਦੇਖਦੇ। ਇਨ੍ਹਾਂ ਗੱਲਾਂ ਕਰਕੇ ਕਈ ਵਾਰ ਪਛਤਾਉਣਾ ਵੀ ਪੈਂਦਾ ਹੈ। ਸੋਸ਼ਲ ਮੀਡੀਆ ਦੀ ਵਰਤੋਂ ਸੁਚੱਜੇ ਤੇ ਸੁਚਾਰੂ ਢੰਗ ਨਾਲ ਹੀ ਕਰਨੀ ਚਾਹੀਦੀ ਹੈ। ਸੋਸ਼ਲ ਮੀਡੀਆ ਰਾਹੀਂ ਸਾਨੂੰ ਕੁਝ ਨਾ ਕੁਝ ਚੰਗਾ ਗ੍ਰਹਿਣ ਕਰਨਾ ਚਾਹੀਦਾ ਹੈ ਤਾਂ ਕਿ ਸਾਨੂੰ ਪਛਤਾਉਣਾ ਨਾ ਪਵੇ। (Anger)