ਸੇਵਾ ਦਾ ਜਜ਼ਬਾ | Yad-e-Murshid
32ਵੇਂ ‘ਯਾਦ-ਏ-ਮੁਰਸ਼ਿਦ’ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ ’ਚ ਇਲਾਜ ਕਰਵਾਉਣ ਪਹੰੁਚੇ ਮਰੀਜ਼ਾਂ ਤੇ ਉਨ੍ਹਾਂ ਨਾਲ ਆਏ ਤਿਮਾਰਦਾਰਾਂ ਲਈ ਵੀ ਡੇਰਾ ਸੱਚਾ ਸੌਦਾ ਵੱਲੋਂ ਲੰਗਰ-ਭੋਜਨ ਤੇ ਆਰਾਮ ਸਮੇਤ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਇਸ ਸੇਵਾ ਕਾਰਜ ’ਚ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੈਂਕੜੇ ਸੇਵਾਦਾਰ ਭੈਣਾਂ ਅਤੇ ਭਾਈ ਪੂਰੀ ਸੇਵਾ ਭਾਵਨਾ ਨਾਲ ਜੁੜੇ ਹੋਏ ਹਨ। (Yad-e-Murshid)
ਮਾਹਿਰ ਡਾਕਟਰ ਦੇ ਰਹੇ ਸੇਵਾਵਾਂ | Yad-e-Murshid
ਕੈਂਪ ’ਚ ਦਿੱਲੀ ਤੋਂ ਅੱਖਾਂ ਰੋਗ ਦੇ ਮਾਹਿਰ ਡਾ. ਪ੍ਰਦੀਪ ਸ਼ਰਮਾ, ਡਾ. ਅਨੁਰਾਧਾ ਸ਼ਰਮਾ, ਪਟਿਆਲਾ ਤੋਂ ਡਾ. ਇਕਬਾਲ, ਡਾ. ਕੁਲਭੂਸ਼ਣ, ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਤੋਂ ਅੱਖਾਂ ਰੋਗ ਮਾਹਿਰ ਡਾ. ਮੋਨਿਕਾ ਗਰਗ ਇੰਸਾਂ, ਸ੍ਰੀਗੁਰੂਸਰ ਮੋਡੀਆ ਤੋਂ ਡਾ. ਗੀਤਿਕਾ ਗੁਲਾਟੀ ਤੋਂ ਇਲਾਵਾ ਰਾਮਾ ਮੈਡੀਕਲ ਕਾਲਜ ਹਾਪੁੜ, ਸਰਦਾਰ ਪਟੇਲ ਇੰਸਟੀਚਿਊਟ ਲਖਨਊ, ਅਮਿ੍ਰਤਾ ਹਸਪਤਾਲ ਫਰੀਦਾਬਾਦ, ਸਿਰਡੀ ਸਾਈਂ ਬਾਬਾ ਮੈਡੀਕਲ ਕਾਲਜ ਜੈਪੁਰ, ਵਰਲਡ ਮੈਡੀਕਲ ਕਾਲਜ, ਸੁਭਾਰਤੀ ਮੈਡੀਕਲ ਕਾਲਜ, ਐੱਸਆਰਐੱਸ ਮੈਡੀਕਲ ਕਾਲਜ ਆਗਰਾ, ਐੱਸਆਰਐੱਮਐੱਸ ਇੰਸਟੀਚਿਊਟ ਆਫ਼ ਮੈਡੀਕਲ, ਤੀਰਥਕਰ ਮੈਡੀਕਲ ਕਾਲਜ ਤੋਂ ਡਾਕਟਰ ਸਾਹਿਬਾਨ ਆਪਣੀਆਂ ਬਹੁਮੁੱਲੀਆਂ ਸੇਵਾਵਾਂ ਦੇ ਰਹੇ ਹਨ। (Yad-e-Murshid)
ਸੇਵਾ ’ਚ ਦਿਨ-ਰਾਤ ਜੁਟੇ ਸੇਵਾਦਾਰ ਅਤੇ ਪੈਰਾ ਮੈਡੀਕਲ ਸਟਾਫ਼ | Yad-e-Murshid
32ਵੇਂ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ ’ਚ ਆਪ੍ਰੇਸ਼ਨ ਲਈ ਜਿਹੜੇ ਮਰੀਜ਼ਾਂ ਦੀ ਚੋਣ ਹੋ ਰਹੀ ਹੈ, ਉਨ੍ਹਾਂ ਨੂੰ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਥਿਤ ਆਪ੍ਰੇਸ਼ਨ ਥਿਏਟਰ ਤੇ ਮੈਡੀਕਲ ਵਾਰਡ ਤੱਕ ਲਿਜਾਣ ਲਈ ਵੀ ਡੇਰਾ ਸੱਚਾ ਸੌਦਾ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਤਾਂ ਕਿ ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਮਰੀਜ਼ਾਂ ਦੇ ਸਾਰ-ਸੰਭਾਲ ਦੀ ਇਸ ਸੇਵਾ ’ਚ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਦੇ ਨਾਲ-ਨਾਲ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਪੈਰਾ ਮੈਡੀਕਲ ਸਟਾਫ਼ ਮੈਂਬਰ ਵੀ ਦਿਨ-ਰਾਤ ਆਪਣੀਆਂ ਬਹੁਮੁੱਲੀਆਂ ਸੇਵਾਵਾਂ ਦੇ ਰਹੇ ਹਨ। (Yad-e-Murshid)
‘ਡੇਰਾ ਸੱਚਾ ਸੌਦਾ ਦੀ ਸਰੀਰਦਾਨ ਮੁਹਿੰਮ ਬੇਮਿਸਾਲ’ | Yad-e-Murshid
ਐੱਸਆਰਐੱਸ ਮੈਡੀਕਲ ਕਾਲਜ ਆਗਰਾ ਤੋਂ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ ’ਚ ਸੇਵਾਵਾਂ ਦੇ ਰਹੇ ਡਾ. ਐੱਮਓ ਫਰਮਾਨ ਨੇ ਡੇਰਾ ਸੱਚਾ ਸੌਦਾ ਵੱਲੋਂ ਚਲਾਈ ਜਾ ਰਹੀ ‘ਅਮਰ ਸੇਵਾ’ ਮੁਹਿੰਮ ਦੀ ਖੁੱਲ੍ਹੇ ਦਿਲ ਨਾਲ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਮੁਹਿੰਮ ਨਵੇਂ ਡਾਕਟਰਾਂ ਲਈ ਬਹੁਤ ਮੱਦਦਗਾਰ ਸਾਬਤ ਹੋ ਰਹੀ ਹੈ, ਕਿਉਂਕਿ ਕਿਤਾਬੀ ਗਿਆਨ ਦੇ ਨਾਲ-ਨਾਲ ਮੈਡੀਕਲ ਪੜ੍ਹਾਈ ਦੀ ਪ੍ਰੈਕਟੀਕਲ ਲਈ ਮਿ੍ਰਤਕ ਸਰੀਰ ਦੀ ਜ਼ਰੂਰਤ ਹੁੰਦੀ ਹੈ ਮਿ੍ਰਤਕ ਸਰੀਰਾਂ ਰਾਹੀਂ ਡਾਕਟਰਾਂ ਨੂੰ ਸਰੀਰ ਦੇ ਜੋੜਾਂ, ਹੱਡੀਆਂ ਤੇ ਨਸਾਂ ਦੀ ਸਹੀ ਜਾਣਕਾਰੀ ਮਿਲਣ ਦੇ ਨਾਲ-ਨਾਲ ਬਿਮਾਰੀਆਂ ਦਾ ਇਲਾਜ ਸਿੱਖਣ ’ਚ ਵੀ ਮੱਦਦ ਮਿਲਦੀ ਹੈ। (Yad-e-Murshid)
‘ਕੈਂਪ ’ਚ ਸੇਵਾ ਕਰਕੇ ਮਿਲਦੀ ਹੈ ਮਨ ਨੂੰ ਸ਼ਾਂਤੀ’ | Yad-e-Murshid
ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫ੍ਰੀ ਆਈ ਕੈਂਪ ’ਚ ਪਿਛਲੇ 25 ਸਾਲਾਂ ਤੋਂ ਸੇਵਾਵਾਂ ਦੇ ਰਹੇ ਗਵਰਨਮੈਂਟ ਮੈਡੀਕਲ ਕਾਲਜ, ਪਟਿਆਲਾ (ਪੰਜਾਬ) ਤੋਂ ਐੱਮਡੀ ਡਾ. ਇਕਬਾਲ ਸਿੰਘ ਨੇ ਕਿਹਾ ਕਿ ਮੈਨੂੰ ਇਸ ਕੈਂਪ ’ਚ ਸੇਵਾ ਕਰਕੇ ਬਹੁਤ ਖੁਸ਼ੀ ਤੇ ਮਨ ਦੀ ਸ਼ਾਂਤੀ ਪ੍ਰਾਪਤ ਹੁੰਦੀ ਹੈ ਜ਼ਰੂਰਤਮੰਦ ਮਰੀਜ਼ਾਂ ਦੀ ਮੱਦਦ ਕਰਕੇ ਉਨ੍ਹਾਂ ਦੀਆਂ ਦੁਆਵਾਂ ਮਿਲਦੀਆਂ ਹਨ ਉਨ੍ਹਾਂ ਦੱਸਿਆ ਕਿ ਕੈਂਪ ’ਚ ਆਪ੍ਰੇਸ਼ਨ ਤੋਂ ਪਹਿਲਾਂ ਦਮਾ, ਹਾਰਟ, ਗੁਰਦੇ ਤੇ ਡਾਇਬਿਟੀਜ਼ ਸਮੇਤ ਜ਼ਰੂਰੀ ਸਾਰੇ ਤਰ੍ਹਾਂ ਦੇ ਇਨਫੈਕਸ਼ਨ ਸਬੰਧੀ ਜਾਂਚ ਕੀਤੀ ਜਾਂਦੀ ਹੈ ਇਸ ਤੋਂ ਬਾਅਦ ਹੀ ਮਰੀਜ਼ ਦੀ ਆਪ੍ਰੇਸ਼ਨ ਲਈ ਚੋਣ ਕੀਤੀ ਜਾ ਰਹੀ ਹੈ। (Yad-e-Murshid)