ਇਸ਼ ਜ਼ਿਲ੍ਹੇ ਨੂੰ ਮਿਲਿਆ ਵੱਡਾ ਤੋਹਫ਼ਾ, ਚੱਲਣੀਆਂ 100 ਇਲੈਕ੍ਰਟੋਨਿਕ ਮਿੰਨੀ ਬੱਸਾਂ

Electric-Bus
ਲੁਧਿਆਣਾ ਈ- ਬੱਸ ਡਿਪੂ ਸਥਾਪਿਤ ਕਰਨ ਲਈ ਸਬੰਧਿਤ ਇੱਕ ਜਗਾ ਦਾ ਦੌਰਾ ਕਰਨ ਸਮੇਂ ਆਵਾਸ ਅਤੇ ਸ਼ਹਿਰੀ ਮਾਮਲਿਆਂ ਮੰਤਰਾਲੇ ਦੀ ਟੀਮ।

ਲੁਧਿਆਣਾ ਨੂੰ ਮਿਲਣਗੀਆਂ 100 ਇਲੈਕ੍ਰਟੋਨਿਕ ਮਿੰਨੀ ਬੱਸਾਂ (Electric Bus)

  • ਆਵਾਸ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਦੀ ਟੀਮ ਨੇ ਫੀਲਡ ਸਰਵੇਖਣ ਕਰਨ ਲਈ ਸ਼ਹਿਰ ਦਾ ਦੌਰਾ ਕੀਤਾ

(ਜਸਵੀਰ ਸਿੰਘ ਗਹਿਲ) ਲੁਧਿਆਣਾ। ਜਨਤਕ ਟਰਾਂਸਪੋਰਟ ਸੈਕਟਰ ਅਤੇ ਗ੍ਰੀਨ ਸ਼ਹਿਰੀ ਗਤੀਸ਼ੀਲਤਾ ਨੂੰ ਹੁਲਾਰਾ ਦੇਣ ਲਈ ਸ਼ਹਿਰ ਨੂੰ ਪ੍ਰਧਾਨ ਮੰਤਰੀ ਇਲੈਕ੍ਰਟੋਨਿਕ ਬੱਸ ਸੇਵਾ ਯੋਜਨਾ ਤਹਿਤ 100 ਮਿੰਨੀ ਈ-ਬੱਸਾਂ ਮਿਲਣਗੀਆਂ। ਇਸ ਸਬੰਧੀ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੀ ਇੱਕ ਟੀਮ ਵੱਲੋਂ ਸਰਵੇਖਣ ਲਈ ਲੁਧਿਆਣਾ ਸ਼ਹਿਰ ਦਾ ਦੌਰਾ ਕੀਤਾ ਗਿਆ। ਇਸ ਤੋਂ ਪਹਿਲਾਂ ਟੀਮ ਵੱਲੋਂ ਨਗਰ ਨਿਗਮ ਜੋਨ ਡੀ ਦਫਤਰ ’ਚ ਨਿਗਮ ਅਧਿਕਾਰੀਆਂ ਨਾਲ ਮੀਟਿੰਗ ਕੀਤੀ। Electric Bus

ਟੀਮ ਦੀ ਅਗਵਾਈ ਟੀਮ ਲੀਡਰ (ਆਪਰੇਸ਼ਨ) ਰਾਮ ਪੌਣੀਕਰ ਕਰ ਰਹੇ ਸਨ ਅਤੇ ਟਰਾਂਸਪੋਰਟ ਪਲੈਨਰ ਪੁਸਪੇਂਦਰ ਪੰਡਿਤ ਅਤੇ ਅਰਬਨ ਪਲੈਨਰ ਏਕਤਾ ਕਪੂਰ ਵੀ ਟੀਮ ਦਾ ਹਿੱਸਾ ਸਨ। ਜਿੰਨ੍ਹਾਂ ਦੇ ਨਾਲ ਐਮਸੀ ਸੁਪਰਡੈਂਟ ਇੰਜਨੀਅਰ (ਐਸਈ) ਸੰਜੇ ਕੰਵਰ, ਕਾਰਜਕਾਰੀ ਇੰਜਨੀਅਰ ਮਨਜੀਤਇੰਦਰ ਸਿੰਘ, ਸੁਪਰਡੈਂਟ ਓ.ਪੀ.ਕਪੂਰ ਆਦਿ ਹਾਜ਼ਰ ਸਨ। ਮੀਟਿੰਗ ’ਚ ਰੋਡਵੇਜ ਵਿਭਾਗ, ਖੇਤਰੀ ਟਰਾਂਸਪੋਰਟ ਅਥਾਰਟੀ (ਆਰ.ਟੀ.ਏ.) ਦੇ ਅਧਿਕਾਰੀ ਵੀ ਮੌਜੂਦ ਸਨ। ਮੀਟਿੰਗ ਦੌਰਾਨ ਈ- ਬੱਸ ਡਿਪੂਆਂ ਦੀ ਸਥਾਪਨਾ ਸਮੇਤ ਬਿਜਲੀ ਦੀਆਂ ਲਾਈਨਾਂ ਵਿਛਾਉਣ ਅਤੇ ਚਾਰਜਿੰਗ ਸਟੇਸ਼ਨਾਂ ਦੀ ਸਥਾਪਨਾ ਆਦਿ ਬਾਰੇ ਵੀ ਵਿਸਥਾਰ ’ਚ ਵਿਚਾਰ-ਵਟਾਂਦਰਾ ਕੀਤਾ ਗਿਆ।

