ਮੁੱਖ ਮੰਤਰੀ ਵੱਲੋਂ ਸਰਕਾਰੀ ਸਕੂਲ ਦਾ ਅਚਾਨਕ ਦੌਰਾ, ਕਿਹਾ ਛਾਪੇਮਾਰੀ ਨਹੀਂ ਕਮੀਆਂ ਦੂਰ ਕਰਨ ਆਇਆ ਹਾਂ…

Government School
ਮੋਰਿੰਡਾ। ਵਿਦਿਆਰਥੀਆਂ ਨਾਲ ਸਵਾਲ-ਜਵਾਬ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ।

ਮੋਰਿੰਡਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਰੂਪਨਗਰ ਦੇ ਅਚਨਚੇਤ ਦੌਰੇ ’ਤੇ ਹਨ। ਮੁੱਖ ਮੰਤਰੀ ਮੋਰਿੰਡਾ ਬਲਾਕ ਦੇ ਪਿੰਡ ਸੁੱਖੋਮਾਜਰਾ ਦੇ ਸਕੂਲ ਆਫ਼ ਐਮੀਨੈਂਸ ਪੁੱਜੇ ਹਨ। ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਵੀ ਮੁੱਖ ਮੰਤਰੀ ਦੇ ਨਾਲ ਹਨ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਾ ਸਿਰਫ਼ ਸਕੂਲ ਦੇ ਪ੍ਰਿੰਸੀਪਲ ਤੇ ਸਟਾਫ਼ ਨਾਲ ਗੱਲਬਾਤ ਕੀਤੀ ਸਗੋਂ ਵਿਦਿਆਰਥੀਆਂ ਨੂੰ ਵੀ ਸੰਬੋਧਨ ਕੀਤਾ। (Government School)

ਮੁੱਖ ਮੰਤਰੀ ਨੇ ਸਾਰਿਆਂ ਨੂੰ ਉਨ੍ਹਾਂ ਦੀਆਂ ਮੁਸ਼ਕਿਲਾਂ ਤੇ ਸਕੂਲ ਦੀਆਂ ਕਮੀਆਂ ਬਾਰੇ ਪੁੱਛਿਆ। ਜਿਨ੍ਹਾਂ ਨੂੰ ਵੀ ਮੁੱਖ ਮੰਤਰੀ ਮਾਨ ਮਿਲੇ ਉਨ੍ਹਾਂ ਨੂੰ ਕਮੀਆਂ ਬਾਰੇ ਪੁੱਛਿਆ। ਭਗਵੰਤ ਮਾਨ ਨੇ ਸਕੂਲ ਪ੍ਰਿੰਸੀਪਲ ਨੂੰ ਕਿਹਾ ਕਿ ਉਹ ਇੱਥੇ ਛਾਪਾ ਮਾਰਨ ਨਹੀਂ ਸਗੋਂ ਕਮੀਆਂ ਦੂਰ ਕਰਨ ਲਈ ਆਏ ਹਨ। ਕਈ ਵਿਦਿਆਰਥੀਆਂ ਨੇ ਦੱਸਿਆ ਕਿ ਉਹ ਪਹਿਲਾਂ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੇ ਸਨ। (Government School)

ਪਰ ਹੁਣ ਸਕੂਲਾਂ ’ਚ ਬਿਹਤਰ ਸਿੱਖਿਆ ਪ੍ਰਣਾਲੀ ਦੇ ਮੱਦੇਨਜ਼ਰ ਮਾਪਿਆਂ ਨੇ ਉਨ੍ਹਾਂ ਨੂੰ ਸਰਕਾਰੀ ਸਕੂਲ ’ਚ ਦਾਖਲਾ ਦਿਵਾਇਆ ਤੇ ਉਹ ਵੀ ਹੁਣ ਸਕਰਾਰੀ ਸਕੂਲ ’ਚ ਪੜ੍ਹ ਕੇ ਖੁਸ਼ ਹਨ। ਮੁੱਖ ਮੰਤਰੀ ਨੇ ਸਕੂਲ ਪ੍ਰਬੰਧਕਾਂ ਨੂੰ ਸਕੂਲ ’ਚ ਖਾਲੀ ਅਸਾਮੀਆਂ, ਇਮਾਰਤ ਦੀ ਘਾਟ, ਫਰਨੀਚਰ ਦੀ ਘਾਟ ਆਦਿ ਬਾਰੇ ਵੀ ਪੁੱਛਿਆ। ਇੱਥੇ ਸੀਐੱਮ ਨੇ ਵਿਦਿਆਰਥੀਆਂ ਤੋਂ ਸਕੂਲ ਦੀ ਕਾਰਗੁਜ਼ਾਰੀ ਸਬੰਧੀ ਸਵਾਲ ਜਵਾਬ ਕੀਤੇ। ਇੱਕ ਗਿਦਿਆਰਥਣ ਵੱਲੋਂ ਸਕੂਲ ਦੂਰ ਹੋਣ ਕਾਰਨ ਆਉਂਦੀ ਟਰਾਂਸਪੋਰਟ ਦੀ ਪ੍ਰੇਸ਼ਾਨੀ ਬਾਰੇ ਦੱਸਣ ’ਤੇ ਸੀਐੱਮ ਮਾਨ ਨੇ ਕਿਹਾ ਕਿ ਜਲਦੀ ਹੀ ਸਰਕਾਰੀ ਸਕੂਲਾਂ ’ਚ ਬੱਸਾਂ ਦੀ ਸਹੂਲਤ ਸ਼ੁਰੂ ਹੋਵੇਗੀ ਜਿਨ੍ਹਾਂ ਨੂੰ ਜੀਪੀਐੱਸ ਦੀ ਸਹੂਲਤ ਹੋਵੇਗੀ। ਉਨ੍ਹਾਂ ਕਿਹਾ ਕਿ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ’ਚ 16 ਦਸੰਬਰ ਨੂੰ ਪੀਟੀਐੱਮ ਹੋਵੇਗੀ। ਸੀਐੱਮ ਮਾਨ ਨੇ ਵਿਦਿਆਰਥੀਆਂ ਨਾਲ ਜ਼ਮੀਨ ’ਤੇ ਬੈਠ ਕੇ ਗੱਲਬਾਤ ਕੀਤੀ।

Also Read : ਨਗਰ ਨਿਗਮ ਚੋਣਾਂ ਲੜਨ ਵਾਲੇ ਚਾਹਵਾਨਾਂ ਦੀ ਉਡੀਕ ਹੋਈ ਲੰਮੀ