ਨਸ਼ਿਆਂ ਵਿਰੁੱਧ ਜਾਗਰੂਕਤਾ ਸਮਾਰੋਹ- ਇੱਕ ਕਦਮ ਰੰਗਲੇ ਪੰਜਾਬ ਵੱਲ (Anti Drug Awareness)
(ਰਾਜਨ ਮਾਨ) ਅੰਮਿ੍ਤਸ। ਮੁੱਖ ਮੰਤਰੀ, ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਅਤੇ ਡੀ.ਜੀ.ਪੀ ਪੰਜਾਬ, ਸ੍ਰੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਦੀ ਟੀਮ ਵੱਲੋਂ ਅੱਜ ਵਾਰ ਮੀਮੋਰੀਅਲ, ਅੰਮ੍ਰਿਤਸਰ ਵਿੱਖੇ ਸਮਾਜ ਵਿੱਚ ਨਸ਼ਿਆਂ ਦੀ ਵਰਤੋਂ ਅਤੇ ਨਸ਼ਿਆਂ ਦੇ ਖਤਰਿਆਂ ਬਾਰੇ ਜਾਗਰੂਕਤਾ ਫੈਲਾਉਂਣ ਲਈ ਜਾਗਰੂਕ ਅਤੇ ਸਿਹਤਮੰਦ ਸਮਾਜ ਸਬੰਧੀ ਸਮਾਰੋਹ ਕਰਵਾਇਆ ਗਿਆ। (Anti Drug Awareness)
ਇਸ ਸਮਾਰੋਹ ਦੇ ਮੁੱਖ ਮਹਿਮਾਨ ਸ੍ਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਸ੍ਰੀ ਹਰਭਜਨ ਸਿੰਘ ਈ.ਟੀ.ਓ, ਕੈਬਿਨਟ ਮੰਤਰੀ ਮੌਜ਼ੂਦ ਸਨ। ਜਦੋਂਕਿ ਵਿਸ਼ੇਸ਼ ਮਹਿਮਾਨ ਸ੍ਰੀ ਇੰਰਬੀਰ ਸਿੰਘ ਨਿੱਜ਼ਰ, ਐਮ.ਐਲ.ਏ ਸਾਊਥ, ਡਾ. ਜਸਬੀਰ ਸਿੰਘ, ਐਮ.ਐਲ.ਏ ਪੱਛਮੀ, ਸ੍ਰੀਮਤੀ ਜੀਵਨਜੋਤ ਕੌਰ, ਐਮ.ਐਲ.ਏ ਪੂਰਬੀ ਅਤੇ ਸ੍ਰੀ ਘਨਸ਼ਾਮ ਥੋਰੀ ਡਿਪਟੀ ਕਮਿਸ਼ਨਰ,ਅੰਮ੍ਰਿਤਸਰ ਵੱਲੋਂ ਵਾਰ ਮੀਮੋਰੀਅਲ ਵਿਖੇ ਸ਼ਹੀਦੀ ਸਮਾਰਕ ’ਤੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ ਗਈ।
ਸਮਾਰੋਹ ਵਿੱਚ 1200 ਸਕੂਲੀ ਬੱਚਿਆ ਅਤੇ ਐਨ.ਸੀ.ਸੀ ਕੈਡਿਟਸ ਨੇ ਲਿਆ ਹਿੱਸਾ
ਸਮਾਰੋਹ ਵਿੱਚ 1200 ਸਕੂਲੀ ਬੱਚਿਆ ਅਤੇ ਐਨ.ਸੀ.ਸੀ ਕੈਡਿਟਸ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਤੇ ਨਸ਼ੇ ਖਿਲਾਫ਼ ਜਾਗਰੂਕਤਾਂ ਫੈਲਾਉਂਣ ਵਾਲੇ ਝੰਡੇ ਲਹਿਰਾਏ ਅਤੇ ਸਹੁੰ ਚੁੱਕੀ ਕਿ ਉਹ ਨਸ਼ੇ ਨੂੰ ਕਦੇ ਵੀ ਆਪਣੇ ਜੀਵਨ ਵਿੱਚ ਜਗ੍ਹਾਂ ਨਹੀਂ ਦੇਣਗੇ। ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵੱਲੋਂ ਨਸ਼ੇ ਦੇ ਖਿਲਾਫ਼ ਚਲਾਈ ਗਈ ਇਸ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਨਸ਼ੇ ਦੀ ਬੁਰਾਈ ਨੂੰ ਦਰਸਾਉਂਦੇ ਹੋਏ, ਝੰਡੇ ਅਤੇ ਸਟਿੱਕਰਾਂ ਨੂੰ ਬੱਚੇ ਆਪਣੇ ਘਰਾਂ ਅਤੇ ਸਟਿੱਕਰਾਂ ਨੂੰ ਵਹੀਕਲਾਂ ’ਤੇ ਲਗਾ ਕੇ ਨਸ਼ੇ ਦੇ ਖਿਲਾਫ਼ ਚਲਈ ਗਈ ਇਸ ਜੰਗ ਦਾ ਸੰਦੇਸ਼ ਸਮਾਜ਼ ਵਿੱਚ ਵੱਧ ਤੋਂ ਵੱਧ ਫੈਲਾਉਂਣਗੇ। (Anti Drug Awareness)