Electric-Bus
ਲੁਧਿਆਣਾ ਈ- ਬੱਸ ਡਿਪੂ ਸਥਾਪਿਤ ਕਰਨ ਲਈ ਸਬੰਧਿਤ ਇੱਕ ਜਗਾ ਦਾ ਦੌਰਾ ਕਰਨ ਸਮੇਂ ਆਵਾਸ ਅਤੇ ਸ਼ਹਿਰੀ ਮਾਮਲਿਆਂ ਮੰਤਰਾਲੇ ਦੀ ਟੀਮ।

ਈ- ਬੱਸਾਂ ਲਈ ਪ੍ਰਸ਼ਤਾਵਿਤ ਰੂਟ ਪਲਾਨ ਬਾਰੇ ਵੀ ਕੀਤੀ ਚਰਚਾ (Electric Bus)

ਇਸ ਤੋਂ ਇਲਾਵਾ ਈ- ਬੱਸਾਂ ਲਈ ਪ੍ਰਸ਼ਤਾਵਿਤ ਰੂਟ ਪਲਾਨ ਬਾਰੇ ਵੀ ਵਿਚਾਰਾਂ ਦਾ ਅਦਾਨ-ਪ੍ਰਦਾਨ ਵੀ ਕੀਤਾ ਗਿਆ। ਸੁਪਰਡੈਂਟ ਇੰਜਨੀਅਰ (ਐੱਸ.ਈ.) ਸੰਜੇ ਕੰਵਰ ਨੇ ਦੱਸਿਆ ਕਿ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕੰਮ ਕਰਦੇ ਹੋਏ ਸ਼ਹਿਰ ਅੰਦਰ ਦੋ ਈ- ਬੱਸ ਡਿਪੂ ਸਥਾਪਿਤ ਕੀਤੇ ਜਾਣਗੇ, ਜਿੰਨ੍ਹਾਂ ’ਚ ਚੀਮਾ ਚੌਕ ਨੇੜੇ ਘੋੜਾ ਫੈਕਟਰੀ ਰੋਡ ਅਤੇ ਹੰਬੜਾਂ ਰੋਡ ’ਤੇ ਸਿਟੀ ਬੱਸ ਡਿਪੂ ਸ਼ਾਮਲ ਹਨ।

ਇਹ ਵੀ ਪੜ੍ਹੋ : ਪੁਲਿਸ ਨੇ ਨਜਾਇਜ਼ ਪਿਸਤੌਲ ਤੇ ਜਿੰਦਾ ਕਾਰਤੂਸਾਂ ਸਮੇਤ ਇੱਕ ਨੂੰ ਕੀਤਾ ਕਾਬੂ

ਉਨ੍ਹਾਂ ਦੱਸਿਆ ਕਿ ਟੀਮ ਨੇ ਐਤਵਾਰ ਨੂੰ ਵੀ ਇੰਨ੍ਹਾਂ ਥਾਵਾਂ ਦਾ ਦੌਰਾ ਕੀਤਾ ਅਤੇ ਕੁੱਝ ਰੂਟਾਂ ਦੀ ਜਾਂਚ ਕੀਤੀ ਜਿੱਥੇ ਨਗਰ ਨਿਗਮ ਵੱਲੋਂ ਪਹਿਲਾਂ ਹੀ ਸਿਟੀ ਬੱਸ ਸੇਵਾ ਮੁਹੱਈਆ ਕਰਵਾਈ ਜਾ ਰਹੀ ਹੈ। ਨਿਗਮ ਕਮਿਸ਼ਨਰ ਸੰਦੀਪ ਰਿਸੀ ਨੇ ਕਿਹਾ ਕਿ ਇਹ ਜਨਤਕ ਟਰਾਂਸਪੋਰਟ ਸੈਕਟਰ ਅਤੇ ਗਰੀਨ ਆਵਾਜਾਈ ’ਚ ਵੱਡਾ ਉਪਰਾਲਾ ਹੋਵੇਗਾ, ਕਿਉਂਕਿ ਇਸ ਯੋਜਨਾ ਤਹਿਤ ਸ਼ਹਿਰ ਨੂੰ 100 ਮਿੰਨੀ ਈ- ਬੱਸਾਂ ਮਿਲਣਗੀਆਂ। ਜਿੰਨ੍ਹਾਂ ਦੀ ਖਰੀਦਦਾਰੀ ਸਰਕਾਰੀ ਪੱਧਰ ’ਤੇ ਕੀਤੀ ਜਾਣੀ ਹੈ। ਵਿਭਾਗ ਨੇ ਸ਼ਹਿਰ ਦੀਆਂ ਸੜਕਾਂ ’ਤੇ ਭੀੜ- ਭੜੱਕੇ ਤੋਂ ਬਚਣ ਲਈ ਮਿੰਨੀ ਬੱਸਾਂ ਦੀ ਚੋਣ ਕੀਤੀ ਹੈ।