ਇਸ ਤੋਂ ਇਲਾਵਾ ਪੰਜਾਬੀ ਕਲਾਕਾਰ ਗੁਰਨਾਮ ਸਿੰਘ ਭੁੱਲਰ ਵੱਲੋਂ ਆਪਣੇ ਗੀਤਾਂ ਤੇ ਸੰਦੇਸ਼ ਰਾਂਹੀ ਇਸ ਸਮਾਰੋਹ ਦਾ ਹਿੱਸਾ ਬਣੇ। ਨਸ਼ੇ ਦਾ ਆਦੀ ਵਿਅਕਤੀ ਕਿਸ ਤਰ੍ਹਾਂ ਨਸ਼ੇ ਦੀ ਪੂਰਤੀ ਲਈ ਆਪਦੇ ਘਰ ਤੇ ਪਰਿਵਾਰ ਕਿਵੇਂ ਬਰਬਾਦ ਕਰਦਾ ਹੈ, ਦਰਸਾਉਂਦਾ ਨਾਟਕ ਦਾ ਮੰਚਨ ਆਜ਼ਾਦ ਭਗਤ ਸਿੰਘ ਵਿਰਾਸਤ ਮੰਚ ਦੇ ਕਲਾਕਾਰਾਂ ਵੱਲੋਂ ਕੀਤਾ ਗਿਆ।
ਨਸ਼ੇ ਦੀ ਬੁਰਾਈ ਨੂੰ ਸਮਾਜ ਵਿੱਚੋ ਜੜ੍ਹ ਤੋਂ ਖਤਮ ਕਰਨ ਲਈ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾ ਰਹੇ ਹਨ
ਕਮਿਸ਼ਨੇਟਰ ਪੁਲਿਸ,ਅੰਮ੍ਰਿਤਸਰ ਜਿੱਥੇ ਡਰੱਗ ਦੇ ਖਿਲਾਫ਼ ਸਖਤ ਐਕਸ਼ਨ ਲੈਂਦੇ ਹੋਏ ਨਸ਼ੇ ਪਦਾਰਥਾਂ ਦੀ ਵੱਡੇ ਪੱਧਰ ’ਤੇ ਬਰਾਮਦਗੀ ਕਰਕੇ ਨਸ਼ੇ ਦੇ ਸੌਦਾਗਰਾਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ, ਉਸਦੇ ਨਾਲ ਨਾਲ ਨਸ਼ੇ ਦੀ ਬੁਰਾਈ ਨੂੰ ਸਮਾਜ ਵਿੱਚੋ ਜੜ੍ਹ ਤੋਂ ਖਤਮ ਕਰਨ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਅਜਿਹੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ ਤਾਂ ਜੋ ਲੋਕ ਡਰੱਗ ਦੇ ਮਾੜੇ ਪ੍ਰਭਾਵਾ ਤੋਂ ਪ੍ਰਭਾਵਿਤ ਹੋ ਕੇ ਨਸ਼ੇ ਦੀ ਲਾਹਨਤ ਵੱਲ ਰੁਝਾਣ ਨਾ ਰੱਖਣ ਤੇ ਇਸ ਤੋਂ ਦੂਰ ਰਹਿਣ। (Anti Drug Awareness)
ਸਮਾਰੋਹ ਦੇ ਅੰਤ ਵਿੱਚ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਵੱਲੋਂ ਆਏ ਹੋਏ ਸਕੂਲੀ ਬੱਚਿਆਂ, ਐਨ.ਸੀ.ਸੀ. ਕੇਡਿਟਸ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਬੂਟੇ ਦੇ ਕੇ ਸਨਮਾਨਿਤ ਕੀਤਾ ਗਿਆ। ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਨਸ਼ਾਖੋਰੀ ਅਤੇ ਨਸ਼ਾਖੋਰੀ ਦੇ ਮੂਲ ਕਾਰਨਾਂ ਨੂੰ ਹੱਲ ਕਰਨ ਲਈ ਕਮਿਊਨਿਟੀ ਨਾਲ ਕੰਮ ਕਰਨ ਲਈ ਹਮੇਸ਼ਾਂ ਵਚਨਬੱਧ ਹੈ। ਇਸ ਸਮੇਂ ਸ੍ਰੀ ਹਰਪ੍ਰੀਤ ਸਿੰਘ ਮੰਡੇਰ, ਪੀ.ਪੀ.ਐਸ, ਡੀ.ਸੀ.ਪੀ ਇਨਵੈਸਟੀਗੇਸ਼ਨ,ਅੰਮ੍ਰਿਤਸਰ ਸ੍ਰੀਮਤੀ ਪਰਵਿੰਦਰ ਕੌਰ, ਪੀ.ਪੀ.ਐਸ, ਏ.ਡੀ.ਸੀ.ਪੀ ਸਥਾਨਿਕ,ਅੰਮ੍ਰਿਤਸਰ ਸ੍ਰੀ ਵਰਿੰਦਰ ਸਿੰਘ ਖੋਸਾ, ਪੀ.ਪੀ.ਐਸ, ਏ.ਸੀ.ਪੀ ਨੋਰਥ,ਅੰਮ੍ਰਿਤਸਰ ਹਾਜ਼ਰ ਸਨ। (Anti Drug Awareness)